Skip to main content

Full text of "Waryam 2023 03"

See other formats


ਭਾਸ਼ਾ, ਸਾਹਿਤ ਅਤੇ ਸੱਭਿਆਚਾਰ - ਸਦ-ਜੀਵਤ, ਹੋ ਸ਼ਬਦ-ਵਿਚਾਰ 
ਮਾਰਚ--੨੦੨੩ ੪੮ਵਾਂ ਸਾਲ 


$।। 5800੫ 3801 5010। 2। ੬0੫9 ੧3॥10115॥0॥6011.60।। 


ਸੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਸੈਤ ਪੰਚਮੀ ਸੈਗੀਤ ਸੈਮੇਲਨ 
ਇਆ ਮਣੀ 20 ਫਰਵਰੀ 2023 
ਪੈ. ਪੂਰਬਾਇਨ ਚੈਟਰਜੀ, ਵਿਦਵਾਨ ਗਿੀਧਰ ਉਡਾ, ਨਿਤ ਹਲਦੀਪੁਰ 


5।। 58000 08001 5॥0। ਹ। ੬00) ੧3101੪8।੨॥0600118.60।। 


ਹੁੰਦੀ ਬਾਪ ਤੋਂ ਬਜ਼ੈਰ ਵੀ ਪਛਾਣ ਕੋਈ ਨਾ -ਕਰਨੈਲ ਸਿੰਘ ਅਸਪਾਲ 
ਹ ਅੱਜ ਫੇਰ ਹੋਲੀ ਆ -ਡਾ. ਜਸਪ੍ਰੀਤ ਕੌਰ ਫ਼ਲਕ 
ਸਪਰਕ : 98786-16996, 98143-18720 


01੮੦ 00055 
00110110/07੧40 


40003 3੦30. 


0002. 6੬8103110041, 
ਧ੩॥੩116॥੩॥-144001 


੪8੦-੦੦ ਰੁਪਏ 

੪੦੦-੦੦ ਰੁਪਏ 

੧੦੦੦੦-੦੦ ਰੁਪਏ 

੫੦ ਪੰਡ ਜਾਂ ੬੦ ਡਾਲਰ ਅਮਰੀਕੀ 
ਹਵਾਈ ਡਾਕ ਰਾਹੀਂ (ਸਾਲਾਨਾ) 


ਚੈਕ ਡਰਾਫਟ ਕੇਵਲ ੧/੩॥੧੩॥॥॥ ਦੇ ਨਾਂਅ ਤੇ 


ਵਿਸ਼ਵ ਪੌਯਾਬੀ ਨਾਰੀ ਸਾਹਿ=ਕ ਮੋਹ ਵੱਲੋਂ ਮਾਣ ਪੋਜਾਵੀਆ` 

ਤੇ ਐਤਰਰਾਸ਼ਟਰੀ ਸਾਹਿਤਕ ਮੋਚ ਯੂ.ਕੇ. ਦੇ ਚੈਅਰਮੈਨ 

ਸੂ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦਾ ਵਿਸ਼ੇਸ਼ ਸਨਮਾਨ 
ਪੱਤਰ ਨੰਬਰ ੩-੧-੭੭ ਐਡੀਟਰਜ਼, ਮਿਤੀ ੩-੩-੭੭ ਰਾਹੀਂ | | "ਵਜਗ਼ਲੀਵਾਨਾ਼਼7ਜਸ`ਖਤ =ਣ.ਥ.ਢਯਢਝਢਝਢਝਢਝ=ਔਂ 
ਪੰਜਾਬ ਭਰ ਦੇ ਸਕੂਲਾਂ , ਕਾਲਜਾਂ ਤੇ ਲਾਇਬਰੇਰੀਆਂ ਲਈ ਪ੍ਰਵਾਨ ੪27੧੧੬੧0 ਟ੫੧੦ ੨੮੧੦੦. 
ਹੈ। ਹੈ 607201010050208 


॥੮੩ਊ੦/੮73੨ ੦੦੬ :601140560723 
ਵਰਿਆਮ ਸਾਹਿਤਕ, ਸਮਾਜਿਕ ਅਤੇ ਧਾਰਮਿਕ ਰਸਾਲਾ ਹੈ। ਇਸ 011੦੧ ੩੫16 ੦1 ॥1੦0॥੩ ੧੧੧੩ 03101 031811611੫' €॥ਭਊ 
ਸਨ ਰਿ ਰਿ ] ਵ-11ਗ11 : ੬੦1੦(6?9੪#319੨111.੮੦॥11, 
ਵਿੱਚ ਛਪੇ ਲੇਖਕ ਸਿ ਉ ਚਰ ਇਿ ੧॥131੪631120631%3111.੮੦।1੧, 
ਵਰਿਆਮ ਦਾ ਉਨ੍ਹਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। 1੩੪੦1੩115111911੪/311311੧ € 0111811.>੦॥1੧ 
0।131੪6311੧ਇ 9111੩11.>੦111 


ਵਰਿਆਮ  -------- ੦ ---------------  ਮਾਰਰ-2023 


5।। 28000 08001 5॥0। ਹ। ੬00) ੧3110੪8।ਇ॥0॥60018.60।। 


) ਵਰਿਆਮ ਜੀ ਨੂੰ ਯਾਦ ਕਰਦਿਆਂ 
ਬੇਵਸੀ 


4 ਮਾਰਚ ਨੂੰ ਵਰਿਆਮ ਦੇ ਬਾਨੀ ਸੰਪਾਦਕ ਅਤੇ ਮੇਰੇ ਪਿਤਾ- ਸੁ. ਜਗਦੀਸ਼ ਸਿੰਘ ਵਰਿਆਮ ਨੂੰ ਸਾਥੋਂ ਵਿਛੜਿਆਂ 6 ਸਾਲ ਹੋ 
ਰਹੇ ਹਨ। ਉਹਨਾਂ ਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇਹਨਾਂ ਵਿੱਚੋਂ ਬਹੁਤ ਸਾਰੀਆਂ ਯਾਦਾਂ ਤਾਂ ਸੁਖਾਵੀਆਂ 
ਹਨ, ਪਰ ਜਦੋਂ ਉਹ ਬਿਮਾਰ ਹੋ ਗਏ ਤਾਂ ਉਹਨਾਂ ਯਾਦਾਂ ਵਿੱਚ ਦੁੱਖ ਅਤੇ ਦਰਦ ਭਰ ਗਿਆ। ਕਹਿੰਦੇ ਹਨ ਕਿ ਖੁਸ਼ੀਆਂ ਦਾ ਸਮਾਂ 
ਜਲਦੀ ਲੰਘ ਜਾਂਦਾ ਹੈ, ਪਰ ਗਮਾਂ ਦੀ ਰਾਤ ਹਮੇਸ਼ਾਂ ਲੰਮੀ ਹੁੰਦੀ ਹੈ। ਅਜਿਹੀ ਇੱਕ ਦਰਦਨਾਕ ਯਾਦ ਜਿਸ ਨੂੰ ਮੈਂ ਕਦੀ ਵੀ ਭੁਲਾ 
ਨਹੀਂ ਸਕਦੀ, ਆਪਣੇ ਪਾਠਕਾਂ ਨਾਲ ਸਾਂਝੀ ਕਰਨ ਲੱਗੀ ਹਾਂ। 

ਅੰਗਰੇਜ਼ੀ ਦਾ ਇੱਕ ਸ਼ਬਦ ਹੈ- ਹੈਲਪਲੈਸ (111੦੦), ਜਿਸ ਨੂੰ ਅਕਸਰ ਅਸੀਂ ਆਪਣੀ ਬੋਲ ਬਾਣੀ ਵਿੱਚ ਵਰਤਦੇ ਹਾਂ। 
ਅਸੀਂ ਸੌਖਿਆਂ ਹੀ ਆਖ ਛੱਡਦੇ ਹਾਂ ਕਿ ਮੈਂ ਬੜਾ ਹੈਲਪਲੈਸ ਹੋ ਗਿਆ ਜਾਂ ਬਹੁਤ ਮਜਬੂਰ ਹੋ ਕੇ ਮੈਨੂੰ ਇਹ ਫੈਸਲਾ ਕਰਨਾ ਪਿਆ, 
ਪਰ ਜਦੋਂ ਅਸਲ ਜ਼ਿੰਦਗੀ ਵਿੱਚ ਅਮਲੀ ਤੌਰ ਤੇ ਇਹ ਵਾਪਰਦਾ ਹੈ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਕੋਲ ਸਭ ਕੁਝ 
ਹੁੰਦਿਆਂ ਸੰਦਿਆਂ ਵੀ ਤੁਸੀਂ ਕੰਗਾਲ ਹੋ ਗਏ ਹੋ। 

ਗੱਲ ਨਵੰਬਰ 2015 ਦੀ ਹੈ। ਵਰਿਆਮ ਜੀ ਦੀ ਸਿਹਤ ਜ਼ਿਆਦਾ ਢਿੱਲੀ ਹੋ ਜਾਣ ਕਰ ਕੇ ਜਦੋਂ ਉਹ ਤੁਰਨ ਫਿਰਨ ਅਤੇ ਨਿਤ 
ਕਰਮ ਕਰਨ ਵਿੱਚ ਅਸਮਰਥ ਹੋ ਗਏ ਤਾਂ ਸਤਿਗੁਰੁ ਉਦੈ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਕੋਲ ਸ੍ਰੀ ਭੈਣੀ ਸਾਹਿਬ ਸੱਦ ਲਿਆ। 
ਉੱਥੇ ਉਹਨਾਂ ਦੇ ਰਹਿਣ, ਖਾਣ-ਪੀਣ, ਦਵਾਈ ਅਤੇ ਸੇਵਾਦਾਰਾਂ ਦਾ ਪ੍ਰਬੰਧ ਕਰ ਦਿੱਤਾ। ਉੱਥੇ ਰਹਿੰਦੇ ਹੋਏ ਸਤਿਗੁਰੁ ਜੀ ਦੇ ਖੁੱਲ੍ਹੇ 
ਦਰਸ਼ਨ ਦੀਦਾਰ, ਅਰਾਮ ਅਤੇ ਸੇਵਾਦਾਰਾਂ ਦੀ ਸੇਵਾ ਸੰਭਾਲ ਨਾਲ ਉਹਨਾਂ ਦੀ ਸਿਹਤ ਕੁਝ ਸੰਭਲਣ ਲਗ ਗਈ ਸੀ। ਸ਼ੁਰੂ ਦੇ 15 
ਦਿਨ ਤਾਂ ਉਹਨਾਂ ਦੀ ਵੱਡੀ ਲੜਕੀ- ਮੇਰੀ ਭੈਣ ਗੁਰਦਰਸ਼ ਕੌਰ ਉਹਨਾਂ ਦੇ ਕੋਲ ਰਹੀ, ਪਰ ਅਖੀਰ ਉਹ ਆਪਣੇ ਘਰ ਇੰਗਲੈਂਡ 
ਵਾਪਿਸ ਚਲੇ ਗਈ। ਉਸ ਦੇ ਜਾਣ ਨਾਲ ਉਹਨਾਂ ਦਾ ਮਨ ਬੜਾ ਉਦਾਸ ਹੋਇਆ ਅਤੇ ਉਹਨਾਂ ਨੇ ਲਗਭਗ ਚੁੱਪੀ ਹੀ ਧਾਰ ਲਈ। 
ਇਹ ਸਾਰਾ ਕੁਝ ਵੇਖਦਿਆਂ ਹੋਇਆਂ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਲਿਆਂ ਨੇ ਉਹਨਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ, 
ਲੁਧਿਆਣਾ ਵਿਖੇ ਚੈਕ ਅੱਪ ਕਰਵਾਉਣ ਦਾ ਫੈਸਲਾ ਲਿਆ। ਪਹਿਲਾਂ ਵੀ ਉਹਨਾਂ ਦਾ ਇਲਾਜ ਉੱਥੇ ਹੀ ਚਲ ਰਿਹਾ ਸੀ। 

4 ਦਸੰਬਰ 2015 ਨੂੰ ਉਹ ਹੋਰ ਮਰੀਜਾਂ ਨਾਂਲ ਗੱਡੀ ਵਿੱਚ ਬੈਠ ਕੇ ਆਪਣੇ ਸੇਵਾਦਾਰ ਸਮੇਤ ਸਵੇਰੇ ਹਸਪਤਾਲ ਪਹੁੰਚ ਗਏ। 
ਮੈਨੂੰ ਜਦੋਂ ਸੂਚਨਾ ਮਿਲੀ ਤਾਂ ਮੈਂ ਵੀ ਹਸਪਤਾਲ ਜਾਣ ਦੀ ਤਿਆਰੀ ਕਰ ਲਈ। ਮੈਂ ਭਾ ਜੀ ਲਈ ਦੁਪਹਿਰ ਦੀ ਰੋਟੀ ਵੀ ਰੱਖ ਲਈ 
ਜਿਸ ਵਿੱਚ ਉਹਨਾਂ ਦੇ ਪਸੰਦ ਦੀ ਸ਼ਲਗਮ ਦੀ ਸਬਜੀ ਅਤੇ ਦਹੀਂ ਪਕੌੜੀਆਂ ਸਨ। ਰੋਟੀ ਲੈ ਕੇ ਦਸ ਵਜੇ ਤਕ ਮੈਂ ਵੀ ਆਪਣੇ ਘਰ 
ਦੁਗਰੀ ਤੋਂ ਹਸਪਤਾਲ ਪਹੁੰਚ ਗਈ। ਨਿਊਰੋਲੋਜਿਸਟ ਡਾ. ਭਾਟੀਆ ਨੇ ਉਹਨਾਂ ਦਾ ਚੈਕ ਅਪ ਕੀਤਾ। ਫੇਰ ਐਮ ਆਰ ਆਈ ਅਤੇ 
ਖੂਨ-ਪਿਸ਼ਾਬ ਦੇ ਕਈ ਟੈਸਟ ਹੋਏ। ਇਹਨਾਂ ਟੈਸਟਾਂ ਨੂੰ ਕਰਵਾਉਣ 'ਚ ਅਤੇ ਫੇਰ ਰਿਪੋਰਟ ਉਡੀਕਣ ਵਿੱਚ ਕਾਫੀ ਸਮਾਂ ਲਗ 
ਗਿਆ। ਸਾਰਾ ਸਮਾਂ ਉਹ ਵਹੀਲ ਚੇਅਰ ਤੇ ਹੀ ਬੈਠੇ ਰਹੇ, ਭਾਵੇਂ ਉਹਨਾਂ ਨੂੰ ਕਾਫੀ ਤਕਲੀਫ ਹੋ ਰਹੀ ਸੀ ਕਿਉਂਕਿ ਆਪਣੇ ਨਿਵਾਸ 
ਤੇ ਤਾਂ ਉਹ ਜਿਆਦਾਤਰ ਮੰਜੇ ਤੇ ਲੇਟ ਕੇ ਹੀ ਅਰਾਮ ਕਰਦੇ ਸਨ। ਆਪਣੇ ਆਪ ਉਠਣ ਬੈਠਣ ਤੋਂ ਮਜਬੂਰ ਸਨ, ਤੁਰਨਾ ਫਿਰਨਾ 
ਤਾਂ ਦੂਰ ਦੀ ਗੱਲ ਸੀ। ਹਸਪਤਾਲ 'ਚ ਏਧਰ ਉਧਰ ਫਿਰਦੇ ਸਮਾਂ ਨਿਕਲ ਰਿਹਾ ਸੀ। ਮੈਂ ਭਾ ਜੀ ਨੂੰ ਪੁੱਛਿਆ, “ਭਾ ਜੀ ਪਰਸ਼ਾਦਾ 
ਛਕੀਏ? ” ਉਹਨਾਂ ਕਿਹਾ, “ਏਥੇ ਕਿੱਥੇ ਛਕਣਾ, ਘਰ ਜਾ ਕੇ ਛਕਾਂਗੇ।” ਮੈਂ ਸੋਚਿਆ ਏਥੇ ਹਸਪਤਾਲ ਵਿੱਚ ਇਹਨਾਂ ਦਾ ਖਾਣ ਦਾ 
ਮਨ ਨਹੀਂ ਹੈ, ਇਸ ਲਈ ਉਹ ਭੈਣੀ ਸਾਹਿਬ ਆਪਣੇ ਕਮਰੇ ਵਿੱਚ ਜਾ ਕੇ ਹੀ ਰੋਟੀ ਖਾਣਾ ਚਾਹੁੰਦੇ ਹਨ। ਮੈਂ ਵੀ ਕੋਈ ਜਿੱਦ ਨਾ 
ਕੀਤੀ। ਕਰਦੇ ਕਰਾਉਂਦੇ ਸ਼ਾਮ ਦੇ ਚਾਰ ਵੱਜ ਗਏ। ਮੈਂ ਫੇਰ ਕਿਹਾ, “ਭਾ ਜੀ ਪਰਸ਼ਾਦਾ ਛਕ ਲਉ।” ਉਹਨਾਂ ਫੇਰ ਕਿਹਾ, “ਘਰ ਜਾ 
ਕੇ ਛਕਾਂਗੇ।” ਉਹਨਾਂ ਮੈਨੂੰ ਪੁੱਛਿਆ, “ਕਾਹਦੇ ਤੇ ਆਈ ਐਂ?” ਮੈਂ ਕਿਹਾ, “ਸਕੂਟਰ ਤੇ।” ਮੇਰੇ ਵਾਸਤੇ ਇਹ ਛੋਟੇ ਛੋਟੇ ਸੰਵਾਦ 
ਇਕ ਸਧਾਰਨ ਵਾਰਤਾਲਾਪ ਤੋਂ ਵੱਧ ਕੁਝ ਨਹੀਂ ਸਨ। ਸ਼ਾਮ ਨੂੰ ਮੈਂ ਉਹਨਾਂ ਨੂੰ ਆਪਣੇ ਹੱਥੀਂ ਹਸਪਤਾਲ ਵਿੱਚ ਬਣੇ ਕੈਫੇ ਕੋਫੀ ਡੇ 
ਤੋਂ ਅੱਧਾ ਸੈਂਡਵਿਚ ਅਤੇ ਕੋਫੀ ਪਿਲਾਈ। ਮੇਰੇ ਮਨ ਨੂੰ ਸ਼ਾਂਤੀ ਆਈ ਕਿ ਚਲੋਂ ਕੁਝ ਤੇ ਖਾਧਾ। ਫੇਰ ਅਸੀਂ ਭੈਣੀ ਸਾਹਿਬ ਤੋਂ ਆਏ 
ਹੋਰ ਮਰੀਜਾਂ ਦਾ ਇੰਤਜ਼ਾਰ ਕਰਨ ਲੱਗੇ ਕਿਉਂਕਿ ਉਹਨਾਂ ਦਾ ਚੈਕ ਅੱਪ ਵੀ ਚਲ ਰਿਹਾ ਸੀ। ਕੁਝ ਦੇਰ ਬਾਅਦ ਰਵੀ ਜੀ ਗੱਡੀ ਲੈ 
ਕੇ ਆ ਗਏ ਅਤੇ ਬਾਕੀ ਮਰੀਜ ਵੀ ਵਿਹਲੇ ਹੋ ਗਏ। ਸਾਰੇ ਗੱਡੀ ਵਿੱਚ ਬੈਠਣ ਲੱਗੇ। 
ਵਰਿਆਮ --------------- ੧ ---------------- ਮਾਰਰ-2023 


5।। 58000 9801 50101 । 0੫9 (31੧01815॥00)600111.%0।। 


[1 

ਜਦੋਂ ਭਾ ਜੀ ਨੂੰ ਵੀ ਚੁੱਕ ਕੇ ਗੱਡੀ ਵਿੱਚ ਬਿਠਾਉਣ ਲੱਗੇ ਤਾਂ ਉਹਨਾਂ ਮੈਨੂੰ ਪੁੱਛਿਆ, “ਘਰ ਨਹੀਂ ਜਾਣਾ ਸੀ? ” ਜਦੋਂ ਉਹਨਾਂ 
ਮੈਨੂੰ ਇਹ ਪ੍ਰਸ਼ਨ ਕੀਤਾ ਤਾਂ ਮੈਨੂੰ ਸਾਰੀ ਗੱਲ ਸਮਝ ਆ ਗਈ ਕਿ ਉਹ ਕਿਉਂ ਬਾਰ ਬਾਰ ਘਰ ਜਾ ਕੇ ਪਰਸ਼ਾਦਾ ਛਕਣ ਦੀ ਗੱਲ 
ਕਰ ਰਹੇ ਸਨ। ਮੈਨੂੰ ਕਿਉਂ ਪੁੱਛ ਰਹੇ ਸਨ ਕਿ ਕਾਹਦੇ ਤੇ ਆਈ ਐਂ? ਉਹਨਾਂ ਦੀਆਂ ਅੱਖਾਂ ਵਿੱਚਲਾ ਪ੍ਰਸ਼ਨ ਚਿੰਨ੍ਹ ਮੈਨੂੰ ਅੱਜ ਵੀ 
ਵਿਖਾਈ ਦੇ ਰਿਹਾ ਹੈ। ਮੈਂ ਉਹਨਾਂ ਨੂੰ ਵਰਚਾ ਰਹੀ ਸੀ ਕਿ ਮੈਂ ਤੁਹਾਨੂੰ ਸਕੂਟਰ ਤੇ ਨਹੀਂ ਲੈ ਕੇ ਜਾ ਸਕਦੀ। ਦੋ ਤਿੰਨ ਦਿਨ ਬਾਅਦ 
ਅਕਸ (ਮੇਰੇ ਵੱਡੇ ਬੇਟੇ) ਦੇ ਪੇਪਰ ਖਤਮ ਹੋ ਜਾਣਗੇ ਤਾਂ ਅਸੀਂ ਗੱਡੀ ਤੇ ਸ੍ਰੀ ਭੈਣੀ ਸਾਹਿਬ ਆਵਾਂਗੇ ਅਤੇ ਸਤਿਗੁਰੂ ਜੀ ਤੋਂ 
ਆਗਿਆ ਲੈ ਕੇ ਤੁਹਾਨੂੰ ਘਰ ਲੈ ਕੇ ਜਾਵਾਂਗੇ। ਇਹ ਆਸ਼ਵਾਸਨ ਦੇ ਕੇ ਮੈਂ ਉਹਨਾਂ ਨੂੰ ਗੱਡੀ ਵਿੱਚ ਬਿਠਾ ਦਿੱਤਾ ਅਤੇ ਆਪ 
ਪਾਰਕਿੰਗ ਵੱਲ ਚਲੀ ਗਈ। ਮੇਰਾ ਘਰ ਜਾਣਾ ਜ਼ਰੂਰੀ ਸੀ ਕਿਉਂਕਿ ਘਰ ਮੇਰੇ ਮਾਤਾ ਜੀ ਮੈਨੂੰ ਉਡੀਕ ਰਹੇ ਸਨ ਜੋ ਕਿ ਪਿਛਲੇ ਇਕ 
ਸਾਲ ਤੋਂ ਬਿਮਾਰੀ ਕਾਰਨ ਮੰਜੇ ਤੇ ਹੀ ਸਨ ਅਤੇ ਆਪਣੇ ਜੀਵਨ ਸਾਥੀ ਦੀ ਇਸ ਹਾਲਤ ਤੋਂ ਵੀ ਬੇਖ਼ਬਰ ਸਨ। 

ਉਸ ਸਮੇਂ ਮੇਰਾ ਮਨ ਬਹੁਤ ਭਰਿਆ ਹੋਇਆ ਸੀ। ਭਾ ਜੀ ਵੀ ਘਰ ਨਾ ਜਾ ਸਕਣ ਕਰ ਕੇ ਨਿਰਾਸ਼ ਹੋਣਗੇ, ਪਰ ਉਹ ਤਾਂ ਪਿਤਾ 
ਸੀ। ਆਪਣਾ ਦੁੱਖ, ਆਪਣੀ ਨਿਰਾਸ਼ਾ ਧੀ ਦੇ ਅੱਗੇ ਜ਼ਾਹਿਰ ਨਹੀਂ ਕਰ ਸਕਦੇ ਸੀ। ਮੈਂ ਜਦੋਂ ਸਕੂਟਰ ਲੈ ਕੇ ਪਾਰਕਿੰਗ ਤੋ' ਗੇਟ ਵੱਲ 
ਨੂੰ ਆਈ ਤਾਂ ਅਜੇ ਵੀ ਉਹਨਾਂ ਦੀ ਗੱਡੀ ਓਥੇ ਖੜ੍ਹੀ ਸੀ। ਉਹਨਾਂ ਨੇ ਹੱਥ ਹਿਲਾ ਕੇ ਮੈਨੂੰ ਬਾਏ ਬਾਏ ਕੀਤੀ ਪਰ ਮੈਂ ਕੋਈ ਜਵਾਬ 
ਨਾ ਦੇ ਸਕੀ। ਉਸ ਸਮੇਂ ਮੈਂ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਵੱਧ ਲਾਚਾਰ ਅਤੇ ਬੇਵੱਸ ਧੀ ਮਹਿਸੂਸ ਕੀਤਾ ਜੋ ਕਿ ਘਰ 
ਪਰਵਾਰ, ਰਿਜਕ ਅਤੇ ਆਉਣ ਜਾਣ ਦੇ ਸਾਧਨ ਹੁੰਦਿਆਂ ਵੀ ਆਪਣੇ ਪਿਤਾ ਦੇ ਘਰ ਜਾਣ ਦੀ ਇੱਛਾ ਪੂਰੀ ਨਾ ਕਰ ਸਕੀ। 
ਹਸਪਤਾਲ ਤੋਂ ਘਰ ਆਉਣ ਤਕ 12-13 ਕਿਲੋਮੀਟਰ ਦੇ ਸਫਰ ਦੌਰਾਨ ਮੇਰੀਆਂ ਅੱਖਾਂ ਨਮ ਰਹੀਆਂ। ਇਹੀ ਸੋਚ ਕੇ ਕਿ ਮੈਂ ਆਪਣੇ 
ਪਿਤਾ ਦੀ ਇਕ ਛੋਟੀ ਜਿਹੀ ਇੱਛਾ ਪੂਰੀ ਨਾ ਕਰ ਸਕੀ। ਅਸੀਂ ਕਿੰਨਾ ਵੀ ਆਪਣੇ ਆਪ ਨੂੰ ਧਰਵਾਸ ਦੇ ਲਈਏ ਪਰ ਉਹ ਦਿ੍‌ਸ਼- 
ਜਦੋਂ ਉਹਨਾਂ ਦੀ ਗੱਡੀ ਐਮਰਜੈਂਸੀ ਦੇ ਗੇਟ ਅੱਗੇ ਖੜ੍ਹੀ ਸੀ ਤੇ ਮੈਂ ਸਕੂਟਰ ਉਹਨਾਂ ਦੇ ਕੋਲੋਂ ਦੀ ਲੰਘਾ ਕੇ ਘਰ ਨੂੰ ਤੁਰ ਗਈ, 
ਭੁੱਲਦਾ ਨਹੀਂ। ਰੱਬ ਕਦੇ ਵੀ ਕਿਸੇ ਨੂੰ ਐਨਾ ਬੇਵੱਸ ਨਾ ਕਰੇ। -ਰਜਵੰਤ ਕੌਰ 


ਵਰਿਆਮ ਜੀ ਅਤੇ ਅਨਜਾਣ ਜੀ ਨਾਲ ਜੁੜੀ ਇਕ ਸੁਖਾਵੀਂ ਯਾਦ 
ਵੱਡਿਆਂ ਦੀ ਵਡਿਆਈ 

ਇਹ ਗੱਲ ਸਾਲ 2005 ਦੀ ਹੈ। ਉਸ ਸਮੇਂ ਮੇਰੇ ਦੋਨੋਂ ਬੱਚੇ ਦਿੱਲੀ ਵਿੱਚ ਸ਼ਹੀਦ ਬਿਸ਼ਨ ਸਿੰਘ ਮੈਮੋਰੀਅਲ ਸਕੂਲ ਵਿੱਚ ਪੜ੍ਹਦੇ 
ਸਨ। ਮੇਰਾ ਛੋਟਾ ਬੇਟਾ ਅੰਗਦ ਜੀ ਉਸ ਸਮੇਂ ਪੰਜਵੇਂ ਸਾਲ ਵਿੱਚ ਸੀ। ਉਸ ਨੇ ਭਾਸ਼ਣ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਮਾਤਾ 
ਸੁੰਦਰੀ ਕਾਲਜ ਜਾਣਾ ਸੀ। ਇਸ ਲਈ ਉਸ ਨੇ ਮਾਤਾ ਸੁੰਦਰੀ ਜੀ ਬਾਰੇ ਇਕ ਲੇਖ ਯਾਦ ਕਰਨਾ ਸੀ। ਸਾਡੇ ਪਿਤਾ ਜੀ- ਸੁ. ਤਾਰਾ 
ਸਿੰਘ ਅਨਜਾਣ ਨੇ ਆਪਣੇ ਪੋਤਰੇ ਨੂੰ ਮਾਤਾ ਜੀ ਬਾਰੇ ਇਕ ਸਫੇ ਦਾ ਲੇਖ ਲਿਖ ਦਿੱਤਾ। ਉਸਨੇ ਯਾਦ ਕਰ ਲਿਆ ਅਤੇ ਮਾਤਾ 
ਸੁੰਦਰੀ ਕਾਲਜ ਵਿੱਚ ਜਾ ਕੇ ਬਹੁਤ ਸੋਹਣੇ ਢੰਗ ਨਾਲ ਸੁਣਾਇਆ। 

ਕੁਝ ਦਿਨਾਂ ਬਾਅਦ ਅਸੀਂ ਜਲੰਧਰ ਗਏ- ਬੱਚਿਆਂ ਦੇ ਨਾਨਕੇ। ਉੱਥੇ ਨਾਮਧਾਰੀ ਧਰਮਸ਼ਾਲਾ ਸੈਂਟਰਲ ਟਾਊਨ ਵਿਖੇ ਐਤਵਾਰ 
ਦੇ ਹਫਤਾਵਾਰੀ ਪ੍ਰੋਗਰਾਮ ਵਿੱਚ ਅੰਗਦ ਜੀ ਨੇ ਇਹ ਲੇਖ ਫੇਰ ਸੁਣਾਇਆ। ਮੇਰੇ ਪਿਤਾ ਜੀ- ਸ੍ਰ. ਜਗਦੀਸ਼ ਸਿੰਘ ਵਰਿਆਮ ਨੇ 
ਆਪਣੇ ਦੋਹਤਰੇ ਅੱਗੇ ਕੁਝ ਰੁਪਏ ਰੱਖ ਕੇ ਮੱਥਾ ਟੇਕਿਆ। ਬਾਕੀ ਸੰਗਤ ਨੇ ਵੀ ਮੱਥਾ ਟੇਕਿਆ। ਇਸ ਤਰ੍ਹਾਂ ਢਾਈ ਸੌ ਰੁਪਏ ਇਕੱਠੇ 
ਹੋ ਗਏ। ਜਦੋਂ ਅਸੀਂ ਵਾਪਿਸ ਦਿੱਲੀ ਆਏ ਤਾਂ ਬੱਚੇ ਨੇ ਉਹੀ ਢਾਈ ਸੌ ਰੁਪਏ ਆਪਣੇ ਦਾਦਾ ਜੀ- ਅਨਜਾਣ ਜੀ ਨੂੰ ਮੱਥਾ ਟੇਕ 
ਦਿੱਤੇ ਅਤੇ ਕਿਹਾ ਕਿ ਇਹ ਮੇਰੀ ਪਹਿਲੀ ਕਮਾਈ ਹੈ। ਪਿਤਾ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਉਹ ਰੁਪਏ ਖੁਸ਼ੀ ਖੁਸ਼ੀ ਸਵੀਕਾਰ ਕਰ 
ਲਏ ਅਤੇ ਰੁਪਏ ਦੁਗਣੇ ਕਰ ਕੇ ਪੰਜ ਸੌ ਦਾ ਨੋਟ ਉਸ ਨੂੰ ਇਨਾਮ ਦਿੱਤਾ। ਜਿਸ ਨੂੰ ਪ੍ਰਾਪਤ ਕਰ ਕੇ ਬੱਚਾ ਹੋਰ ਖੁਸ਼ ਹੋ ਗਿਆ। ਸਾਰੇ 
ਘਰ ਵਿੱਚ ਖੁਸ਼ੀਆਂ ਸਨ। ਅਸੀਂ ਮਹਿਸੂਸ ਕੀਤਾ ਕਿ ਵੱਡਿਆਂ ਨੂੰ ਖੁਸ਼ੀਆਂ ਵੰਡਣ ਵਿੱਚ ਹੀ ਸੁਖ ਮਿਲਦਾ ਹੈ। ਇਹੀ ਵੱਡਿਆਂ ਦੀ 
ਵਡਿਆਈ ਹੈ। -ਰਜਵੰਤ ਕੌਰ 


ਵਰਿਆਮ ----------$੮-- ੧੨੨੨੦੨੨ 


5।। 58100 9801 50101 । 0੫9 (31੧01815॥00)6001181.%0।। 


ਬਾਨੀ ਸੈਪਾਦਕ ਸ. ਜਗਦੀਸ਼ ਸਿੰਘ ਵਰਿਆਮ ਜੀ ਨੂੰ ਸਮਰਪਿਤ ਕਵਿਤਾ 


ਬਹੁਤ ਉਦਾਸ ਕਰਦਾ ਹੈ 
ਮਿੱਤਰ ਦਾ ਤਸਵੀਰ ਬਣ ਜਾਣਾ 
ਅਤੇ ਫਰੇਮ ਵਿਚ ਬੱਝ ਕੇ 

ਕੰਧ ਤੇ ਟੰਗੇ ਜਾਣਾ। 


ਮੈਂ ਉਸਦੀ ਤਸਵੀਰ ਵੱਲ ਦੇਖਦਾ ਹਾਂ 
ਤਾਂ ਹਰਕਤ ਹੀਣ 

ਪੱਥਰ ਹੋ ਗਏ 
ਸੁਪਨਿਆਂ ਦਾ ਮਾਤਮ ਹੈ 
ਭਾਵਹੀਣ ਚਿਹਰੇ ਤੋਂ 

ਰੱਸ ਗਈ ਹੈ ਰਵਾਨੀ 

ਹੋਠਾਂ ਤੇ ਖਾਮੋਸ਼ੀ ਬੈਠੀ ਹੈ। 


ਤਸਵੀਰ ਮੇਰੇ ਵੈਨੀਂ ਦੇਖਦੀ ਹੈ 
ਪਰ ਮੇਰੀਆਂ ਗੱਲਾਂ ਦਾ 
ਹੈਗਾਰਾ ਨਹੀਂ ਭਰਦੀ 

ਸਿਰਫ਼ ਸੁਣ ਕੇ ਸੈਨ ਹੋ ਜਾਂਦੀ ਹੈ। 


ਇਹ ਖਾਮੋਸ਼ ਤਸਵੀਰ 
ਮੇਰੇ ਮਨ ਵਿੱਚ ਹਲਚਲ ਪੈਦਾ ਕਰਦੀ। 


ਚਿੱਤ ਕਰਦਾ ਹੈ 

ਤਸਵੀਰ ਨਾਲ 

ਬੀਤੇ ਹੋਏ ਪਲ ਸਾਂਝੇ ਕਰਾਂ 
ਪਰ 

ਇਹ ਤਸਵੀਰ ਹੈ ਯਾਰੋ 
ਤਸਵੀਰਾਂ ਕਦ ਬੋਲਦੀਆਂ ਨੇ? 
ਪਰ ਚੁੱਪ ਰਹਿ ਕੇ ਵੀ 

ਇੰਨਾ ਕੁਝ ਬੋਲਦੀਆਂ 
ਵਰਿਆਮ 


ਤਸਵੀਰ ਦੇ ਰੁਬਰੂ 
ਡਾ ਗੁਰਬਖ਼ਸ਼ ਸਿਘ ਭੰਡਾਲ 
ਕਲੀਵਲੈਂਡ(ਅਮਰੀਕਾ) 


ਕਿ ਬੰਦੇ ਨੂੰ ਆਖ਼ਰ ਚੁੱਪ ਹੋਣਾ ਪੈਂਦਾ। 


ਮੈਂਨੂੰ ਬਹੁਤ ਰੁਆਵੇਗੀ 
ਅਤੇ ਬੀਤੇ ਨੂੰ ਮੋੜ ਲਿਆਣ ਲਈ ਤਰਲੇ ਪਾਵੇਗੀ। 


ਕੰਧ 'ਤੇ ਟੈਗੀ ਇਹ ਤਸਵੀਰ 

ਉਸ ਤਸਵੀਰ ਨਾਲੋਂ 

ਬਿਲਕੁਲ ਵੱਖਰੀ ਹੈ 

ਜਿਹੜੀ ਮੇਰੇ ਮਨ ਵਿਚ ਵੱਸਦੀ ਹੈ 

ਜਿਸ ਨਾਲ ਮੈਂ ਗੱਲਾਂ ਕਰਦਾ ਹਾਂ 

ਇਹ ਹੁੰਗਾਰਾ ਵੀ ਭਰਦੀ ਹੈ 

ਜਦ ਮੈਂ ਚੇਤਿਆਂ ਦੇ 

ਯਾਦਾਂ ਦੇ ਵਸੀਹ ਜੈਗਲ ਵਿਚ ਟਹਿਲਦਾ ਹਾਂ 
ਤਾਂ ਤਸਵੀਰ 

ਮੇਰੇ ਐਗ-ਸੈਗ ਰਹਿੰਦੀ ਹੈ। 


ਮਨ ਵਿਚ ਬੈਠੀ ਤਸਵੀਰ 
ਮੋਰੀ ਰੂਹ ਦੇ ਦਰਵਾਜ਼ੇ ਤੇ ਟੈਗੀ 
ਮੇਰੇ ਐਤਰੀਵ ਨੂੰ ਮੁਖਾਤਬ ਹੈਦੀ ਹੈ। 


ਕਦੇ ਫਰੇਮ ਵਿਚ ਨਹੀਂ ਜੜੀ 
ਅਤੇ ਨਾ ਹੀ ਕੰਧ 'ਤੇ ਟੈਗੀ ਹੋਈ 
ਕੰਧ ਦੇ ਗਲ ਲੱਗ ਕੇ ਰੋਂਦੀ ਹੈ। 


€ਕੀ) ---------- ਮਾਰਚ-2023 


5।। 58100 9801 50101 । 0੫9 (31੧01815॥00)6001181.%0।। 


ਮਿੱਤਰ ਦੀ ਤਸਵੀਰ 

ਉਹ ਕੁਝ ਮੇਰੇ ਚੇਤਿਆਂ ਵਿਚ ਧਰ ਜਾਂਦੀ ਹੈ 

ਜਿਹੜਾ ਜ਼ਿੰਦਗੀ ਦੀ ਭੱਜਦੌੜ 'ਚ ਗਵਾਚ ਗਿਆ ਸੀ 
ਉਹ ਜਵਾਨੀ ਦਾ ਅਲਮਸਤ ਦੌਰ 

ਤੇ ਬੇਪ੍ਰਵਾਹੇ ਪਲਾਂ ਦਾ ਸਾਥ। 


ਕਦੇ ਕਦਾਈਂ 

ਇਸ ਤਸਵੀਰ ਵਿਚੋਂ ਦਰਦ ਵੀ ਵਹਿੰਦਾ 

ਜੋ ਮਿੱਤਰ ਦੇ ਹੱਢੀਂ ਰਚਿਆ ਸੀ 

ਜਿਹੜਾ ਕੁਦਰਤ ਨੇ 

ਜੈਮਦਿਆਂ ਸਾਰ ਉਸਦੀ ਝੋਲੀ ਪਾਇਆ ਸੀ। 
ਇਹ ਦਰਦ 

ਅਕਸਰ ਹੀ ਮੈਂਨੂੰ ਤਰਲ ਕਰ ਜਾਂਦਾ 

ਅਤੇ ਇਸ ਤਰਲ ਵਿਚ 

ਅਸੀਂ ਦੋਵੇਂ ਕਈ ਵਾਰ ਤਰਲ ਹੋਏ ਸਾਂ। 


ਮੈਂ ਤਸਵੀਰ ਨਾਲ ਉਨ੍ਹਾਂ ਪਲਾਂ ਨੂੰ ਯਾਦ ਕਰਦਾਂ 
ਜਿਹੜੇ ਮਿੱਤਰ ਦੇ ਸਾਥ ਮਾਣੇ ਸਨ 

ਇਕ ਦੂਜੇ ਦੇ ਮੋਢੇ ਤੇ ਸਿਰ ਰੱਖ ਕੇ ਰੋਏ ਸਾਂ 
ਦਿਲਾਸਿਆਂ ਵਿਚ ਸੈਭਲੇ ਵੀ ਸਾਂ 

ਅਤੇ ਪਿਆਰੇ ਪਲਾਂ ਰਾਹੀ ਦੋਹਾਂ ਨੇ 

ਜ਼ਿੰਦਗੀ ਨੂੰ ਨਵੇਂ ਅਰਥ ਵੀ ਦਿਤੇ ਸਨ। 


ਮਿੱਤਰ ਹੀ ਹੈਦਾ 

ਜੋ ਬਿਨ-ਬੋਲਿਆਂ ਤੁਹਾਨੂੰ ਸੁਣਦੈ 
ਤੁਹਾਡੇ ਨੈਣਾਂ 'ਚ ਤਰਦਾ ਸੁਪਨਾ 
ਅਤੇ ਤੁਹਾਡੇ ਦਰਦਾਂ ਦੀ ਵਹਿੰਗੀ 
ਆਪਣੇ ਮੋਢੇ ਤੇ ਢੋਂਦਾ ਹੈ। 


ਇਹ ਤਸਵੀਰ 
ਹੁਣ ਕੌਧ ਤੇ ਲਟਕਦੀ ਰਹੇਗੀ 
ਅਤੇ ਕਮਰੇ ਦੀ ਚੁੱਪ ਨੂੰ ਮੁਖਾਤਬ ਹੈਦੀ ਰਹੇਗੀ 


ਅਤੇ 


ਵਰਿਆਮ 


5।। 58100 9801 50101 । 0੫9 


ਕਿ ਬੈਦੇ ਦਾ ਤਸਵੀਰ ਹੋਣਾ ਸੱਭ ਤੋਂ ਵੱਡਾ ਸੱਚ ਹੈ 
ਅਤੇ 

ਇਹ ਸੱਚ ਬਣਨ ਤੋ' ਪਹਿਲਾਂ 

ਬਹੁਤ ਜ਼ਰੂਰੀ ਹੈ 
ਮਿੱਤਰ-ਪਿਆਰਿਆਂ ਨੂੰ ਹਾਕ ਮਾਰਦੇ ਰਹੀਏ 
ਹਾਕ ਦਾ ਹੈਗਾਰਾ ਭਰਦੇ ਰਹੀਏ 

ਤੇ ਜਿਉਂਦੇ-ਜੀਅ ਮਿਲਦੇ ਰਹੀਏ 

ਕਿਉਂਕਿ 

ਤਸਵੀਰ ਕਦੇ ਵੀ ਹੈਗਾਰਾ ਨਹੀਂ ਭਰਦੀ। 


ਸੈਪਾਦਕ ਦਾ ਨਾਮ 
ਨਾਗਰਿਕਤਾ 
ਉਹਨਾਂ ਵਿਅਕਤੀਆਂ ਦੇ ਨਾਮ ਤੇ 
ਪਤੇ ਜੋ ਸਮਾਚਾਰ ਪੱਤਰ ਦੇ ਮਾਲਕ 
ਹੋਣ ਅਤੇ ਸਾਰੀ ਪੂਜੀ ਦੇ ਇਕ 
ਪ੍ਰਤੀਸ਼ਤ ਤੋਂ ਵੱਧ ਦੇ ਭਾਈਵਾਲ 
ਜਾਂ ਹਿੱਸੇਦਾਰ ਹੋਣ ਰਜਵੇਤ ਕੌਰ 
ਮੈਂ ਰਜਵੈਤ ਕੌਰ ਐਲਾਨ ਕਰਦੀ ਹਾਂ ਕਿ ਮੇਰੀ ਵੱਧ ਤੋਂ ਵੱਧ 
ਜਾਣਕਾਰੀ ਅਤੇ ਵਿਸ਼ਵਾਸ ਅਨੁਸਾਰ ਉੱਪਰ ਦਿੱਤੇ ਗਏ ਵੇਰਵੇ ਸੱਚ 
ਹਨ। 


/ਐਤਾੀਂ ੨£-੨-੨੦੨੩ 


ਮਾਰਚ-2023 


(31੧01815॥00)6001181.%0।। 


ਜਦੋ ਵੀ ਭਾਰਤ ਦੀ 
ਆਜ਼ਾਦੀ ਦੀ ਲੜਾਈ ਦੀ 
ਕਹਾਣੀ ਚਲਦੀ ਹੈ ਤਾਂ ਉਸ ਵਿੱਚ 
ਇਕ ਨਾਮ ਜੋ ਸਭ ਦੇ ਦਿਲ 
ਅੰਦਰ ਕਰੰਟ ਫੇਰ ਦਿੰਦਾ ਹੈ ਉਹ ਹੈ 
ਸ਼ਹੀਦ ਭਗਤ ਸਿੰਘ ਦਾ। ਭਗਤ 
ਸਿੰਘ ਦਾ ਨਾਮ ਘਰ ਵਾਲਿਆਂ ਨੇ 
ਭਾਗਾਂ ਵਾਲਾ ਸਮਝ ਕੇ ਰਖਿਆ 
ਸੀ, ਕਿਉਂਕਿ ਉਸ ਦੇ ਜਨਮ ਦਿਨ 
ਤੇ ਉਸ ਦੇ ਪਿਤਾ ਦੇ ਨੇਪਾਲੋਂ 
ਵਾਪਸ ਆਉਣ ਅਤੇ ਚਾਚਾ 
ਅਜੀਤ ਸਿੰਘ ਦੇ ਮਾਂਡਲੇ ਜੇਹਲ 
ਵਿੱਚੋਂ ਰਿਹਾ ਹੋਣ ਦੀ ਖ਼ਬਰ ਮਿਲੀ 
ਸੀ। ਭਗਤ ਸਿੰਘ ਨੇ ਆਪਣੀ 
ਕੁਰਬਾਨੀ ਨਾਲ ਭਾਰਤ ਮਾਂ ਦੇ 
ਭਾਗ ਜਗਾ ਦਿੱਤੇ। ਉਹ ਕੁਰਬਾਨੀ ਦਾ ਪੰਜ ਸੀ। ਉਸ ਦਾ 
ਨਾਮ ਨੌਜਵਾਨਾਂ ਨੂੰ ਦੇਸ਼ ਲਈ ਕੁਰਬਾਨੀ ਦੀ ਪ੍ਰੇਰਨਾ ਦਿੰਦਾ ਹੈ। 
ਉਹ ਥੋੜ੍ਹੇ ਦਿਨਾਂ ਵਿੱਚ ਹੀ ਹਰਮਨ ਪਿਆਰਾ ਹੋ ਗਿਆ ਅਤੇ 
ਬੱਚੇ ਬੱਚੇ ਦੀ ਜ਼ਬਾਨ ਤੇ ਉਹਦੀ ਪਾਰਟੀ ਵੱਲੋਂ ਦਿੱਤਾ ਗਿਆ 
ਨਾਹਰਾ “ਇਨਕਲਾਬ ਜ਼ਿੰਦਾਬਾਦ” ਗੂੰਜਣ ਲੱਗਾ- ਸਹੀ 
ਅਰਥਾਂ ਵਿੱਚ ਸਭ ਤੋਂ ਪਹਿਲਾਂ ਇਨਕਲਾਬ ਜ਼ਿੰਦਾਬਾਦ ਦਾ 
ਨਾਹਰਾ ਪਹਿਲਾਂ ਭਗਤ ਸਿੰਘ ਦੀ ਪਾਰਟੀ ਨੇ ਹੀ ਦੇਸ਼ ਨੂੰ 
ਦਿੱਤਾ। 

ਭਗਤ ਸਿੰਘ ਤੀਖਣ ਦਿਮਾਗ ਵਾਲਾ ਨੌਜੁਆਨ ਸੀ ਅਤੇ 
ਦੇਸ਼ ਦੇ ਪੈਰਾਂ 'ਚੋਂ ਗੁਲਾਮੀ ਦੀਆਂ ਕੜੀਆਂ ਕਟ ਕੇ ਪਰ੍ਹਾਂ ਸੁਟਣ 
ਦੀ ਉਸ ਦੇ ਦਿਲ ਅੰਦਰ ਅੰਤਾਂ ਦੀ ਰੀਝ ਸੀ। ਉਸ ਨੇ ਦੇਸ਼ ਦੀ 
ਲਹਿਰ, ਗਦਰ ਪਾਰਟੀ, ਬਬਰ ਅਕਾਲੀ ਲਹਿਰ, ਆਪਣੇ 
ਚਾਚਿਆਂ ਦੀ ਕੁਰਬਾਨੀ, ਰੂਸ ਦਾ ਇਨਕਲਾਬ, ਜਲ੍ਹਿਆਂ 
ਵਾਲਾ ਬਾਗ਼ ਦੇ ਸਾਕੇ ਦਾ ਅਸਰ ਕਬੂਲਿਆ ਅਤੇ 
ਵਿਗਿਆਨਿਕ ਵਿਸ਼ਲੋਸ਼ਣ ਕਰ ਕੇ ਆਪਣਾ ਮਾਰਗ 
ਵਰਿਆਮ 


5।। 58100 9801 50101 । 0੫9 


ਇਨਕਲਾਬ ਦਾ ਰਾਹੀ 


ਉਲੀਕਿਆ। ਉਸ ਨੇ ਭਾਰਤ 
ਨੌਜਵਾਨ ਸਭਾ ਦੀ ਅਤੇ ਪਿੱਛੋਂ 
ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕ 
ਆਰਮੀ ਦੀ ਕਾਇਮੀ ਕੀਤੀ। 

ਉਸ ਦੀ ਜ਼ਿੰਦਗੀ ਦੇ ਦੋ ਮਹਾਨ 
ਕੰਮ ਹਰ ਭਾਰਤ ਵਾਸੀ ਨੂੰ ਯਾਦ 
ਹਨ। ਲਾਲਾ ਲਾਜਪਤ ਰਾਏ ਦੀ ਮੌਤ 
ਦਾ ਬਦਲਾ ਲੈਣ ਲਈ ਪੁਲਿਸ 
ਅਫਸਰ ਸਾਂਡਰਸ ਨੂੰ ਗੋਲੀ ਨਾਲ 
ਉਡਾਉਣਾ ਅਤੇ ਅੰਗਰੇਜ਼ੀ ਹਕੂਮਤ 
ਦੇ ਲੋਕ ਵਿਰੋਧੀ ਕਾਨੂੰਨਾਂ ਵਿਰੁੱਧ 
ਰੋਸ ਪ੍ਰਗਟ ਕਰਨ ਲਈ ਕੇਂਦਰੀ 
ਅਸੈਂਬਲੀ ਹਾਲ, ਨਵੀਂ ਦਿੱਲੀ ਵਿੱਚ 
ਬਟੁਕੇਸ਼ਵਰ ਦੱਤ ਨਾਲ ਮਿਲ ਕੇ ਬੰਬ 
ਸੁੱਟਣੇ। ਪਰ ਭਗਤ ਸਿੰਘ ਦਾ ਸਭ 
ਤੋਂ ਵੱਡਾ ਕੰਮ ਹੈ ਲੋਕਾਂ ਨੂੰ ਜਾਗ੍ਰਿਤ 
ਕਰਨਾ ਅਤੇ ਆਪਣੀ ਜਾਨ ਦੀ ਆਹੁਤੀ ਪਾ ਕੇ ਆਜ਼ਾਦੀ ਦੇ 
ਹਵਨ ਨੂੰ ਪ੍ਜਵਲਿਤ ਕਰਨਾ- ਉਸ ਦੇ ਸਾਰੇ ਕੰਮ ਪਸਤੌਲ ਬੰਬ 
ਚਲਾਉਣਾ ਅਤੇ ਅੰਤ ਗਿਣ ਮਿਥ ਕੇ ਸ਼ਹੀਦੀ ਪਾਉਣੀ ਅਤੇ 
ਸ਼ਹੀਦੀ ਦੇ ਰਾਹ ਵਿੱਚ ਸਾਰਿਆਂ ਰੋੜਿਆਂ ਨੂੰ ਪਰੇ ਕਰਨਾ ਇਕੋ 
ਸੇਧ ਵਿੱਚ ਸਨ। 

ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਦਹਿਸ਼ਤ ਪਸੰਦ 
ਕਿਹਾ ਗਿਆ ਅਤੇ ਉਹਨਾਂ ਨੂੰ ਗੋਲੀ ਬੰਦੂਕ ਦੇ ਹਿੰਸਕ ਰਸਤੇ 
ਦੇ ਧਾਰਨੀ ਵੀ ਕਿਹਾ ਗਿਆ, ਪਰ ਭਗਤ ਸਿੰਘ ਹੋਰੀ ਤਾਂ 
ਕੇਵਲ ਆਜ਼ਾਦੀ ਪ੍ਰਾਪਤੀ ਲਈ ਕਿਸੇ ਖਾਸ ਪੜਾਅ ਤੇ ਹੀ 
ਹਿੰਸਕ ਕਾਰਵਾਈਆਂ ਕਰਨ ਦੇ ਹੱਕ ਵਿੱਚ ਸਨ ਅਤੇ ਇਸ ਨੂੰ 
ਸਿਧਾਂਤ ਵਜੋਂ ਨਹੀਂ ਸਨ ਅਪਣਾਉਂਦੇ। ਉਹਨਾਂ ਨੇ ਅਸੈਂਬਲੀ 
ਵਿੱਚ ਜਾਣ ਬਝ ਕੇ ਉਸ ਥਾਂ ਬੰਬ ਸੁੱਟਿਆ ਜਿੱਥੇ ਕਿਸੇ 
ਵਿਅਕਤੀ ਦੀ ਮੌਤ ਨਹੀਂ ਹੋ ਸਕਦੀ ਸੀ। ਇਹ ਬੰਬ ਉਹਨਾਂ ਦੇ 
ਕਹਿਣ ਅਨੁਸਾਰ ਬੋਲੀ ਹਕੂਮਤ ਦੇ ਕੰਨਾਂ ਤਕ ਲੋਕਾਂ ਦਾ ਰੋਸ 
ਪਹੁੰਚਾਣ ਲਈ ਸੁੱਟੇ ਗਏ ਸਨ। ਦਿੱਲੀ ਦੀ ਅਦਾਲਤ ਵਿੱਚ 6 


ਮਾਰਚ-2023 


੧(31੧01815॥00)6001181.%0।। 


ਜੂਨ 1929 ਨੂੰ ਦਿੱਤੇ ਗਏ ਬਿਆਨ ਵਿੱਚ ਭਗਤ ਸਿੰਘ ਅਤੇ 
ਦੱਤ ਨੇ ਆਪਣੇ ਬਿਆਨ ਵਿੱਚ ਕਿਹਾ। 

“ਸਾਨੂੰ ਸੀ ਐਚ. ਆਰ. ਦਾਸ ਸਾਬਕਾ ਕਾਨੂੰਨੀ 
ਸਲਾਹਕਾਰ ਦੇ ਉਹ ਸ਼ਬਦ ਯਾਦ ਹਨ ਜਿਹੜੇ ਉਸ ਦੀ ਪ੍ਰਸਿੱਧ 
ਚਿੱਠੀ ਵਿੱਚ ਪ੍ਰਕਾਸ਼ਤ ਹੋਏ ਸਨ ਕਿ ਇੰਗਲਿਸਤਾਨ ਨੂੰ ਹੰਕਾਰ 
ਦੀ ਨੀਂਦੋਂ ਜਗਾਣ ਲਈ ਬੰਬ ਸੁੱਟਣੇ ਜ਼ਰੂਰੀ ਹਨ: ਇਸ ਲਈ 
ਅਸੀਂ ਅਸੈਂਬਲੀ ਹਾਲ ਵਿੱਚ ਬੰਬ ਸੁੱਟੇ ਤਾ ਕਿ ਲੋਕਾਂ ਦੇ ਪ੍ਰੋਟੈਸਟ 
ਦੀ ਆਵਾਜ਼ ਦੁਨੀਆਂ ਦੀ ਹਰ ਨੁਕਰ ਤੱਕ ਪੁੱਜ ਜਾਵੇ। 

ਇਸ ਗੱਲ ਨੂੰ ਦੁਨੀਆਂ ਨੇ ਵੀ ਸਾਡੇ ਵਾਂਗ ਮਹਿਸੂਸ 
ਕੀਤਾ ਹੈ ਕਿ ਭਾਰਤ ਦੇ ਜਜ਼ਬਾਤ ਦੇ ਸਮੁੰਦਰ ਦੀ ਖਾਮੋਸ਼ੀ 
ਅਸਲ ਵਿੱਚ ਹਜ਼ਾਰਾਂ ਤੂਫਾਨ ਆਪਣੀ ਗੋਦ ਵਿੱਚ ਰੱਖਦੀ ਹੈ। 
ਅਸੀਂ ਉਹਨਾਂ ਲੋਕਾਂ ਨੂੰ ਇਤਲਾਹ ਦੇ ਦਿੱਤੀ ਹੈ ਜਿਹੜੇ 
ਆਉਣ ਵਾਲੇ ਖਤਰਿਆਂ ਤੋਂ ਬੇਪਰਵਾਹ ਹੋ ਕੇ ਸਮੁੰਦਰ ਦੇ ਕੰਢੇ 
ਚਹਿਲ ਕਦਮੀ ਕਰ ਰਹੇ ਹਨ। ਅਸੀਂ ਸਿਰਫ ਇਸ ਗੱਲ ਨੂੰ 
ਜ਼ਾਹਿਰ ਕਰ ਦਿੱਤਾ ਕਿ ਤਸ਼ਦਦ ਇਕ ਬੜੀ ਹੀ ਲਚਰ ਚੀਜ਼ ਹੈ 
ਅਤੇ ਇਸ ਦੇ ਫ਼ਜੂਲ ਹੋਣ ਵਿੱਚ ਸਾਨੂੰ ਕੋਈ ਸ਼ੱਕ ਨਹੀਂ, ਪਰ 
ਅਸੀਂ ਇਸ ਦੀ ਤਸ਼ਰੀਹ ਕਰਨਾ ਚਾਹੁੰਦੇ ਹਾਂ।” 
ਤਸ਼ਦਦ ਕੀ ਹੈ 

“ਤਾਕਤ ਦੀ ਅੰਨ੍ਹੀ ਵਰਤੋਂ ਦਾ ਨਾਂ ਤਸ਼ਦਦ ਹੈ ਅਤੇ 
ਅਖਲਾਕਨ ਇਹ ਜਾਇਜ਼ ਨਹੀਂ` ਹੈ। ਪਰ ਜਦੋਂ ਵੀ ਕਿਸੇ 
ਜਾਇਜ਼ ਮੰਤਵ ਲਈ ਵਰਤਿਆ ਜਾਵੇ ਤਾਂ ਇਹ ਜਾਇਜ਼ ਹੈ। 
ਜਿਹੜੀ ਨਵੀਂ ਤਹਿਰੀਕ ਦੇਸ਼ ਵਿੱਚ ਪੈਦਾ ਹੋਈ ਹੈ ਅਤੇ ਜਿਸ 
ਦੀ ਇਤਲਾਹ ਅਸੀਂ ਦਿੱਤੀ ਹੈ, ਉਹ ਇਹਨਾਂ ਹੀ ਜਜ਼ਬਿਆਂ 
ਦਾ ਨਤੀਜਾ ਹੈ ਜਿਸ ਦੇ ਤਹਿਤ ਗੁਰੂ ਗੋਬਿੰਦ ਸਿੰਘ, ਸ਼ਿਵਾਜੀ, 
ਕਮਾਲ ਪਾਸ਼ਾ, ਰਿਜ਼ਾ ਖਾਂ, ਵਾਸ਼ਿੰਗਟਨ, ਗੌਰੀ ਬਾਲਡੀ, 
ਲਾਟ੍ਗਇਤ ਅਤੇ ਲੈਨਿਨ ਕੰਮ ਕਰ ਰਹੇ ਸਨ। ਕਿਉਂਕਿ ਬਦੇਸ਼ੀ 
ਅਤੇ ਭਾਰਤ ਦੇ ਜ਼ੁੰਮੇਵਾਰ ਲੋਕ ਦੋਵੇਂ ਇਸ ਨਵੀਂ ਤਹਿਰੀਕ 
ਵੱਲੋਂ ਅੱਖਾਂ ਬੰਦ ਕੀਤੇ ਹੋਏ ਸਨ, ਇਸ ਲਈ ਅਸੀਂ ਆਪਣਾ 
ਫਰਜ਼ ਸਮਝਿਆ ਹੈ ਕਿ ਅਜਿਹੀ ਥਾਂ ਤੇ ਬੰਬ ਸੁੱਟੀਏ। ਹੁਣ ਤੱਕ 
ਅਸੀਂ ਇਹ ਗੱਲ ਦੱਸੀ ਹੈ ਕਿ ਬੰਬ ਸੁੱਟਣ ਦਾ ਮੰਤਵ ਕੀ ਹੈ। 
ਪਰ ਹੁਣ ਇਹ ਸਾਬਤ ਕਰਾਂਗੇ ਕਿ ਸਾਡੇ ਇਰਾਦੇ ਕੀ ਸਨ। 
ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਾਡੇ 
ਮਾਮੂਲੀ ਸੱਟਾਂ ਲੱਗੀਆਂ ਜਾਂ ਕਿਸੇ ਦੂਜੇ ਵਿਅਕਤੀ ਨਾਲ 
ਜ਼ਾਤੀ ਦੁਸ਼ਮਣੀ ਨਹੀਂ ਹੈ। ਇਸ ਦੇ ਉਲਟ ਸਾਡੇ ਨੇੜੇ 
ਇਨਸਾਨੀ ਜ਼ਿੰਦਗੀ ਬੜੀ ਕੀਮਤੀ ਹੈ। ਅਸੀਂ ਕਿਸੇ ਆਦਮੀ ਨੂੰ 


ਵਰਿਆਮ 


<੩੭ 
5।। 58100 9801 50101 । 0੫9 


ਨੁਕਸਾਨ ਪਹੁੰਚਾਣ ਦੀ ਥਾਂ ਉਸ ਦੀ ਸੇਵਾ ਕਰਨੀ ਪਸੰਦ 
ਕਰਾਂਗੇ। ਸ਼ਾਹੀ ਫੌਜਾਂ ਵੱਲੋਂ ਕਤਲ ਕਰਨਾ ਹੀ ਸਿਖਾਇਆ ਜਾਂਦਾ 
ਹੈ, ਪਰ ਅਸੀਂ ਇਨਸਾਨੀ ਜ਼ਿੰਦਗੀ ਦੀ ਕਦਰ ਕਰਦੇ ਹਾਂ, ਅਤੇ 
ਜਿੱਥੋਂ ਤੱਕ ਹੋ ਸਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ 


ਦੋ ਬੰਬ ਡੈਸਕਾਂ ਅਤੇ ਬੈਂਚਾਂ ਦੇ ਸਾਹਮਣੇ ਥਾਂ ਸੁੱਟੇ ਗਏ ਅਤੇ 
ਇਹਨਾਂ ਦੇ ਫਟਣ ਵਾਲੀ ਥਾਂ ਤੋਂ ਦੋ ਫੁਟ ਦੇ ਫਾਸਲੇ ਤੇ ਸ਼ੰਕਰ 
ਰਾਓ ਅਤੇ ਸਰ ਜਾਰਜ ਸ਼ੋਸਤਰ ਖੜ੍ਹੇ ਸਨ ਜਿਹੜੇ ਜ਼ਖਮੀ ਹੋਏ ਹੀ 
ਨਹੀਂ। ਬੰਬ ਠੀਕ ਹੀ ਉਸ ਤਰ੍ਹਾਂ ਦੇ ਹੁੰਦੇ ਜਿਵੇਂ ਸਰਕਾਰ ਖ਼ਿਆਲ 
ਕਰ ਰਹੀ ਹੈ ਤਾਂ ਕਈ ਆਦਮੀਆਂ ਨੂੰ ਮੌਤ ਦੀ ਨੀਂਦ ਸੁਲਾ ਦਿੰਦੇ 
ਅਤੇ ਇਸ ਵਿੱਚ ਸਖ਼ਤ ਤਬਾਹਕੁਨ ਮਸਾਲਾ ਹੁੰਦਾ ਤਾਂ ਅਸੈਂਬਲੀ 
ਦੇ ਕਈ ਮੈਂਬਰ ਅਜ ਅਦਨ ਦੀ ਸੈਰ ਕਰ ਰਹੇ ਹੁੰਦੇ। ਅਸੀਂ ਜੇ 
ਚਾਹੁੰਦੇ ਤਾਂ ਪ੍ਰਸਿੱਧ ਆਦਮੀਆਂ ਤੇ ਬੰਬ ਸੁੱਟ ਸਕਦੇ ਸਾਂ। ਅਸੀਂ 
ਇਨ੍ਹਾਂ ਨਾਲ ਸਰ ਜਾਨ ਸਾਈਮਨ ਦੀ ਹੋਸ਼ ਠਿਕਾਨੇ ਲਿਆ 
ਸਕਦੇ ਸਾਂ, ਜਿਹਨਾਂ ਦੇ ਬਦਨਾਮ ਕਮਿਸ਼ਨ ਨੂੰ ਸਾਰੇ ਜ਼ੁੰਮੇਵਾਰ 
ਲੋਕ ਭੈੜੀਆਂ ਨਜ਼ਰਾਂ ਨਾਲ ਵੇਖਦੇ ਸਨ। 

ਸਾਡੇ ਬੰਬਾਂ ਨੇ ਉਹੋ ਕੁਝ ਕੀਤਾ ਜਿਸ ਲਈ ਉਹ ਬਣਾਏ 
ਸਨ। ਇਸ ਤੇ ਕੋਈ ਹੈਰਾਨੀ ਵਾਲੀ ਗੱਲ ਹੈ ਤਾਂ ਉਹ ਇਹ ਹੈ ਕਿ 
ਬੰਬ ਅਜਿਹੀ ਥਾਂ ਸੁੱਟੇ ਜਿੱਥੇ ਕਿ ਉਹ ਜ਼ਿਆਦਾ ਨੁਕਸਾਨ ਨਾ 
ਪਹੁੰਚਾ ਸਕਣ। ਇਸ ਤੋਂ ਪਿੱਛੋਂ ਅਸੀਂ ਆਪਣੇ ਕੀਤੇ ਦੀ ਸਜ਼ਾ 
ਭੁਗਤਣ ਲਈ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ 
ਤਾਂ ਜੋ ਆਦਮਖੋਰ ਇਹ ਜਾਣ ਲੈਣ ਕਿ ਇਨਸਾਨਾਂ ਨੂੰ ਕੁਚਲਣ 
ਨਾਲ ਜਜ਼ਬਾਤ ਨਹੀਂ ਕੁਚਲੇ ਜਾ ਸਕਦੇ। ਦੋ ਵਿਅਕਤੀਆਂ ਦੇ 
ਕੁਚਲਣ ਨਾਲ ਕੌਮ ਨਹੀਂ ਕੁਚਲੀ ਜਾ ਸਕਦੀ।” 
ਇਨਕਲਾਬ ਤੋਂ ਮੰਤਵ: 

“ਇਨਕਲਾਬ ਲਈ ਇਹ ਜ਼ਰੂਰੀ ਨਹੀਂ ਕਿ ਉਸ ਨੂੰ ਖੂਨ 
ਨਾਲ ਰੰਗਿਆ ਜਾਵੇ, ਨਾ ਹੀ ਇਸ ਵਿੱਚ ਵਿਅਕਤੀਗਤ ਕਤਲ 
ਦੀ ਗੁੰਜਾਇਸ਼ ਹੈ। 

ਇਨਕਲਾਬ ਤੋਂ ਸਾਡਾ ਮੰਤਵ ਸਿਰਫ ਇਹ ਹੈ ਕਿ ਮੌਜੂਦਾ 
ਨਜ਼ਾਮ, ਜਿਹੜਾ ਕਿ ਸਰਾਸਰ ਬੇ ਇਨਸਾਫੀ ਤੇ ਅਧਾਰਤ ਹੈ, ਨੂੰ 
ਤਬਦੀਲ ਕਰ ਦਿੱਤਾ ਜਾਵੇ। ਲੁਟ ਖਸੁਟ ਖ਼ਤਮ ਕਰ ਦਿੱਤੀ ਜਾਵੇ 
ਅਤੇ ਕਾਸ਼ਤਕਾਰ ਮਜ਼ਦੂਰ ਭੁੱਖੇ ਨਾ ਮਰਨ। 
ਕਾਰੀਗਰਾਂ ਨੂੰ ਸੌਣ ਲਈ ਥਾਂ ਨਾ ਮਿਲੇ, ਸਾਰੀ ਦੁਨੀਆਂ ਲਈ 
ਖ਼ੁਰਾਕ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਰਜਵੀਂ' ਰੋਟੀ ਨਾ 
ਮਿਲੇ-ਇਹ ਗੱਲਾਂ ਹੁਣ ਬਹੁਤਾ ਚਿਰ ਨਹੀਂ ਰਹਿ ਸਕਦੀਆਂ।” 


ਮਾਰਚ-2023 


(31੧01815॥00)6001181.%0।। 


ਅੱਗੇ ਜਾਕੇ ਸਭਿਅਤਾ ਨੂੰ ਬਚਾਉਣ ਲਈ ਭਾਰੀ 
ਤਬਦੀਲੀ ਉੱਤੇ ਜ਼ੋਰ ਦਿੰਦੇ ਹਨ ਤਾਂ ਕਿ ਇਨਸਾਨ ਦੀ 
ਇਨਸਾਨ ਹੱਥੋਂ ਅਤੇ ਕੌਮ ਦੀ ਕੌਮ ਹੱਥੋਂ ਲੁਟ ਖਸੁਟ ਬੰਦ ਹੋ 
ਸਕੇ। ਸੁਸਾਇਟੀ ਦੇ ਪ੍ਰਬੰਧ ਵਿੱਚ ਹਰ ਤਰ੍ਹਾਂ ਦੇ ਵਿਤਕਰੇ ਖਤਮ 
ਹੋਣ। ਇਸੇ ਗਾਡੀ ਰਾਹ ਵਾਸਤੇ ਚੇਤਾਵਨੀ ਦਿੱਤੀ। ਉਹਨਾਂ 
ਕਿਹਾ: 

“ਜੇ ਇਸ ਚੇਤਾਵਨੀ ਨੂੰ ਹੋਸ਼ ਹਵਾਸ਼ ਨਾਲ ਨਾ ਸੁਣਿਆ 
ਗਿਆ ਅਤੇ ਮੌਜੂਦਾ ਜਾਬਰ ਰਾਜ ਨੂੰ ਨਾ ਬਦਲਿਆ ਗਿਆ 
ਤਾਂ ਇਨਕਲਾਬ ਆਖਰਕਾਰ ਆਪਣਾ ਰਾਹ ਪਧਰਾ ਕਰੇਗਾ। 
ਇਸ ਲਈ ਅਸੀਂ ਹਰ ਕਿਸਮ ਦੀ ਕੁਰਬਾਨੀ ਕਰਾਂਗੇ। 
ਇਨਕਲਾਬ ਦੀ ਕੁਰਬਾਨਗਾਹ ਤੇ ਅਸੀਂ ਆਪਣੀ ਜਵਾਨੀ ਨੂੰ 
ਕੁਰਬਾਨ ਕਰਨ ਲਈ ਲਿਆਏ ਹਾਂ ਕਿਉਂਕਿ ਇਸ ਸਭ ਤੋਂ ਵੱਡੇ 
ਤੇ ਸ਼ਾਨ ਵਾਲੇ ਮੰਤਵ ਦੇ ਤੁਲ ਹੋਰ ਕੋਈ ਕੁਰਬਾਨੀ ਨਹੀਂ ਹੋ 
ਸਕਦੀ। ਅਸੀਂ ਤਸੱਲੀ ਨਾਲ ਇਨਕਲਾਬ ਦੀ ਉਡੀਕ ਵਿੱਚ 
ਹਾਂ।” 

ਭਗਤ ਸਿੰਘ ਹੋਰਾਂ ਆਜ਼ਾਦੀ ਅਮਨ, ਖੁਸ਼ਹਾਲੀ ਦੇ ਸੁਪਨੇ 
ਲਏ ਸਨ। ਸਿਧਾਂਤਕ ਤੌਰ ਤੇ ਉਹ ਇਨਸਾਨ ਦੀ ਜ਼ਿੰਦਗੀ ਨੂੰ 
ਬਹੁਤ ਕੀਮਤੀ ਅਤੇ ਪਵਿੱਤਰ ਸ਼ੈ ਸਮਝਦੇ ਸਨ। ਅਸੈਂਬਲੀ 
ਹਾਲ ਵਿੱਚ ਬੰਬ ਸੁੱਟਣ ਪਿੱਛੋਂ ਜੋ ਇਸ਼ਤਿਹਾਰ ਸੁੱਟੇ ਗਏ ਉਹਨਾਂ 
ਵਿੱਚ ਲਿਖਿਆ ਗਿਆ ਸੀ। 


ਬਿੱਲ ਅਤੇ ਲਾਲਾ ਲਾਜਪਤ ਰਾਏ ਦੀ ਬੇਰਹਿਮ ਹੱਤਿਆ ਵਿਰੁੱਧ 
ਰੋਸ ਪਰਗਟ ਕਰਦੇ ਹੋਏ ਅਸੀਂ ਉਸ ਸਬਕ ਉੱਤੇ ਜ਼ੋਰ ਦੇਣਾ 
ਚਾਹੁੰਦੇ ਹਾਂ ਜਿਸ ਨੂੰ ਇਤਿਹਾਸ ਕਈ ਵਾਰ ਦੁਹਰਾਉਂਦਾ ਹੈ ਕਿ 
ਵਿਅਕਤੀ ਨੂੰ ਕਤਲ ਕਰਨਾ ਸੌਖਾ ਹੈ ਪਰ ਤੁਸੀਂ ਵਿਚਾਰਾਂ ਨੂੰ 
ਕਤਲ ਨਹੀਂ ਕਰ ਸਕਦੇ। ਵੱਡੇ ਵੱਡੇ ਸਾਮਰਾਜ ਤਬਾਹ ਹੋ ਗਏ 
ਜਦ ਕਿ ਵਿਚਾਰ ਜਿਊਂਦੇ ਰਹੇ। (ਫਰਾਂਸ) ਬਰੂਬਾਂ ਅਤੇ ਰੂਸ ਦੇ 
ਜ਼ਾਰ ਖ਼ਤਮ ਹੋ ਗਏ ਪਰ ਇਨਕਲਾਬੀ ਜਿਤ ਪ੍ਰਾਪਤ ਕਰ ਕੇ 
ਅੱਗੇ ਵੱਧ ਗਏ। 

ਅਸੀਂ ਮਨੁੱਖੀ ਜ਼ਿੰਦਗੀ ਨੂੰ ਬਹੁਤ ਪਵਿੱਤਰ ਸਮਝਦੇ ਹਾਂ, 
ਅਸੀਂ ਅਜਿਹੇ ਸੁਨਹਿਰੀ ਭਵਿੱਖ ਦਾ ਸੁਪਨਾ ਦੇਖਦੇ ਹਾਂ, ਜਿਸ 
ਵਿੱਚ ਮਨੁੱਖ ਪੂਰਨ ਅਮਨ ਅਤੇ ਪੂਰਨ ਸੁਤੰਤਰਤਾ ਮਾਣ ਰਿਹਾ 
ਹੋਵੇ। ਇਸ ਕਰ ਕੇ ਸਾਨੂੰ ਦੁਖ ਹੁੰਦਾ ਹੈ ਕਿ ਸਾਨੂੰ ਮਨੁਖ ਦਾ ਖ਼ੁਨ 
ਬਹਾਉਣ ਲਈ ਮਜ਼ਬੂਰ ਕੀਤਾ ਗਿਆ ਹੈ, ਪਰ ਮਨੁੱਖ ਹੱਥੋਂ 


ਵਰਿਆਮ 


1 
5।। 58100 9801 50101 । 0੫9 


ਮਨੁੱਖ ਦੀ ਲੁਟ-ਖਸੁਟ ਨੂੰ ਅਸੰਭਵ ਬਣਾ ਕੇ ਸਾਰਿਆਂ ਲਈ 
ਆਜ਼ਾਦੀ ਲਿਆਉਣ ਵਾਲੇ ਮਹਾਨ ਇਨਕਲਾਬ ਦੀ ਵੇਦੀ ਉੱਤੇ 
ਕੁੱਝ ਵਿਅਕਤੀਆਂ ਦਾ ਬਲੀਦਾਨ ਹੋਣਾ ਅਵਸ਼ਕ ਹੈ।” 

ਦਿੱਲੀ ਦੀ ਅਦਾਲਤ ਸਾਹਮਣੇ ਆਪਣੇ ਬਿਆਨ ਵਿੱਚ 
ਭਗਤ ਸਿੰਘ ਹੋਰਾਂ ਦੁਹਰਾਇਆ ਸੀ- 

“ਕੇਂਦਰੀ ਕਾਨੂੰਨ ਘਾੜਨੀ ਕੱਸਲ ਦੇ ਦੋਹਾਂ ਹਾਊਸਾਂ ਦੇ ਸਾਂਝੇ 
ਸਮਾਗਮ ਵਿੱਚ ਤਕਰੀਰ ਕਰਦਿਆਂ ਲਾਰਡ ਇਰਵਨ ਨੇ ਕਿਹਾ 
ਸੀ ਕਿ ਇਹ ਹਮਲਾ ਕਿਸੇ ਵਿਅਕਤੀ ਤੇ ਨਹੀਂ ਕੀਤਾ ਗਿਆ ਸੀ 
ਬਲਕਿ ਅਦਾਰੇ ਤੇ ਕੀਤਾ ਗਿਆ ਸੀ। ਅਸੀਂ ਸਵੀਕਾਰਦੇ ਹਾਂ ਕਿ 
ਵਾਕਿਆਂ ਦੀ ਅਸਲੀ ਅਹਿਮੀਅਤ ਦਾ ਅੰਦਾਜ਼ਾ ਸਹੀ ਤੌਰ ਤੇ 
ਕੀਤਾ ਗਿਆ ਹੈ। ਇਨਸਾਨੀਅਤ ਵਰਤਣ ਦੇ ਨਾਲ ਨਾਲ ਅਸੀਂ 
ਮੁਹੱਬਤ ਮਾਣਨ ਵਿੱਚ ਵੀ ਕਿਸੇ ਨਾਲੋਂ ਘੱਟ ਨਹੀਂ ਹਾਂ। ਸਾਡੇ 
ਦਿਲ ਵਿੱਚ ਕਿਸੇ ਲਈ ਵੀ ਕੋਈ ਮਾੜੀ ਗੱਲ ਨਹੀਂ। ਸਾਡੇ ਦਿਲ 
ਵਿੱਚ ਸਾਰੇ ਇਨਸਾਨਾਂ ਲਈ ਇਕੋ ਜਿਹਾ ਪਿਆਰ ਹੈ। ਅਸੀਂ 
ਵਹਿਸ਼ੀਆਨਾਂ ਵਾਰਦਾਤਾਂ ਦੇ ਹਾਮੀ ਬਣ ਕੇ ਦੇਸ਼ ਲਈ 
ਹਾਨੀਕਾਰਕ ਨਹੀਂ ਬਣਨਾ ਚਾਹੁੰਦੇ, ਜਿਵੇਂ ਕਿ ਖੁਦ ਬਾਲਸ਼ਵਿਕ 
ਦੀਵਾਨ ਚਮਨ ਨਾਲ ਨੇ ਸਾਨੂੰ ਪ੍ਰਗਟ ਕੀਤਾ। ਨਾ ਹੀ ਅਸੀਂ 
ਦੀਵਾਨੇ ਹਾਂ ਜਿਵੇਂ ਕਿ ਲਾਹੌਰ ਦੇ ਅਖ਼ਬਾਰ ਟ੍ਰਿਬਿਊਨ ਨੇ ਸਾਡੇ 
ਸਬੰਧੀ ਯਕੀਨ ਕਰ ਲਿਆ ਹੈ। 

ਸਾਡਾ ਦਾਅਵਾ ਸਿਰਫ ਇਹ ਹੈ ਕਿ ਅਸੀਂ ਦੇਸ਼ ਦੇ 
ਇਤਿਹਾਸਕ ਹਾਲਾਤ ਅਤੇ ਇਨਸਾਨ ਦੇ ਜਜ਼ਬਿਆਂ ਤੇ 
ਸੰਜੀਦਗੀ ਨਾਲ ਗੌਰ ਕਰਨ ਵਾਲੇ ਹਾਂ। ਸਾਡਾ ਇਰਾਦਾ ਇਸ 
ਅਦਾਰੇ ਦੇ ਵਿਰੁੱਧ ਆਪਣੀ ਤੌਰ ਤੇ ਪ੍ਰੋਟੈਸਟ ਕਰਨਾ ਸੀ।” 

ਉਹਨਾਂ ਦੀ ਇਕ ਹੋਰ ਲਿਖਤ ਵਿੱਚ ਇਸ ਤਰ੍ਹਾਂ ਲਿਖਿਆ 
ਹੰ- 

“ਇਨਕਲਾਬ ਸਿਰਫ ਬੰਬਾਂ ਅਤੇ ਪਸਤੰਲਾਂ ਨਾਲ ਹੀ 
ਅਕੀਦਤ ਨਹੀਂ ਰੱਖਦਾ, ਬਲਕਿ ਇਹ ਬੰਬ ਤੇ ਪਸਤੌਲਾਂ ਤਾਂ 
ਕਦੀ-ਕਦਾਈਂ ਇਸ ਇਨਕਲਾਬ ਦੇ ਵੱਖ ਵੱਖ ਮਰਹਲਿਆਂ ਦੀ 
ਪੂਰਤੀ ਲਈ ਇਕ ਸਾਧਨ ਬਣ ਜਾਂਦੇ ਹਨ। ਪਰ ਮੁਕੰਮਲ 
ਇਨਕਲਾਬ ਨਹੀਂ ਕਹਿਲਾ ਸਕਦੇ।” (ਮਾਡਰਨ ਰੀਵੀਯੂ 
ਕਲਕੱਤਾ ਦੇ ਨਾਮ ਖਤ) 
ਵਿਦਿਆਰਥੀ ਕਾਨਫ਼ਰੰਸ ਲਈ ਜੇਲ੍ਹ 'ਚੋਂ ਜੋ ਸੰਦੇਸ਼ ਭੇਜਿਆ ਉਸ 
ਵਿੱਚ ਉਹਨਾਂ ਨੌਜੁਆਨਾਂ ਨੂੰ ਲਿਖਿਆ- 

“ਅਸੀਂ ਨੌਜੁਆਨਾਂ ਨੂੰ ਇਹ ਸਲਾਹ ਨਹੀਂ ਦੇ ਸਕਦੇ ਕਿ ਉਹ 


ਮਾਰਚ-2023 


੧(31੧01815॥00)6001181.%0।। 


ਬੰਬ ਅਤੇ ਪਸਤੰਲ ਸੰਭਾਲਣ। ਵਿਦਿਆਰਥੀਆਂ ਦੇ ਕਰਨ 
ਲਈ ਵਡੇਰੇ ਕੰਮ ਹਨ। ਆਉਂਦੇ ਲਾਹੌਰ ਸਮਾਗਮ ਵਿੱਚ 
ਕਾਂਗਰਸ ਦੇਸ਼ ਦੀ ਸੁਤੰਤਰਤਾ ਲਈ ਤਕੜੀ ਜਦੋ-ਜਹਿਦ ਦਾ 
ਐਲਾਨ ਕਰ ਰਹੀ ਹੈ। ਕੌਮੀ ਇਤਿਹਾਸ ਦੇ ਇਸ ਨਾਜ਼ਕ 
ਪੜਾਅ ਤੇ ਨੌਜੁਆਨ ਵਰਗ ਦੇ ਸਿਰ ਇਕ ਵੱਡੀ ਜ਼ਿੰਮੇਵਾਰੀ 
ਹੋਵੇਗੀ। ਹੋਰ ਸਭ ਤੋਂ ਜ਼ਿਆਦਾ ਵਿਦਿਆਰਥੀ ਆਜ਼ਾਦੀ ਦੀ 
ਹੋਏ ਹਨ। ਕੀ ਭਾਰਤੀ ਨੌਜਵਾਨ ਇਸ ਇਮਤਿਹਾਨ ਦੀ ਘੜੀ 
ਉਹੀ ਗੰਭੀਰ ਇਰਾਦਾ ਵਿਖਾਉਣ ਤੋਂ ਝਿਜਕਣਗੇ? 

ਆਪਣੇ 2 ਫਰਵਰੀ 1931 ਦੇ ਜੇਲ੍ਹ ਚੋਂ ਭੇਜੇ ਇਕ ਸੰਦੇਸ਼ 
ਵਿੱਚ ਭਗਤ ਸਿੰਘ ਨੇ ਲਿਖਿਆ ਕਿ 

“ਇਹ ਗੱਲ ਪ੍ਰਸਿੱਧ ਹੈ ਕਿ ਮੈਂ ਦਹਿਸ਼ਤ-ਪਸੰਦ ਰਿਹਾ ਹਾਂ 
ਪਰ ਮੈਂ ਦਹਿਸ਼ਤ-ਪਸੰਦ ਨਹੀਂ ਹਾਂ। ਮੈਂ ਇਕ ਇਨਕਲਾਬੀ ਹਾਂ 
ਜਿਸ ਦੇ ਕੁੱਝ ਨਿਸ਼ਚਿਤ ਵਿਚਾਰ ਅਤੇ ਆਦਰਸ਼ ਹਨ ਅਤੇ 
ਜਿਸ ਦੇ ਸਾਹਮਣੇ ਇਕ ਲੰਬਾ ਪ੍ਰੋਗਰਾਮ ਹੈ। .. ਸਰ 

ਹੋਰ ਜਹ ਬਕ ਵਿਸਵਾਸ ਹੈਪਨਿ ਅਸੀ ਬਕ ਅਤੇ 
ਪਸਤੌਲਾਂ ਨਾਲ ਲਾਭ ਪ੍ਰਾਪਤ ਨਹੀਂ ਕਰ ਸਕਾਂਗੇ। ਇਹ ਗੱਲ 
ਹਿੰਦੁਸਤਾਨ ਸੋਸ਼ਲਿਸਟ ਰੀਪਬਲੀਕਨ ਆਰਮੀ ਦੇ ਇਤਿਹਾਸ 
ਤੋਂ ਸਪਸ਼ਟ ਹੈ। ਨਿਰਾ ਬੰਬ ਸੁੱਟਣਾ ਨਾ ਸਿਰਫ਼ ਬੇਫਾਇਦਾ ਹੈ 
ਸਗੋਂ ਕਈ ਵਾਰ ਨੁਕਸਾਨਦੇਹ ਵੀ ਹੈ। ਇਸ ਦੀ ਜ਼ਰੂਰਤ ਕਿਸੇ 
ਖਾਸ ਹਾਲਤ ਵਿੱਚ ਪੈ ਸਕਦੀ ਹੈ।” 

ਭਗਤ ਸਿੰਘ ਦੇ ਸਾਥੀਆਂ ਨੇ ਸ਼ਹਾਦਤਾਂ ਆਪਣੇ ਆਦਰਸ਼ 
ਲਈ ਪਾਈਆਂ। ਉਹਨਾਂ ਦੇ ਦਿਲ ਵਿੱਚ ਚਾਅ ਸੀ ਸ਼ਹੀਦੀ 
ਪਾਉਣ ਦਾ ਹਸ ਹਸ ਸ਼ਾਣ ਨਾਲ ਮਰਨ ਦਾ ਤਾ ਕਿ ਉਹ 
ਆਪਣੇ ਜੀਵਨ ਦਾ ਵੱਧ ਤੋਂ ਵੱਧ ਮੁੱਲ ਪਾ ਸਕਣ। ਭਗਤ 
ਸਿੰਘ ਦੀ ਇਕ ਰੀਝ ਇਹ ਵੀ ਸੀ- 

“ਇਸ ਦੇ ਬਾਵਜੂਦ ਮੇਰੀ ਇਹ ਚਾਹ ਹੈ ਕਿ ਸਾਡੀ 
ਰਿਹਾਈ ਦੀ ਮੰਗ ਸਾਂਝੀ ਅਤੇ ਆਲਮਗੀਰ ਹੋਵੇ ਅਤੇ ਇਸ ਦੇ 
ਨਾਲ ਹੀ ਸਾਡੀ ਇਹ ਚਾਹ ਹੈ ਕਿ ਜਦੋਂ ਇਹ ਤਹਿਰੀਕ 
ਆਪਣੀਆਂ ਇੰਤਹਾਈ ਬੁਲੰਦੀਆਂ ਤੇ ਪਹੁੰਚੀ ਹੋਵੇ ਤਾਂ ਐਨ 
ਉਸ ਸਮੇਂ ਸਾਨੂੰ ਫਾਂਸੀ ਤੇ ਟੰਗ ਦਿੱਤਾ ਜਾਵੇ।” 

(ਸੁਖਦੇਵ ਦੇ ਨਾਂ ਭਗਤ ਸਿੰਘ ਦਾ ਖਤ) ਇਸੇ ਖਤ ਵਿੱਚ 
ਪਹਿਲਾਂ ਲਿਖਿਆ ਹੈ ਕਿ 

“ਸਾਡਾ ਮੁਸੀਬਤਾਂ ਬਰਦਾਸ਼ਤ ਕਰਨਾ ਫਲ ਆਇਆ। 
ਸਾਰੇ ਦੇਸ਼ ਵਿੱਚ ਇਕ ਵਿਸ਼ਾਲ ਲਹਿਰ ਸ਼ੁਰੂ ਹੋ ਗਈ। ਅਸੀਂ 
ਆਪਣੇ ਮੰਤਵ ਵਿੱਚ ਸਫਲ ਹੋਏ। ਇਸ ਕਿਸਮ ਦੀ ਜਦੋਂ- 


ਵਰਿਆਮ 


5।। 58000 08001 5॥0। ਹ। ੬03) 


ਜਹਿਦ ਵਿੱਚ ਮਰਨਾ ਇਕ ਸ਼ਾਨਦਾਰ ਮੌਤ ਹੈ। ਇਸ ਤੋਂ 
ਇਲਾਵਾ ਜਿੰਨ੍ਹਾਂ ਲੋਕਾਂ ਨੂੰ ਯਕੀਨ ਹੈ ਕਿ ਇਹਨਾਂ ਨੂੰ ਮੌਤ ਦੀ 
ਦੀ ਉਡੀਕ ਕਰਨੀ ਚਾਹੀਦੀ ਹੈ। ਜਦੋਂ ਇਹ ਸਜ਼ਾ ਸੁਣਾਈ 
ਜਾਵੇਗੀ ਅਤੇ ਇਸ ਤੋਂ ਪਿੱਛੋਂ ਫਾਂਸੀ ਦਿੱਤੀ ਜਾਵੇਗੀ। ਇਹ ਮੌਤ 
ਵੀ ਬੜੀ ਖੂਬਸੂਰਤ ਹੋਵੇਗੀ।” 

ਭਗਤ ਸਿੰਘ ਹੋਰਾਂ ਆਪਣੀ ਜ਼ਿੰਦਗੀ ਨੂੰ ਕਦੇ ਵੀ ਅਸੂਲਾਂ 
ਤੇ ਤਰਜੀਹ ਨਹੀਂ ਦਿੱਤੀ। ਜਦੋਂ ਉਹਨਾਂ ਦੇ ਪਿਤਾ ਜੀ ਨੇ 
ਸਪੈਸ਼ਲ ਟ੍ਿਬਿਊਨਨ ਅੱਗੇ ਸਫਾਈ ਲਈ ਦਰਖਾਸਤ ਦਿੱਤੀ ਤਾਂ 
ਭਗਤ ਸਿੰਘ ਨੇ ਇਸ ਖਬਰ ਨੂੰ ਬਹੁਤ ਦੁਖਦਾਈ ਮੰਨਦੇ ਹੋਏ 
ਬਹੁਤ ਸਖਤ ਲਫਜ਼ਾਂ ਵਿੱਚ ਆਪਣੇ ਪਿਤਾ ਨੂੰ ਚਿੱਠੀ ਲਿਖੀ 
ਅਤੇ ਲਿਖਿਆ, ਪਿਤਾ ਜੀ ਦੇ ਇਸ ਕੰਮ ਨਾਲ ਉਸ ਦੀ ਸਾਰੀ 
ਸ਼ਾਂਤੀ ਜਾਂਦੀ ਰਹੀ ਹੈ। 

ਉਸਨੇ ਆਪਣੀ ਚਿੱਠੀ ਵਿੱਚ ਇਕ ਥਾਂ ਲਿਖਿਆ 

“ਮੇਰੀ ਜ਼ਿੰਦਗੀ ਏਨੀ ਕੀਮਤੀ ਨਹੀਂ _ਹੈ ਜਿੰਨੀ ਤੁਸੀਂ 
ਖਿਆਲ ਕਰਦੇ ਹੋ। ਘੱਟ ਤੋਂ ਘੱਟ ਮੇਰੇ ਲਈ ਏਨੀ ਕੀਮਤੀ ਨਹੀਂ 
ਕਿ ਇਸ ਨੂੰ ਅਸੂਲਾਂ ਦੀ ਕੁਰਬਾਨੀ ਕਰਨ ਦੀ ਕੀਮਤ ਤੇ 
ਬਚਾਇਆ ਜਾਵੇ। ਮੇਰੇ ਹੋਰ ਸਾਥੀ ਵੀ ਹਨ ਜਿਨ੍ਹਾਂ ਦੇ ਮੁਕੱਦਮੇ 
ਏਨੇ ਸੰਗੀਨ ਹਨ ਜਿੰਨਾਂ ਕਿ ਮੇਰਾ ਮੁਕੱਦਮਾ। ਅਸੀਂ ਇਕ ਸਾਂਝੀ 
ਪਾਲਸੀ ਅਪਨਾਈ ਹੈ ਅਤੇ ਇਸ ਪਾਲਸੀ ਤੇ ਅਸੀਂ ਆਖਰੀ 
ਸਮੇਂ ਤੱਕ ਡਟੇ ਰਹਾਂਗੇ। ਸਾਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ 
ਕਿ ਸਾਨੂੰ ਵਿਅਕਤੀਗਤ ਤੌਰ ਤੇ ਕਿੰਨੀ ਕੀਮਤ ਇਸ ਗੱਲ ਦੀ 
ਅੱਜ ਤਾਰਨੀ ਪਵੇ। 

ਪਿਤਾ ਜੀ ਮੈਂ ਬਹੁਤ ਦੁਖ ਮਹਿਸੂਸ ਕਰ ਰਿਹਾ ਹਾਂ। ਮੈਨੂੰ ਡਰ 
ਹੈ ਕਿ ਕਿਤੇ ਤੁਹਾਡੇ ਤੇ ਇਹ ਨੁਕਤਾਚੀਨੀ ਕਰਦੇ ਹੋਏ ਜਾਂ ਇਸ 
ਤੋਂ ਵੱਧ ਕੇ ਤੁਹਾਡੇ ਇਸ ਕਦਮ ਦੀ ਨਖੇਧੀ ਕਰਦੇ ਹੋਏ ਮੈਂ 
ਤਹਿਜ਼ੀਬ ਦੇ ਦਾਇਰੇ ਤੋ ਬਾਹਰ ਨਾ ਨਿਕਲ ਜਾਵਾਂ ਅਤੇ ਮੇਰੇ 
ਲਫਜ਼ ਜ਼ਿਆਦਾ ਸਖਤ ਹੋ ਜਾਣ ਪਰ ਮੈਂ ਸਾਫ਼ ਲਫਜ਼ਾਂ ਵਿੱਚ 
ਆਪਣੀ ਗੱਲ ਕਹਾਂਗਾ। ਜੇ ਕੋਈ ਹੋਰ ਸ਼ਖਸ ਮੇਰੇ ਨਾਲ ਅਜਿਹਾ 
ਸਲੂਕ ਕਰਦਾ ਤਾਂ ਮੈਂ ਇਸ ਨੂੰ ਗੱਦਾਰੀ ਤੋਂ ਘੱਟ ਖਿਆਲ ਨਾ 
ਕਰਦਾ। ਪਰ ਤੁਹਾਡੀ ਹਾਲਤ ਵਿੱਚ ਏਨਾ ਹੀ ਕਹਾਂਗਾ ਕਿ ਇਹ 
ਇਕ ਕਮਜ਼ੋਰੀ ਹੈ, ਬਦਤਰੀਨ ਕਿਸਮ ਦੀ ਕਮਜ਼ੋਰੀ।” 

ਰਹਿੰਦੀ ਦੁਨੀਆਂ ਤੱਕ ਇਸ ਇਨਕਲਾਬ ਦੇ ਰਾਹੀ ਦਾ 
ਦੀ ਪ੍ਰੇਰਨਾ ਦਿੰਦਾ ਰਹੇਗਾ। 
(ਵਰਿਆਮ, ਮਾਰਚ 1976 ਅੰਕ ਵਿੱਚੋਂ) 

ਮਾਰਚ-2023 


(31੧01815॥00)600111.60।। 


-ਸੁਵਰਨ ਸਿੰਘ ਵਿਰਕ 

ਕੰਗਣ ਪੁਰ ਪਹਿਲਾਂ ਲਾਹੌਰ ਜ਼ਿਲ੍ਹੇ ਦੀ ਚੁਹਣੀਆਂ 
ਤਹਿਸੀਲ ਦਾ ਪਿੰਡ ਸੀ, ਅੱਜ ਕੱਲ੍ਹ ਇਸ ਦਾ ਜ਼ਿਲ੍ਹਾ ਕਸੂਰ 
(ਪਾਕਿਸਤਾਨੀ ਪੰਜਾਬ) ਹੈ। ਇਸਨੂੰ ਰਾਜਕੁਮਾਰੀ ਕੰਗਣਾ ਰਾਣੀ 
ਕੰਬੋਹ ਨੇ ਵਸਾਇਆ ਸੀ ਜੋ ਮਹਾਂ ਰਾਣਾ ਦੀ ਭੈਣ ਸੀ, ਜਿਹਨੇ 
ਅਠਵੀ' ਸਦੀ ਦੇ ਅਰੰਭ ਵਿੱਚ ਇਸਲਾਮ ਧਾਰਨ ਕਰ ਕੇ 
ਧਾਰਨ ਕੀਤਾ। ਕੰਗਣ ਪੁਰ ਲੰਮਾ ਸਮਾਂ ਬੇਅਬਾਦ ਰਿਹਾ ਜਦੋਂ 
ਕਿ ਜਨਰਲ ਮੁਹੰਮਦ ਬਿਨ ਕਾਸਿਮ (695-715) ਨੇ ਇਸ 
ਇਲਾਕੇ ਤੇ ਕਬਜ਼ਾ ਕਰ ਲਿਆ ਸੀ। ਕਈ ਸਦੀਆਂ ਬਾਅਦ 
ਅਲੀ ਅਕਬਰ ਮੁਗਲ ਨੇ ਇਸ ਨੂੰ ਮੁੜ ਅਬਾਦ ਕੀਤਾ ਅਤੇ 
ਇਸ ਦੀ ਰਾਖੀ ਲਈ ਇੱਕ ਕਿਲਾ ਵੀ ਬਣਵਾਇਆ ਸੀ। 
ਪੁਰਾਤਨ ਜਨਮ ਸਾਖੀ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਜਦੋਂ 
ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਇੱਕ ਪਿੰਡ ਵਿੱਚ 
ਗਏ ਤਾਂ ਲੋਕਾਂ ਨੇ ਆਦਰ ਭਾਉ ਨਾ ਕੀਤਾ, ਟਹਿਲ ਸੇਵਾ ਕੀ 
ਕਰਨੀ ਸੀ ਬਸਤੀ ਵਿੱਚ ਰਾਤ ਵੀ ਨਾ ਕੱਟਣ ਦਿੱਤੀ। ਸਵੇਰੇ 
ਜਦੋਂ ਬਾਹਰੋਂ ਗੁਰੂ ਜੀ ਅੱਗੇ ਤੁਰਨ ਲੱਗੇ ਤਾਂ ਮਰਦਾਨੇ ਨੇ 
ਪੁੱਛਿਆ ਇਹਨਾਂ ਪ੍ਰਥਾਇ ਕੀ ਕਹਿਣਾ ਹੈ ਤਾਂ ਗੁਰੂ ਜੀ ਨੇ 
ਕਿਹਾ- “ਵੱਸਦੇ ਰਹੋ।” ਇਹੋ ਤਾਂ ਗੁਰੂ ਸਾਹਿਬ ਦਾ ਵਡੱਪਣ 
ਸੀ। ਇਸ ਸਮੇਂ ਆਪ ਨੇ ਲੋਕਾਂ ਦੀ ਮਨੋ ਦਸ਼ਾ ਬਾਰੇ ਜੋ ਸ਼ਬਦ 
ਉਚਾਰਿਆ ਜਨਮ ਸਾਖੀ ਮੁਤਾਬਿਕ ਇਹ ਸੀ- 

ਏਸ ਕਲੀਓ ਪੰਜ ਭੀਤੀਓ ਕਿਉਂ ਕਰਿ ਰਖਾ ਪਤਿ।। 

ਜੇ ਬੋਲਾ ਤਾਂ ਆਖੀਐ ਬੜ ਬੜ ਕਰੈ ਬਹੁਤ।। 

ਚੁਪ ਕਰਾਂ ਤਾ ਆਖੀਐ ਇਤ ਘਟਿ ਨਾਹੀ ਮਤਿ।। 

ਜੇ ਬਹਿੰ ਰਹਾ ਤਾ ਆਖੀਐ ਬੈਠਾ ਸਬਰ ਘਤ।। 

ਉਠ ਜਾਇ ਤਾਂ ਆਖੀਐ ਛਾਰ ਗਇਆ ਸਿਰ ਘਤਿ।। 

ਜੇਕਰ ਨਿਵਾ ਤਾਂ ਆਖੀਐ ਡਰਦਾ ਕਰੇ ਭਗਤ।। 

ਕਾਈ ਗਲੀ ਨਾ ਮੇਵਣੀ ਜਿਥੇ ਕਢਾ ਝਤਿ।। 

ਏਥੇ ਓਥੈ ਨਾਨਕਾ ਕਰਤਾ ਰਖੈ ਪਤਿ।।੨।। 

(ਇਹ ਸ਼ਬਦ ਆਦਿ ਸ੍ਰੀ ਗੁਰੁ ਗਰੰਥ ਸਾਹਿਬ ਵਿੱਚ ਨਹੀਂ 
ਹੈ।) 

ਮਹਾਨ ਕੋਸ਼ ਅਤੇ ਕੁਝ ਹੋਰ ਗ੍ਰੰਥਾਂ ਦੇ ਮੁਤਾਬਿਕ ਉਪਰੋਕਤ 


ਵਰਿਆਮ 


5।। 58100 9801 50101 । 0੫9 


ਕੂਕਾ ਲਹਿਰ ਦੇ ਅਮਰ ਨਾਇਕ: 


ਸਾਖੀ ਵਾਲਾ ਪਿੰਡ ਇਹੋ ਕੰਗਣ ਪੁਰ ਹੈ, ਜਿੱਥੇ ਗੁਰੂ ਸਾਹਿਬ 
ਜਿਸ ਵਣ ਦੇ ਰੱਖ ਹੇਠ ਬੈਠੇ ਸਨ, ਉਸ ਦੇ ਨਾਮ ਤੇ 'ਮਾਲ 
ਜੀ ਸਾਹਿਬ” ਗੁਰਦੁਆਰਾ ਅਠਾਰ੍ਹਵੀਂ ਜਾਂ ਉਨ੍ਹੀਵੀਂ ਸਦੀ 
ਚੜ੍ਹਦਿਆਂ ਬਣਾ ਕੇ, ਲੋਕਾਂ ਨੇ ਆਪਣੇ ਪੁਰਖਿਆਂ ਵੱਲੋਂ ਕੀਤੀ 
ਅਵੱਗਿਆ ਦੀ ਤਲਾਫੀ ਕੀਤੀ। ਸੰਨ 1924-26 ਵਿੱਚ ਕਿਸੇ 
ਯਾਤਰੂ ਨੂੰ ਕੰਗਣ ਪੁਰ ਅਜਿਹਾ ਦਿਸਿਆ- 

“ਪਿੰਡ ਕੈਗਣ ਪੁਰ ਦੀ ਵੱਸੋਂ ਵਿੱਚ ਸਾਂਈ ਨੇਕੂ ਮੱਲ ਜੀ ਦੇ 
ਮਕਬਰੇ ਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। 
ਛੋਟਾ ਜਿਹਾ ਮੰਦਰ ਬਣਿਆ ਹੋਇਆ ਹੈ। ਪਾਸ ਰਹਾਇਸ਼ੀ 
ਮਕਾਨ ਚੰਗੇ ਬਣੇ ਹੋਏ ਹਨ, ਪੁਜਾਰੀ ਨਾਮਧਾਰੀਆ ਹੈ। ਚੇਤਰ 
ਨੂੰ ਮੇਲਾ ਹੁੰਦਾ ਹੈ। ਪਿੰਡ ਹਿੰਦੂ ਮੁਸਲਮਾਨਾਂ ਦਾ ਹੈ। ਰੇਲਵੇ 
ਸਟੇਸ਼ਨ ਕੰਗਣ ਪੁਰ ਤੋਂ ਈਸ਼ਾਨ ਕੋਣ (ਉੱਤਰ ਪੁਰਬ) ਇੱਕ 
ਮੀਲ ਹੈ। ਸਵਾਰੀ ਦੀ ਲੋੜ ਨਹੀਂ 0 

ਕੰਗਣ ਪੁਰ ਦੇ ਇਸ ਇਤਿਹਾਸਿਕ ਗੁਰਦੁਆਰੇ ਦਾ ਪਰਬੰਧ 
ਜੇ ਨਾਮਧਾਰੀ ਸਿੰਘ ਪਾਸ ਸੀ ਤਾਂ ਇਸ ਪਿੰਡ ਵਿੱਚ ਜੋ ਹਿੰਦੂ- 
ਮੁਸਲਿਮ ਵੱਸੋਂ ਵਾਲਾ ਹੈ, ਨਾਮਧਾਰੀ ਅਸਰ ਰਸੂਖ ਦੀ ਜੇ 
ਛਾਣਬੀਨ ਕਰੀਏ ਤਾਂ ਸਾਨੂੰ ਕੂਕਾ ਲਹਿਰ ਦਾ ਇੱਕ ਪਰਮੁੱਖ 
ਸੱਜਣ, ਇਸੇ ਪਿੰਡ ਕੰਗਣ ਪੁਰ ਦਾ ਬਸ਼ਿੰਦਾ, ਉਨ੍ਹੀਵੀਂ ਸਦੀ ਦੇ 
ਮਗਰਲੇ ਅੱਧ ਵਿੱਚ ਕਾਫੀ ਵਖਿਆਤ ਨਜ਼ਰ ਆਉਂਦਾ ਹੈ। 
ਸਰਕਾਰੀ ਰਿਕਾਰਡ ਵਿੱਚ ਉਹਨਾਂ ਦਾ ਨਾਮ ਹਰਸਾ ਸਿੰਘ ਦੀ 
ਥਾਂ ਹਰ ਸਿੰਘ ਲਿਖਿਆ ਮਿਲਦਾ ਹੈ। ਇਹ ਲਿਖਤ ਦੀ ਕੁਤਾਹੀ 
ਹੈ ਜਾਂ ਬੋਲਚਾਲ ਵਿੱਚ ਕਈ ਵੇਰ ਹਰਸਾ ਸਿੰਘ ਹੀ ਹਰ ਸਿੰਘ 
ਬਣ ਗਿਆ ਹੋਵੇ। ਵਿਅਕਤੀ ਇਹ ਇੱਕੋ ਹੈ ਕੰਗਣ ਪੁਰ 
ਨਿਵਾਸੀ। 1881 ਦੀ ਪੰਜਾਬ ਪੁਲੀਸ ਦੀ ਖੁਫੀਆ ਰੀਪੋਰਟ 
ਮੁਤਾਬਿਕ, ਕੰਗਣ ਪੁਰ (ਲਾਹੌਰ) ਪਿੰਡ ਦਾ ਇਹ ਹਰ ਸਿੰਘ 
ਉਰਫ ਹਰਸਾ ਸਿੰਘ ਨਾ ਸਿਰਫ ਕੱਟੜ ਕੂਕਾ ਹੈ, ਸਗੋਂ ਇੱਕ ਕੂਕਾ 
ਸੂਬਾ ਵੀ ਹੈ। ਇਸ ਦੇ ਪਿਤਾ ਦਾ ਨਾਮ ਡੋਗਰ ਸਿੰਘ ਹੈ। ਇਹ 
ਵਾਹੀਵਾਨ ਹੈ। ਇਸ ਦਾ ਪਿੰਡ ਅਤੇ ਥਾਣਾ ਵੀ 
ਕੰਗਣ ਪੁਰ ਹੀ ਹੈ। ਨਖਸ਼ਿਖ ਵਰਣਨ ਇਸ ਪਰਕਾਰ ਹੈ: ਅੱਖਾਂ 
ਛੋਟੀਆਂ, ਗਰਦਨ ਅਤੇ ਖੱਬੀ ਬਾਂਹ ਤੇ ਤਲਵਾਰ ਨਾਲ ਕੱਟੇ 
ਜਾਣ ਦੇ ਨਿਸ਼ਾਨ, ਸਰੀਰ ਪਤਲਾ ਤੇ ਲੰਬਾ ਕੱਦ, ਉਮਰ 
81 ਸਾਲ ਦੇ ਲਗਪਗ। 
ਮਾਰਚ-2023 


(31੧01815॥00)6001181.%0।। 


ਅਗਲੇ ਸੁਭਾਉ ਆਦਿਕ ਵਾਲੇ ਖਾਨੇ ਵਿੱਚ ਦਰਜ ਹੈ, 
“ਇੱਕ ਸਮੇਂ ਇਹ ਵਿਅਕਤੀ ਅਤੇ ਗੁਰੂ ਰਾਮ ਸਿੰਘ, ਫੌਜ ਦੀ 
ਇੱਕ ਹੀ ਰੈਜੀਮੈਂਟ ਵਿੱਚ ਨੌਕਰੀ ਕਰਦੇ ਰਹੇ ਸਨ। ਕੋਈ 13 
ਸਾਲ ਪਹਿਲਾਂ (1867-68 ਈ.) ਇਸ ਨੂੰ ਗੁਰੂ ਰਾਮ ਸਿੰਘ (ਜੀ) 
ਨੇ ਭੈਣੀ (ਸਾਹਿਬ) ਵਿਖੇ ਬੁਲਾਇਆ ਸੀ, ਜਿੱਥੇ ਇਸ ਨੂੰ ਕੂਕਾ 
ਜਾਂ ਨਾਮਧਾਰੀ ਬਣਾ ਦਿੱਤਾ ਗਿਆ ਸੀ। ਉਹ ਬਹੁਤਾ ਉਤਸ਼ਾਹੀ 
ਜਾਂ ਈਰਖਾਲੂ ਕਿਸਮ ਦਾ ਕੂਕਾ ਨਹੀਂ ਅਤੇ ਇਸ ਕਰ ਕੇ ਬਹੁਤਾ 
ਪ੍ਰਭਾਵ ਨਹੀਂ ਰੱਖਦਾ। ਉਹ ਅਮਨ ਪਸੰਦ, ਭਲੇ ਚਾਲ ਚਲਣ 
ਵਾਲਾ ਅਤੇ ਆਮ ਤੌਰ ਤੇ ਆਪਣੇ ਖੇਤਾਂ ਵਿੱਚ ਰੱਝਿਆ ਰਹਿੰਦਾ 
ਹੈ” 

ਹੁਣ 81 ਸਾਲ ਦੀ ਉਮਰ ਦਾ ਵਿਅਕਤੀ ਕਿਤਨਾ ਕੁ ਭੱਜ 
ਨੱਸ ਸੱਕਦਾ ਹੈ, ਉਸ ਨੇ ਇੱਕ ਥਾਂ ਘਰ ਹੋਵੇ ਜਾਂ ਖੇਤ ਉੱਥੇ ਹੀ 
ਟਿਕ ਕੇ ਬੈਠਣਾ ਹੁੰਦਾ ਹੈ। ਉਸ ਦਾ ਸਤਿਗੁਰੂ ਰਾਮ ਸਿੰਘ ਜੀ ਦਾ 
ਫੌਜੀ ਜੀਵਨ ਦਾ ਸਾਥੀ ਹੋਣਾ ਹੀ ਬਹੁਤ ਵੱਡੀ ਪਰਾਪਤੀ ਹੈ ਪਰ 
ਉਸ ਨੂੰ ਸਤਿਗੁਰੁ ਜੀ ਦੁਆਰਾ ਚਲਾਏ ਕੂਕਾ ਸੰਗਰਾਮ ਦੇ 
ਉਦੇਸ਼ਾਂ- ਫਰੰਗੀ ਹਾਕਮਾਂ ਦਾ ਪੰਜਾਬ ਵਿੱਚੋਂ ਬਿਸਤਰਾ ਗੋਲ 
ਕਰਨਾ, ਇਸ ਨਾਲ ਤਾਂ ਸਾਬਕਾ ਸਿੱਖ ਦਰਬਾਰ ਲਾਹੌਰ ਦਾ 
ਸੈਨਿਕ ਹੋਣ ਕਾਰਨ, ਮੁਕੰਮਲ ਸਹਿਮਤੀ ਹੈ, ਪਰ ਨਾਮਧਾਰੀ 
ਸੰਤ ਖਾਲਸਾ ਦੀ ਰਹੁ ਰੀਤ ਬਾਰੇ ਉਹ ਸਿੱਖ ਤਖਤਾਂ ਦੇ 
ਪੁਜਾਰੀਆਂ ਦੁਆਰਾ ਫੈਲਾਏ ਕੂੜ ਪਰਚਾਰ ਕਿ ਕੂਕੇ ਕੰਨ ਵਿੱਚ 
ਮੁਸਲਮਾਨੀ ਕਲਾਮ ਦਿੰਦੇ ਹਨ, ਇਸ ਦਾ ਸ਼ਿਕਾਰ ਹੋਣ ਕਾਰਨ, 
ਨਾਮਧਾਰੀ ਪੰਥ ਦੀ ਸਥਾਪਨਾ ਬਾਅਦ ਪੂਰਾ ਇੱਕ ਦਹਾਕਾ ਜੱਕੋ 
ਤਕੀ ਵਿੱਚ ਲੰਘਾ ਦਿੰਦਾ ਹੈ ਪਰ ਜਿਸ ਤਰ੍ਹਾਂ ਸਤਿਗੁਰੁ ਜੀ ਨੇ 
ਆਪਣੇ ਸੈਨਿਕ ਜੀਵਨ ਦੇ ਪੁਰਾਣੇ ਸੰਗੀਆਂ ਅਤੇ ਹੋਰ ਸਾਧੂ 
ਸੰਤਾਂ ਨੂੰ ਆਪਣੇ ਆਤਮਿਕ ਬਲ ਨਾਲ ਪਰੇਰ ਪਰੇਰ ਕੇ, ਸੀ 
ਭੈਣੀ ਸਾਹਿਬ ਪੁੱਜਣ ਦਾ ਸਬੱਬ ਬਣਾਇਆ ਸੀ ਇਵੇਂ ਹੀ ਇੱਕ 
ਦਿਨ ਹਰਸਾ ਸਿੰਘ ਕੰਗਣ ਪੁਰੀਏ ਨੂੰ ਵੀ ਆਪਣੀ ਸੰਗਤ ਵਿੱਚ 
ਸ਼ਾਮਲ ਕਰਨ ਦੀ ਬਿਧ ਬਣਾ ਲਈ। ਸਾਡਾ ਪਹਿਲਾ 
ਇਤਿਹਾਸਕਾਰ ਇਸ ਸਬੰਧ ਵਿੱਚ ਵਡਮੁੱਲੀ ਜਾਣਕਾਰੀ 
ਪਰਦਾਨ ਕਰਦਾ ਹੈ। ਬੇਸ਼ੱਕ ਦਸੰਬਰ 1845 ਈ. ਦੇ ਫੌਜ ਵਿੱਚੋਂ 
ਨਿੱਖੜੇ ਹੋਣ ਕਾਰਨ ਅਤੇ ਨਵੀਂ ਵੇਸ ਭੂਸ਼ਾ ਕਾਰਨ ਸਤਿਗੁਰੂ ਜੀ 
ਨੂੰ ਦੂਰੋਂ ਪਹਿਚਾਨਣ ਵਿੱਚ, ਉਸਨੂੰ ਦਿੱਕਤ ਆਉਂਦੀ ਹੈ। 

“ਹਰਸਾ ਸਿੰਘ ਆਇਆ। ਪੁਛਨੇ ਲਗਾ ਕਿ ਸਤਿਗੁਰੂ ਜੀ 
ਕੇੜੇ ਹੈਂ? ਸਿੰਘਾਂ ਨੇ ਦੂਰ ਸੇ ਦੱਸਿਆ ਕਿ ਔਹ ਲੰਬੀ ਮੂਰਤ ਹੈ 
ਦਿਸਦੀ ਦੂਰ ਸੇ। ਹਰਸਾ ਸਿੰਘ ਨੇ ਜਾਇਕੇ ਚਰਨਾਂ ਪਰ ਸੀਸ 
ਨਿਵਾਇਆ, ਫਤ੍ਰੇ ਬਲਾਈ। ਅੰਤਰਜਾਮੀ ਗੁਰੂ ਜੀ ਬਚਨ 
ਕੀਤਾ- ਤੇਰੇ ਦਿਲ ਵਿਚ ਹੋਵੇਗੀ ਕਿ ਕਲਾਮ ਹੋਣੀ ਹੈ। ਭਾਈ 
ਜੇ ਕੋਈ ਇਕ ਵਾਰੀ ਕਲਾਮ ਆਖਦਾ ਹੈ ਤਿਸਦਾ ਸੌ ਵਾਰੀ ਮੂੰਹ 
ਵਰਿਆਮ 


5।। 58100 9801 50101 ਹ। 0੫9 


ਕਾਲਾ ਹੁੰਦਾ ਹੈ। ਝੂਠੇ ਲੋਕ ਇਹ ਆਖਦੇ ਹੈਂ ਕੇ ਸੱਯਦ ਜਾਦੀ ਥੀ' 
ਕਲਾਮ ਲੈ ਆਇਆ ਹੈ। ਜਿਨ੍ਹਾਂ ਨੂੰ ਕਲਾਮ ਸੁਣਾਉਂਦੇ ਹਨ ਸੋ 
ਕਮਲੇ ਹੋ ਜਾਂਦੇ ਹਨ। ਝੂਠੇ ਲੋਕ ਇਹ ਨਹੀਂ ਸਮਝਦੇ ਜੋ ਕਲਾਮ 
ਕੀ ਤੇ ਸਿੱਖੀ ਬਾਣਾ ਕੀ! ਜੇੜ੍ਹਾ ਕਲਾਮ ਪੜ੍ਹਦਾ ਹੈ ਸੋ ਸਿੱਖੀ 
ਬਾਣਾ ਕਿਉਂ ਰੱਖਦਾ ਹੈ? ਗ੍ਰੰਥ ਸਾਹਿਬ ਦੀ ਬਾਣੀ ਕਾਨੂੰ ਮੰਨਦਾ 
ਹੈ ਕਲਾਮ ਪੜ੍ਹਨ ਵਾਲਾ। ਇਤਨਾ ਨਹੀਂ ਸੁਝਦਾ ਏਨਾਂ ਲੋਕਾਂ 
ਨੂੰ। ਸਾਰੇ ਈ ਸੱਚੀ ਮਣੀ ਕੋ ਝੂਠ ਆਖਦੇ ਹੈਂ। ਸੱਚੇ ਸ਼ਬਦ ਨੂੰ 
ਕਲਾਮ ਕਹਿੰਦੇ ਹੈਂ। ਮੈਂ ਤਾਂ ਭਾਈ ਸੱਚਾ ਸ਼ਬਦ ਦੇਂਦਾ ਹਾਂ। ਝੂਠ 
ਕੀ ਸਫ਼ਾ ਉਠਾਉਂਦਾ ਹਾਂ। ਸੱਚ ਵਰਤਾਉਂਦਾ ਹਾਂ। ਸਾਰੀ ਧਰਤੀ 
ਉਪਰ ਨਾਮ ਦਾ ਗੱਫਾ ਵਰਤਾਵਾਂਗਾ। ਸਾਰੀ _ਪਿਰਥੀ ਨੂੰ 
ਤਾਰਾਂਗਾ। ਉਦੇ ਅਸਤ ਲੰ ਧਰਮ ਵਰਤਾਵਾਂਗਾ। 

“ਹਰਸਾ ਸਿੰਘ ਨੇ ਸਮਝਿਆ ਜੋ ਮੇਰੇ ਦਿਲ ਵਿਚ ਸੀ ਸੋ ਸਭ 
ਬਾਤਾਂ ਮੇਰੀਆਂ ਕਹੀਆਂ ਹੈ'। ਸੰਸੇ ਸਭ ਦੂਰ ਹੋਏ। ਬਿਨਾਂ ਕਹੇ ਥੀੱ 
ਸਭ ਮੇਰੇ ਸੰਸੇ ਦੂਰ ਕੀਤੇ ਹੈਂ। ਬਿਨੁ ਬਕਨੇ ਬਿਨੁ ਕਹਨ ਕਹਾਵਨ 
ਅੰਤਰਜਾਮੀ ਜਾਨੈ।।.... (ਸਾਰੰਗ ਮਹਲਾ ੫) ਏਹੋ ਸੋ ਸਤਿਗੁਰੁ 
ਹੈ। ਹਰਸਾ ਸਿੰਘ ਨੇ ਭਜਨ ਲੀਤਾ। ਸੁਣਦੇ ਸਾਰ ਹੀ ਭਜਨ 
ਭਰਮ ਦੂਰ ਹੋਇਆ। ਏਹ ਤਾਂ ਦਸ ਪਾਤਸ਼ਾਹੀਆਂ ਕਾ ਨਾਮ ਹੈ। 
ਝੂਠੇ ਲੋਕ ਕਲਾਮ ਕਹਿੰਦੇ ਹੈਂ। 

“ਹਰਸਾ ਸਿੰਘ ਗੰਥੀਆਂ ਵਿਚ ਪਾਠ ਕਰਿਆ ਕਰੇ। ਜੈਸਾ 
ਕੋਈ ਦਿਲ ਵਿਚ ਧਾਰ ਕੇ ਅੰਦਾ ਹੈ ਤੈਸਾ ਉਤਰ ਦਿੰਦੇ ਹੈਂ। ਜੈਸਾ 
ਅਰਾਧਦਾ ਹੈ ਤੈਸਾ ਫਲ ਪ੍ਰਾਪਤ ਹੁੰਦਾ ਹੈ। ਮਨੋ ਕਾਮਨਾ ਸਿੱਧ 
ਹੁੰਦੀ ਹੈ। ਮਾਨਸ ਤੇ ਦੇਵਤਾ ਹੋਇ ਜਾਂਦਾ ਹੈ।... 

“ਏਕ ਦਿਨ ਬਚਨ ਕੀਤਾ ਐਸਾ ਸਮਾ ਆਵੇਗਾ ਇਕੋ 
ਖੜੋਇਕੇ। ਇਕ ਵਾਰੀ ਬੋਲਾ ਸਾਰੀ ਪ੍ਰਿਥਵੀ ਕੋ ਉੱਚੀ ਸੇ ਪੁਕਾਰ 
ਕੇ ਸੁਣਾਇ ਦੇਵਾਂਗੇ। ਸਾਰੀ ਪ੍ਰਿਥਵੀ ਇੱਕ ਵੇਰਾਂ ਨਾਮ ਜਪਣ 
ਲਗ ਜਾਵੇਗੀ। ਅਜੇ ਤਾਂ ਹੋਰ ਵੀ ਹਟ ਜਾਣਗੇ। ਜਦ ਫੇਰ ਸਮਾਂ 
ਆਊਗਾ ਤਾਂ ਦੱਸੁੰਗਾ। ਏਕ ਵਾਰੀ ਜੈਸੇ ਸਾਵਨ ਦੀ ਬਾਰਸ਼ ਮੇ 
ਸਭ ਹਰਿਆਵਲ ਹੋਇ ਜਾਂਦੀ ਹੈ, ਤਿਸੀ ਤਰ੍ਹਾਂ ਇਕ ਵੇਰੀ ਨਾਮ 
ਜਪਣ ਸਭ ਲੱਗ ਪੈਣਗੇ। ਜਿਸ ਤਰ੍ਹਾਂ ਪੈਹਲੇ ਛੱਲੇ ਨਾਲ ਦਾਦਰ 
(ਡੱਡੂ) ਬੋਲਣ ਲੱਗ ਪੈਂਦੇ ਹਨ ਜਾਂ ਫੇਰ ਦੀਦਾਰ ਹੋਵੇਗਾ ਤਾਂ ਸਾਰੇ 
ਟੁੱਟੇ ਭੰਨੇ ਮਿਲਣਗੇ । ਜੋ ਜੋ ਨਾਮ ਕੀ ਅੰਸ ਵਾਲਾ ਹੋਵੇਗਾ, ਸੋ ਸੋ 
ਜਾਗ ਉੱਠੇਗਾ। ਹੁਣ ਤਾਂ ਲੋਕ ਆਖਦੇ ਹੈਂ ਜਾਦੂ ਮੰਤਰ ਤੰਤਰ ਸੇ 
ਵੱਸ ਕਰ ਲਈ ਸੂ ਪ੍ਿਥਵੀ। ਸਾਨੂੰ ਹੁਕਮ ਹੈ ਨਾਮ ਜਪਾਵਣ ਕਾ। 
ਏਕ ਵਾਰੀ ਸਾਰੀ ਧਰਤੀ ਉੱਤੇ ਸੰਤ ਖ਼ਾਲਸਾ ਕਰ ਦੇਵਾਂਗੇ।”੬ 

ਇਸ ਤਰ੍ਹਾਂ ਸਤਿਗੁਰੁ ਜੀ ਨੇ ਭਾਈ ਹਰਸਾ ਸਿੰਘ ਦੀ 
ਮਾਰਫਤ ਸਾਰੀ ਸੰਗਤ ਨੂੰ ਨਾਮ ਦੀ ਮਹਿਮਾ ਪ੍ਰਤੀ ਸੁਚੇਤ ਕੀਤਾ 
ਅਤੇ ਆਪਣਾ ਆਸ਼ਾ ਵੀ ਦੱਸਿਆ ਕਿ ਮਨੁੱਖੀ ਮਨ ਦੇ ਸੰਕਲਪਾਂ 


ਮਾਰਚ-2023 


(31੧01815॥00)6001181.%0।। 


ਵਿਕਲਪਾਂ ਨੂੰ ਨਵਿਰਤ ਕਰ ਕੇ, ਉਹ ਸਭ ਨੂੰ ਨਾਮ ਦੇ ਰੰਗ 
ਵਿੱਚ ਰੰਗੇ ਵੇਖਣਾ ਚਾਹੁੰਦੇ ਹਨ। ਪ੍ਰਸਿੱਧ ਸਿੱਖ ਇਤਿਹਾਸਕਾਰ, 
ਗਿਆਨੀ ਗਿਆਨ ਸਿੰਘ ਜੀ ਨੇ ਵੀ ਆਪਣੇ ਜ਼ਾਤੀ ਤਜੁਰਬੇ ਦੇ 
ਆਧਾਰ ਤੇ ਹੀ ਸ੍ਰੀ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲੈ ਕੇ 
ਲਿਖਿਆ ਸੀ- 

“ਕੋਊ ਜੋ ਕਹਤ ਥੇ ਕਲਾਮ ਦੇਤ ਸਯਦਾਣੀ, 

ਸੋਊ ਸਭ ਕੂਰ ਹਮ ਪੇਖਿਓ ਅਜ਼ਮਾਇ ਕੈ।”-(ਪੰਥ ਪ੍ਰਕਾਸ਼) 

ਫਿਰ ਵੀ ਇਹ ਕੂੜ ਕੁਸੱਤ ਦਾ ਪਰਚਾਰ ਇਸ ਤਰ੍ਹਾਂ ਸਿਰ 
ਚੜ੍ਹ ਕੇ ਬੋਲਦਾ ਸੀ ਕਿ ਬਾਬਾ ਹਰਸਾ ਸਿੰਘ ਕੰਗਣ ਪੁਰ ਵਰਗੇ, 
ਸਤਿਗੁਰੂ ਰਾਮ ਸਿੰਘ ਜੀ ਦੀ ਅਜ਼ਮਤ ਦੇ ਚਿਰੋਕਣੇ ਅਗਵਾਹ 
ਵੀ ਇਸ ਪਰਚਾਰ ਦੀ ਲਪੇਟ ਵਿੱਚ ਆ ਕੇ ਕਈ ਸਾਲ ਸੀ 
ਸਤਿਗੁਰੁ ਜੀ ਦੇ ਦਰਸ਼ਨ ਦੀਦਾਰਿਆਂ ਤੋਂ ਵੀ ਅਤੇ ਨਾਮ ਦੀ 
ਦਾਤ ਤੋਂ ਵੀ ਵਿਰਵੇ ਰਹੇ। ਜਿਹੜੇ 25 ਸੈਨਿਕਾਂ ਦੇ ਜੱਥੇ ਨਾਲ, 
ਸਤਿਗੁਰੂ ਰਾਮ ਸਿੰਘ ਜੀ 1841 ਈ. (ਅੱਸੂ ਦੀ ਸੰਗਰਾਂਦ, 1898 
ਬਿਕ੍ਰਮੀ) ਨੂੰ ਸੀ ਗੁਰੂ ਬਾਲਕ ਸਿੰਘ ਜੀ ਦੇ ਦਰਸ਼ਨ ਕਰਨ ਹਜਰੋਂ 
ਸਾਹਿਬ ਵਿਖੇ ਜਾਂਦੇ ਹਨ ਉਸ ਜੱਥੇ ਵਿੱਚ ਹਰਸਾ ਸਿੰਘ ਜੀ ਵੀ 
ਸ਼ਾਮਿਲ ਸਨ। ਗੁਰੁ ਬਾਲਕ ਸਿੰਘ ਹਜਰੋਂ ਸਾਹਿਬ (ਜ਼ਿਲ੍ਹਾ 
ਅਟਕ-ਹੁਣ ਪਾਕਿਸਤਾਨ) ਵਿਖੇ ਸੰਤ ਅਵਤਾਰ ਪ੍ਰਗਟ ਹੋਏ 
ਸਨ। ਗੁਰਮਤਿ ਦਾ ਪਰਚਾਰ ਕਰ ਕੇ ਲੋਕਾਂ ਨੂੰ ਨਾਮ ਬਾਣੀ ਨਾਲ 
ਜੋੜਦੇ ਸਨ। ਸਤਿਗੁਰੂ ਰਾਮ ਸਿੰਘ ਜੀ ਨੂੰ ਜਦੋਂ ਆਪ ਗੁਰਤਾ 
ਦੀ ਦਾਤ ਸਉਂਪਦੇ ਹਨ ਤਾਂ ਉਸ ਸਮੇਂ ਬਾਬਾ ਹਰਸਾ ਸਿੰਘ ਵੀ 
ਉਹਨਾਂ ਪੰਝੀ ਸੈਨਿਕਾਂ ਵਿੱਚੋਂ ਇੱਕ ਹੈ ਜਿਸ ਦੀ ਪੁਸ਼ਟੀ ਸੰਤ 
ਧਿਆਨ ਸਿੰਘ ਜੀ ਕਾਦਰਾਬਾਦੀ (1852-1907 ਈ.) ਦੀ ਲਿਖੀ 
ਪੁਸਤਕ ਵਿੱਚੋਂ ਹੁੰਦੀ ਹੈ- 

“ਚਿਤਵੇਂ ਸੀ ਬਾਲਕ ਸਿੰਘ ਰੋਜ਼।। 

ਕਰੀ ਖੈਂਚ ਪਹੁਚੀ ਤਹਿ ਫੌਜ।। 

ਦਹਾਂ ਸਿਰਿਆਂ ਕੇ ਆਪ ਸੁਆਮੀ।। 

ਖੇਲੈ ਬਿਗਸੈ ਅੰਤਰਜਾਮੀ।।੧੪।। 

ਇਤ ਦਿਸ ਸਤਿਗੁਰ ਫੌਜ ਮੁਲਾਜ਼ਮ।। 

ਸੀ ਜਪ ਬਾਣੀ ਪੜਤੇ ਹਰ ਦਮ।। 

ਮਨ ਬਚ ਕ੍ਰਮ ਤੇ ਸੁਧ ਸਰੀਰਾ।। 

ਨਿਰਭੈ ਸਦਾ ਰਿਦਾ ਗੰਭੀਰਾ।।੧੫।। 

ਲਖ ਕਰ ਭੂਤ ਭਵਿਖਤ ਰਿਆਤਾ।। 

ਮਿਲਨ ਚਲੇ ਗੁਰ ਕੋ ਗੁਰ ਨਾਥਾ।। 

ਬਾਬਾ ਹਰਸਾ ਸਿੰਘ ਭੀ ਸਾਥ।। 

ਬਹੁ ਨਿੰਮ੍ਤ ਧਰ ਗੁਰ ਪਗ ਮਾਥ।।੧੬।। 

ਬਾਬੇ ਕੀ ਕੰਝਣ ਪੁਰ ਵਾਸੀ।। 


ਵਰਿਆਮ 


5।। 58100 9801 50101 । 0੫9 


ਸਿਦਕਵਾਨ ਗੁਰ ਕੋ ਪਗ ਰਾਸੀ।। 
ਥਾ ਗੁਰ ਕੇ ਤਬ ਲਗੇ ਦੀਵਾਨ।। 
ਮੀਠੀ ਬਾਣੀ ਕਰਤ ਬਖਾਨ।।੧੭।। 
ਸੋਲਹ ਕਲਾ ਸੰਪੂਰਨ ਫਲਿਆ।। 
ਅਨਤ ਕਲਾ ਹੋਇ ਠਾਕੁਰ ਚੜਿਆ।। 
ਚਰਨ ਪਰਸ ਕਰ ਪ੍ਰੋਮ ਬਢਾਯੋ।। 
ਵਾਕ ਦਸਮ ਗੁਰ ਕੋ ਸਮਹਾਯੋ।।੧੮।। 
ਗੁਰ ਬਾਲਕ ਸਿੰਘ ਹੁਕਮ ਸੁਨਾਵਾ।। 
ਮ੍ਰਿਦੁਲ ਬਚਨ ਇਵ ਰਸਨਾ ਗਾਵਾ।। 
ਦੈ ਦਰਸਨ ਮੋ ਕਹਾ ਗੁਰ ਦਿਆਲ।। 
ਵਸਤ ਤਿਸੈ ਜਿਸ ਪੁਰਨ ਘਾਲ।।੧੯।। 
ਬਾਣੀ ਐਸ ਕਰੀ ਪਰਗਾਸ।। 

ਰਾਮ ਸਿੰਘ ਬਾਢੀ ਗਿਹ ਵਾਸ।। 
ਆਵੇਗਾ ਵਹ ਤੁਮਰੇ ਪਾਸ।। 

ਦੇਵੋ ਵਸਤ ਤਿਸੈ ਸੁਖ ਰਾਸ।।੨੦।। 
ਤਛ ਮੁਛ ਜਿਉ' ਬਿਰਛ ਸਵਾਰੇ।। 
ਤਿਉਂ ਟੇਢੇ ਸੀਧੇ ਕਰ ਡਾਰੇ।। 

ਚਾਰ ਬਰਨ ਕੋ ਨਾਮ ਉਚਾਰੇ।। 
ਲਾਖੋਂ ਤਰੈ ਦੁਤਰ ਸੰਸਾਰੇ।।੨੧।। 
ਉਤਮ ਪੰਥ ਤਾਹਿ ਜੋ ਚਾਲੇ।। 

ਤੀਨ ਲੋਕ ਮੈ ਹੋਇ ਸੁਖਾਲੇ।। 

ਗੁਰੁ ਗੋਬਿੰਦ ਸਿੰਘ ਜੀ ਕੀ ਨੀਤੀ।। 
ਵਹ ਸੰਭਾਲਹੁ ਤੁਮ ਸੁਭ ਰੀਤੀ।।੨੨।। 
ਤਾਂਤੇ ਤੁਮਰੀ ਆਹਿ ਅਮਾਨ।। 

ਤੁਝ ਕੋ ਦੇਵੋ ਚਤੁਰ ਸੁਜਾਨ।। 

ਬੀਚ ਕਾਨ ਕੇ ਮੰਤੁ ਉਚਾਰਾ।। 

ਸਰਬ ਸੁਖ ਕਾ ਜੋਇ ਭੰਡਾਰਾ।।੨੩।। 
ਕਹਿਓ ਸੰਭਾਰ ਸਭਨ ਵਰਤਾਵੋ।। 
ਦੇਗ ਅਖਟ ਹਰਿ ਨਾਮ ਚਲਾਵੋ।। 
ਪੈਸੇ ਪਾਂਚ ਨਰੇਲ ਟਿਕਾਇ।। 

ਗੁਰਤਾ ਸੰਪੀ ਤਿਲਕ ਲਗਾਇ।।੨੪।। 
ਖੁਸ਼ੀ ਹੋਇ ਬਹੁ ਕਰਾ ਬਖਾਨ।। 

ਹੋਇ ਨ ਹੋਇਓ ਤੋਹਿ ਸਮਾਨ।। 
ਕਲਿਜੁਗ ਮੈ ਸਤਿਜੁਗ ਕੇ ਕਾਰਨ।। 
ਸਤ ਮਿਤ ਆਏ ਤੁਮ ਤਾਰਨ।।੨੫।। 


ਮਾਰਚ-2023 


(31੧01815॥00)6001181.%0।। 


ਸਦਾ ਬਰਤ ਸਭ ਕੋ ਸੁਧ ਸਾਰ।। 
ਰਾਵਰ ਏਕ ਚਲੇ ਸੰਸਾਰ।। 

ਤੁਮਰੇ ਪੰਥ ਚਲੈ ਬਲਵਾਨਾ।। 
ਸਿੰਘ ਸੂਰਮੇ ਸਿਦਕ ਮਹਾਨਾ।।੨੬।। 


ਵਾਹਿ ਵਾਹਿ ਗੁਰ ਰਾਜਨ ਰਾਈ।।੨੮।।” 

ਹੁਣ ਸੁਆਲ ਧੈਦਾ ਹੁੰਦਾ ਹੈ ਕਿ ਭਾਈ ਹਰਸਾ ਸਿੰਘ ਨੇ 
1841 ਈ. ਵਿੱਚ ਸੀ ਗੁਰੁ ਬਾਲਕ ਸਿੰਘ ਜੀ ਨੂੰ ਗੁਰਤਾ ਦਾਤ, 
ਸਤਿਗੁਰੁ ਰਾਮ ਸਿੰਘ ਜੀ ਨੂੰ ਅਰਪਿਤ ਕਰਦੇ ਵੇਖਿਆ ਸੀ ਪਰ 
ਫਿਰ ਵੀ ਉਸ ਦਾ ਇਤਕਾਦ ਅਜੇ ਸਤਿਗੁਰੁ ਜੀ ਤੇ ਨਾ 
ਆਇਆ ਹੋਵੇ? ਉਹ ਉਹਨਾਂ ਨੂੰ ਆਪਣੇ ਤੋਂ ਆਰਜਾ ਅਤੇ 
ਫੌਜੀ ਨੌਕਰੀ ਵਿੱਚ ਵੀ ਬਾਅਦ ਵਿੱਚ ਆਏ ਸਮਝਦਾ ਸੀ। 
ਭਰੋਸਾ ਬੱਝਣਾ ਸੌਖਾ ਨਹੀਂ ਹੁੰਦਾ। ਦੂਜਾ ਵੱਡਾ ਕਾਰਨ ਇਹ ਸੀ 
ਕਿ ਉਹ ਉਹਨਾਂ ਦਿਨਾਂ ਵਿੱਚ ਬਾਬਾ ਬੀਰ ਸਿੰਘ ਜੀ 
ਨੌਰੰਗਾਬਾਦੀਏ ਨਾਲ, ਰੁਹਾਨੀ ਤੌਰ ਤੇ ਜੁੜੇ ਹੋਏ ਸਨ। ਬਾਬਾ 
ਬੀਰ ਸਿੰਘ ਹੋਰਾਂ ਦੀ ਮਾਝੇ, ਦੁਆਬੇ ਅਤੇ ਪਰਬਤੀ ਇਲਾਕਿਆਂ 
ਵਿੱਚ ਵੀ ਉਸ ਸਮੇਂ ਖਾਸੀ ਮਾਨਤਾ ਸੀ। ਉਹਨਾਂ ਦੇ ਲੰਗਰ 
ਵਿੱਚੋਂ ਹਜਾਰਾਂ ਲੋਕ ਰੋਜ ਪਰਸ਼ਾਦਾ ਛਕਦੇ ਸਨ। ਉਹਨਾਂ ਪਾਸ 
ਲੜਾਕੇ ਸਿੰਘਾਂ ਦੀ ਇੱਕ ਫੌਜ ਵੀ ਸੀ। ਆਪਣੀ ਸ਼ਰਨ ਆਏ 
ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰਾਂ ਅਤੇ ਕੁੱਝ ਹੋਰਨਾਂ ਨੂੰ 
ਲਾਹੌਰ ਦਰਬਾਰ ਦੀਆਂ ਫੌਜਾਂ ਦੇ ਹਵਾਲੇ ਨਾ ਕਰਨ ਸਦਕਾ, 
ਡੋਗਰਾ ਹੀਰਾ ਸਿੰਘ ਦੇ ਹੁਕਮ ਤੇ 7 ਮਈ 1844 ਨੂੰ ਬਾਬਾ ਜੀ 
ਦਾ ਡੇਰਾ ਤੋਪਾਂ ਨਾਲ ਉਡਾਇਆ ਗਿਆ ਅਤੇ ਆਪ ਨੂੰ ਵੀ 
ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਕਈ ਵਰ੍ਹੇ ਭਾਈ ਹਰਸਾ ਸਿੰਘ 
ਮਾਨਸਿਕ ਕਸ਼ਮਕਸ਼ ਵਿੱਚੋਂ ਲੰਘਦੇ ਰਹੇ ਤੇ ਫਿਰ ਜਦੋਂ ਸਤਿਗੁਰੂ 
ਜੀ ਦਾ ਸਾਜਿਆ ਨਾਮਧਾਰੀ ਸੰਤ ਖਾਲਸਾ, ਬਦੇਸ਼ੀ ਸਰਕਾਰ 
ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਣ ਦੇ ਸਮਰੱਥ ਹੋ ਗਿਆ 
ਅਤੇ ਸਤਿਗੁਰੁ ਜੀ ਦੀਆਂ ਦੇਸ਼ ਅਜ਼ਾਦੀ ਅਤੇ ਲੋਕ ਕਲਿਆਣ 
ਲੱਗ ਪਏ ਤਾਂ ਹਰਸਾ ਸਿੰਘ ਜੀ ਆਪਣੇ ਪੁਰਾਣੇ ਸੈਨਿਕ ਜੀਵਨ 
ਦੇ ਸਾਥੀ ਨੂੰ ਆਪਣਾ ਮੁਕਤੀ ਦਾਤਾ ਚੁਣਨ ਵਾਸਤੇ, ਸਰੀ ਭੈਣੀ 
ਸਾਹਿਬ ਵੱਲ ਰੁਖ ਕਰਦੇ ਹਨ। ਬਾਬਾ ਬੀਰ ਸਿੰਘ ਜੀ ਮਹਾਨ 
ਤਪੱਸਵੀ ਸਾਧੁ ਅਤੇ ਸੰਤ ਸਿਪਾਹੀ ਵੀ ਸਨ ਪਰ ਸਿੱਖ ਭਰਾਵਾਂ 
ਤੇ ਹੱਥ ਚੁੱਕਣ ਦੀ ਬਜਾਏ, ਉਹਨਾਂ ਨੇ ਸ਼ਹੀਦੀ ਦੇਣ ਦਾ ਹੀ 


ਵਰਿਆਮ 


5।। 58100 9801 50101 । 0੫9 


ਰਾਹ ਚੁਣਿਆ ਸੀ। 

ਬਾਬਾ ਬੀਰ ਸਿੰਘ ਆਪਣੀ ਮੌਜ ਵਿੱਚ ਆ ਕੇ, ਵਾਪਰ 
ਰਹੀਆਂ ਘਟਨਾਵਾਂ ਦੀ ਨਬਜ਼ ਤੇ ਹੱਥ ਰੱਖ ਕੇ, ਕਈ ਵੇਰ 
ਭਵਿੱਖਤ ਬਚਨ ਵੀ ਕਰਿਆ ਕਰਦੇ ਸਨ। ਇਹਨਾਂ ਬਚਨਾਂ ਬਾਰੇ 
ਸਤਿਗੁਰੂ ਰਾਮ ਸਿੰਘ ਜੀ ਕਈ ਵੇਰ ਬਾਬਾ ਹਰਸਾ ਸਿੰਘ ਹੋਰਾਂ 
ਨਾਲ ਵਿਚਾਰ ਚਰਚਾ ਕਰਿਆ ਕਰਦੇ ਸਨ। ਭਾਈ ਬਾਹੋਵਾਲ 
ਜੀ ਨੇ ਇਹ ਬਚਨ ਸੰਖੇਪ ਵੀ ਅਤੇ ਵਿਸਥਾਰ ਸਹਿਤ ਵੀ ਨੋਟ 
ਕੀਤੇ ਹਨ। 

“ਬਾਬਾ ਹਰਸਾ ਸਿੰਘ ਗ੍ਰੰਥੀ ਚੁਗਾਵਾਂ ਕੰਗਣ ਪੁਰ ਕੋ ਬਚਨ 
ਕੀਤਾ- ਭਾਈ ਬੀਰ ਸਿੰਘ ਕੀ ਕੈਂਹਦਾ ਸੀ? ਹਰਸਾ ਸਿੰਘ ਨੇ 
ਕਹਿਆ ਕਿ ਕੈਂਹਦਾ ਸੀ ਬੀਰ ਸਿੰਘ ਕੇ ਲਾਹੌਰ ਕਾ ਰਾਜ ਨਹੀਂ 
ਰਹੇਗਾ। ਫਰੰਗੀਆਂ ਕਾ ਰਾਜ ਸਾਰੇ ਹੋਇ ਜਾਏਗਾ। ਫੇਰ ਫਰੰਗੀ 
ਸਤਿਗੁਰੂ ਜੀ ਕੋ ਜਲਾਵਤਨ ਕਰ ਦੇਣਗੇ ।”% 

ਇਹ ਭਾਈ ਬੀਰ ਸਿੰਘ ਜੀ ਉਹੋ ਸਾਧੂ ਸਰੂਪ ਸਨ ਜਿਹਨਾਂ 
ਨੂੰ ਮਾਰਨ ਤੋਂ ਬਾਅਦ ਭੂਤਰੇ ਸਿੱਖ ਸਰਦਾਰ ਕਹਿ ਰਹੇ ਸਨ- 

“ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ, 

ਨਹੀਂ ਛੱਡਿਆ ਸਾਧ ਤੇ ਸੰਤ ਮੀਆਂ।” ..((ਸ਼ਾਹ ਮੁਹੰਮਦ) 

ਸਤਿਗੁਰੁ ਜੀ ਪਾਸ ਆਉਣ ਬਾਅਦ ਭਾਈ ਹਰਸਾ ਸਿੰਘ ਤੋਂ 
ਪਾਠ ਕਰਨ ਜਾਂ ਕਰਵਾਉਣ ਦੀ ਸੇਵਾ ਹੀ ਲਈ ਜਾਂਦੀ ਸੀ। 
ਉਹ ਭੈਣੀ ਸਾਹਿਬ ਗੁਰਦੁਆਰੇ ਵਿੱਚ ਰਹਿ ਕੇ ਵੀ ਅਤੇ ਆਲੇ 
ਦੁਆਲੇ ਦੇ ਪਿੰਡਾਂ ਵਿੱਚ ਵੀ ਲੋੜ ਅਨੁਸਾਰ ਜਾ ਕੇ, ਪਾਠ 
ਕਰਿਆ ਕਰਦੇ ਸਨ। ਨਾਮ ਬਾਣੀ ਦੀ ਲਗਨ ਪਹਿਲਾਂ ਬਾਬਾ 
ਬੀਰ ਸਿੰਘ ਜੀ ਤੋਂ ਲੱਗੀ ਅਤੇ ਸਤਿਗੁਰੁ ਜੀ ਦੀ ਸੰਗਤ ਵਿੱਚ 
ਆ ਕੇ ਹੋਰ ਪਰਪੱਕ ਹੋ ਗਈ ਸੀ। ਕਈ ਵੇਰ ਸਤਿਗੁਰੂ ਜੀ ਹਰਸਾ 
ਸਿੰਘ ਦੇ ਸਰੀਰਕ ਕਸ਼ਟਾਂ ਦੀ ਨਵਿਰਤੀ ਵੀ ਕਰਦੇ ਸਨ। 

“ਏਕ ਸਮੇਂ ਕੰਗਨ ਪੁਰ ਕੇ ਹਰਸਾ ਸਿੰਘ ਕੋ ਸੱਪ ਲੜਿਆ। 
ਲੱਲੀਂ (ਭੈਣੀ ਸਾਹਿਬ ਦੇ ਨਜ਼ਦੀਕ ਪਿੰਡ ਲੱਲ ਕਲਾਂ) ਪਾਠ 
ਕਰਦਾ ਸੀ। ਲੱਤ ਸੁੱਜ ਗਈ। ਬੜਾ ਦੁਖੀ ਹੋਇਆ। ਗੁਰੁ ਜੀ ਦਾ 
ਨਾਮ ਹੀ ਪੁਕਾਰਦਾ ਸੀ। ਰਾਤ ਕੋ ਦਿ੍‌ਸ਼ਟਾਨ ਮੈਂ ਦਰਸ਼ਨ 
ਹੋਇਆ। ਗੋਦ ਮੈ ਲੈ ਕੇ ਬਚਨ ਕੀਤਾ ਤੂੰ ਗ਼ਮ ਨ ਕਰ ਰਾਜੀ 
ਹੋਇ ਜਾਵੇਂਗਾ। ਨੇਤਰ ਖੁੱਲ੍ਹ ਗਏ। ਦੇਖੇ ਕੀ ਜੋ ਲੱਤ ਫਿਸ ਪਈ 
ਹੈ। ਤਤਕਾਲ ਆਰਾਮ ਹੋਇ ਗਿਆ।”& ਬਾਅਦ ਵਿੱਚ ਇੱਥੇ 
ਪਾਠਾਂ ਦੇ ਭੋਗ ਪੈਣ ਤੇ ਸਤਿਗੁਰੂ ਜੀ ਨੇ ਵੀ ਦਰਸ਼ਨ ਦਿੱਤੇ ਸਨ। 
ਸਤਿਗੁਰੂ ਜੀ ਲੁਕਵੇਂ ਰੂਪ ਵਿੱਚ ਕਈ ਵੇਰ ਬਚਨ ਕਰਿਆ 
ਕਰਦੇ ਸਨ। ਰੂਸੀ ਫੌਜ ਦੀ ਮੱਦਦ ਨਾਲ ਅੰਗਰੇਜ਼ ਬਸਤੀ 
ਵਾਦੀਆਂ ਦੀ ਸੱਤਾ ਦੇ ਖਾਤਮੇ ਬਾਰੇ ਅਕਸਰ ਚਰਚਾ ਕਰਿਆ 
ਕਰਦੇ ਸਨ। ਕਈ ਵੇਰ ਆਪ ਗੁਹਜ ਸ਼ਬਦਾਂ ਦੁਆਰਾ, ਆਪਣੇ 


ਮਾਰਚ-2023 


੧(31੧01815॥00)6001181.%0।। 


ਮਨੋਭਾਵ ਸਪਸ਼ਟ ਕਰਿਆ ਕਰਦੇ ਸਨ। ਸੀ ਸਤਿਗੁਰੂ ਜੀ ਬਚਨ 
ਕੀਤਾ- ਅਸੀਂ ਤਾਂ ਹਾਂ ਜਲ ਰੁਪ। ਫਰੰਗੀ ਹਨ ਘੜੇ ਤੇ ਰੂਸ ਹੈਨ 
ਘਣ (ਬੱਦਲ) ਰੁੂਪ। ਉਹ ਏਨ੍ਹਾਂ ਨੂੰ ਭਜਾਉਣਗੇ, ਫਿਰ ਸੁਖ 
ਹੋਣਗੇ। 
ਬਾਬਾ ਬੀਰ ਸਿੰਘ ਦੇ ਬਚਨ 

“ਫੇਰ ਹਰਸਾ ਸਿੰਘ ਕੋ ਬਚਨ ਕੀਤਾ- ਤੂੰ ਨੌਰੰਗਾਬਾਦ 
ਵਾਲੇ ਬੀਰ ਸਿੰਘ ਪਾਸ ਰਹਿਆ ਹੋਇਆ ਹੈ। ਉਹ ਕੀ ਆਧਾ 
ਹੁੰਦਾ ਸੀ? ਹਰਸਾ ਸਿੰਘ ਨੇ ਅਰਜ਼ ਕੀਤੀ ਜੀ ਏਉ' ਬਚਨ ਕਰਦੇ 
ਹੁੰਦੇ ਸਨ ਕਿ ਲਾਹੌਰ ਦਾ ਘਰ ਤਾਂ ਹੁਣ ਪੱਟਿਆ ਜਾਣਾ ਹੈ। 
ਫਰੰਗੀ ਆਊਗਾ। ਸਾਰੇ ਉਸਕਾ ਰਾਜ ਹੋਊਗਾ। ਫੇਰ ਮਹਾਰਾਜ 
ਜੀ ਸੰਤ ਖਾਲਸਾ ਪੈਦਾ ਕਰਨਗੇ। ਫਰੰਗੀ ਉਸਨੂੰ ਬਹੁਤ ਦੁੱਖ 
ਦੇਣਗੇ। ਫੇਰ ਕਾਬੁਲ ਕੀ ਧਰਤੀ ਤੇ ਤੁਰਕਾਨੀ ਫੌਜ ਆਵੇਗੀ। 
ਮਾਝੇ ਸਾਰੇ ਦੇ ਖੋਲੇ ਕਰ ਦੇਣਗੇ। ਦਿੱਲੀ ਪਹੁੰਚਣਾ ਹੈ ਉਨਾਂ ਨੇ। 
ਲੁਧਿਆਣੇ ਥੀਂ ਲੈ ਕੇ ਕਾਬਲ ਤੱਕ ਫੌਜ ਹੋਵੇਗੀ। ਸਮੁੰਦਰ ਦੀ 
ਉਛਾਲ ਵਾਂਗੂ ਫੌਜ ਕਾ ਪਰਾ ਹੋਊਗਾ। ਸੱਠ ਕੋਸ ਚੌੜਾ ਹੋਊਗਾ। 
ਦਿੱਲੀ ਜਾਇ ਦਮ ਲੈਣਗੇ। ਚੁਫੇਰੇ ਕੀ ਫੌਜ ਆਇ ਇਕੱਠੀ 
ਹੋਵੇਗੀ। ਉਸ ਤੋਂ ਉਪਰੰਤ ਸੰਤ ਖਾਲਸੇ ਕਾ ਪਰਤਾਪ ਹੋਊਗਾ। 
ਸੀ ਸਤਿਗੁਰੂ ਜੀ ਬਚਨ ਕੀਤਾ- ਜੋ ਪੰਜ ਸੌ ਦੂਣ ਕਹਾ ਹੈ ਸੋ ਭੀ 
ਏਨ੍ਹਾ ਨੂੰ ਕਹਾ ਹੈ। ਜਬ ਇਹ ਆਵਣਗੇ ਤਾਂ ਪਾਂਚ ਸੌ ਹੋਸੀ। 
ਸਿੰਘਾਂ ਨੇ ਕਹਾ ਜੀ ਜੋ ਧੁਆਡਾ ਹੁਕਮ ਹੈ ਸੋ ਕਰੋ। ਬਚਨ 
ਕੀਤਾ- ਮੇਰਾ ਹੁਕਮ ਕਿਸੇ ਜੀਵ ਨੂੰ ਦੁੱਖ ਦੇਣ ਦਾ ਨਹੀਂ ਹੈ। ਥੋੜੇ 
ਹੀ ਦਿਨ ਹੈ ਦੁੱਖ, ਫੇਰ ਬੜੇ ਸੁਖ ਹੋਣਗੇ।”% 

ਬੇਸ਼ੱਕ 1881 ਵਾਲੀ ਸੂਚੀ ਵਿੱਚ ਬਾਬਾ ਜੀ ਨੂੰ ਸੂਬਾ 
ਲਿਖਿਆ ਗਿਆ ਹੈ ਪਰ ਉਸ ਸਮੇਂ ਦੀਆਂ ਸਰਕਾਰੀ ਰੀਪੋਰਟਾਂ, 
1867 ਈ. ਦੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਅਤੇ ਇਸੇ 
ਸਾਲ ਦੀਵਾਲੀ ਮੇਲੇ ਤੇ ਅੱਪੜਣ ਵਾਲੇ ਸੂਬਿਆਂ ਵਿੱਚ ਆਪ 
ਦਾ ਨਾਮ ਨਹੀਂ ਮਿਲਦਾ। ਹੋਰ ਤਾਂ ਹੋਰ ਹੁਸ਼ਿਆਰਪੁਰ ਦੇ ਪੁਲੀਸ 
ਮੁਖੀ ਟੀ.ਏ.ਓ. ਕੂਨਰ ਦੀ 22 ਨਵੰਬਰ 1871 ਵਾਲੀ 
ਆਈ.ਜੀ. ਪੰਜਾਬ ਨੂੰ ਭੇਜੀ 50 ਕੂਕਾ ਮੁਖੀਆਂ ਦੀ ਸੂਚੀ ਵਿੱਚ 
ਵੀ ਹਰਸਾ ਸਿੰਘ ਹੋਰਾਂ ਦਾ ਨਾਮ ਨਹੀਂ ਮਿਲਦਾ। ਇਸ ਤੋਂ' ਸਿੱਧ 
ਹੁੰਦਾ ਹੈ ਕਿ ਆਪ ਜੀ ਨੂੰ ਗੁਰੂ ਹਰੀ ਸਿੰਘ ਜੀ ਨੇ ਹੀ 1877-78 
ਵਿੱਚ ਸੂਬਾ ਥਾਪਿਆ ਹੋਏਗਾ, ਕਿਉਂਕਿ ਲਾਹੌਰ ਦਾ ਜ਼ਿਲ੍ਹਾ 
ਪੰਜਾਬ ਦੀ ਰਾਜਧਾਨੀ ਹੋਣ ਕਾਰਨ ਵੀ ਮਹੱਤਵਪੂਰਨ ਸੀ। 
ਬਾਬਾ ਜੀ ਪੁਰਵ ਸੈਨਿਕ ਵੀ ਸਨ ਅਤੇ ਸਤਿਗੁਰੁ ਜੀ ਦੇ ਫੌਜੀ 
ਜੀਵਨ ਦੇ ਸਾਥੀ ਵੀ ਸਨ। ਉਸ ਸਮੇਂ ਦੇ ਲਾਹੌਰ ਜ਼ਿਲ੍ਹੇ ਵਿੱਚ 
ਵੱਖ ਵੱਖ ਥਾਣਿਆਂ ਵਿੱਚ ਕੂਕਿਆਂ ਦੇ 77 ਪਿੰਡਾਂ ਦੀ ਸੂਚੀ, 
1881 ਵਾਲੀ ਰੀਪੋਰਟ ਵਿੱਚ ਦਰਜ ਹੈ, ਇਸ ਤੋਂ ਵੀ ਬਾਬਾ ਜੀ 
ਦੇ ਪ੍ਰਭਾਵ ਦਾ ਪਤਾ ਲੱਗਦਾ ਹੈ। ਉਹਨਾਂ ਦੇ ਆਪਣੇ ਥਾਣੇ 
ਵਰਿਆਮ 


5।। 58100 9801 50101 ਹ। 0੫9 


ਕੰਗਣ ਪੁਰ ਵਿੱਚ ਵੀ ਕੂਕਾ ਵੱਸੋਂ ਵਾਲੇ 6 ਹੋਰ ਪਿੰਡ ਸਨ ਸੱਤੋ 
ਕੀ, ਢੱਡੀਆਂ, ਜਮਸ਼ੇਰ ਕਲਾਂ, ਫੱਤੋ ਕੀ ਜਾਂ ਪੱਤੋ ਕੀ, ਮੋਦਲ 
ਅਤੇ ਦੈਆ ਸਿੰਘ ਵਾਲਾ। ਬਾਬਾ ਜਮੀਅਤ ਸਿੰਘ ਕਾਹਨਾ 
ਕਾਛਾ ਜਿਉਂ ਉਹ ਵੀ ਕੂਕਾ ਬਣਨ ਤੋਂ ਪਹਿਲਾਂ ਬਾਬਾ ਬੀਰ 
ਸਿੰਘ ਨੌਰੰਗਾਬਾਦੀਏ ਦੇ ਚੇਲੇ ਸਨ। ਇਹ ਸਤਿਗੁਰੁ ਰਾਮ ਸਿੰਘ 
ਜੀ ਦੇ ਅੰਦੋਲਨ ਦੀ ਖੂਬੀ ਸੀ ਕਿ ਉਸ ਸਮੇਂ ਦੇ ਪੂਰਵ ਸੈਨਿਕ 
ਅਤੇ ਹੋਰ ਸੰਪਰਦਾਵਾਂ ਦੇ ਪ੍ਰਭਾਵ ਵਿੱਚ ਵਿਚਰਨ ਵਾਲੇ ਲੋਕ, 
ਆਪ ਦੀ ਮਿਕਨਾਤੀਸੀ ਖੂਬੀ ਤੋਂ ਆਕਰਸ਼ਤ ਹੋ ਕੇ ਆਜ਼ਾਦੀ 
ਦੀ ਜੰਗ ਲੜਨ ਲਈ ਕੂਕੇ ਬਣ ਗਏ। 

ਬਾਬਾ ਹਰਸਾ ਸਿੰਘ ਹੋਰਾਂ ਦੇ ਪਰਿਵਾਰਿਕ ਜੀਵਨ ਬਾਰੇ 
ਕੋਈ ਜਾਣਕਾਰੀ ਨਹੀਂ ਮਿਲਦੀ। ਚੁਹਣੀਆਂ ਅਤੇ ਕੰਗਣ ਪੁਰ 
ਥਾਣਿਆਂ ਦੇ ਪਿੰਡਾਂ ਵਿੱਚ ਕੰਬੋਜ ਜਾਤੀ ਵਿੱਚੋਂ ਵੀ ਕਾਫੀ 
ਨਾਮਧਾਰੀ ਸਿੰਘ ਸਜੇ ਸਨ। ਇਸ ਪਿੱਛੇ ਬਾਬਾ ਹਰਸਾ ਸਿੰਘ ਦਾ 
ਪ੍ਰਭਾਵ ਅਸਰ ਅੰਦਾਜ਼ ਰਿਹਾ ਹੋਵੇਗਾ। ਸਤਿਗੁਰੂ ਪਰਤਾਪ ਸਿੰਘ 
ਜੀ ਦੁਆਰਾ ਹੋਰ ਪੁਰਾਤਨ ਸਿੱਖਾਂ ਜਿਉਂ ਬਾਬਾ ਹਰਸਾ ਸਿੰਘ 
ਹੋਰਾਂ ਨੂੰ ਮਿਲਣ ਜਾਂ ਜਾਨਣ ਦਾ ਵੇਰਵਾ ਨਹੀਂ ਮਿਲਦਾ। ਇਸ 
ਲਈ ਉਹਨਾਂ ਦਾ ਜਨਮ 1800 ਈ. ਅਤੇ ਮਿਰਤੂ ਦਾ ਸਾਲ 
1885-90 ਦੇ ਵਿਚਾਲੇ ਹੋਵੇਗਾ। ਬਿਨਾਂ ਸ਼ੱਕ ਉਹਨਾਂ ਨੇ ਲੰਮੀ 
ਆਰਜਾ ਭੋਗੀ ਅਤੇ ਆਪਣੇ ਆਲੇ ਦੁਆਲੇ ਸਤਿਗੁਰੂ ਰਾਮ 
ਸਿੰਘ ਜੀ ਦੇ ਮਿਸ਼ਨ ਦਾ ਅੰਤ ਸਮੇਂ ਤੱਕ, ਪਰਚਾਰ ਕਰਦੇ ਰਹੇ। 
ਉਹ ਇੱਕ ਕਰਮ ਜੋਗੀ ਸਿੱਖ ਸਨ। 

-ਹਵਾਲੇ ਤੇ ਟਿੱਪਣੀਆਂ- 

1. ਦਲਵੀਰ ਸਿੰਘ ਪੰਨੂ, ਦਾ ਸਿੱਖ ਹੈਰੀਟੇਜ, ਬੀਯਂਡ 


ਬਾਰਡਰਜ਼, 2020, ਚੰਡੀਗੜ੍ਹ ਯੂਨੀਵਰਸਿਟੀ, ਸਫਾ 
120-23 


2. ਜਸਵਿੰਦਰ ਸਿੰਘ (ਸੰਪਾਦਿਤ) ਕੂਕਾਜ਼ ਆਫ ਨੋਟ ਇਨ ਦਾ 
ਪੰਜਾਬ-1881 , ਸਫਾ 102-03 

3. ਸੰਤ ਸੰਤੋਖ ਸਿੰਘ ਬਾਹੋਵਾਲ, ਸਤਿਗੁਰੂ ਬਿਲਾਸ, ਭਾਗ 
ਪਹਿਲਾ, ਸਫ਼ਾ 230-31 

4. ਸੰਤ ਧਿਆਨ ਸਿੰਘ ਕਾਦਰਾਬਾਦੀ, ਸਰੀ ਸਤਿਗੁਰੁ ਬਿਲਾਸ, 
ਤੀਜੀ ਛਾਪ, ਪਾਤਸ਼ਾਹੀ ਬਾਰ੍ਹਵੀਂ, ਸਫਾ 28-29 

5. ਸੰਤ ਸੰਤੋਖ ਸਿੰਘ ਬਾਹੋਵਾਲ, ਉਪਰੋਕਤ , ਸਫਾ 239 

6. ਉਪਰੋਕਤ , ਸਫਾ 359 

7. ਉਪਰੋਕਤ, ਸਫਾ 366 


ਪਿੰਡ ਤੇ ਡਾਕਘਰ: ਕਰੀਵਾਲਾ, 

ਜ਼ਿਲ੍ਹਾ: ਸਿਰਸਾ-125075 (ਹਰਿਆਣਾ) 

ਸੈਪਰਕ: 99963-71716 
ਮਾਰਚ-2023 


(31੧01815॥00)6001181.%0।। 


ਲਾਹੌਰ ਤੋਂ ਦੱਖਣ ਪੱਛਮ ਵੱਲ ਲਾਹੌਰ-ਮੁਲਤਾਨ ਸੜਕ ਉੱਤੇ 
ਕੁਝ ਮੀਲ ਦੀ ਵਾਟ ਉੱਤੇ ਇੱਕ ਪਿੰਡ ਹੈ ਸੁਲਤਾਨ ਕੇ। ਇਹ ਪਿੰਡ 
14ਵੀਂ ਸਦੀ ਦਾ ਪਿੰਡ ਸਮਝਿਆ ਗਿਆ ਹੈ। ਇਸ ਨੇ ਸਮੇਂ ਦੇ ਕਈ 
ਥਪੇੜੇ ਖਾਧੇ। ਇਹ ਸਧਾਰਨ ਕਿਰਸਾਨੀ ਪਿੰਡ ਸੀ। ਇੱਥੋਂ ਦੇ ਇੱਕ 
ਜ਼ਿੰਮੀਦਾਰ ਪਰਵਾਰ ਵਿੱਚ 19ਵੀਂ ਸਦੀ ਵਿੱਚ ਇੱਕ ਲੜਕਾ ਪੈਦਾ 
ਹੋਇਆ। ਉਹ ਹੋਇਆ ਨਾਨਕੇ ਸੀ। ਉਸਨੂੰ ਉਸਦੀ ਮਾਂ ਨਾਲ, ਲਾਗੀ 
(ਰਾਜਾ/ਨਾਈ) ਸੁਲਤਾਨ ਕੇ ਛੱਡਣ ਆ ਰਿਹਾ ਸੀ। ਉਹ ਬੂਝਿਆਂ, 
ਸਰਕੰਡੇ, ਝਾੜੀਆਂ ਦੇ ਵਲ-ਵਲਾਵੇਂ ਖਾਂਦਾ ਰਾਹ ਵਿੱਚ ਵਿੱਥ ਤੇ 
ਤੁਰਿਆ ਆਉਂਦਾ ਸੀ। ਪਤਾ ਨਹੀਂ ਮੁੰਡੇ ਦੀ ਮਾਂ ਦੇ ਮਨ ਵਿੱਚ ਕੀ 
ਆਈ। ਗ਼ਰੀਬੀ ਸੀ, ਕਈ ਵਾਰ ਦੋ ਡੰਗਾਂ ਦੀ ਰੋਟੀ ਵੀ ਨਸੀਬ ਨਹੀਂ 
ਸੀ ਹੁੰਦੀ। ਉਸ ਬੀਬੀ ਨੇ ਦਿੱਲ ਤੇ ਪੱਥਰ ਰੱਖ ਕੇ, ਮੁੰਡਾ ਬੂਝਿਆਂ ਵਿੱਚ 
ਰੱਖ ਦਿੱਤਾ ਕਿ ਕੋਈ ਲੈ ਜਾਏਗਾ ਤੇ ਇਸਨੂੰ ਢਿੱਡ ਭਰ ਕੇ ਖਾਣ ਨੂੰ 
ਰੋਟੀ ਤਾਂ ਮਿਲੇਗੀ। ਉਹ ਤਾਂ ਕਾਹਲੇ ਕਦੀਮੀਂ ਅੱਗੇ ਤੁਰ ਪਈ। ਪਿੱਛੋਂ 
ਆਉਂਦੇ ਲਾਗੀ ਨੇ ਉਸ ਝਾੜੀ ਕੋਲੋਂ ਲੰਘਦਿਆਂ ਬੱਚੇ ਦੀ ਚੂੰ ਚੂੰ ਸੁਣੀ। 
ਉਸਨੂੰ ਚੁੱਕ ਕੇ ਬੀਬੀ ਨੂੰ ਅਵਾਜ਼ ਮਾਰੀ, 

“ਸਰਦਾਰਨੀਏ!” 

ਉਸ ਪਿਛਾਂਹ ਮੁੜ ਕੇ ਵੇਖਦਿਆਂ ਕਿਹਾ। ਉਹ ਰਾਜੇ ਦੇ ਕੁੱਛੜ, 
ਬੱਚਾ ਵੇਖ ਕੇ ਠਠੰਬਰ ਗਈ ਤੇ ਛਿੱਥੀ ਜਿਹੀ ਪੈ ਗਈ। ਰਾਜੇ (ਨਾਈ) 
ਨੇ ਗੱਲ ਪਲਟੀ ਤੇ ਕਿਹਾ, “ਬੀਬੀ ਸਰਦਾਰਨੀਏ! ਤੂੰ ਐਵੇਂ ਢੇਰੀ ਢਾਹ 
ਬੈਠੀ ਏਂ, ਦਿਨਾਂ ਦੇ ਫੇਰ ਨੇ। ਅੰਨ ਧਨ ਤਾਂ ਢਲਦਾ ਪਰਛਾਵਾਂ ਏ। ਏਹ 
ਕਾਕਾ ਤਾਂ ਭਾਗਾਂ ਵਾਲਾ ਏ ਕੱਲ੍ਹ ਨੂੰ ਵੱਡਾ ਸਰਦਾਰ ਬਣੇਗਾ।” ਤੇ ਦੋਵੇਂ 
ਚੁੱਪ-ਚੁੱਪ ਪਿੰਡ ਪਹੁੰਚ ਗਏ। ਪਰਵਾਰ ਨੇ ਨੂੰਹ ਤੇ ਪੌਤਰੇ ਨੂੰ ਚਾਅ 
ਨਾਲ ਜੀ ਆਇਆਂ ਨੂੰ ਕਿਹਾ। ਲਾਗੀ ਨੂੰ ਪਰਸਾਦਾ ਪਾਣੀ ਛਕਾਇਆ, 
ਲਾਗ ਦਿੱਤਾ ਤੇ ਉਹ ਵਿਦਿਆ ਹੋਇਆ। 

ਇਸ ਬੱਚੇ ਦਾ ਨਾਂ ਜਵੰਦ ਸਿੰਘ ਰੱਖਿਆ ਗਿਆ। ਇਹ ਪਰਵਾਰ 
ਮੋਕਲ ਸਰਦਾਰਾਂ ਦਾ ਥੁੜ੍ਹਿਆ ਹੋਇਆ ਪਰਵਾਰ ਸੀ। ਜਵੰਦ ਸਿੰਘ 
ਦੀ ਫ਼ੌਜ ਵਿੱਚ ਭਰਤੀ ਹੋ ਗਿਆ, ਸਿਪਾਹੀ। ਏਥੇ ਪੰਜਾਬ ਵਿੱਚ, 
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਸਦੀ ਧਾਂਕ ਦੂਰ ਦੂਰ ਤੱਕ 
ਪਈ ਹੋਈ ਸੀ। ਵੈਰੀ ਥਰ-ਥਰ ਕੰਬਦੇ ਸਨ। ਉਸਦੀ ਤੁਤੀ ਬੋਲਦੀ 
ਵਰਿਆਮ --------= 


5।। 58000 9801 50101 ਹ। 0੩9 


ਸੀ। 

ਮਹਾਰਾਜੇ ਨੇ ਕਈ ਸ਼ਾਦੀਆਂ ਕਰਵਾਈਆਂ। ਸੁਣਿਆ ਹੈ ਕਿ 
ਮੁਟਿਆਰਾਂ ਉਸ ਦੀਆਂ ਰਾਣੀਆਂ ਬਣਾਉਣਾ ਚਾਹੁੰਦੇ ਸਨ। ਇਸ ਤਰ੍ਹਾਂ 
ਸਾਰੇ ਪਰਵਾਰਾਂ ਦਾ ਹੱਥ ਸੌਖਾ ਹੋ ਜਾਂਦਾ ਸੀ। 

ਇੱਕ ਵਾਰ ਦੀ ਗੱਲ ਹੈ ਕਿ ਕੋਈ ਜ਼ਿਮੀਦਾਰ ਪਰਵਾਰ, ਆਪਣੀ 
ਲੜਕੀ ਦਾ ਡੋਲਾ ਲੈ ਕੇ ਆਇਆ। ਮਹਾਰਾਜੇ ਨੂੰ ਲੜਕੀ ਨਾਲ ਸ਼ਾਦੀ 
ਲਈ ਬੇਨਤੀ ਭੇਜੀ ਗਈ। 

ਫ਼ੌਜੀ ਟੁਕੜੀ ਆਪਣੀ ਪਲਟਨ ਵਿੱਚ ਬੈਠੀ ਗਪ-ਸ਼ਪ ਮਾਰ ਰਹੀ 
ਸੀ। ਜਵੰਦ ਸਿੰਘ ਨੇ ਹਾਸੇ ਨਾਲ ਕਿਹਾ, “ਲੌ ਭਈ ਮਹਾਰਾਜੇ ਨੂੰ 
ਸੁਣਿਐ ਇੱਕ ਹੋਰ ਡੋਲਾ ਆ ਗਿਆ ਏ। ਅੱਗੇ ਘੱਟ ਸੂ, ਨਾਲੇ ਅਧਖੜ 
ਉਮਰ ਦਾ। ਸਾਨੂੰ ਕੋਈ ਪੁੱਛਦਾ ਹੀ ਨਹੀਂ।” 

ਗੱਲ ਨੂੰ ਮੂੰਹੋਂ ਕੱਢੋ ਉਹ ਤੁਹਾਨੂੰ ਸ਼ਹਿਰੋਂ ਕੱਢਦੀ ਹੈ। ਜਵੰਦ ਸਿੰਘ 
ਦੀ ਗੱਲ ਨੂੰ ਖੰਭ ਲੱਗ ਗਏ। ਉਹ ਮਹਾਰਾਜੇ ਕੋਲ ਜਾ ਪੁੱਜੀ। ਮਹਾਰਾਜੇ 
ਨੇ ਜਵੰਦ ਸਿੰਘ ਨੂੰ ਸੱਦਿਆ ਤੇ ਪੁੱਛਿਆ ਕਿ ਉਸਨੇ ਕੀ ਕਿਹਾ ਸੀ? 
ਬੈਠਿਆਂ ਗੱਲ ਮੂੰਹੋਂ ਨਿਕਲ ਗਈ ਸੀ। ਮਾਫ਼ ਕਰ ਦਿਓ! ਅੱਗੋਂ ਨੂੰ 
ਦੇ ਪੈਰਾਂ ਨੂੰ ਝੁਕਿਆ। 

“ਉੱਜ ਗੱਲ ਤੇਰੀ ਠੀਕ ਈ ਏ। ਜਾਹ ਜਵਾਨਾ! ਤੂੰ ਜਾਹ ਡਰ 
ਪੈਰੀਂ ਪਿਛਾਂਹ ਮੁੜਿਆ। 

ਮਹਾਰਾਜੇ ਨੇ ਕੁੜੀ ਦੇ ਮਾਪਿਆਂ ਨੂੰ ਸੱਦਿਆ ਤੇ ਕਿਹਾ, “ਤੁਹਾਡੀ 
ਕੁੜੀ ਦਾ ਵਿਆਹ ਸੁਲਤਾਨ ਕੇ ਪਿੰਡ ਦੇ ਖੁਬਸੂਰਤ ਨੌਜਵਾਨ, ਜਵੰਦ 
ਸਿੰਘ ਨਾਲ ਕਰਨਾ ਹੈ, ਜੇ ਮਨਜ਼ੂਰ ਹੈ ਤਾਂ ਤਿਆਰੀ ਕਰੋ।” 

ਕੋਈ ਨਾਂਹ ਕਿਵੇਂ ਕਰਦਾ। ਪਰ ਅੰਦਰੋਂ ਉਹ ਨਿਰਾਸ਼ ਸਨ। 

ਓਧਰ ਰਾਜੇ ਨੇ ਜਵੰਦ ਸਿੰਘ ਨੂੰ ਕਿਹਾ, “ਤੂੰ ਐਨੀ ਥਾਂ ਵਿੱਚ ਘੋੜਾ 
ਫੇਰ ਜਿੱਥੋਂ ਦਾ ਮਾਮਲਾ 4000-5000 ਰੁਪਈਏ ਬਣਦਾ ਹੋਵੇ। ਤੂੰ 
ਆਪਣੀ ਫ਼ੌਜੀ ਟੁਕੜੀ ਦਾ ਵੀ ਸਰਦਾਰ ਹੈਂ। ਮਾਮਲਾ ਉਗਰਾਹ ਕੇ 
ਹੈ।” 
ਮਾਰਚ-2023 


(31੧01815॥00)6001181.%0।। 


ਜਵੰਦ ਸਿੰਘ ਦੇ ਤਾਂ ਦਿਨ ਫਿਰਨੇ ਸਨ, ਪਿੰਡ ਦੀ ਜੂਨ ਸੁਧਰ 
ਗਈ। ਓਥੇ ਸ. ਜਵੰਦ ਸਿੰਘ ਮੋਕਲ ਦੇ ਹੁਕਮ ਨਾਲ ਗੜ੍ਹੀ ਤੇ ਪੱਕੀਆਂ 
ਹਵੇਲੀਆਂ ਉਸਰਨ ਲੱਗੀਆਂ। ਆਲੇ-ਦੁਆਲੇ ਤੋਂ ਰਾਜ-ਮਿਸਤਰੀ, 
ਤਰਖਾਣ, ਲੁਹਾਰ, ਮਜ਼ਦੂਰ ਆਦਿ ਕੰਮ ਲਈ ਏਥੇ ਆਉਣ ਲੱਗੇ। 
ਇਹਨਾਂ ਵਿੱਚੋਂ ਹੀ ਇੱਕ ਸੱਗੂ ਗੋਤ ਦਾ ਰਾਮਗੜ੍ਹੀਆ ਪਰਵਾਰ ਸੀ। 
ਉਹ ਸ਼ਰੀਕੇ ਵਿੱਚ ਦੋ ਭਰਾ ਸਨ। ਉਹ ਪਰਵਾਰ ਪਾਂਡੋਕੇ ਤੋਂ ਆ ਕੇ ਏਥੇ 
ਵੱਸਿਆ। ਪਾੰਡੋਕੇ, ਲਾਹੌਰ ਫ਼ਿਰੋਜ਼ਪੁਰ ਸੜਕ ਉੱਤੇ ਪਿੰਡ ਹੈ। ਲਾਹੌਰ 
ਤੋਂ ਦੱਖਣ ਵੱਲ ਸੱਤ ਕੁ ਕਿਲੋਮੀਟਰ ਦੂਰ। ਇੱਕ ਪਰਵਾਰ ਦਾ ਏਥੇ 
ਮੋਢੀ ਨੱਥਾ ਸਿੰਘ ਸੱਗੂ ਸੀ। ਦੂਜੇ ਦਾ ਹੁਕਮਾ ਸਿੰਘ ਸੱਗੂ। ਨੱਥਾ ਸਿੰਘ 
ਇਕੱਲਾ ਮਾਪਿਆਂ ਦਾ ਪੁੱਤਰ ਸੀ। ਪਰ ਹੁਕਮਾ ਸਿੰਘ ਦਾ ਇੱਕ ਭਰਾ 
ਸ਼ਾਮ ਸਿੰਘ ਤੇ ਇੱਕ ਭੈਣ ਵੀ ਸੀ ਸ਼ਾਮੋ। ਕੋਈ ਰਾਜਗਿਰੀ ਕਰਦਾ, 
ਕਿਸੇ ਲੱਕੜ ਲੋਹੇ ਦੇ ਸੰਦ ਬਣਾਉਣੇ ਠੀਕ ਸਮਝੇ ਤੇ ਕਿਸੇ ਨੇ ਸੇਪੀ ਕਰ 
ਲਈ। ਦੋਵੇਂ ਪਰਵਾਰ ਠੀਕ ਵੱਸਣ ਲੱਗੇ। ਉਹ ਹੱਥਾਂ ਦੇ ਸੁੱਚੇ ਸਨ। 
ਉਹਨਾਂ ਦੇ ਕੰਮ ਤੇ ਸੰਦਾਂ ਦੀ ਮੰਗ ਹੋਰ ਪਿੰਡਾਂ ਤੋਂ ਵੀ ਆਉਂਦੀ, ਜੋ ਪੂਰੀ 
ਕੀਤੀ ਜਾਂਦੀ। 

ਮਹਾਰਾਜਾ ਰਣਜੀਤ ਸਿੰਘ ਦਾ ਇਕਬਾਲ ਬੁਲੰਦ ਸੀ। ਪਰ 
1839 ਈ. ਵਿੱਚ ਉਸਦੇ ਸੰਸਾਰ ਤੋਂ ਕੂਚ ਕਰ ਜਾਣ ਨਾਲ, ਰਾਜ ਦੇ 
ਥੰਮ ਹਿੱਲ ਗਏ। ਆਪਸੀ ਮਾਰ-ਕਾਟ ਤੇ ਨੇੜੇ ਦੇ ਅੰਗਰੇਜ਼ ਹਾਕਮਾਂ 
ਦੀਆਂ ਕੁਟਿਲ ਨੀਤੀਆਂ ਨੇ ਉੱਚਾ ਬੁਰਜ ਲਾਹੌਰ ਦਾ ਡੇਗ ਲਿਆ। 
1849 ਈ. ਵਿੱਚ ਸਰਕਾਰ ਖ਼ਾਲਸਾ ਦਾ ਅੰਤ ਹੋ ਗਿਆ, ਅੰਗਰੇਜ਼ੀ 
ਝੰਡਾ ਝੂਲ ਗਿਆ। ਅੰਗਰੇਜ਼ ਹਾਕਮਾਂ ਨੂੰ ਸਭ ਸੁਆਰਥੀ, ਬੇਅਣਖੇ ਤੇ 
ਨਿਲੱਜ ਸਰਦਾਰ ਝੁਕ-ਝੁਕ ਸਲਾਮਾਂ ਕਰਨ ਤੇ ਹਜ਼ੂਰ ਮਾਈ ਬਾਪ 
ਕਹਿਣ ਲੱਗੇ। ਜਦ ਲਾਰਡ ਡਲਹੌਜੀ ਦੇ ਥਾਪੇ ਪੰਜਾਬ ਦੇ ਲੈਫ਼ਟੀਨੈਂਟ 
ਗਵਰਨਰ ਨੇ ਦਰਬਾਰ ਵਿੱਚ ਪੁੱਛਿਆ ਕਿ ਕੋਈ ਐਸਾ ਤਾਂ ਨਹੀਂ ਹੈ ਜੋ 
ਅਜੇ ਵੀ ਆਕੀ ਹੋਵੇ ਤਾਂ ਜੀ ਹਜ਼ੂਰੀਆਂ ਨੇ ਸੁਲਤਾਨ ਕੇ ਦੇ ਜਵੰਦ ਸਿੰਘ 
ਦਾ ਨਾਂ ਲੈਂਦਿਆਂ ਢਿੱਲ ਨਾ ਲਾਈ। ਇਹ ਵੀ ਦੱਸਿਆ ਗਿਆ ਕਿ ਉਸ 
ਕੋਲ ਅਸਲਾ ਵੀ ਹੈ ਤੇ ਫ਼ੌਜੀ ਟੁਕੜੀ ਵੀ। ਕੁਝ ਜਵਾਨ ਵੀ ਉਸਦੇ 
ਮਤਾਹਿਤ ਹਨ। ਹੁਕਮ ਹੋਇਆ ਅਗਲਾ ਸੂਰਜ ਚੜ੍ਹਨ ਤੋਂ ਪਹਿਲਾਂ 
ਪਿੰਡ ਨੂੰ ਘੇਰਾ ਪਾ ਲਿਆ ਜਾਏ। ਵਾਰਨਿੰਗ ਦੇ ਕੇ ਪਿੰਡ ਖ਼ਾਲੀ ਕਰਵਾ 
ਲਿਆ ਜਾਏ, ਤੋਪਾਂ ਦੇ ਗੋਲਿਆਂ ਨਾਲ ਕਿਲ੍ਹੇ ਵਰਗੀਆਂ ਹਵੇਲੀਆਂ 
ਉਡਾ ਦਿੱਤੀਆਂ ਜਾਣ। ਖ਼ਾਲੀ ਹੱਥ ਜਾਂਦੇ ਨੂੰ ਤਾਂ ਕੁਝ ਨਾ ਕਿਹਾ ਜਾਏ 
ਪਰ ਜੇ ਕਿਸੇ ਹੱਥ ਹਥਿਆਰ ਹੋਵੇ ਉਸਨੂੰ ਢੇਰ ਕਰ ਦਿੱਤਾ ਜਾਏ। ਪਿੰਡ 
ਉਜਾੜ ਦਿੱਤਾ ਜਾਏ, ਪੇਟ ਦਾ ਬੱਚਾ ਵੀ ਨਾ ਛੱਡਿਆ ਜਾਏ। ਲੋਕ ਬਾਗ਼ੀ 
ਨਾ ਹੋਣ। ਰਾਤੋ ਰਾਤ 8000 ਫ਼ੌਜੀ, ਤੋਪਖਾਨੇ ਸਹਿਤ ਕੱਖਾਂਵਾਲੀ, 
ਸੜਕੇ ਲਾਹੌਰੋਂ ਚੱਲ ਪਏ। ਉਹ ਸੁੰਦਰ ਪਿੰਡ ਇਕੱਠੇ ਹੋਏ। ਦਿਨ ਚੜ੍ਹਨ 
ਤੋਂ ਪਹਿਲਾਂ ਹੀ ਉਹਨਾਂ ਸੁਲਤਾਨ ਕੇ ਨੂੰ ਘੇਰ ਲਿਆ। 
ਵਰਿਆਮ 


5।। 58100 0801 50101 । 0੫9 


੮੭ 


ਮੇਰੇ ਪਿਤਾ ਸ. ਭਗਤ ਸਿੰਘ ਜੀ ਦੱਸਦੇ ਹੁੰਦੇ ਸਨ ਕਿ ਪੇਂਡੂਆਂ ਨੂੰ 
ਕੋਈ ਪਤਾ ਨਹੀਂ ਸੀ ਕੀ ਹੋ ਰਿਹਾ ਹੈ। ਉਹ ਸੁੱਖ ਦੀ ਨੀਂਦ ਸੁੱਤੇ ਸਨ। 
ਪਰ ਉਹ ਸਵੇਰੇ ਉੱਠ ਕੇ ਜੰਗਲ-ਮੈਦਾਨ ਗਏ ਤਾਂ, ਫ਼ੌਜ ਵੇਖ ਕੇ ਹੱਥ 
ਪਾਣੀ ਕਰਨ ਲਈ ਲੈ ਕੇ ਗਏ ਪਾਣੀ ਦਾ ਭਾਂਡਾ ਸੁੱਟ ਕੇ ਪਿਛਾਂਹ ਨੂੰ ਭੱਜ 
ਤੁਰੇ। ਫ਼ੌਜੀਆਂ ਨੇ ਪਿੰਡ ਵਾਸੀਆਂ ਨੂੰ, ਪਿੰਡ ਛੱਡ ਕੇ ਜਾਣ ਦਾ ਐਲਾਨ 
ਕੀਤਾ, ਜਾਣ ਦਾ ਰਾਹ ਦਿੱਤਾ ਤਾਂ ਲੋਕ ਘਰਾਂ ਦਾ ਸਮਾਨ ਖੂਹਾਂ ਵਿੱਚ ਸੁੱਟ 
ਕੇ ਨੱਸੇ। 

ਫ਼ੌਜੀਆਂ ਨੇ ਬਾਰੂਦ ਲਾ ਕੇ ਕਿਲ੍ਹਿਆਂ ਵਰਗੀਆਂ ਹਵੇਲੀਆਂ 
ਹਵੇਲੀਆਂ ਉਜਾੜ ਹੋ ਗਈਆਂ ਜਾਂ ਕੱਚੇ ਕੋਠੇ ਰਹਿ ਗਏ। ਮੇਰੇ ਮਾਤਾ 
ਜੀ ਦੱਸਦੇ ਹੁੰਦੇ ਸਨ ਕਿ ਉਹਨਾਂ ਢਿੱਗਾਂ ਉੱਤੇ ਅਸੀਂ ਕੱਪੜੇ ਧੋਂਦੀਆਂ 
ਹੁੰਦੀਆਂ ਸਾਂ। ਲੋਕ ਗੱਲਾਂ ਕਰਦੇ ਹੁੰਦੇ ਸਨ ਪੱਕੀਆਂ ਹਵੇਲੀਆਂ ਦੀਆਂ। 

ਹੁਕਮ ਸਿੰਘ ਘਰੇ ਬੈਠਾ ਸੀ। ਉਹ ਤਰੰਗਲੀ ਦੀਆਂ ਸੁੱਤਾਂ ਬਣਾ 
ਰਿਹਾ ਸੀ। ਉਸਨੇ ਘਰ ਨਾ ਛੱਡਿਆ। ਉਹ ਮੂੰਹ ਧਿਆਨ ਸਲੰਘਾ ਵੀ 
ਘੜਦਾ ਪਿਆ ਸੀ ਕਿ ਉਸ ਨੇ ਘਰ ਅਗਲੀ ਭੀੜੀ ਗਲੀ ਵਿੱਚ 
ਫ਼ੌਜੀਆਂ ਦੇ ਬੂਟਾਂ ਦੀ ਦਗੜ ਦਗੜ ਸੁਣੀ। ਉਸ ਦੀ ਡਿਉਢੀ ਵਿੱਚ 
ਵੱਛਾ ਬੰਨ੍ਹਿਆ ਹੋਇਆ ਸੀ। ਵੱਛਾ ਫ਼ੌਜੀਆਂ ਨੂੰ ਵੇਖ ਕੇ ਡਰ ਗਿਆ। 
ਫ਼ੌਜੀ ਪਠਾਣ ਜਾਂ ਅੰਗਰੇਜ਼ ਸਨ। ਇੱਕ ਨੇ ਵੱਛੇ ਨੂੰ ਬੰਦੂਕ ਦੀ ਹੁੱਜ ਮਾਰੀ 
ਤੇ ਕਿਹਾ, “ਡਰਦੀ ਕਿਉਂ ਏ, ਹੁਣੇ ਕੋਹਵਾਂਗੇ।” 

ਹੁਕਮ ਸਿੰਘ ਨੇ ਉਸ ਵੱਲ ਵੇਖਿਆ ਤੇ ਗੁੱਸੇ ਨਾਲ ਬੋਲਿਆ, 
“ਓਏ ਮੁਸਲਿਆ! ਕਿਵੇਂ ਬੋਲਿਆਂ ਏ? ਕਿਉਂ ਹੁੱਜ ਮਾਰੀ ਊ?” 

ਉਸ ਇੱਕ ਬਣਿਆ ਹੋਇਆ ਸਲੰਘਾ ਚੁੱਕਿਆ ਤੇ ਫ਼ੌਜੀਆਂ ਵੱਲ 
ਵਧਿਆ। ਉਹ ਡਰਦੇ ਪਿਛਾਂਹ ਭੱਜੇ, ਡਿਗਦਿਆਂ ਦੇ, ਕਈਆਂ ਦੇ ਸੱਟਾਂ 
ਲੱਗੀਆਂ। ਉਹਨਾਂ ਨੇ ਆ ਕੇ ਸਾਹਿਬ ਨੂੰ ਸ਼ਿਕਾਇਤ ਕੀਤੀ। “ਸਾਹਿਬ' 
ਨੇ ਆਖਿਆ, “ਉਸ ਬਹਾਦਰ ਸਿੱਖ ਉੱਤੇ ਤਲਵਾਰ ਜਾਂ ਬੰਦੂਕ ਦਾ 
ਵਾਰ ਨਹੀਂ ਕਰਨਾ, ਜਿਉਂਦਾ ਫੜਨਾ ਹੈ।” 

ਕੁੱਝ ਫ਼ੌਜੀ ਅੰਦਰ ਗਏ। ਉਸ ਨੂੰ ਲਲਕਾਰਿਆ। ਉਸਨੇ ਸੰਮਾਂ 
ਵਾਲੀ ਡਾਂਗ ਫੜ ਲਈ। ਉਹ ਇੱਕ ਦੂਜੇ ਤੇ ਵਾਰ ਕਰਦੇ ਤੇ ਵਾਰ 
ਬਚਾਉਂਦੇ ਗਲੀਓਂ ਬਾਹਰ ਖੁੱਲ੍ਹੇ ਮੈਦਾਨ ਵਿੱਚ ਆ ਗਏ। ਉੱਥੇ ਕਈਆਂ 
ਨੇ ਉਸ ਤੇ ਵਾਰ ਕਰਕੇ ਗੁੱਟ ਤੇ ਡਾਂਗ ਮਾਰ ਕੇ ਉਸਦੀ ਡਾਂਗ ਸੁਟਾ ਕੇ 
ਜੱਫਾ ਪਾ ਲਿਆ। ਫਿਰ ਉਸ ਨੂੰ, ਇਕ ਸਿਪਾਹੀ ਮਗਰ ਉਸਦੇ ਹੱਥ 
ਬੰਨ੍ਹ ਕੇ, ਘੋੜੇ ਮਗਰ ਬੰਨ੍ਹ ਕੇ, ਲਾਹੌਰ ਨੂੰ ਲੈ ਤੁਰੇ। ਅਭਿਮੰਨਿਊ ਨੂੰ ਤਾਂ 
ਕੌਰਵਾਂ ਰਲ ਕੇ, ਵਿਸਾਹ ਕੇ ਮਾਰ ਹੀ ਦਿੱਤਾ ਸੀ। ਇਸ ਨੂੰ ਕਾਬੂ ਕਰ 
ਲਿਆ। 

ਰਸਤੇ ਵਿੱਚ ਰੁੱਖ ਸਨ, ਉਜਾੜ ਜੰਗਲ ਬੀਆਬਾਨ। ਹੁਕਮਾ ਸਿੰਘ 
ਨੂੰ ਘੋੜੇ ਮਗਰ ਧਰੀਕੀ ਲਈ ਜਾ ਰਹੇ ਸਨ। ਇੱਕ ਥਾਂ ਘੋੜਾ ਹੌਲੀ 
ਮਾਰਚ-2023 


(31੧01815॥00)6001181.%0।। 


ਤੁਰਨ ਲੱਗਾ, ਹੁਕਮਾ ਸਿੰਘ ਉੱਠਿਆ, ਉਸ ਨੇ ਉੱਠ ਕੇ ਭੱਜ ਕੇ ਉਸਦੇ 
ਹੱਥਾਂ ਨੂੰ ਬੱਝੇ ਰੱਸੇ ਦੇ ਦੋ-ਤਿੰਨ ਵਲਾਵੇ ਇੱਕ ਜੰਡ ਦੁਆਲੇ ਦੇ ਲਏ। 
ਘੋੜਾ ਰੁਕਨਾ ਹੀ ਸੀ। ਉਸਦੇ ਰੁਕਣ ਕਰਕੇ ਸਿਪਾਹੀ ਪਿੱਛੇ ਰਹਿ 
ਗਿਆ। ਸਿਪਾਹੀ ਡਰ ਗਿਆ ਅਤੇ ਘੋੜੇ ਤੋਂ ਨਾ ਉਤਰਿਆ। ਉਸਨੇ 
ਮੂੰਹ ਪਿੱਛੇ ਕਰਕੇ ਤਲਵਾਰ ਨਾਲ ਰੱਸਾ ਵੱਢਿਆ ਅਤੇ ਤੀਰ ਹੋ ਗਿਆ। 
ਹੁਕਮਾ ਸਿੰਘ ਵੀ ਕਿਸੇ ਤਰ੍ਹਾਂ ਘਰ ਪੁੱਜ ਗਿਆ। ਉਸਦੀ ਦਲੇਰੀ ਦੀ 
ਚਰਚਾ ਪਿੰਡ ਵਿੱਚ ਬਾਅਦ ਵਿੱਚ ਵੀ ਹੁੰਦੀ ਸੀ। ਹੁਕਮੇ ਤਖਾਣ ਨੇ 
ਕਮਾਲ ਦੀ ਹਿੰਮਤ ਵਿਖਾਈ। ਸ਼ਾਬਾਸ਼! ਉਸਦੀ ਵੰਸ ਦੇ ਤੇ ਉਸਦੀ 
ਜਨਨੀ ਦੇ!” 

ਉਸੇ ਮਿਸਤਰੀ ਹੁਕਮਾ ਸਿੰਘ ਦਾ ਭਤੀਜਾ, ਸੰਤ ਵਧਾਵਾ ਸਿੰਘ 
ਮੇਰਾ ਦਾਦਾ ਸੀ। ਮਿਸਤਰੀ ਜੀ ਦੀ ਇੱਕ ਲੜਕੀ ਹੀ ਸੀ। ਉਸਦੇ 
ਪਰਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਉਸਦਾ ਭਰਾ ਸ਼ਾਮ 
ਸਿੰਘ ਵੀ ਲੱਕੜ ਦੇ ਕੰਮ ਦਾ ਚੰਗਾ ਸਿਆਣਾ ਮਿਸਤਰੀ ਸੀ। ਉਹ 
ਹਲ-ਪੰਜਾਲੀ, ਗੱਡੇ-ਜੋੜੀ ਦਾ ਕੰਮ ਕਰ ਲੈਂਦਾ ਸੀ। ਪਿੰਡ ਵਿੱਚ 
ਉਸਦਾ ਆਦਰ ਸਤਿਕਾਰ ਸੀ। ਉਸਦਾ ਇਕਲੌਤਾ ਲੜਕਾ ਵਧਾਵਾ 
ਹੋਇਆ। ਉਸਦਾ ਜਨਮ 1861 ਈ. ਦਾ ਦੱਸਿਆ ਜਾਂਦਾ ਹੈ। 

ਉਸ ਨੂੰ ਸਰਕਾਰ ਦਾ ਡਰ ਭੈ ਬਿਲਕੁੱਲ ਨਹੀਂ ਸੀ ਜਾਪਦਾ। 
ਜਿਸਦੇ ਕੇਂਦਰ ਸ੍ਰੀ ਭੈਣੀ ਸਾਹਿਬ (ਪੰਜਾਬ) ਅੱਗੇ ਪੁਲਿਸ ਚੌਂਕੀ 
ਬੈਠਾਈ ਗਈ ਸੀ। ਉਹਨਾਂ ਦੇ ਰਹਿਨੁਮਾ ਸਤਿਗੁਰੂ ਰਾਮ ਸਿੰਘ ਨੂੰ 
ਬਰ੍ਹਮਾ ਜਲਾਵਤਨ ਕਰ ਦਿੱਤਾ ਗਿਆ ਸੀ। ਜਲਾਵਤਨੋਂ_ਬਾਬਾ 
ਦਰਬਾਰਾ ਸਿੰਘ ਹੱਥੀਂ ਭੇਜੇ ਹੁਕਮਨਾਮੇ ਰਾਹੀਂ ਥਾਪੇ ਪੰਥ ਦੇ ਅਗਲੇ 
ਰਹਿਨੁਮਾ ਸਤਿਗੁਰੂ ਹਰੀ ਸਿੰਘ ਦੇ ਸ੍ਰੀ ਭੈਣੀ ਸਾਹਿਬੋਂ ਬਾਹਰ ਜਾਣ ਜਾਂ 
ਦੌਰੇ ਕਰਨ ਤੇ ਪਾਬੰਦੀ ਸੀ। ਅੰਗਰੇਜ਼ ਭਗਤ ਸਰਬਰਾਹਾਂ, ਮਹੰਤਾਂ, 
ਰਾਮ ਸਿੰਘ ਦੇ ਸਿੱਖਾਂ, ਨਾਮਧਾਰੀਆਂ ਨੂੰ ਆਪਣੇ ਆਕੀਦੇ ਤੋਂ 
ਥਿੜਕਾਉਣ ਲਈ ਪੂਰਾ ਤਾਣ ਲਾਉਣ ਦਾ ਹੁਕਮ ਸੀ। 
ਸੁੱਚੀ ਰਹਿਤ ਮਰਯਾਦਾ ਤੇ ਦੇਸ-ਭਗਤੀ ਤੋਂ ਐਨਾ ਪ੍ਰਭਾਵਿਤ ਹੋਇਆ 
ਕਿ ਉਸਨੇ ਇੱਬਣ ਕਲਾਂ (ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ 
ਪਿੰਡ ਹੈ। ਇਹ ਸੁਲਤਾਨ ਕੇ ਦੇ ਉੱਤਰ ਪੂਰਬ ਵੱਲ ਹੈ 70 ਕੁ 
ਕਿਲੋਮੀਟਰ ਦੂਰ। ਇਹ ਡੇਰਾ ਐਨਾ ਮਸ਼ਹੂਰ ਸੀ ਕਿ ਲੋਕਾਂ ਵਿੱਚ 
ਚਰਚਾ ਸੀ ਕਿ ਏਥੋਂ ਦੇ ਸੰਤ ਰਿਧੀਆਂ-ਸਿਧੀਆਂ ਦੇ ਮਾਲਕ ਹਨ) ਦੇ 
ਨਾਮਧਾਰੀ ਡੇਰੇ ਜਾ ਕੇ ਬਾਬਾ ਗੰਡਾ ਸਿੰਘ ਤੋਂ ਭਜਨ ਲਿਆ ਤੇ ਅੰਮ੍ਰਿਤ 
ਪਾਨ ਕੀਤਾ। ਉਸਨੇ ਸੋਧ ਮਰਯਾਦਾ ਰੱਖ ਲਈ। ਉਹ ਬਾਬਾ ਜੈਮਲ 


1 (( 


ਵਰਿਆਮ 


5।। 58100 9801 50101 । 0੩9 


19 


ਸਿੰਘ ਟਿੱਬੇ ਵਾਲਿਆਂ ਦੀ ਸੰਗਤ ਵਿੱਚ ਰਹਿ ਕੇ ਨਾਮਬਾਣੀ ਵਿੱਚ ਲੀਨ 
ਹੋ ਗਿਆ। ਏਥੇ ਕਈ ਵਿਦਵਾਨ ਤੇ ਸ਼ੁੱਧ ਪਾਠੀ ਆਉਂਦੇ ਰਹਿੰਦੇ। ਸਾਰੇ 
ਬੈਠ ਕੇ ਉਹਨਾਂ ਕੋਲੋਂ ਪਾਠ ਤੇ ਕਥਾ ਸੁਣਦੇ। ਪਾਠ ਆਮ ਤੌਰ ਤੇ 
ਗੁਰਬਾਣੀ ਦਾ ਹੁੰਦਾ ਅਤੇ ਕਥਾ ਇਤਿਹਾਸਕ ਤੇ ਪੌਰਾਣਿਕ ਗ੍ਰੰਥਾਂ ਦੀ। 
ਪਏ ਹੀ ਹੁੰਦੇ ਸਨ। ਇਸੇ ਤਰ੍ਹਾਂ ਹੀ, ਸ੍ਰੀ ਆਦਿ ਗੁੰਥ ਸਾਹਿਬ, ਸ੍ਰੀ 
ਹੁੰਦੇ। ਸਾਰੇ ਪੱਥਰ ਦੇ ਛਾਪੇ ਵਿੱਚ ਹੁੰਦੇ ਸਨ। ਮੇਰੇ ਦਾਦਾ ਜੀ ਨੂੰ ਉਹ 
ਪੜ੍ਹਨ ਸੁਨਣ ਦਾ ਸਵਾਦ ਪੈ ਗਿਆ। ਉਹਨਾਂ ਕੁਝ ਗ੍ਰੰਥ ਤੇ ਪੋਥੀਆਂ 
ਆਪਣੇ ਲਈ ਵੀ ਖਰੀਦ ਲਏ ਅਤੇ ਸੁਲਤਾਨ ਕੇ ਵੀ ਜਦੋਂ ਸਮਾਂ 
ਮਿਲਦਾ ਉਸ ਦਾ ਪਾਠ ਕਰਦੇ ਰਹਿੰਦੇ। ਇਸ ਨਾਲ ਉਹਨਾਂ ਦੀ ਸਮਝ, 
ਸੂਝ ਅਤੇ ਵਿਦਵਤਾ ਵਿੱਚ ਵੀ ਵਾਧਾ ਹੁੰਦਾ ਰਿਹਾ। ਸੱਚੀ ਕਿਰਤ ਕਰਨ 
ਵਾਲੇ ਰਾਮਗੜ੍ਹੀਏ ਹੋਣ ਕਰਕੇ ਬਾਣੀ ਦੇ ਰਸੀਏ, ਭਜਨੀਕ ਹੋਣ ਕਰਕੇ 
ਉਹਨਾਂ ਦੀ ਅੱਲ ਭਾਈ ਲਾਲੋ ਪੈ ਗਈ ਸੀ। ਕਈ ਵਾਰ ਉਹ ਘਰ ਦੀ 
ਲਟਕ ਛੱਡ ਕੇ ਇੱਬਣ, ਰਾਜੇ ਜੰਗ ਆਦਿ ਥਾਵਾਂ ਤੇ ਸਾਧਾਂ ਸੰਤਾਂ ਨਾਲ 
ਰਹਿੰਦੇ ਰਹੇ। ਉਸਦੀ ਜੀਵਨ ਸਾਥਣ, ਸਾਡੀ ਦਾਦੀ ਹੁਕਮ ਕੌਰ ਨੇ ਵੀ 
ਸੋਧ ਰੱਖ ਲਈ। ਉਹ ਬੜੇ ਨਿੱਘੇ ਤੇ ਮਿਲਾਪੜੇ ਸੁਭਾਅ ਦੀ ਸਿਆਣੀ 
ਸੁਆਣੀ ਸੀ। ਭਾਈ ਲਾਲੋ ਤੇ ਬਾਪੂ ਹੇਮਾ ਸਿੰਘ (ਪੁੱਤਰ ਨੱਥਾ ਸਿੰਘ) 
ਦਾ ਘਰ ਵਿਹੜਾ ਇੱਕੋ ਸੀ। ਕੋਠੇ ਤੇ ਰਸੋਈਆਂ ਵੱਖਰੇ ਵੱਖਰੇ ਸਨ। ਸੋ 
ਜਦ ਕਈ ਵਾਰ ਬਾਪੂ ਵਧਾਵਾ ਸਿੰਘ-ਭਾਈ ਲਾਲੋ-ਸਾਧਾਂ ਨਾਲ ਵੀ 
ਵਿਚਰਦਾ ਰਹਿੰਦਾ ਤਾਂ ਅੰਮਾਂ ਹੁਕਮ ਕੌਰ ਆਪਣੇ ਤਿੰਨਾਂ ਬੱਚਿਆਂ (ਦੋ 
ਪੁੱਤਰ ਤੇ ਇੱਕ ਧੀ) ਨੂੰ ਹਿੱਕ ਨਾਲ ਲਾ ਕੇ ਦਿਨ ਕਟੀ ਕਰਦੀ ਰਹਿੰਦੀ। 
ਉਹ ਸੀ ਪੱਕੀ ਸੋਧਣ, ਆਪਣਾ ਹੀ ਮਰਯਾਦਾ ਅਨੁਸਾਰ ਰਿੰਨ੍ਹ-ਪਕਾ ਕੇ 
ਖਾਂਦੀ ਤੇ ਔਲਾਦ ਨੂੰ ਖਵਾਉਂਦੀ। ਸ਼ਾਇਦ ਕਦੀ ਫਾਕਾ ਵੀ ਰੱਖਣਾ 
ਪੈਂਦਾ ਹੋਵੇ। 

ਉਹਨਾਂ, ਬਾਪੂ ਵਧਾਵਾ ਸਿੰਘ (1861-1921) ਅੰਮਾਂ ਹੁਕਮ ਕੌਰ 
ਦੀ ਔਲਾਦ ਵਿੱਚੋਂ ਵੱਡੇ ਸਨ- ਤਾਇਆ ਖੜਗ ਸਿੰਘ (1894- 
1956) ਉਸਤੋਂ ਛੋਟੇ ਮੇਰੇ ਪਿਤਾ ਮਿਸਤਰੀ ਭਗਤ ਸਿੰਘ (1901- 
1982, 5 ਜਨਵਰੀ) ਅਤੇ ਸਭ ਤੋਂ' ਛੋਟੀ, ਮੇਰੀ ਭੂਆ ਹਰ ਕੌਰ 
(1908-1972)। 

ਮੇਰੇ ਮਾਤਾ-ਪਿਤਾ, ਸੰਤ ਕੌਰ-ਭਗਤ ਸਿੰਘ ਦੀਆਂ ਤਿੰਨ ਧੀਆਂ 
ਦੋ ਪੁੱਤਰਾਂ ਦਾ ਪਰਵਾਰ ਹੈ। ਪੁੱਤਰਾਂ ਵਿੱਚੋਂ ਮੈਂ ਵੱਡਾ ਹਾਂ। ਹੋਰ 
ਪਰਵਾਰਕ ਵੇਰਵੇ ਬੰਸਾਵਲੀ-ਅੰਤਕਾ ਵਿੱਚ ਹਨ। ਉਂਜ ਜਿੱਥੋਂ ਤੱਕ 
ਪਤਾ ਲੱਗ ਸਕਿਆ ਹੈ ਇਹੀ ਮੇਰਾ ਵੰਸ਼ ਹੈ। ਇਹੀ ਮੇਰਾ ਜੱਦੀ ਪਿੰਡ 
ਦਾ ਵੇਰਵਾ ਹੈ। 


ਮਾਰਚ-2023 


(31੧01815॥00)6001181.%0।। 


ਇੱਕ ਦਿਨ 


ਓ ਖ਼ੁਸ਼ਦਿਲ ਸੋਹਣੀਓ' ਰੂਹੋ 
ਮੇਰੇ ਪਿਡ ਦੀਉ ਜੂਹੋ 

ਤੁਸੀਂ ਹਰਗਜ਼ਿ ਨਾ ਕੁਮਲਾਇਓ 
ਮੈ ਇੱਕ ਦਿਨ ਫੇਰ ਆਉਣਾ ਹੈ। 
ਨੀ ਕਿੱਕਰੇ ਟਾਹਲੀਓ ਡੇਕੋਂ, 
ਨੀ ਨਿੰਮੇਂ, ਸਾਫ਼ ਦਿਲ ਨੇਕੋ, 
`ਤੇ ਪਿੱਪਲੋਂ, ਬਾਬਿਉ ਵੇਖੋ, 
ਤੁਸੀਂ ਧੋਖਾ ਨਾ ਦੇ ਜਾਇਓ 
ਮੈਂ ਛਾਵੇਂ ਬਹਿਣ ਆਉਣਾ ਹੈ 
ਮੈਂ ਇੱਕ ਦਿਨ ਫੇਰ ਆਉਣਾ ਹੈ। 


& ੨ ੨੪ _% 


ਮੇਰਾ ਪਰਣਾਮ ਪਹੈਚਾਇਓ 

ਮੈ ਇੱਕ ਦਿਨ ਫੇਰ ਆਉਣਾ ਹੈ। 
ਜੋ ਚੱਕ ਘੈਮੇ ਘੁਮਾਰਾਂ ਦਾ, 

ਤਪੇ ਲੋਹਾ ਲੋਹਾਰਾਂ ਦਾ, 

ਮੋਰਾ ਸੈਦੇਸ਼ ਪਿਆਰਾਂ ਦਾ, 
ਉਨ੍ਹਾਂ ਤੀਕਰ ਵੀ ਪਹੈੰਚਾਇਓ 
ਮੈਂ ਇੱਕ ਦਿਨ ਫੇਰ ਆਉਣਾ ਹੈ। 
ਕਿਸੇ ਵੈਝਲੀ ਦਿਓ ਛੇਕੋਂ, 

ਮੇਰੇ ਮਿਰਜ਼ੇ ਦੀਓ ਹੇਕੋਂ, 

ਮੇਰੇ ਸੀਨੇ ਦਿਓ ਸੇਕੋਂ, 

ਕਿਤੇ ਮੱਠੇ ਨਾ ਪੈ ਜਾਇਓ, 
ਮੈਂ ਇੱਕ ਦਿਨ ਫੇਰ ਆਉਣਾ ਹੈ। 
ਇਹਨਾਂ ਦੋ ਚਾਰ ਸਾਲਾਂ ਵਿੱਚ, 
ਕਿ ਬੱਸ ਆਉਂਦੇ ਸਿਆਲਾਂ ਵਿੱਚ, 
ਕਿ ਜਾਂ ਸ਼ਾਇਦ ਖਿਆਲਾਂ ਵਿੱਚ, 


ਵਰਿਆਮ 


ਤੁਸੀਂ ਦਿਲ ਤੋਂ ਨਾ ਵਿਸਰਾਇਓ, 
ਮੈਂ ਇੱਕ ਦਿਨ ਫੇਰ ਆਉਣਾ ਹੈ। 
ਸਮੁੰਦਰ ਭਾਫ਼ ਬਣ ਉੱਡਦਾ, 

ਬਰਫ਼ ਬਣ ਪਰਬਤੀਂ' ਚੜ੍ਹਦਾ, 

ਇਹ ਨਦੀਆਂ ਬਣ ਕੇ ਫਿਰ ਮੁੜਦਾ, 
ਮੋਰਾ ਇਕਰਾਰ ਪਰਤਾਇਓ, 

ਮੈਂ ਇੱਕ ਦਿਨ ਫੇਰ ਆਉਣਾ ਹੈ। 
ਸੈਪਰਕ- 9814504272 


ਸਾਰੀ ਧਰਤੀ ਮੇਰੀ 


-ਗੁਰਭਜਨ ਗਿੱਲ 


ਸਾਰੀ ਧਰਤੀ ਮੇਰੀ, 

ਕਿਉਂ ਮਹਿਮਾਨ ਬਣਾਂ? 

ਮੈਂ ਤਾਂ ਏਥੇ ਆਇਆਂ, ਡੇਰਾ ਲਾਵਾਂਗਾ। 
ਕਬਜ਼ੇ ਲਈ, ਇਕ ਗਿੱਠ ਵੀ ਮੈਨੂੰ ਲੋੜ ਨਹੀਂ, 
ਮੈਂ ਤਾਂ ਤੇਰੇ ਦਿਲ ਅਦਰ ਬਹਿ ਜਾਵਾਂਗਾ। 
ਜੀਕਣ ਫੁੱਲ ਵਿਚ ਰੈਗ ਤੇ ਖ਼ੁਸ਼ਬੂ ਵੱਸਦੀ ਹੈ। 
ਕਦਰਦਾਨ ਨੂੰ ਸਭ ਸਿਰਨਾਵੇਂ ਦੱਸਦੀ ਹੈ। 
ਕੱਲ-ਮੁ-ਕੱਲੀ ਰੋਂਦੀ, ਨਾਲੇ ਹੱਸਦੀ ਹੈ। 
ਮੈਂ ਵੀ ਤੇਰੇ ਐਗ ਸੈਗ ਏਦਾਂ ਚਾਹਵਾਂਗਾ। 
ਜਿਸ ਧਰਤੀ ਤੇ ਬਿਰਖ਼ ਬਰੂਟੇ ਦਿਸਦੇ ਨਹੀਂ। 
ਅੱਖੀਆਂ ਵਿਚੋਂ ਅੱਥਰੁ ਚਸ਼ਮੇ ਰਿਸਦੇ ਨਹੀਂ। 
ਦਰਦ ਵੇਖ ਕੇ ਦਿਲ ਦੇ ਛਾਲੇ ਫਿਸਦੇ ਨਹੀਂ। 
ਮਾਰੂਥਲ ਨੂੰ ਮੈਂ ਹੁਣ ਜੀਉਣ ਸਿਖਾਵਾਂਗਾ। 
ਚੱਲ ਧਰਤੀ ਨੂੰ ਕਹੀਏ, ਦਿਲ ਨਾ ਛੱਡ ਮਾਏ। 
ਕੀ ਹੋਇਆ? ਜੇ ਪੁੱਤਰ ਤੇਰੇ ਨਹੀਂ ਆਏ। 
ਹਰ ਸਾਹ ਵਿਚ ਹਟਕੋਰੇ ਹਿੱਸੇ ਜੇ ਆਏ। 
ਮੈਂ ਤੇਰੇ ਘਰ ਵੇਖੀਂ ਰੌਣਕ ਲਾਵਾਂਗਾ। 
ਰਾਤੀਂ ਬੋਲਣ ਬੀਂਡੇ ਜੋ ਗ਼ਮਗੀਨ ਜਹੇ। 
ਨਾ ਰੋਂਦੇ ਨਾ ਹੱਸਦੇ ਨਿਰੇ ਮਸ਼ੀਨ ਜਹੇ। 
ਬੇਕਦਰਾਂ ਨੇ ਚੁੱਲ੍ਹੇ ਡਾਹੀ ਬੀਨ ਜਹੇ। 

ਮੈਂ ਇਨ੍ਹਾਂ ਵਿਚ ਸੱਜਰੀ ਜਿੰਦ ਧੜਕਾਵਾਂਗਾ। 


2 


5।। 58000 9801 50101 । 0੩9 ੧(31੧01815॥00)6001181.%0।। 


ਮੈਂ ਪਰਵਾਸੀ ਪੰਛੀ ਵਾਂਗ ਉਦਾਸ ਨਹੀਂ। 
ਮੋਰੀਆਂ ਲੋੜਾਂ ਜੇ ਪੁੱਛਦੇ ਹੋ, ਖ਼ਾਸ ਨਹੀਂ। 
ਪਰ ਇਹ ਘੋਰ ਉਦਾਸੀ ਮੈਨੂੰ ਰਾਸ ਨਹੀਂ। 
ਮੈਂ ਪੌਣਾਂ ਦੇ ਪੈਰੀਂ ਝਾਂਜਰ ਪਾਵਾਂਗਾ। 
ਖ਼ਾਰੇ ਪਾਣੀ, ਅੱਥਰੂ ਦੇ ਵਿਚ ਅਤਰ ਹੈ। 
ਹਰ ਹਾਉਕੇ ਦੀ ਆਪਣੀ ਹੋਂਦ ਸੁਤੰਤਰ ਹੈ। 
ਜ਼ਿੰਦਗੀ ਨੂੰ ਪਹਿਚਾਨਣ ਦਾ ਇਹ ਮੋਤਰ ਹੈ। 
ਇਸ ਧਰਤੀ ਦੇ ਲੋਕਾਂ ਨੂੰ ਸਮਝਾਵਾਂਗਾ। 
ਚਾਰਦੀਵਾਰੀ ਅਦਰ ਪੈਛੀ ਵੱਸਦੇ ਨੇ । 
ਸੁਪਨ ਵਿਹੂਣੇ ਭੇਤ ਨਾ ਦਿਲ ਦਾ ਦੱਸਦੇ ਨੇ। 
ਧਰਤ ਬਰੇਤੀ ਤਪਦੀ, ਫਿਰ ਵੀ ਨੱਸਦੇ ਨੇ। 
ਮੈਂ ਹੀ ਏਥੇ ਪਹਿਲਾ ਬਿਰਖ਼ ਲਗਾਵਾਂਗਾ। 
ਅੰਬਰ ਗੈਗਾ ਸੋਹਣੀ, ਜਲ ਦੀ ਆਸ ਨਹੀਂ। 
ਸਦੀਆਂ ਤੋਂ ਜਿਸ ਦਿੱਤੀ ਕੋਈ ਧਰਵਾਸ ਨਹੀਂ। 
ਸੱਜਣਾਂ ਬਾਝੋਂ ਫੁੱਲਾਂ ਵਿਚ ਵੀ ਬਾਸ ਨਹੀਂ। 
ਸਾਥ ਦਏਂ ਤਾਂ ਫੁੱਲ ਵੀ ਮਹਿਕਣ ਲਾਵਾਂਗਾ। 
ਦੂਰ ਦੂਰ ਤਕ ਰਾਤ ਵਿਛਾਈਆਂ ਚਾਨਣੀਆਂ। 
ਤੇਰੇ ਮੇਰੇ ਬਾਝੋਂ ਕਿਸ ਨੇ ਮਾਨਣੀਆਂ। 
ਕਿਸਨੇ ਰੀਝਾਂ ਵਾਂਗ ਚੰਦੋਏ ਤਾਨਣੀਆਂ। 
ਸਾਹ-ਸੁਰ ਕਰਕੇ ਐਸੀ ਤਾਨ ਸੁਣਾਵਾਂਗਾ। 
ਮਾਰੂਥਲ ਦੀ ਪੀੜਾ ਕਿਸਨੇ ਜਾਣੀ ਹੈ। 
ਇਸ ਦੀ ਪਿਆਸ ਨਿਰੈਤਰ ਲੱਭਦੀ ਪਾਣੀ ਹੈ। 
ਹਰ ਧਰਤੀ ਦੀ ਵੱਖਰੀ ਦਰਦ ਕਹਾਣੀ ਹੈ। 
ਇਸ ਦੀ ਗਾਥਾ ਸਾਗਰ ਨੂੰ ਸਮਝਾਵਾਂਗਾ। 
ਰਾਂਝਾ ਵੇਝ ਨੂੰ ਵੋਝਲੀ ਜਿਵੇਂ ਬਣਾਉਂਦਾ ਹੈ। 
ਸੁਰ ਸ਼ਹਿਜਾਦੀ ਹੋਠਾਂ ਨਾਲ ਛੁਹਾਉਂਦਾ ਹੈ। 
ਉਸ ਪਲ ਮੈਨੂੰ ਤੇਰਾ ਚੇਤਾ ਆਉਂਦਾ ਹੈ। 
ਪੱਥਰਾਂ ਨੂੰ ਵੇਖੀਂ ਮੈਂ ਬੋਲਣ ਲਾਵਾਂਗਾ। 

ਸੈਪਰਕ - 98726-31199 


ਵਰਿਆਮ 


5।। 58000 9801 50101 । 0੫9 


ਏਦਾਂ ਨਾ ਤੂੰ ਆਖ 


-ਭੈਲੋਚਨ ਲੋਚੀ 


ਕੋਈ ਵੀ ਪ੍ਰਾਹੁਣਾ ਆ ਕੇ 
ਬੂਹਾ ਖੜਕਾਉਂਦਾ ਨਹੀਂਓ ! 
ਚੁੱਪ ਚੁੱਪ ਵਿਹੜਿਆਂ 'ਚ 
ਪੈਰ ਕੋਈ ਪਾਉਂਦਾ ਨਹੀਂਓ ! 
ਫਿਰ ਕਿਉਂ' ਬਨੇਰਿਆਂ `ਤੇ, 
ਕਾਂ ਬੋਲੀ ਜਾਂਦੇ ਨੇ , 

ਜੀ ਕਾਂ ਬੋਲੀ ਜਾਂਦੇ ਨੇ। 
ਝੁਠ ਤੋਲੀ ਜਾਂਦੇ ਨੇ । 
ਇਹਦੇ ਵਿੱਚ ਕਾਵਾਂ ਦਾ, 
ਕਸੂਰ ਕਿਹੜਾ ਭਲਿਆ ! 
ਉਹ ਤਾਂ ਚਾਹੁੰਦੇ ਸੁਖੀ ਵੱਸੇ, 
ਹਰ ਵਿਹੜਾ ਭਲਿਆ ! 
ਲੋਕਾਂ 'ਚ ਹੀ ਸਾਂਝ ਹੈਨੀ 
ਇਹ ਤਾਂ ਹਰ ਰਿਸ਼ਤੇ ਦੀ, 
ਛਾਂ ਰੋਲੀ ਜਾਂਦੇ ਨੇ। 

ਏਦਾਂ ਨਾ ਤੂੰ ਆਖ, 

ਐਵੇਂ ਕਾਂ ਬੋਲੀ ਜਾਂਦੇ ਨੇ ! 
ਏਦਾਂ ਨਾ ਤੂੰ ਆਖ 

ਇਹ ਤਾਂ ਝੂਠ ਤੋਲੀ ਜਾਂਦੇ ਨੇ। 


ਬੈਦਿਆਂ ਦੇ ਵਿੱਚੋਂ ਕੋਈ, 
ਬੋਦਾ ਨਹੀਓ' ਲੱਭਦਾ ! 
ਜੀਹਨੂੰ ਭੋਰਾ ਡਰ ਹੋਵੇ, 
ਸੱਚੇ ਸੁੱਚੇ ਰੱਬ ਦਾ! 
ਭੁੱਲ ਕੇ ਵੀ ਮੈਗਦੇ ਨਹੀਂ, 
ਭਲਾ ਸਾਰੇ ਜੱਗ ਦਾ! 
ਜਿੱਥੇ ਵੀ ਮੁੱਹਥਤਾਂ ਦਾ, 
ਨੀਰ ਦਿਸੇ ਵਗਦਾ ! 
ਇਹ ਹੀ ਬਸ ਚੰਦਰੇ ਨੇ 
ਜ਼ਹਿਰ ਘੋਲੀ ਜਾਂਦੇ ਨੇ ! 


ਮਾਰਚ-2023 


(3॥੧01815॥00)6001181.%0।। 


ਕਾਂਵਾ ਨਾਲੋਂ ਉੱਚੀ ਤਾਂ ਇਹ, 
ਬੰਦੇ ਬੋਲੀ ਜਾਂਦੇ ਨੇ ! 

ਗੁਰਾਂ ਨੂੰ ਵੀ ਮੈਨਦੇ , 

ਤੇ ਝੂਠ ਤੋਲੀ ਜਾਂਦੇ ਨੇ । 
ਏਦਾਂ ਨਾ ਤੂੰ ਆਖ , 

ਐਵੇਂ ਕਾਂ ਬੋਲੀ ਜਾਂਦੇ ਨੇ ! 
ਐਵੇਂ ਨਾ ਤੂੰ ਆਖ , 

ਇਹ ਤਾਂ ਝੂਠ ਤੋਲੀ ਜਾਂਦੇ ਨੇ। 
ਸੈਪਰਕ- 98142 53315 


ਪਜਾਬੀ ਮਾਂ ਬੇਲੀ 


੨ ੭. 


ਵਾਰਸ ਸ਼ਾਹ ਵਰਗੇ ਇਹਦੇ ਹੋਏ ਵਾਰਸ, 
ਖੈਰ ਖਾਹ ਹੋਏ ਕਾਦਰ ਯਾਰ ਇਸਦੇ। 

ਨਕਸ਼ ਗਏ ਨੇ ਸੋਹਣੇ ਨਿਖਾਰ ਇਸਦੇ। 
ਇਹਨੂੰ ਬਖਸ਼ਸ਼ ਹੈ ਪੀਰਾਂ ਪੈਰੀਬਰਾਂ ਦੀ, 
ਰਹਿਮਤ ਹਾਰ ਸਨ ਨਾਨਕ ਨਰੈਕਾਰ ਇਸਦੇ। 
ਗੁੰਦੇ ਸ਼ਬਦ ਲੈ ਕੇ ਸੋਹਣੇ ਹਾਰ ਇਸਦੇ। 

ਟੁੰਬੇ ਹਰਫ ਜਾਂ ਕਲਮ ਦੀ ਨੋਕ ਯਾਰੋ, 

ਸੋਚ ਕਰੇ ਪੈਦਾ ਇਨਕਲਾਬੀਆਂ ਦੀ। 


੯੨ ੨. 


ਸੁੱਤੇ ਹੋਏ ਜ਼ਜ਼ਬਾਤ ਜਗਾ ਦੇੱਦੀ, 


-ਲਖਵਿੰਦਰ ਸਿੰਘ ਬਾਜਵਾ ਸੋਹਣੀ ਬੋਲੀ ਪੈਜਾਬੀ ਪਜਾਬੀਆਂ ਦੀ। 


ਕੋਈ ਆਖਦਾ ਆਪ ਮਖ਼ੀਰ ਇਸਨੂੰ। 
ਆਉਂਦੀ ਏਸ ਚੋਂ ਮਹਿਕ ਗੁਲਾਬ ਦੀ ਏ, 
ਤਾਹੀਓਂ ਆਖਦੇ ਲੋਕ ਸਮੀਰ ਇਸ ਨੂੰ। 


੯ ੮ -੨. 


ਚਿੜੀ ਚੂਕਦੀ ਦੀ ਵਿੱਚੋਂ ਵਾਜ ਆਵੇ, 
ਸੁਣਦਾ ਸ਼ੋਰ ਪ੍ਰਭਾਤੀ ਮਧਾਣੀਆਂ ਦਾ। 
ਇਹਦਾ ਸ਼ਬਦ ਹਰ ਇੱਕ ਝਰਨਾਟ ਛੇੜੇ, 
ਸੈਗ ਗੀਤ ਰਲਿਆ ਪੰਜਾਂ ਪਾਣੀਆਂ ਦਾ। 
ਤਾਨ ਵੰਝਲੀ ਅਤੇ ਅਲਗੋਜਿਆਂ ਦੀ, 
ਅਨਹਦ ਨਾਦ ਰਲਿਆ ਰੱਬੀ ਬਾਣੀਆਂ ਦਾ। 
ਤਾਲ ਗਿੱਧਿਆਂ ਵਿੱਚ ਸੁਆਣੀਆਂ ਦਾ। 
ਇਹ ਬੋਲੀ ਅਜ਼ਾਦ ਪਤੌਗਿਆਂ ਦੀ, 
ਇਹਨੂੰ ਨਹੀਂ ਹੈ ਲੋੜ ਨਵਾਬੀਆਂ ਦੀ। 
ਸੱਚ ਬੋਲਦੀ ਲਾਗ ਲਪੇਟ ਬਾਝੋਂ, 
ਐਸੀ ਬੋਲੀ ਪੰਜਾਬੀ ਪੈਜਾਬੀਆਂ ਦੀ। 
ਵਰਿਆਮ 


ਲੈ ਕੇ ਲੋਰੀਆਂ ਅਸੀਂ ਜਵਾਨ ਹੋਏ, 
ਸਾਡੀ ਅਣਖ ਟੰਬੀ ਵਾਰਾਂ ਏਹਦੀਆਂ ਨੇ। 
ਏਹਦੇ ਘੋੜੀਆਂ ਅਤੇ ਸੁਹਾਗ ਸੋਹਣੇ, 
ਦਿਲ ਟੁੱਬ ਗਈਆਂ ਤਾਰਾਂ ਏਹਦੀਆਂ ਨੇ। 
ਸਿਫਤਾਂ ਹੋਣ ਹਜ਼ਾਰਾਂ ਏਹਦੀਆਂ ਨੇ। 
ਇਹਦੇ ਗੀਤ ਪਿਆਰ ਦੇ ਮਸਤ ਕਰਦੇ, 
ਸਾਨੂੰ ਹਰ ਵੇਲੇ ਸਾਰਾਂ ਏਹਦੀਆਂ ਨੇ। 
ਟਕੇ ਜਿਹਾ ਜਵਾਬ ਵੀ ਦੇ ਦੇਂਦੀ, 

ਮੋਨੇ ਈਨ ਨਾ ਕਦੇ ਖਰਾਬੀਆਂ ਦੀ। 
ਦੁਸ਼ਮਣ ਤਾਂਈ ਲਲਕਾਰਨਾ ਜਾਣਦੀ ਏ, 
ਐਸੀ ਬੋਲੀ ਪੈਜਾਬੀ ਪੰਜਾਬੀਆਂ ਦੀ। 
ਭੁੱਲ ਗਏ ਜੇ ਏਸ ਨੂੰ ਅਸੀਂ ਲੋਕੋ, 

ਕਲ ਵਕਤ ਨੇ ਉੱਠ ਪੁਕਾਰਨਾ ਹੈ। 

ਆਓ ਜਾ ਜਗਾਈਏ ਸੁੱਤਿਆਂ ਨੂੰ, 

ਮਾਂ ਬੋਲੀ ਦਾ ਕਰਜ਼ ਉਤਾਰਨਾ ਹੈ। 
ਸ਼ਰਧਾ ਨਾਲ ਹਰੇਕ ਦਾ ਸੀਸ ਨਿਵੇਂ, 
ਅਸੀਂ ਏਸ ਨੂੰ ਏਨਾ ਸਤਕਾਰਨਾ ਹੈ। 
ਗ਼ੈਰ ਬੋਲੀਆਂ ਨਾਲ ਵੀ ਪਿਆਰ ਕਰਨਾ, 
ਐਪਰ ਏਸ ਨੂੰ ਹੋਰ ਨਿਖਾਰਨਾ ਹੈ। 

ਲੈ ਕੇ ਬਾਜਵਾ ਏਸ ਬਗੀਚੜੇ ਚੋਂ, 

ਲੜੀ ਰੁੰਦੀਏ ਫੁੱਲ ਗੁਲਾਬੀਆਂ ਦੀ। 
ਆਉ ਏਸ ਨੂੰ ਹੋਰ ਅਮੀਰ ਕਰੀਏ, 
ਸੋਹਣੀ ਬੋਲੀ ਪੈਜਾਬੀ ਪੰਜਾਬੀਆਂ ਦੀ। 


9 ਦਾ ਾਗਾਾਗਾਗਾਗਾਗਾਗਾਗਾਗਾਗਾਗਾਗਾਗਾਾਗਾਗਾਗਾਲਾ ਮਾਰਚ-2023 


5।। 58100 0801 50101 ਹ। 0੫9 (31੧01815॥00)6001181.%0।। 


ਗਿਆਨੀ ਗੁਰਦਿਤ ਸਿਘ ਜਨਮ ਸ਼ਤਾਬਦੀ 'ਤੇ ਵਿਸ਼ੇਸ਼ 


ਗੁਰਮਤਿ,/ਸਿੱਖ ਸੋਚ ਦਾ ਮੌਦਈ : 
ਖੋਜੀ ਵਿਦਵਾਨ ਗਿਆਨੀ ਗੁਰਦਿਤ ਸਿਘ 


ਗਿਆਨੀ ਗੁਰਦਿੱਤ ਸਿਘ ਬਹੁ-ਪੋਖੀ ਤੇ 
ਬਹੁਰਗੀ ਗਿਆਨਵਾਨ ਅਤੇ ਪ੍ਬੋਧ ਵਿਦਵਾਨ 
ਸਨ। ਉਹ ਧਾਰਮਿਕ ਖੋਜੀ, ਸਾਹਿਤਕਾਰ, 
ਪੋਤਰਕਾਰ, ਸਿਆਸਤਦਾਨ ਅਤੇ ਪੈਜਾਬੀ 
ਸਭਿਆਚਾਰ ਦੇ ਵਾਰਤਕਕਾਰ ਸਨ। ਉਨ੍ਹਾਂ ਨੇ 
ਭਰਪੂਰ ਬਿਹਤਰੀਨ ਕੈਮ ਕੀਤਾ, ਜਿਸ ਕਰਕੇ 
ਉਨ੍ਹਾਂ ਦੀ ਇੰਕ ਵੇਖਰੀ ਪਛਾਣ ਬਣ ਗਈ। ਉਨ੍ਹਾਂ 
ਦੇ ਇਨ੍ਹਾਂ ਪੰਜਾਂ ਖੇਤਰਾਂ ਵਿਚ ਬਿਹਤਰੀਨ ਕਾਰਜ 
ਨੂੰ ਇਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ 
ਪ੍ਤੂ ਫਿਰ ਵੀ ਇਨ੍ਹਾਂ ਦੇ ਵੇਖਰੇ-ਵੇਖਰੇ ਖੇਤਰਾਂ ਵਿੱਚ ਕੀਤੇ ਕੰਮਾਂ 
ਬਾਰੇ ਜਾਣਕਾਰੀ ਇਸ ਪ੍ਕਾਰ ਹੈ- 

ਸਿੱਖ ਧਰਮ ਦੇ ਖੋਜੀ: 

ਇਤਿਹਾਸ ਵਿੱਚ ਗਿਆਨੀ ਜੀ ਦਾ ਨਾਮ ਸੁਨਹਿਰੀ 
ਔਖਰਾਂ ਵਿਚ ਲਿਖਿਆ ਜਾਵੇਗਾ ਕਿਉਂਕਿ ਉਹ ਬਹੁ-ਪਰਤੀ 
ਵਿਦਵਤਾ ਦੇ ਮੁਜੌਸਮਾ ਸਨ। ਗਿਆਨੀ ਗੁਰਦਿੰਤ ਸਿਘ ਸਿੰਖ 
ਧਰਮ ਦੇ ਖੋਜੀ ਵਿਦਵਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ 
ਸਿਖ ਸੋਚ 'ਤੇ ਪਹਿਰਾ ਦਿਦਿਆਂ ਬਤੀਤ ਕੀਤੀ। ਉਹ ਸਰਵਪੋਖੀ 
ਤੇ ਪ੍ਤਿਭਾਵਾਨ ਗੁਰਮਤਿ ਦੇ ਧਾਰਨੀ ਅਤੇ ਸਿੱਖ ਸੋਚ ਦੇ ਮੋਦਈ 
ਸਨ। ਉਹ ਸਿਖ ਧਰਮ ਦੇ ਪ੍ਤੀਬੋਧ ਅਤੇ ਗੁਰਬਾਣੀ ਦੇ ਖੋਜੀ 
ਵਿਆਖਿਆਕਾਰ ਸਨ। ਉਨ੍ਹਾਂ ਨੂੰ ਸਿੱਖ ਧਰਮ ਦਾ ਡੂੰਘਾ ਗਿਆਨ 
ਸੀ। ਆਪਣੇ ਧਰਮ ਦੀ ਪ੍ਫੁਲਤਾ ਲਈ ਉਹ ਬਚਨਬੱਧ ਸਨ, 
ਇਸ ਲਈ ਉਨ੍ਹਾਂ ਨੂੰ ਸਿੱਖਾਂ ਦੇ ਪੈਜਵੇਂ ਤਖ਼ਤ ਸੀ ਦਮਦਮਾ ਸਾਹਿਬ 
ਵਿਖੇ 'ਗੁਰਮਤਿ ਅਚਾਰੀਆ” ਦੀ ਉਪਾਧੀ ਦੇ ਕੇ ਸਨਮਾਨਤ 
ਕੀਤਾ ਗਿਆ ਸੀ। ਸੀ ਗੁਰੂ ਗੈਥ ਸਾਹਿਬ ਵਿੰਚ ਭਗਤਾਂ ਦੀ 
ਬਾਣੀ ਸ਼ਾਮਲ ਹੈ, ਉਨ੍ਹਾਂ ਭਗਤਾਂ ਅਤੇ ਭੋਂਟਾਂ ਦੀ ਬਾਣੀ ਦੇ 
ਇਤਿਹਾਸਿਕ ਪੌਖਾਂ ਬਾਰੇ ਸਮੌਗਰੀ ਇਕ-ਸੁਰ ਕਰਕੇ ਵਿਲੌਖਣ 
ਕਾਰਜ ਕੀਤਾ ਹੈ।ਉਹ ਸਹੀ ਅਰਥਾਂ ਵਿੱਚ ਸਿਖ ਧਰਮ ਦੇ ਚੇਤੈਨ 
ਚਿਤਕ ਸਨ। ਗਿਆਨੀ ਗੁਰਦਿੱਤ ਸਿਘ ਦੀ ਜ਼ਿਦਗੀ ਦਾ ਮੋਖ 
ਮਤਵ ਸਿੱਖ ਕੌਮ ਦੇ ਭਵਿਖ ਨੂੰ ਬਿਹਤਰੀਨ ਅਤੇ ਸੁਨਹਿਰਾ 
ਬਣਾਉਣਾ ਸੀ। ਉਹ ਬਹੁਰੇਗੀ ਅਤੇ ਬਹੁਮਤਵੀ ਸ਼ਖ਼ਸੀਅਤ ਦੇ 
ਮਾਲਕ ਸਨ। ਉਹ ਗੁਰਮਤਿ ਤੇ ਸਿਖ ਇਤਿਹਾਸ ਦੇ ਆਲ੍ਹਾ ਦਰਜੇ 
ਵਰਿਆਮ ----.-ਂ.ਂ 


5।। 58000 9801 50101 । 0੫9 


2 


8 
-ਉਜਾਗਰ ਸਿਘ 
ਦੇ ਖੋਜੀ ਵਿਦਵਾਨ ਸਨ। ਜਿਤਨੀਆਂ ਵੀ ਪਜਾਬ 
ਵਿਚ ਗੁਰੂ ਸਾਹਿਬਾਨ ਅਤੇ ਸਿੱਖੀ ਨਾਲ ਸਬਧਤ 
ਸ਼ਤਾਬਦੀਆਂ ਮਨਾਈਆਂ ਗਈਆਂ, ਉਨ੍ਹਾਂ ਦੇ 
ਸਾਰੇ ਪ੍ਰੋਗਰਾਮ ਗਿਆਨੀ ਗੁਰਦਿੱਤ ਸਿਘ 
ਉਲੀਕਦੇ ਸਨ। ਸ਼ਰੋਮਣੀ ਗੁਰਦਵਾਰਾ ਪ੍ਬਧਕ 
ਕਮੇਟੀ ਵਲੋਂ ਮਨਾਏ ਗਏ 300 ਸਾਲਾ ਸ਼ਤਾਬਦੀ 
ਸਮਾਰੋਹਾਂ ਦੇ ਮੌਕੇ ਉਨ੍ਹਾਂ ਨੇ 50 ਪੁਸਤਕਾਂ ਦੀ 
ਸੈਪਾਦਨਾ ਕੀਤੀ, ਜਿਹੜੀਆਂ ਸਿੱਖੀ 
ਵਿਚਾਰਧਾਰਾ ਤੇ ਪਹਿਰਾ ਦਿਦੀਆਂ ਹਨ। ਉਨ੍ਹਾਂ 
ਦੀਆਂ ਅਣਥੋਕ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦਾ 
ਪੰਜਵਾਂ ਤਖਤ ਸੀ ਦਮਦਮਾ ਸਾਹਿਬ ਤਲਵੇਡੀ ਸਾਬੋ ਹੋਂਦ ਵਿੱਚ 
ਆਇਆ ਸੀ। ਉਨ੍ਹਾਂ ਨੇ ਮੋਹਾਲੀ, ਚੈਡੀਗੜ੍ਹ ਅਤੇ ਦਿੱਲੀ ਵਿਖੇ ਗੁਰੂ 
ਗਰੰਥ ਸਾਹਿਬ ਵਿਦਿਆ ਕੇਂਦਰ ਸਥਾਪਤ ਕੀਤੇ। ਗਿਆਨੀ 
ਗੁਰਦਿੰਤ ਸਿਘ ਦੀ ਰਹਿਨੁਮਾਈ ਹੇਠ ਕੇਂਦਰੀ ਸੀ ਗੁਰੂ ਗੋਬਿਦ ਸਭਾ 
ਦੀ ਸਥਾਪਨਾ ਕੀਤੀ ਗਈ ਅਤੇ ਫਿਰ ਇਸ ਸੈਸਥਾ ਵੱਲੋਂ ਦੇਸ਼- 
ਵਿਦੇਸ਼ ਵਿੱਚ ਗੁਰਮਤਿ ਟੇਨਿੰਗ ਕੈਂਪ ਲਗਾ ਕੇ ਨੌਜਵਾਨਾਂ ਵਿੱਚ 
ਸਿੱਖੀ ਦਾ ਪ੍ਚਾਰ ਕੀਤਾ ਗਿਆ। ਪਾਠ ਬੋਧ ਸਮਾਗਮ ਕਰਵਾਉਣ 
ਦਾ ਸਿਹਰਾ ਵੀ ਗਿਆਨੀ ਜੀ ਨੂੰ ਜਾਂਦਾ ਹੈ। ਉਨ੍ਹਾਂ ਸਿੱਖ ਇਤਿਹਾਸ 
ਦੇ ਮੁਢਲੇ ਸੋ੍‌ਤਾਂ ਨੂੰ ਵਿਦਵਾਨਾਂ ਤੌਕ ਪਹੁਚਾਉਣ ਦਾ ਮਹੌਤਵਪੂਰਨ 
ਕੈਮ ਕੀਤਾ ਹੈ। ਇਸ ਮਤਵ ਲਈ ਉਨ੍ਹਾਂ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ 
ਹੌਥ ਲਿਖਤਾਂ ਅਤੇ ਪੁਰਾਤਨ ਖਰੜਿਆਂ ਦਾ ਅਧਿਐਨ ਕੀਤਾ। ਉਹ 
ਹਮੇਸ਼ਾ ਤੌਥਾਂ 'ਤੇ ਅਧਾਰਤ ਲਿਖਦੇ ਸਨ। ਉਨ੍ਹਾਂ ਨੇ ਇਕ ਸੈਸਥਾ ਤੋਂ 
ਵੀ ਵੱਧ ਕੈਮ ਕੀਤਾ। ਉਨ੍ਹਾਂ ਦੀ ਸਾਰੀ ਖੋਜ ਸਿਕੇਬਦ ਹੈ ਕਿਉਂਕਿ 
ਉਹ ਤੱਥਾਂ 'ਤੇ ਅਧਾਰਤ ਖੋਜ ਕਰਕੇ ਲਿਖਦੇ ਸਨ। ਸੀ ਗੁਰੂ ਗੈਥ 
ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ। ਉਹ 
ਗਿਆਨ ਦੇ ਭੈਡਾਰ ਅਤੇ ਸਿਖ ਧਰਮ ਦੇ ਪਹਿਰੇਦਾਰ ਸਨ। ਉਹ 
ਇਕ ਅਜਾਇਬ ਘਰ ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ 
ਪੁਰਾਤਨ ਬੀੜਾਂ , ਦੁਰਲਭ ਵਸਤਾਂ , ਗੁਰੂ ਸਾਹਿਬਾਨ ਨਾਲ ਸੈਬਧਤ 
ਵਸਤੂਆਂ ਆਦਿ ਨੂੰ 'ਸਿੱਖ ਵਿਰਸਾ ਟਰੌਸਟ' ਦੇ ਰੂਪ ਵਿੱਚ ਪਥ ਲਈ 
ਸਭਾਲਿਆ ਜਾ ਸਕੇ ਪੁ੍‌ਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 
ਉਹ ਕਈ ਸਿੱਖ ਸੈਸਥਾਵਾਂ ਦੇ ਮੌਖੀ /ਮੈਂਬਰ ਅਤੇ ਉਨ੍ਹਾਂ ਦੇ ਕੁਸ਼ਲ 
ਪ੍ਬਧਕ ਸਨ। 
ਮਾਰਚ-2023 


॥01॥010111210124101021016110 1012 ਵ0001॥॥ 


ਪੰਜਾਬੀ ਸਭਿਅਚਾਰ ਦੇ ਵਾਰਤਕਕਾਰ: 

ਗਿਆਨੀ ਗੁਰਦਿਤ ਸਿੰਘ ਪੰਜਾਬੀ ਸਭਿਆਚਾਰ, 
ਸਭਿਅਤਾ ਅਤੇ ਪੰਜਾਬੀ ਪੱਡੂ ਰਹਿਣੀ ਬਹਿਣੀ ਨੂੰ ਬਹੁਤ ਹੀ 
ਸੁਚੌਜੇ ਢੈਗ ਨਾਲ ਦ੍ਰਿਸ਼ਟਮਾਨ ਕਰਨ ਵਾਲੇ ਬੁਧੀਜੀਵੀ ਤੇ 
ਵਿਦਵਾਨ ਲੇਖਕ ਹੋਏ ਹਨ। ਪੈਜਾਬੀ ਸਭਿਆਚਾਰ ਨਾਲ ਉਨ੍ਹਾਂ ਨੂੰ 
ਅਥਾਹ ਪਿਆਰ ਸੀ, ਇਸ ਕਰਕੇ ਹਮੇਸ਼ਾ ਪੰਜਾਬੀਅਤ ਵਿੱਚ 
ਗੜੌਚ ਰਹਿਦੇ ਸਨ। ਗਿਆਨੀ ਜੀ ਨੇ ਲੋਕ ਵਿਰਸੇ ਦੀ ਵਫ਼ਾਦਾਰੀ 
ਨਿਭਾਉਂਦਿਆਂ ਹਮੇਸ਼ਾ ਆਪਣੀ ਲੇਖਣੀ ਰਾਹੀਂ ਪੈਜਾਬੀ ਤੇ ਸਿਖੀ 
ਰਵਾਇਤਾਂ , ਰਸਮੋ ਰਿਵਾਜ ਅਤੇ ਸਰੂਪ ਨੂੰ ਆਪਣੀਆਂ ਲਿਖਤਾਂ 
ਦਾ ਅਟੌਂਟ ਅਗ ਬਣਾਇਆ। ਉਹ ਇੰਕ ਸੁਲਝੇ ਹੋਏ ਸਿੰਖ 
ਵਿਦਵਾਨ ਸਨ, ਜਿਹਨਾਂ ਦੀ ਔਜ ਤੌਕ ਦੀ ਪੰਜਾਬੀ ਦੀ ਸਭ ਤੋਂ 
ਸਰਵੋਤਮ 1961 ਵਿੱਚ ਪ੍ਕਾਸ਼ਤ ਹੋਈ ਪੁਸਤਕ 'ਮੇਰਾ ਪਿਡ” ਨੂੰ 
ਗਿਣਿਆ ਜਾਂਦਾ ਹੈ। ਹੁਣ ਤੌਕ ਇਸ ਪੁਸਤਕ ਦੇ 14 ਐਡੀਸ਼ਨ 
ਪ੍ਕਾਸ਼ਤ ਹੋ ਚੁਕੇ ਹਨ। ਉਨ੍ਹਾਂ ਤੋਂ ਪਹਿਲਾਂ ਵੀ ਬਹੁਤ ਸਾਰੇ 
ਸਾਹਿਤਕਾਰਾਂ ਨੇ ਪੈਜਾਬੀ ਭਾਸ਼ਾ ਦੀ ਸੇਵਾ ਆਪਣੀਆਂ ਪੁਸਤਕਾਂ 
ਰਾਹੀਂ ਕੀਤੀ ਹੈ ਪ੍ਰਤੂ ਉਨ੍ਹਾਂ ਦੀ ਪੁਸਤਕ ਮੇਰਾ ਪਿਡ ਸ਼ਾਹਕਾਰ 
ਪੁਸਤਕ ਦੇ ਤੌਰ ਤੇ ਪ੍ਵਾਣਿਤ ਕੀਤੀ ਜਾਂਦੀ ਹੈ। ਪੰਜਾਬ ਦੇ 
ਸਭਿਆਚਾਰਕ ਇਤਿਹਾਸ ਵਿੱਚ “ਮੇਰਾ ਪਿਡ” ਪੁਸਤਕ ਇਕ ਮੀਲ 
ਪਥਰ ਸਾਬਤ ਹੋਈ ਹੈ। ਇਸ ਪੁਸਤਕ ਵਿੱਚ ਗਿਆਨੀ ਗੁਰਦਿੱਤ 
ਸਿਘ ਨੇ ਪਿੰਡਾਂ ਦੇ ਸਭਿਆਚਾਰ ਦੀ ਤਸਵੀਰ ਖਿਚ ਕੇ ਰੌਖ 
ਦਿੱਤੀ। ਘਰ ਬੈਠਿਆਂ ਨੂੰ ਪੱਡੂ ਸਭਿਅਤਾ ਦੇ ਦਰਸ਼ਨ ਕਰਵਾ ਦਿੱਤੇ 
ਹਨ। ਪਿੰਡਾਂ ਦੇ ਜੀਵਨ ਵਿੱਚ ਪਾਏ ਜਾਂਦੇ ਵਹਿਮ ਭਰਮ, ਮਨਾਏ 
ਜਾਂਦੇ ਤਿਥ ਤਿਓਹਾਰ, ਜੈਮਣ-ਮਰਨ, ਵਿਆਹ ਦੇ ਰੀਤੀ 
ਰਿਵਾਜ਼ਾਂ ਨੂੰ ਬਾਖ਼ੂਬੀ ਚਿਤਰਿਆ ਹੈ। ਉਹ ਪੰਜਾਬੀ ਦਿਹਾਤੀ 
ਵਿਰਾਸਤ ਦੇ ਰਗ ਵਿਚ ਰਗੇ ਹੋਏ ਸਨ, ਜਿਸ ਕਰਕੇ ਉਹ ਆਪਣੀ 
ਵਿਰਾਸਤ 'ਤੇ ਸਾਰੀ ਉਮਰ ਪਹਿਰਾ ਦਿਦੇ ਰਹੇ। ਇਕ ਕਿਸਮ ਨਾਲ 
“ਮੇਰਾ ਪਿੰਡ” ਪੁਸਤਕ ਹਵਾਲਾ ਪੁਸਤਕ ਹੈ, ਜਿਸ ਨੂੰ ਆਉਣ 
ਵਾਲੀ ਪੀੜ੍ਹੀ ਖੋਜ ਲਈ ਵਰਤਿਆ ਕਰੇਗੀ। ਪੰਜਾਬ ਦੀਆਂ ਲੋਕ 
ਕਹਾਣੀਆਂ ਇਸ ਪ੍ਰਸਗ ਦੀ ਇੰਕ ਵਿਲੌਖਣ ਵੈਨਗੀ ਹੈ, ਜਿਸ 
ਸਨ। ਉਨ੍ਹਾਂ ਸਿਘ ਸਭਾ ਲਹਿਰ ਵਿੱਚ ਨਵੀਂ ਰੂਹ ਪੈਦਾ ਕੀਤੀ। 
ਉਨ੍ਹਾਂ ਨੂੰ ਪਜਾਬੀ ਸਭਿਆਚਾਰ ਦਾ ਵਣਜਾਰਾ ਕਿਹਾ ਜਾ ਸਕਦਾ 
ਹੈ। ਉਨ੍ਹਾਂ ਲੋਕਧਾਰਾਈ ਵਰਤਾਰਿਆਂ ਨੂੰ ਪ੍ਭਾਵਸ਼ਾਲੀ ਢਗ ਨਾਲ 
ਪ੍ਗਟਾਇਆ ਹੈ। 

ਸਪਾਦਕ ਤੇ ਪੌਤਰਕਾਰ 

ਗਿਆਨੀ ਗੁਰਦਿਤ ਸਿਘ ਨੇ ਆਪਣਾ ਕੈਰੀਅਰ ਮਹਿਜ 
24 ਸਾਲ ਦੀ ਉਮਰ ਵਿੱਚ ਪੌਤਰਕਾਰੀ ਵਿੱਚ ਹੀ ਸ਼ੁਰੂ ਕੀਤਾ ਸੀ। 
ਉਹ ਉਚ ਕੋਟੀ ਦੇ ਨਿੱਡਰ ਪਤਰਕਾਰ ਤੇ ਸਪਾਦਕ ਸਨ। ਉਨ੍ਹਾਂ ਦੀ 
ਵਰਿਆਮ 


5।। 58000 801 50101 । 0੫9 


<੨$ 


ਪਤਰਕਾਰੀ ਦੀ ਦਿਲਚਸਪੀ ਕਰਕੇ ਉਹਨਾਂ ਨੇ 1947 ਵਿੱਚ 
ਪਟਿਆਲੇ ਤੋਂ ਪੰਜਾਬੀ ਦਾ 'ਪ੍ਰਕਾਸ਼” ਨਾਂ ਦਾ ਰੋਜ਼ਾਨਾ ਅਖ਼ਬਾਰ 
ਪ੍ਰਕਾਸ਼ਤ ਕੀਤਾ।ਉਹ ਇਸ ਅਖ਼ਬਾਰ ਦੇ ਮੁਖ ਸਪਾਦਕ ਸਨ। ਵਿਤੀ 
ਮੁਸ਼ਕਲਾਂ ਕਰਕੇ ਉਨ੍ਹਾਂ ਇਸ ਅਖ਼ਬਾਰ ਨੂੰ ਸਪਤਾਹਿਕ ਬਣਾ ਦਿੱਤਾ। 
ਉਹ ਇਸ ਅਖ਼ਬਾਰ ਨੂੰ 1961 ਤੌਕ ਰੋਜ਼ਾਨਾ ਅਤੇ ਫਿਰ 1978 ਤੌਕ 
ਸਪਤਾਹਿਕ ਪ੍ਰਕਾਸ਼ਤ ਕਰਦੇ ਰਹੇ। ਇਸ ਅਖ਼ਬਾਰ ਵਿੱਚ ਪ੍ਸਿੰਧ 
ਵਿਅਗਕਾਰ ਸੂਬਾ ਸਿਘ ਉਨ੍ਹਾਂ ਕੋਲ ਕੈਮ ਕਰਦੇ ਸਨ। ਪੋਤਰਕਾਰੀ 
ਦਾ ਮੋਸ ਉਹਨਾਂ ਨੂੰ ਸਤਾਉਂਦਾ ਰਿਹਾ, ਇਸ ਕਰਕੇ ਜੀਵਨ ਸਦੇਸ਼ 
ਅਖ਼ਬਾਰ 1949 ਵਿੱਚ ਸ਼ੁਰੂ ਕੀਤਾ ਜਿਸ ਦੇ ਉਹ ਸਪਾਦਕ ਸਨ। 
1973 ਤੋਂ 1978 ਤੌਕ ਸਿਘ ਸਭਾ ਪਤ੍ਰਿਕਾ ਦੇ ਸੈਪਾਦਕ ਰਹੇ। 
ਇਨ੍ਹਾਂ ਪਤ੍ਰਿਕਾਵਾਂ ਰਾਹੀਂ ਉਹ ਸਿਖੀ ਵਿਚਾਰਧਾਰਾ ਤੇ ਪਹਿਰਾ ਦਿਦੇ 
ਰਹੇ। ਉਨ੍ਹਾਂ ਦਾ ਹਰ ਲੇਖ ਇਤਿਹਾਸਿਕ ਅਤੇ ਗੁਰਮਤਿ ਦੇ ਕੇਂਦਰੀ 
ਸਿਧਾਂਤ 'ਤੇ ਅਧਾਰਤ ਬਾ-ਦਲੀਲ ਕੇਂਦਰਤ ਹੁੰਦਾ ਸੀ। ਉਹ ਸਿਘ 
ਸਭਾ ਸ਼ਤਾਬਦੀ ਕਮੇਟੀ ਅਮ੍ਤਸਰ ਦੇ ਵੀ ਜਨਰਲ ਸਕੱਤਰ ਰਹੇ। 
ਗਿਆਨੀ ਗੁਰਦਿੱਤ ਸਿਘ ਦੀਆਂ ਸਾਰੀਆਂ ਪਾਪਤੀਆਂ ਦਾ ਰਾਜ਼ 
ਇੰਕ ਖੋਜੀ ਪੋਤਰਕਾਰ ਤੇ ਸਪਾਦਕ ਹੋਣਾ ਹੈ। ਉਹ ਪਤਰਕਾਰੀ ਦੇ 
ਪਿਤਾਮਿਆਂ ਵਿੱਚੋਂ ਇੰਕ ਹਨ। 

ਸਾਹਿਤਕਾਰ: 

ਗਿਆਨੀ ਗੁਰਦਿੱਤ ਸਿਘ ਨੇ ਆਪਣੀ 83 ਸਾਲ ਦੀ ਉਮਰ 
ਤੋਂ ਵੀ ਵੇਂਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ 
ਟਰੈਕਟ ਖੁਦ ਲਿਖੇ/ਸਪਾਦਤ ਕੀਤੇ । ਉਨ੍ਹਾਂ ਨੂੰ ਗੁਰਮਤਿ ਸਾਹਿਤ 
ਅਤੇ ਪੌਤਰਕਾਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ। ਗਿਆਨੀ 
ਗੁਰਦਿੱਤ ਸਿਘ ਨੇ ਪ੍ਸਿੰਧ ਧਾਰਮਿਕ ਵਿਦਵਾਨਾਂ ਦੀਆਂ 
ਜੀਵਨੀਆਂ ਵੀ ਲਿਖੀਆਂ ਹਨ। ਉਹ ਆਪਣੀ ਧੁਨ ਦੇ ਪੌਕੇ, 
ਸਿਰੜੀ ਅਤੇ ਦਰਵੇਸ਼ ਵਿਦਵਾਨ ਸਨ। ਉਨ੍ਹਾਂ ਦੇ ਵਿਅਕਤਿਤਵ 
ਵਿੱਚ ਲੋਕ ਵਿਰਸੇ ਅਤੇ ਧਰਮ-ਚਿਤਨ ਦਾ ਅਜਿਹਾ ਸੁਮੇਲ ਪੰਜਾਬੀ 
ਸਾਹਿਤ ਅਤੇ ਪੈਜਾਬੀਆਂ ਲਈ ਸੁਭਾਗਾ ਸਿੰਧ ਹੋਇਆ ਹੈ। 
“ਇਤਿਹਾਸ ਸੀ ਗੁਰੂ ਗੁਥ ਸਾਹਿਬ” ਉਨ੍ਹਾਂ ਛੇ ਜਿਲਦਾਂ ਵਿੱਚ ਸਪੂਰਨ 
ਕੀਤਾ। ਉਨ੍ਹਾਂ ਨੇ ਲੋਕ ਸਾਹਿਤ ਦੀ ਰਚਨਾ ਕੀਤੀ, ਲੋਕ ਸਾਹਿਤ 
ਲੋਕਧਾਰਾ ਦਾ ਅਨਿਖੜਵਾਂ ਅਗ ਹੁੰਦਾ ਹੈ। 

ਸਿਆਸਤਦਾਨ: 

ਗਿਆਨੀ ਗੁਰਦਿੱਤ ਸਿਘ ਜੀ ਦੀ ਸਿਖੀ, ਗੁਰਮਤਿ, ਪੈਜਾਬੀ 
ਸਭਿਅਚਾਰ, ਸਾਹਿਤ ਅਤੇ ਪੌਤਰਕਾਰੀ ਵਿੱਚ ਪਾਏ ਵਿਲੌਖਣ 
ਦਾ 1956 ਵਿੱਚ ਮੈਂਬਰ ਨਾਮਜਦ ਕੀਤਾ ਗਿਆ। ਪੈਜਾਬੀ 
ਯੂਨੀਵਰਸਿਟੀ ਅਤੇ ਤਖ਼ਤ ਦਮਦਮਾ ਸਾਹਿਬ ਦੀ ਸਥਾਪਨਾ ਵਿੱਚ 
ਵੀ ਉਨ੍ਹਾਂ ਦਾ ਮਹੌਤਵਪੁਰਨ ਯੋਗਦਾਨ ਹੈ। ਉਨ੍ਹਾਂ ਵਿਧਾਨ ਪਰਿਸ਼ਦ 


ਮਾਰਚ-2023 


(31੧01815॥00)6001181.%0।। 


ਵਿੱਚ ਸਿੱਖਾਂ ਦੇ ਪੰਜਵੇਂ ਤਖ਼ਤ ਸੀ ਦਮਦਮਾ ਸਾਹਿਬ ਦੀ ਸਥਾਪਨਾ 
ਪ੍ਭਾਵਤ ਕੀਤਾ, ਜਿਸਦੇ ਸਿਟੇ ਵਜੋਂ ਪਜਵੇਂ ਤਖ਼ਤ ਦੀ ਸਥਪਨਾ 


ਹੋਈ। 


ਮਾਨ ਸਨਮਾਨ 


ਗਿਆਨੀ ਗੁਰਦਿਤ ਸਿਘ ਨੂੰ ਪੰਜਾਬ, ਪੰਜਾਬੀ 


ਕਈ ਮਾਨ ਸਨਮਾਨ ਵੀ ਦਿਤੇ ਗਏ। ਉਹਨਾਂ ਨੂੰ ਮਿਲੇ ਮਾਨ 
ਪੁਰਸਕਾਰ 2006, ਪੇਜ ਪਾਣੀ ਪੁਰਸਕਾਰ 2005, ਦੂਰਦਰਸ਼ਨ 
ਜਲੈਧਰ ਵਲੋਂ ਚੀਫ ਖਾਲਸਾ ਦੀਵਾਨ ਪੁਰਸਕਾਰ, ਪੈਜਾਬੀ 
ਸਾਹਿਤ ਅਕਾਡਮੀ ਪੁਰਸਕਾਰ 2000, ਕਰਤਾਰ ਸਿਘ 
ਧਾਲੀਵਾਲ ਅਵਾਰਡ, ਐਸ. ਜੀ. ਪੀ. ਸੀ. ਵਲੋਂ ਗੁਰਮਤਿ 
ਅਚਾਰੀਆ ਅਵਾਰਡ 1991, ਮੇਰਾ ਪਿਡ ਪੁਸਤਕ ਲਈ 1967 
ਅਤੇ ਤਿਥ ਤਿਉਹਾਰ ਲਈ 1960 ਆਦਿ ਸ਼ਾਮਲ ਹਨ। ਉਨ੍ਹਾਂ ਨੂੰ 
1960 ਵਿੱਚ ਯੂਨੈਸਕੋ ਨੇ ਮੇਰਾ ਪਿਡ ਲੇਖ ਲਈ ਪੁਰਸਕਾਰ ਵੀ 
ਦਿੱਤਾ ਸੀ। 1970 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਤਿਨ ਸਾਲ 
ਲਈ ਆਨਰੇਰੀ ਫੈਲੋਸ਼ਿਪ ਪ੍ਦਾਨ ਕੀਤੀ ਸੀ। 


ਗਿਆਨੀ ਗੁਰਦਿੱਤ ਸਿਘ ਦਾ ਜਨਮ ਮਲੇਰਕੋਟਲਾ 


ਰਿਆਸਤ (ਹੁਣ ਮਲੇਰਕੋਟਲਾ ਜਿਲ੍ਹਾ) ਦੇ ਪਿਡ ਮਿਠੇਵਾਲ ਵਿਖੇ 
ਪਿਤਾ ਹੀਰਾ ਸਿਘ ਅਤੇ ਮਾਤਾ ਨਿਹਾਲ ਕੌਰ ਦੀ ਕੌਖੋਂ 24 ਫਰਵਰੀ 
1923 ਨੂੰ ਇਕ ਸਾਧਾਰਨ ਕਿਰਤੀ ਪਰਿਵਾਰ ਵਿੱਚ ਹੋਇਆ। 
ਮੁਢਲੀ ਪੜ੍ਹਾਈ ਪਿਡ ਦੇ ਗੁਰਦੁਆਰੇ ਵਿੱਚੋਂ ਪ੍ਰਾਪਤ ਕੀਤੀ। ਇਸ 
ਤੋਂ ਬਾਅਦ ਡੇਰਿਆਂ ਵਿੱਚ ਗ਼ੈਰ ਰਸਮੀ ਪੜ੍ਹਾਈ ਕੀਤੀ। 1945 
ਵਿੱਚ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ। ਹੈਰਾਨੀ 
ਦੀ ਗੱਲ ਹੈ ਕਿ ਉਨ੍ਹਾਂ ਨੂੰ ਭਾਵੇਂ ਉਚ ਪੜ੍ਹਾਈ ਕਰਨ ਦਾ ਮੌਕਾ ਨਹੀਂ 
ਮਿਲਿਆ ਪੁਰਤੂ ਉਨ੍ਹਾਂ ਦਾ ਕੈਮ ਉਚ ਕੋਟੀ ਦੇ ਵਿਦਵਾਨਾਂ ਤੋਂ ਵੀ 
ਵੱਧ ਸੀ। ਉਨ੍ਹਾਂ ਦੀ ਬੋਲੀ ਸਰਲ, ਗੌਲਬਾਤੀ ਅਤੇ ਬਿਰਤਾਂਤਿਕ 
ਹੈ, ਜਿਹੜੀ ਸੌਖਿਆਂ ਹੀ ਪਾਠਕ ਦੇ ਸਮਝ ਪੈ ਜਾਂਦੀ ਹੈ। ਗਿਆਨੀ 
ਜੀ ਨੇ ਆਮ ਲੋਕਾਂ ਵੱਲੋਂ ਵਰਤੀ ਜਾਂਦੀ ਬੋਲੀ ਦੀ ਅਮੀਰੀ ਅਤੇ 
ਸਮਰਥਾ ਦਰਸਾ ਕੇ ਇਸ ਨੂੰ ਸਾਹਿਤਕ ਖੇਤਰ ਵਿੱਚ ਪੂਰਾ ਆਦਰ 
ਮਾਣ ਦਿਵਾਇਆ। ਉਨ੍ਹਾਂ ਪੰਜਾਬੀ ਬੋਲੀ ਦੀ ਸਰਦਾਰੀ ਨੂੰ 
ਸਥਾਪਤ ਕਰ ਦਿੱਤਾ। ਉਹ ਲੋਕਾਂ ਦੀਆਂ ਗੱਲਾਂ ਲੋਕਾਂ ਦੀ ਭਾਸ਼ਾ 
ਵਿੱਚ ਲਿਖਦੇ ਸਨ। 17 ਜਨਵਰੀ 2007 ਨੂੰ ਗਿਆਨੀ ਗੁਰਦਿੱਤ 
ਸਿਘ ਇਸ ਫਾਨੀ ਸੈਸਾਰ ਨੂੰ ਅਲਵਿਦਾ ਕਹਿ ਗਏ। 

ਸਾਬਕਾ ਜਿਲ੍ਹਾ ਲੋਕ ਸਪਰਕ ਅਧਿਕਾਰੀ 

ਸੈਪਰਕ-94178 13072 

0]828151121146862981100.6011 


ਵਰਿਆਮ 


5।। 58000 9801 50101 । 0੫9 


2 


ਰਿਸ਼ਤਾ ਮਾਂ ਜਿਹਾ ਜੱਗ ਤੇ ਮਹਾਨ ਕੋਈ ਨਾ। 
ਹੁੰਦੀ ਬਾਪ ਤੋਂ ਬਜ਼ੈਰ ਵੀ ਪਛਾਣ ਕੋਈ ਨਾ। 
ਲੇਖਾ ਮਾਂ ਦੇ ਦੁੱਧ ਵਾਲਾ ਸਾਥੋਂ ਅਦਾ ਕਿਵੇਂ ਹੋਊ। 
ਕਰ ਕੇ ਮਾਂ ਨੂੰ ਨਰਾਜ਼ ਖੁਸ਼ ਖੁਦਾ ਕਿਵੇਂ ਹੋਊ। 
ਵੱਡਾ ਏਸ ਨਾਲੋਂ ਹੋਣਾ ਪ੍ਰਮਾਣ ਕੋਈ ਨਾ। 
ਹੁੰਦੀ ਬਾਪ ਤੋਂ ਬਜ਼ੈਰ ਵੀ ਪਛਾਣ ਕੋਈ ਨਾ। 
ਝੂਲਾ ਬਾਹਾਂ ਦਾ ਬਣਾ ਕੇ ਬਾਪ ਬੱਚੇ ਨੂੰ ਝੁਲਾਏ। 


੯ ._ ੯੩੩ -=-=; 


ਫੇਰ ਅੱਗੇ ਅੱਗੇ ਦੇਖੋ ਕਿੰਨੇ ਸਪਨੇ ਸਜਾਏ। 


ਪਿਤਾ ਨਾਲੋਂ ਬਹੁਤਾ ਦੁਨੀਆਂ ਤੇ ਮਾਣ ਕੋਈ ਨਾ। 
ਹੁੰਦੀ ਬਾਪ ਤੋਂ ਬਜ਼ੈਰ ਵੀ ਪਛਾਣ ਕੋਈ ਨਾ। 


ਕੌਣ ਕਹੇ ਦਰਜਾ ਬਾਪ ਦਾ ਜੋ ਹੁੰਦਾ ਘੱਟ ਏ। 
ਚੁੱਕੇ ਸਾਰੇ ਪਰਿਵਾਰ ਵਾਲੀ ਵੱਡੀ ਛੱਟ ਏ। 
ਇਹਦੀ ਕਿਰਤ ਕਮਾਈ ਦਾ ਬਿਆਨ ਕੋਈ ਨਾ। 
ਹੁੰਦੀ ਬਾਪ ਤੋਂ ਬਜ਼ੈਰ ਵੀ ਪਛਾਣ ਕੋਈ ਨਾ। 
ਖ਼ਾਤਿਰ ਬੱਚਿਆਂ ਦੀ ਮਾਪੇ ਪੁਰਾ ਘੋਲ ਕਰਦੇ। 
ਕਈ ਪੁੱਤ ਮਾਪਿਆਂ ਦਾ ਬਿਸਤਰ ਗੋਲ ਕਰਦੇ। 
ਫ਼ਰਜ਼ ਆਪਣਾ ਨਿਕਾਰੇ ਉਹ ਪਗ਼ਾਣ ਕੋਈ ਨਾ। 
ਹੁੰਦੀ ਬਾਪ ਤੋਂ ਬਜ਼ੈਰ ਵੀ ਪਛਾਣ ਕੋਈ ਨਾ। 
ਧੰਨ ਪੁੱਤਰ ਜੋ ਮਾਪਿਆਂ ਦੀ ਸੇਵ ਹੈ ਕਮਾਉਂਦੇ। 
ਜਾਣੋ ਜ਼ਿੰਦਗੀ ਦੀ ਪੁੰਜੀ ਉਹ ਨੇ ਸਫ਼ਲਾ ਬਣਾਉਂਦੇ। 
ਕਰ ਕੇ ਨੇਕੀਆਂ ਤੇ ਮੁੱਖੋਂ ਦਰਸਾਣ ਕੋਈ ਨਾ। 
ਹੁੰਦੀ ਬਾਪ ਤੋਂ ਬਜ਼ੈਰ ਵੀ ਪਛਾਣ ਕੋਈ ਨਾ। 
ਮਾਪੇ ਤੀਰਥ ਹੈ ਵੱਡਾ ਏਸ ਰਸਤੇ ਨੂੰ ਪਈਏ। 


ਬਾਤ ਪੁੱਤਰਾਂ ਨੂੰ ਪਾਵਾਂ ਅਸੀਸ ਮਾਪਿਆਂ ਦੀ ਲਈਏ। 


ਅਸਪਾਲ, ਵੱਡਾ ਇਹਨਾਂ ਤੋਂ ਇਮਾਨ ਕੋਈ ਨਾ। 
ਹੁੰਦੀ ਬਾਪ ਤੋਂ ਬਜ਼ੈਰ ਵੀ ਪਛਾਣ ਕੋਈ ਨਾ। 


ਕਰੀਵਾਲਾ, ਸਿਰਸਾ 
ਸੰਪਰਕ: 94167-27810 


(31੧01815॥00)6001181.%0।। 


ਮਾਰਚ-2023 


ਅੱਜ ਫੇਰ ਹੋਲੀ ਆ 
ਡਾ. ਜਸਪੀਤ ਕੌਰ ਫ਼ਲਕ 

ਪਿਛਲੇ ਸਾਲ; ਕਿੰਨੀਆਂ ਰੌਣਕਾਂ ਸਨ। 
ਘਰ ਦਾ ਵਿਹੜਾ 
ਬਾਲ ਅਵਾਣ ਨਾਲ ਭਰਿਆ 
ਲਾਲ, ਪੀਲਾ, ਹਰਾ, ਨੀਲਾ ਹੋਇਆ ਪਿਆ ਸੀ। 
ਵੀਰ ਤੇ ਭਾਬੀ ਦੀ ਪਹਿਲੀ ਹੋਲੀ ਸੀ 
ਇਸ ਘਰ ਵਿਚ 
ਬੜੀ ਹਸਮੁੱਖ, ਚੁਲਬੁਲੀ ਜਿਹੀ ਸੀ ਭਾਬੀ ! 


ਮੈਨੂੰ ਯਾਦ ਹੈ, 

ਰਾਤ ਦੀ ਰੈਗਦਾਰ ਪਾਣੀ ਨਾਲ ਭਰੀ ਬਾਲਟੀ 
ਨਹਾਉਣ ਜਾ ਰਹੇ ਵੀਰੇ ਤੇ ਪਾਈ 

ਵੀਰ ਵੀ ਭਾਬੋ ਨੂੰ ਫੜ 
ਵਿਹੜੇ ਵਿਚ ਲੈ ਆਇਆ 
ਫੇਰ ਹੋਇਆ ਹੋਲੀ ਦਾ ਜਸ਼ਨ ! 


ਬਾਪੁ ਵੀ ਬੁੜ ਬੜ ਕਰਦਾ 
ਬਾਹਰ ਨਿਕਲ ਗਿਆ, 

ਜੈਮ ਕੇ ਖੇਡੀ ਗਈ ਹੋਲੀ ! 
ਪਰ ਅੱਜ; ਘਰ ਉਦਾਸ ਹੈ। 
ਬਾਪੁ ਬੇਬੇ ਇੱਕ ਦੂਜੇ ਤੋਂ 
ਬਾਹਰ ਨਿਕਲ ਗਏ ਨੇ। 
ਭਾਬੀ ਗੈਮ ਸੁੰਮ ਚਿੱਟੇ 
ਕੱਪੜਿਆਂ ਚ ਵੀਰੇ ਦੀ 
ਤਿਰੈਗੇ ਚ ਲਿਪਟੀ ਲਾਸ਼ 
ਵਾਲੀ ਫੋਟੋ ਵੇਖਦੀ ਰੋ ਰਹੀ ਹੈ। 
ਵੀਰ ਪਿਛਲੇ ਦਿਨੀਂ 
ਸਰਹੱਦ ਤੇ ਜੂਝਦੇ ਹੋਏ 

ਜੋਗ ਚ ਸ਼ਹੀਦ ਹੋ ਗਿਆ । 
ਮੈਂ ਕਦੀ ਬਾਹਰ ਗਲੀ `ਚ 
ਹੋਲੀ ਖੇਡਦਿਆਂ ਬੱਚਿਆਂ ਵੱਲ 
ਤੇ ਕਦੀ ਭਾਬੀ ਦੇ ਹੱਥ ਚ ਫੜੀ 
ਵਰਿਆਮ 


5।। 58000 9801 50101 । 0੩9 


26 


ਬਦਲ ਜਾਂਦੇ ਹਨ । 

ਰੈਗ ਵੀ ਤੇ ਮਨ ਵੀ। 
ਡੁਗਰੀ, ਲੁਧਿਆਣਾ 
ਸੈਪਰਕ- 9646863733 


ਉੱਚੀ ਤੈਗ ਵਲਗਣ `ਚ ਘੋਰ ਹਨੇਰ ਰਹੇ 
ਭਾਵੇਂ ਹਰ ਦਿਨ ਸੂਰਜ ਡੁੱਬਦੇ ਚੜ੍ਹਦੇ ਰਹੇ। 


ਅਸੀਂ ਆਸ਼ਕ ਸਾਂ ਚਾਨਣ ਦੇ ਅਜ਼ਲਾਂ ਤੋਂ 
ਤਾਹੀਓਂ ਬਣ ਬਣ ਕੇ ਜੁਗਨੂੰ ਜਗਦੇ ਰਹੇ। 


੪ ੨ -_ ੯ ੨. 


ਹਰ ਸਿਆੜ ਵਿੱਚ ਅੱਖਰ ਹਾਂ ਧਰਦੇ ਰਹੇ। 
ਸੈਪਰਕ - 7696401390 


ਮਾਰਚ-2023 


॥01॥॥10111210124101021016110 10112] ਵ0001॥॥ 


ਯਾਦਦਾਸ਼ਤ ਤੇਜ਼ ਕਰਨ ਦਾ ਢੇਗ 


ਹਾਵਰਡ ਯੂਨੀਵਰਸਿਟੀ ਲਗਾਤਾਰ ਨਵੀਆਂ ਖੋਜਾਂ ਵਿਚ ਜੁਟੀ 
ਰਹਿਦੀ ਹੈ। ਇਹ ਜਾਣੀ ਬੁਝੀ ਗੌਲ ਹੈ ਕਿ ਉਮਰ ਵਧਣ ਨਾਲ 
ਯਾਦਦਾਸ਼ਤ ਘਟਦੀ ਹੈ। ਕਈਆਂ ਦੀ ਤਾਂ ਪੂਰੀ ਤਰ੍ਹਾਂ ਹੀ ਚਲੀ 
ਜਾਂਦੀ ਹੈ। ਲੋਕ ਅਜਿਹਿਆਂ ਨੂੰ ਸੌਤਰਿਆ-ਬਹੌਤਰਿਆ ਕਹਿ ਦਿੰਦੇ 
ਹਨ। 
ਫੌਂਲਣ ਲੌਗ ਜਾਂਦੇ ਹਨ ਜਾਂ ਲਿਸਟਾਂ ਵਿਚਲੇ ਕੈਮ ਕਰਨੇ ਭੋਲ ਜਾਂਦੇ 
ਹਨ। ਉਨ੍ਹਾਂ ਲਈ ਇਹ ਜਾਣਕਾਰੀ ਫ਼ਾਇਦੇਮਦ ਸਾਬਤ ਹੋ ਸਕਦੀ 
ਹੈ। 

ਮਨੁੱਖੀ ਮਨ ਯਾਦਾਂ ਨੂੰ ਤਿਨ ਸਟੇਜਾਂ ਵਿੱਚ ਵੰਡ ਕੇ ਸਾਂਭਦਾ 


੮ ੬ 
ਕਾ 


ਪੌਕੀ ਕੌਂਚੀ ਪੂਰੀ ਗੌਲ :- ਇਹ ਕੁੱਝ ਸਮੇਂ ਤੌਕ ਗੌਲ 

ਇਨ-ਬਿਨ ਪੂਰੀ ਯਾਦ ਰਹਿ ਜਾਂਦੀ ਹੈ। 

ਉ ਸਵਾਰ ਕੇ ਸਾਂਭਣਾ :- ਕੁੱਝ ਚਿਰ ਬਾਅਦ ਉਹੀ ਗੌਲ ਥੋੜ੍ਹਾ 
ਬਹੁਤ ਝਾੜ ਕੇ ਲੋੜ ਅਨੁਸਾਰ ਹਿੱਸਾ ਸਾਂਭ ਲਿਆ ਜਾਂਦਾ 
ਹੈ। 

6 ਰੋਜ਼ਮਰਾ ਦਾ ਹਿੱਸਾ ਬਣਨਾ :- ਗਰਮ ਦੌਂਧ ਦਾ ਸੜਿਆ 
ਲੱਸੀ ਵੀ ਫੂਕਾਂ ਮਾਰ ਕੇ ਪੀਂਦਾ ਹੈ। ਉਸੇ ਤਰ੍ਹਾਂ ਕੋਈ ਯਾਦ 
ਸਾਵਧਾਨੀ ਵਜੋਂ ਰੋਜ਼ਮਰਾ ਦੀ ਜ਼ਿਦਗੀ ਦਾ ਹਿੱਸਾ ਹੀ 
ਬਣ ਜਾਂਦੀ ਹੈ। ਮਿਸਾਲ ਵਜੋਂ-ਮੋੜ੍ਹ ਉੱਤੇ ਐਕਸੀਡੈਂਟ 
ਹੋਇਆ ਸੀ ਤਾਂ ਉਮਰ ਭਰ ਉਸ ਥਾਂ ਤੋਂ ਧਿਆਨ ਨਾਲ 
ਚੁਫ਼ੇਰਾ ਵੇਖ ਕੇ ਹੀ ਮੋੜ ਕੌਟਿਆ ਜਾਂਦਾ ਹੈ। 

ਦਿਮਾਗ਼ ਦੇ ਕੌਂਝ ਮਹੀਨ ਹਿੱਸੇ ਲਗਾਤਾਰ ਯਾਦਾਂ ਉਘਾੜਨ ਵਿਚ 

ਜੁਟੇ ਰਹਿਦੇ ਹਨ। ਦਿਨ ਵਿਚ ਸੈਂਕੜੇ ਤੋਂ ਵੱਧ ਵਾਰ ਚੀਜ਼ਾਂ ਯਾਦ 
ਕਰਨ ਦੀ ਲੋੜ ਪੈਂਦੀ ਹੈ। ਉਸ ਵਾਸਤੇ ਖ਼ਰਬਾਂ ਸੈੱਲ ਅਤੇ ਉਨ੍ਹਾਂ ਦੇ 
ਜੋੜ ਲਗਾਤਾਰ ਕੈਮ ਕਰਦੇ ਹਨ। ਇਸ ਦੌਰਾਨ ਹੋਈ ਟੋਂਟ ਭੌਜ ਨੂੰ 
ਰਿਪੇਅਰ ਕਰਨ ਲਈ ਵੌਖ ਸੈੱਲਾਂ ਦੀ ਯੂਨਿਟ ਲਗਾਤਾਰ ਕੈਮ 
ਕਰਦੀ ਹੈ। ਸਾਨੂੰ ਭਾਵੇਂ ਆਮ ਜਿਹੀ ਗੌਲ ਹੀ ਜਾਪੇ ਪਰ, 'ਕੌਲ ਕੀ 
ਖਾਧਾ ਸੀ”, ਵਰਗੀ ਮਾਮੂਲੀ ਜਿਹੀ ਗੌਲ ਨੂੰ ਯਾਦ ਕਰਨ ਲਈ ਸਾਰਾ 
ਸਿਸਟਮ ਹਿਲਜੁਲ ਕਰਦਾ ਹੈ। ਇਹੋ ਜਿਹੀਆਂ ਸੈਂਕੜੇ ਗੌਲਾਂ ਰੋਜ਼ 
ਯਾਦ ਕਰ ਕੇ ਦਿਮਾਗ਼ ਜਵਾਬ ਲੌਭ ਕੇ ਦਿੰਦਾ ਹੈ। 

ਇਸੇ ਲਈ ਦਿਮਾਗ਼ ਨੂੰ ਚੁਸਤ ਰੌਖਣ ਅਤੇ ਵੇਲੇ ਸਿਰ 
ਪੂਰਾ ਆਰਾਮ ਦੇਣ ਦੀ ਲੋੜ ਹੁੰਦੀ ਹੈ। 

ਯਾਦਦਾਸ਼ਤ ਉਘਾੜਣ ਲਈ ਦੋ ਤਰੀਕੇ ਹੁੰਦੇ ਹਨ। 
ਵਰਿਆਮ 


5।। 58000 9801 50101 । 0੫9 


ਡਾ. ਹਰਸ਼ਿੰਦਰ ਕੌਰ,ਐੱਮ.ਡੀ. 

ਪਹਿਲਾ, ਬਾਹਰੀ ਸੁਣੇਹੇ ਤੇ ਦੂਜਾ, ਅਦਰੂਨੀ। ਸੈੱਲਾਂ ਰਾਹੀਂ 
ਪਹੁਚੀਆਂ ਤਰੈਗਾਂ ਜਿਸ ਤਰੀਕੇ ਛਪਦੀਆਂ ਹਨ, ਉਨ੍ਹਾਂ ਨੂੰ ਇਕ 
ਯੂਨਿਟ ਦੇ ਇੰਕ ਨੁੌਂਕਰੇ ਤਹਿ ਬਣਾ ਕੇ, ਯਾਦ ਦੇ ਰੂਪ ਵਿੱਚ ਰੌਖ 
ਲਿਆ ਜਾਂਦਾ ਹੈ। ਫੇਰ ਦਿਮਾਗ਼ ਉਸ ਯਾਦ ਨੂੰ ਆਪਣੀ ਲਿਆਕਤ 
ਅਨੁਸਾਰ ਚੈਗੀ, ਮਾੜੀ, ਬੇਹੂਦਾ, ਸ਼ਰਮਸਾਰ, ਭਿਆਨਕ ਆਦਿ 
ਲੇਬਲ ਲਾ ਕੇ ਸਾਂਭ ਲੈਂਦਾ ਹੈ।ਉਸ ਤੋਂ ਬਾਅਦ ਇਸ ਯਾਦ ਦੀ ਛਾਂਟੀ 
ਕੀਤੀ ਜਾਂਦੀ ਹੈ ਕਿ ਕਿਨਾ ਹਿੱਸਾ ਉਸ ਵਿੱਚੋਂ ਪਕੀ ਯਾਦ ਬਣਾ ਕੇ 
ਰੌਖਣਾ ਹੈ। 

ਇਸ ਤੋਂ ਬਾਅਦ ਕਿਸ ਕਿਸਮ ਦਾ ਕਦਮ ਪ੍ੰਟਣਾ ਹੈ-ਸ਼ਾਂਤ 
ਰਹਿਣਾ ਹੈ, ਭੜਕਣਾ ਹੈ, ਬਦਲਾ ਲੈਣਾ ਹੈ ਜਾਂ ਹੌਲੀ-ਹੌਲੀ ਭੁਲਾ 
ਦੇਣਾ ਹੈ-ਬਾਰੇ ਫ਼ੈਸਲਾ ਲਿਆ ਜਾਂਦਾ ਹੈ। 

ਇਸ ਯਾਦ ਉੱਤੇ ਬਾਹਰੀ ਅਸਰ ਹੁੰਦੇ ਹਨ :- ਉਸ ਸਮੇਂ ਦਾ 
ਤਣਾਓ, ਗੌਸਾ, ਲੜਾਈ, ਪਿਆਰ, ਮੌਤ ਆਦਿ। ਜੇ ਯਾਦ ਪਿਆਰੀ 
ਹੋਵੇ ਜਾਂ ਡੂਘੀ ਸੋਟ ਮਾਰ ਗਈ ਹੋਵੇ ਤਾਂ ਛੇਤੀ ਭੋਂਲਦੀ ਨਹੀਂ। ਤਣਾਓ 
ਅਧੀਨ ਜੁੜੀਆਂ ਯਾਦਾਂ ਹੌਲੀ-ਹੌਲੀ ਫਿੰਕੀਆਂ ਪੈਣ ਲੋਗ ਪੈਂਦੀਆਂ 
ਹਨ ਤੇ ਦੁਬਾਰਾ ਧਿਆਨ ਕਰਨ ਉੱਤੇ ਪੂਰੀ ਯਾਦ ਉਘਾੜੀ ਨਹੀਂ 
ਜਾਂਦੀ। 

ਕਈ ਵਾਰ ਬਿਲਕੁਲ ਉਸੇ ਤਰ੍ਹਾਂ ਦੀ ਘਟਨਾ ਦਿਸ ਪਵੇ 
ਤਾਂ ਛਪੀ ਹੋਈ ਯਾਦ ਦਾ ਕੁਝ ਹਿੱਸਾ ਉੱਘੜ ਕੇ ਸਾਹਮਣੇ ਆ ਜਾਂਦਾ 
ਹੈ। 

ਸਾਡੇ ਸੁੌਤਿਆਂ ਹੋਇਆਂ ਵੀ ਦਿਮਾਗ਼ ਦਾ ਇੱਕ ਹਿੱਸਾ 
ਹਮੇਸ਼ਾ ਜਾਗਦਾ ਹੋਇਆ, ਸਾਫ਼-ਸਫ਼ਾਈ ਕਰਦਾ ਅਤੇ ਯਾਦਾਂ ਨੂੰ 
ਇੰਧਰ-ਉੱਧਰ ਸਾਂਭਦਾ ਜਾਂ ਝਾੜਦਾ ਰਹਿਦਾ ਹੈ। ਇਸੇ ਕਰਕੇ ਕਦੇ 
ਕਦਾਈਂ ਸ਼ੌਤਿਆਂ ਵੀ ਮੁਹ ਉੱਤੇ ਮੁਸਕਾਨ, ਹਾਸਾ ਜਾਂ ਮੂਹੋਂ ਕੁਬੋਲ 
ਨਿਕਲ ਜਾਂਦੇ ਹਨ। 

ਯਾਦਦਾਸ਼ਤ ਵਧਾਉਣ ਬਾਰੇ ਅਨੇਕ ਖੋਜਾਂ ਹੋ ਚੁਕੀਆਂ ਹਨ। 
ਇਸ ਬਾਬਤ 30 ਸਾਲਾਂ ਦੀ ਹਾਵਰਡ ਯੂਨੀਵਰਸਿਟੀ ਵੱਲੋਂ ਕੀਤੀ ਖੋਜ 
ਦੇ ਕੁਝ ਅਸ਼ ਸਾਂਝੇ ਕਰ ਰਹੀ ਹਾਂ :- 
ਹੈ, ਹੋਰ ਨਵੀਆਂ ਚੀਜ਼ਾਂ _ਸਿੱਖਣੀਆਂ ਜਾਰੀ _ਰੌਖਣੀਆਂ 


ਸੁਡੋਕੂ ਖੇਡਣੀ, ਪਹੇਲੀਆਂ ਬੁੱਝਣੀਆਂ ਆਦਿ। ਇਸ ਤਰ੍ਹਾਂ 
ਦਿਮਾਗ਼ ਲਗਾਤਾਰ ਹਿਲਜੁਲ ਵਿਚ ਜੁਟਿਆ ਰਹਿਦਾ ਹੈ 
ਮਾਰਚ-2023 


(31੧01815॥00)6001181.%0।। 


ਤੇ ਚੁਸਤ ਰਹਿਦਾ ਹੈ। 
ਨ ਜਿਨੀਆਂ ਜ਼ਿਆਦਾ ਇਦ੍ੀਆਂ ਦੀ ਵਰਤੋਂ ਕੀਤੀ ਜਾਵੇ, 
ਓਨਾ ਹੀ ਵਧੀਆ ਰਹਿਦਾ ਹੈ :- 
ਪਕੀ ਯਾਦ ਬਣਾਉਣ ਲਈ ਵੇਖਣਾ, ਸੁਣਨਾ, ਟੋਹਣਾ, 
ਸੁਘਣਾ ਆਦਿ ਸ਼ਕਤੀਆਂ ਰਲਾ ਕੇ ਜ਼ਿਆਦਾ ਅਸਰਦਾਰ ਸਾਬਤ 
ਹੋ ਜਾਂਦੇ ਹਨ। ਦਿਮਾਗ਼ ਦਾ 'ਪਿਰੀਫੌਰਮ ਕੌਰਟੈਕਸ” ਹਿੱਸਾ ਸੁਘੀ 
ਹੋਈ ਚੀਜ਼ ਨੂੰ ਯਾਦ ਰੌਖਣ ਵਿਚ ਮਦਦ ਕਰਦਾ ਹੈ। ਇਜ ਵੌਖੋ-ਵੌਖ 
ਹਿੱਸੇ ਰਲ ਮਿਲ ਕੇ, ਯਾਨੀ ਨਜ਼ਰ, ਛੋਹ, ਸੁਣਨਾ ਆਦਿ ਅਲੋਂਗ- 
ਅਲੌਂਗ ਸੁਣੇਹੇ ਭੇਜ ਕੇ ਪਹਿਲਾਂ ਯਾਦ ਪਕੀ ਕਰਨ ਵਿਚ ਮਦਦ 
ਕਰਦੇ ਹਨ ਤੇ ਫਿਰ ਯਾਦ ਉਘਾੜਨ ਵਿਚ ਵੀ ਮਦਦ ਕਰਦੇ ਹਨ। 
ਸੁਘਣ ਲਈ ਜੁੜੀ ਯਾਦ ਜ਼ਿਆਦਾ ਪੌਕੀ ਹੁੰਦੀ ਹੈ। 
3. ਆਪਣੇ ਆਪ ਉੱਤੇ ਯਕੀਨ ਰੌਖਣਾ :- 
ਜਦੋਂ ਆਪ ਹੀ ਆਪਣੇ ਆਪ ਨੂੰ ਇਹ ਕਹਿਣਾ ਸ਼ੁਰੁ 
ਕਰ ਦੇਈਏ ਕਿ ਹੁਣ ਤਾਂ ਚੀਜ਼ਾਂ ਡੁਂਲਣ ਲੌਂਗ ਪਈਆਂ ਹਨ, ਚਲੋਂ 
ਉਮਰ ਲੈਘ ਗਈ ਹੈ, ਤਾਂ ਗੋਲ ਜ਼ਿਆਦਾ ਦੇਰ ਦਿਮਾਗ਼ ਵਿਚ 
ਟਿਕਦੀ ਹੀ ਨਹੀਂ। ਇਹ ਸੋਚ ਹੀ ਦਿਮਾਗ਼ ਨੂੰ ਤਰੋਤਾਜ਼ਾ ਤੇ ਤੇਜ਼ 
ਰੌਖਣ ਵਾਲੀਆਂ ਕਸਰਤਾਂ ਕਰਨ ਤੋਂ ਰੇਕ ਦਿਦੀ ਹੈ। 
4. ਦਿਮਾਗ਼ ਦੀ ਵਧੀਆ ਵਰਤੋਂ ਕਰਨੀ :- 
ਹਰ ਨਿੱਕੀ ਤੋਂ ਨਿੱਕੀ ਗਲ ਯਾਦ ਰੌਖਣੀ ਦਿਮਾਗ਼ 
ਲਈ ਵੀ ਔਖੀ ਹੁੰਦੀ ਹੈ। ਜਿਵੇਂ ਰਸੋਈ ਵਿਚ ਕੈਮ ਕਰਦਿਆਂ ਚਾਬੀ 
ਕਿਸੇ ਕੋਨੇ ਵਿਚ ਰੌਖੀ ਗਈ, ਕੀ ਸਬਜ਼ੀ ਵਿਚ ਦੁਬਾਰਾ ਲੂਣ ਤਾਂ 
ਨਹੀਂ ਪੈ ਗਿਆ, ਘਰ ਅਦਰ ਵੜਦਿਆਂ ਐਨਕ ਕਿੱਥੇ ਰੌਖ ਦਿੱਤੀ, 
ਵਗੈਰਾਹ। 
ਇਸੇ ਲਈ ਕ੍ਰਮਵਾਰ ਚੀਜ਼ਾਂ ਕਰਨ ਦੀ ਲੋੜ ਹੁੰਦੀ ਹੈ। 
ਮਿਸਾਲ ਵਜੋਂ ਘਰ ਅਦਰ ਵੜ ਕੇ ਚਾਬੀ ਇਕੋ ਥਾਂ, ਐਨਕ ਦੂਜੀ ਥਾਂ 
ਤੇ ਕਾਗਜ਼ ਤੀਜੀ ਥਾਂ। ਜੇ ਉਸੇ ਤਰ੍ਹਾਂ ਚੀਜ਼ਾਂ ਰੌਖੀਆਂ ਜਾਣ ਤਾਂ 
ਦਿਮਾਗ਼ ਨੂੰ ਫ਼ਾਲਤੂ ਚੀਜ਼ਾਂ ਲਗਾਤਾਰ ਯਾਦ ਰੌਖਣ ਦੀ ਲੋੜ ਨਹੀਂ 
ਰਹਿਦੀ। 
ਇਜ ਹੀ ਬਜ਼ਾਰ ਜਾਣ ਲੌਗਿਆਂ ਜ਼ੁਬਾਨੀ ਰੋਟਾ ਲਾਉਣ 
ਨਾਲੋਂ ਕਾਗਜ਼ ਉੱਤੇ ਲਿਖਣਾ ਬਿਹਤਰ ਹੈ ਤਾਂ ਜੋ ਦਿਮਾਗ਼ ਉੱਤੇ 
ਫ਼ਾਲਤੂ ਦਾ ਬੋਝ ਨਾ ਪਵੇ। 
ਕਾਗਜ਼ਾਂ ਦੀ ਵੀ ਇਕ ਫਾਈਲ ਲਾਉਣੀ ਠੀਕ ਹੈ ਤਾਂ ਜੋ 
ਕਾਗਜ਼ ਲੌਭਦਿਆਂ ਸਾਰਾ ਘਰ ਉੱਤੇ ਥੋਲੇ ਨਾ ਕੀਤਾ ਜਾਵੇ । ਫਰਿਜ 
ਉੱਤੇ ਜਾਂ ਅਲਮਾਰੀ ਉੱਤੇ ਇੰਕ ਕਲਿੱਪ ਲਾ ਕੇ ਰੋਜ਼ ਦੇ ਕਰਨ ਵਾਲੇ 
ਕੈਮ ਲਿਖੇ ਜਾ ਸਕਦੇ ਹਨ। 
5. ਉੱਚੀ ਬੇਲ ਕੇ ਆਪਣੇ ਆਪ ਨੂੰ ਸੁਣਾਓ :- 
ਜਿਸ ਚੀਜ਼ ਦੇ ਭੋਲਣ ਦਾ ਖ਼ਤਰਾ ਹੋਵੇ, ਉਸ ਦੀ ਥਾਂ 
ਬਾਰੇ ਆਪਣੇ ਆਪ ਨੂੰ ਉੱਚਾ ਬੋਲ ਕੇ ਸੁਣਾਓ ਤਾਂ ਦਿਮਾਗ਼ ਦੀ 
ਗ਼ਰਾਰੀ ਵਿਚ ਗੌਲ ਅੜ ਜਾਂਦੀ ਹੈ। ਮਸਲਨ-ਐਹ ਪਰਸ ਮੈਂ ਇੱਥੇ 
ਰੌਖ ਰਹੀ ਹਾਂ-ਉੱਚੀ ਬੋਲ ਕੇ ਕਮਰੇ ਵਿੱਚੋਂ ਬਾਹਰ ਨਿਕਲ ਜਾਓ। 
ਵਰਿਆਮ 


5।। 58000 9801 50101 । 0੫9 


2 


ਹੈ। ਕੋਈ ਸ਼ਰਮ ਦੀ ਗੌਲ ਨਹੀਂ ਜੇ ਆਪਣੇ ਆਪ ਨੂੰ ਦੁਬਾਰਾ ਉੱਚੀ 
ਬੋਲ ਕੇ ਪੁਛ ਲਵੋ-ਯਾਦ ਹੈ ਨਾ ਪਰਸ ਐੱਥੇ ਰੌਖਿਆ ਹੈ! 
6. ਅੰਖੀਆਂ ਗੌਲਾਂ ਇਕੌਠੀਆਂ ਯਾਦ ਨਾ ਕੀਤੀਆਂ ਜਾਣ :- 
ਜਦੋਂ ਦਿਮਾਗ਼ ਦੇ ਪੂਰੇ ਹਿੱਸੇ ਇਕ ਔਖਾ ਚੈਪਟਰ ਮਸਾਂ ਹੀ 

ਯਾਦ ਕਰ ਕੇ ਹਟੇ ਹੋਣ ਤਾਂ ਉਸੇ ਵੇਲੇ ਇਕ ਹੋਰ ਔਖਾ ਚੈਪਟਰ ਯਾਦ 
ਕਰਨ ਨਾਲ ਦਿਮਾਗ਼ ਦੀ ਬੋਸ ਹੋ ਜਾਂਦੀ ਹੈ ਤੇ ਪਹਿਲਾਂ ਦਾ ਯਾਦ 
ਕੀਤਾ ਚੈਪਟਰ ਵੀ ਅੰਧਾ ਭੁਲ ਜਾਂਦਾ ਹੈ। ਇਸੇ ਲਈ ਇੰਕ ਔਖਾ ਤੇ 
ਫੇਰ ਇੰਕ ਸੌਖਾ ਚੈਪਟਰ ਯਾਦ ਕਰਨ ਨਾਲ ਦਿਮਾਗ਼ ਨੂੰ ਰਤਾ ਕੁ 
ਆਰਾਮ ਮਿਲ ਜਾਂਦਾ ਹੈ। 

ਮਿਸਾਲ ਵਜੋਂ ਮਾਮੇ ਦੀ ਭੂਆ ਦੇ ਸਾਂਢੂ ਦੀ ਗਵਾਂਢਣ ਦਾ 
ਰਿਸ਼ਤਾ ਪਤਨੀ ਦੀ ਭਰਜਾਈ ਦੀ ਭਾਬੀ ਦੇ ਭਰਾ ਦੇ ਦੋਸਤ ਨਾਲ 
ਕਰਵਾਉਣ ਲਈ ਸਾਰੇ ਰਿਸ਼ਤੇਦਾਰਾਂ ਦੇ ਨਾਂ ਯਾਦ ਰੌਖਣੇ ਔਖੇ ਹੋ 
ਸਕਦੇ ਹਨ ! 


ਨ, ਬਾਰ-ਬਾਰ ਯਾਦ ਕਰਨਾ :- 
ਔਖਾ ਚੈਪਟਰ ਕਈ ਵਾਰ ਪੜ੍ਹਨ ਨਾਲ ਸੌਖਿਆਂ ਯਾਦ 
ਹੋਣ ਲੋਗ ਪੈਂਦਾ ਹੈ। ਔਖੀਆਂ ਸਤਰਾਂ ਆਪਣੇ ਕਮਰੇ ਵਿਚ ਸਾਹਮਣੀ 
ਕੈਧ ਉੱਤੇ ਲਿਖ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਲੈਘਦੇ ਵੜਦੇ 
ਬਾਰ-ਬਾਰ ਨਜ਼ਰਾਂ ਸਾਹਮਣੇ ਆ ਜਾਣ ਤੇ ਦਿਮਾਗ਼ ਪੌਕੀ ਯਾਦ 
ਬਣਾ ਸਕੇ। 
ਸਾਰਾ ਸਾਲ ਪੜ੍ਹਦੇ ਰਹਿਣ ਨਾਲ ਚੈਪਟਰ ਜ਼ਿਆਦਾ ਚਗੀ 
ਤਰ੍ਹਾਂ ਯਾਦ ਰਹਿਦੇ ਹਨ। ਇਮਤਿਹਾਨ ਤੋਂ ਕੁੱਝ ਦਿਨ ਪਹਿਲਾਂ ਲਾਏ 
ਰੋਟਿਆਂ ਦੀ ਪੌਕੀ ਯਾਦ ਨਹੀਂ ਬਣਦੀ। ਇਸੇ ਲਈ ਰੋਟੇ ਲਾਉਣ 
ਵਾਲਿਆਂ ਦੀ ਬੁਨਿਆਦ ਕੌਚੀ ਰਹਿ ਜਾਂਦੀ ਹੈ। 
ਕੈ. ਲੈਅ ਤਾਲ ਦੀ ਵਰਤੋਂ :- 
ਜੇ ਸਬਜ਼ੀ, ਐਨਕ ਲਿਆਉਣੀ, ਅਲਮਾਰੀ ਠੀਕ, 
ਸਕੂਲ ਫੀਸ ਭਰਨ ਵਾਲੇ ਕੈਮ ਕਰਨੇ ਹਨ ਤਾਂ ਹਰ ਸ਼ਬਦ ਦਾ ਪਹਿਲਾ 
ਔਖਰ ਜੋੜ ਲਵੋ- ਸ, ਅ, ਅ, ਸ ਤੇ 'ਸਾਸ” ਯਾਦ ਰੌਖ ਲਵੋ ਤਾਂ ਕੈਮ 
ਡੁਲਦੇ ਨਹੀਂ। 
ਯਾਦਦਾਸ਼ਤ ਤੇਜ਼ ਕਰਨ ਲਈ ਰਾਮਬਾਣ ਹੈ-ਪਿਆਰ 
ਕਰਨਾ ! 
ਪਿਆਰ ਨਾਲ ਭਿੰਜਿਆ ਮਨ ਤਿਨ ਗੁਣਾ ਤਾਕਤ 
ਨਾਲ ਭਰ ਜਾਂਦਾ ਹੈ! ਜਦੋਂ ਯਾਦਦਾਸ਼ਤ ਘਟਦੀ ਜਾਪੇ ਤਾਂ ਕਿਸੇ ਨੂੰ 
ਪਿਆਰ ਕਰਨਾ ਸ਼ੁਰੁ ਕਰ ਦਿਓ, ਭਾਵੇਂ ਇਨਸਾਨ ਨਾਲ, ਜਾਨਵਰ 
ਨਾਲ ਜਾਂ ਰੌਬ ਨਾਲ , ਪਰ ਕਰੋ ਜ਼ਰੂਰ ! 
ਅਜ਼ਮਾਓ ਤੇ ਯਾਦਾਂ ਤਾਜ਼ਾ ਕਰ ਲਓ ! 
ਪੀਤ ਨਗਰ, ਲੋਅਰ ਮਾਲ ਪਟਿਆਲਾ। 
ਸੈਪਰਕ : 0175-2216783 


ਮਾਰਚ-2023 


(31੧01815॥00)6001181.%0।। 


ਗੁਰਦਵਾਰਾ ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦੀਵਾਨ ਅਸਥਾਨ ਤੋਂ 


ਸ਼ਬਦ ਦੀ ਕਥਾ ਦਾ ਸੰਕਲਪ, ਮਕਸਦ ਤੇ ਮਹਾਤਮ ੧ 


ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ, ਸੀ ਗੁਰੁ 
ਗ੍ਰੰਥ ਸਾਹਿਬ ਜੀ ਦਾ ਜੋ ਹੁਕਮਨਾਮਾ ਅੰਮਿ੍‌ਤ ਵੇਲੇ ਪਰਾਪਤ ਹੁੰਦਾ 
ਹੈ, ਉਸਦੀ ਕਥਾ ਗੁਰਦਵਾਰਾ ਮੰਜੀ ਸਾਹਿਬ ਦੇ ਦਿਵਾਨ 
ਅਸਥਾਨ ਤੋਂ',ਸਿੱਖ ਸੰਗਤ ਨੂੰ ਹਰ ਰੋਜ਼, ਸਵੇਰੇ 7.45 ਤੇ ਸਰਵਣ 
ਕਰਵਾਈ ਜਾਂਦੀ ਹੈ। ਇਹ ਮਹੱਤਵਪੂਰਨ ਹੈ ਕਿ ਇਸ ਦਾ ਸਿੱਧਾ 
ਪਰਸਾਰਨ ਪੀ.ਟੀ.ਸੀ (ਪੰਜਾਬੀ) ਟੀ.ਵੀ ਚੈਨਲ ਰਾਹੀਂ ਦੇਸ਼- 
ਵਿਦੇਸ਼ ਬੈਠੀਆਂ ਸਿੱਖ ਸੰਗਤਾਂ ਦੀ ਸਹੂਲਤ ਲਈ ਕਰਵਾਇਆ 
ਜਾਂਦਾ ਹੈ।ਇਹ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ, ਇੱਕ 
ਸੁਚਾਰੂ ਤੇ ਸ਼ਲਾਘਾਯੋਗ ਉਦਮ ਹੈ। 

ਸ਼ਬਦ ਦੇ ਗਿਆਤਾ, ਪੰਥਕ ਰਵਾਇਤਾਂ ਤੇ ਗੁਰ ਇਤਿਹਾਸ 
ਦੇ ਖੋਜੀ ਤੇ ਗਿਆਨਵਾਨ ਕਥਾਵਾਚਕ , ਹਰ ਰੋਜ਼ ਸਵੇਰੇ ਸਚਖੰਡ 
ਸੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਪਰਾਪਤ ਹੁਕਮਨਾਮੇ ਦੇ 
ਸ਼ਬਦ ਦੀ ਕਥਾ ਦੀ ਸੇਵਾ ਨਿਭਾਉਂਦੇ ਹਨ। ਇਹ ਸੇਵਾ, ਉਨ੍ਹਾਂ ਨੂੰ 
ਵਾਰੀ ਸਿਰ, ਨਿਯਮ ਅਨੁਸਾਰ,ਸੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ 
ਮੁੱਖ ਗਰੰਥੀ, ਸਿੰਘ ਸਾਹਿਬ ਵੱਲੋਂ, ਬੜੇ ਆਦਰ ਤੇ ਸਨਮਾਨ ਨਾਲ 
ਬਖਸ਼ੀ ਜਾਂਦੀ ਹੈ। ਮੰਜੀ ਸਾਹਿਬ ਦੇ ਦਿਵਾਨ ਅਸਥਾਨ ਤੇ 
“ਹੁਕਮਨਾਮਾ” ਦੀ ਕਥਾ ਕਰਨ ਵਾਲਿਆਂ ਵਿੱਚ, ਸਤਿਕਾਰ ਯੋਗ 
ਸਿੰਘ ਸਾਹਿਬਾਨ ਸੀ ਦਰਬਾਰ ਸਾਹਿਬ ਤੇ ਸਿੰਘ ਸਾਹਿਬ ਸੀ 
ਅਕਾਲ ਤਖਤ ਸਾਹਿਬ ਤੋਂ ਬਿਨਾਂ , ਹੋਰ ਬਹੁਤ ਸਾਰੇ ਇਤਿਹਾਸਕ 
ਵਿਦੇਸ਼ ਵਿੱਚ ਕਥਾ ਦੀ ਸੇਵਾ ਨਿਭਾ ਰਹੇ, ਪ੍ਰਸਿੱਧ ਤੇ ਗੁਣਵਾਨ 
ਕਥਾਵਾਚਕ ਵੀ, ਵਿਸ਼ੇਸ਼ ਸੱਦੇ ਉੱਤੇ ਸੀ ਅੰਮਿ੍‌ਤਸਰ ਸਾਹਿਬ ਪੁੱਜ 
ਕੇ ਕਥਾ ਦੇ ਮਹਾਤਮ ਵਿੱਚ ਹਾਜ਼ਰੀ ਭਰਦੇ ਹਨ। 

ਕਵੀ ਚੁੜਾਮਣੀ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ 
ਕੀਤੇ ਗਏ, ਸਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ, ਸਿੱਖ ਧਰਮ 
ਵਿੱਚ ਸ਼ਬਦ ਦੀ ਕਥਾ ਤੇ ਵਿਖਿਆਨ ਦੀ ਪ੍ਰਥਾ ਦਾ ਮੁਲ ਅਰੰਭ, ਸੀ 
ਗੁਰ ਨਾਨਕ ਦੇਵ ਜੀ ਦੇ, ਕਰਤਾਰਪੁਰ ਸਾਹਿਬ ਵਿਖੇ ਬਿਰਾਜਣ ਦੇ 
ਸਮੇਂ ਤੋ ਹੋਇਆ ਹੈ। ਸੀ ਗੁਰ ਨਾਨਕ ਦੇਵ ਜੀ ਦੇ ਕਰਤਾਰਪੁਰ 
ਸਾਹਿਬ ਆਗਮਨ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ ਵਾਰ 


ਵਰਿਆਮ 


5।। 58000 9801 50101 । 0੩9 


29 


-ਬੀਰ ਦਵਿੰਦਰ ਸਿੰਘ 

38 ਵਿੱਚ ਇਸ ਤਰ੍ਹਾਂ ਕਰਦੇ ਹਨ; 

ਫਿਰਿ ਬਾਬਾ ਆਇਆ ਕਰਤਾਰਪੁਰਿ 

ਭੇਖ ਉਦਾਸੀ ਸਗਲ ਉਤਾਰਾ ॥ 

ਪਹਿਰਿ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥ 

ਉਲਟੀ ਗੰਗ ਵਹਾਈਓਨਿ 

ਗੁਰ ਅੰਗਦ ਸਿਰਿ ਉਪਰਿ ਧਾਰਾ॥ 

ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ॥ 

ਬਾਣੀ ਮੁਖਹੁ ਉਚਾਰੀਐ ਹੁਇ ਰਸਨਾਈ ਮਿਟੈ ਅੰਧਿਆਰਾ॥ 

ਗਿਆਨ ਗੋਸਟਿ ਚਰਚਾ ਸਦਾ ਅਨਹਦਿ 

ਸਬਦਿ ਉਠੇ ਧੁਨਕਾਰਾ॥ 

ਸੋਦਰ ਆਰਤੀ ਗਾਵੀਐ ਅੰਮਿ੍‌ਤ ਵੇਲੇ ਜਾਪ ਉਚਾਰਾ॥ 

ਗੁਰਮੁਖਿ ਭਾਰ ਅਥਰਬਣਿ ਤਾਰਾ॥38॥ 


ਇਹ ਬੜੀ ਰੌਚਕ ਸਾਖੀ ਹੈ ਕਿ ਜਦੋਂ ਗੁਰ ਨਾਨਕ ਦੇਵ ਜੀ 
ਕਰਤਾਰ ਸਾਹਿਬ ਵਿਖੇ ਪੁੱਜ ਕੇ ਖੇਤੀ ਕਰਨ ਲੱਗੇ ਤਦ ਹਰ ਰੋਜ਼ 
ਸ਼ਾਮ ਨੂੰ ਆਪ ਸ਼ਬਦ ਕੀਰਤਨ ਦੀ ਚੌਂਕੀ ਲਾਉਂਦੇ ਸਨ।ਇਸ ਸ਼ਬਦ 
ਚੌਂਕੀ ਵਿੱਚ ਹਾਜ਼ਰੀ ਭਰਨ ਵਾਲਿਆਂ ਵਿੱਚ, ਮੂਲਾ ਕੀੜ, 
ਪ੍ਰਿਥੀਮਲ, ਰਾਮਾ, ਮਾਲੋਂ, ਮਾਂਗੋ, ਕਾਲੂ, ਭਗਤਾ ਓਹਰੀ, ਸੀਹਾਂ, 
ਫਿਰਣਾ, ਗੱਜਣ ਤੋਂ ਬਿਨਾਂ ਦੋ ਸਕੇ ਭਰਾ ਖੇਡਾ ਤੇ ਪਿਿਥਾ ਵੀ ਸ਼ਬਦ 
ਕੀਰਤਨ ਦੀ ਚੌਂਕੀ ਵਿੱਚ ਹਾਜ਼ਰੀ ਭਰਿਆ ਕਰਦੇ ਸਨ।ਇਨ੍ਹਾਂ 
ਦੋਹਵਾਂ ਭਰਾਵਾਂ ਨੇ ਇਕ ਦਿਨ ਸਤਗੁਰਾਂ ਪਾਸ ਅਰਜ਼ ਕੀਤੀ ਕਿ 
“ਮਾਹਰਾਜ ਸਾਨੂੰ ਇਹ ਬਾਣੀ, ਜੋ ਆਪ ਗਾਇਨ ਕਰਕੇ ਸਰਵਣ 
ਕਰਵਾਉਂਦੇ ਹੋ, ਇਸਦੀ ਕੋਈ ਸਮਝ ਨਹੀਂ ਪੈਂਦੀ, ਆਪ ਕਿ੍‌ਪਾ 
ਕਰੋ, ਸਾਡੇ ਵਰਗਿਆਂ ਲਈ ਇਸ ਨੂੰ ਸਰਲ ਕਰਕੇ ਸਮਝਾਵਣ ਦੀ 
ਬਖਸ਼ਿਸ਼ ਕਰੋ?” ਤਦ ਉਨ੍ਹਾਂ ਦੋ ਸਿੱਖਾਂ ਦੀ ਅਰਜ਼ ਬੇਨਤੀ ਪਰਵਾਨ 
ਕਰਕੇ ਸਤਿਗੁਰ ਨਾਨਕ ਦੇਵ ਜੀ ਨੇ ਆਪ ਸ਼ਬਦ ਦੀ ਕਥਾ ਤੇ 
ਵਿਖਿਆਨ ਦੇ ਮਹਾਤਮ ਦਾ ਅਰੰਭ ਕੀਤਾ। ਉਸ ਤੋਂ ਬਾਅਦ ਫੇਰ 
ਕਥਾ ਦੀ ਮਰਿਆਦਾ ਦਾ ਪ੍ਰਵਾਹ ਨਿਰੰਤਰ ਚਲਦਾ ਆਇਆ। 
ਗੁਰਦਵਾਰਾ ਮੰਜੀ ਸਾਹਿਬ ਦੇ ਪਵਿੱਤਰ ਅਸਥਾਨ ਤੋਂ ਪੰਜਵੇਂ 


ਮਾਰਚ-2023 


(31੧01815॥00)6001181.%0।। 


ਪਤਾਸ਼ਾਹ, ਸ਼ੀ ਗੁਰ ਅਰਜਨ ਦੇਵ ਜੀ ਆਪ ਕਥਾ ਕਰਦੇ ਸਨ। 
ਇਸੇ ਅਸਥਾਨ ਤੇ ਪੰਜਵੇ ਪਾਤਸ਼ਾਹ ਨੇ ਬਾਰਹ ਮਾਹਾ ਮਾਝ ਮਹਲਾ 
ਪੰਜਵਾਂ ਘਰੁ ਚੌਥਾ ਦੇ ਸ਼ਬਦ; 

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ 

ਚਾਰਿ ਕੁੰਟ ਦਹ ਦਿਸ ਭਰਮੇ ਥਕਿ ਆਏ ਪ੍ਰਭ ਕੀ ਸਾਮ॥ 

ਦਾ ਉਚਾਰਨ ਕੀਤਾ ਤੇ ਉਸ ਸ਼ਬਦ ਦੀ ਕਥਾ ਤੇ ਵਿਖਿਆਨ 
ਵੀ ਕੀਤਾ । ਇਹ ਸ਼ਬਦੁ ਸਰੀ ਗੁਰ ਗਰੰਥ ਸਾਹਿਬ ਜੀ ਦੇ ਅੰਗ-133 
ਉੱਤੇ ਸੁਭਾਇਮਾਨ ਹੈ। ਇੱਥੇ ਹੀ ਗੁਰ ਜੀ ਨੇ ਸ਼ਬਦ ਦੀ ਕਥਾ ਦੇ 
ਮਹਾਤਮ ਨੂੰ ਰਾਗ ਗਉੜੀ ਵਿੱਚ ਇਸ ਤਰ੍ਹਾਂ ਦਰਸਾਇਆ ਹੈ; 

ਸਭ ਤੇ ਉਤਮ ਹਰਿ ਕੀ ਕਥਾ॥ 

ਨਾਮੁ ਸੁਨਤ ਦਰਦ ਦੁਖ ਲਥਾ ॥ 

ਨਾਮ ਕੀ ਮਹਿਮਾ ਸੰਤ ਰਿਦ ਵਸੈ॥ 

ਸੰਤ ਪ੍ਰਤਾਪਿ ਦੁਰਤੁ ਸਭੁ ਨਸੈ॥ 

ਸੰਤ ਕਾ ਸੰਗੁ ਵਡਭਾਗੀ ਪਾਈਐ॥ 

ਸੰਤ ਕੀ ਸੇਵਾ ਨਾਮੁ ਧਿਆਈਐ॥ 

ਨਾਮ ਤੁਲਿ ਕਛੁ ਅਵਰ ਨ ਹੋਇ॥ 

ਨਾਨਕ ਗੁਰਮੁਖਿ ਨਾਮ ਪਾਵੈ ਜਨੁ ਕੋਇ॥ 

( ਅਰਥਾਤ : ਵਾਹਿਗੁਰੂ ਦੀ ਗਿਆਨ ਗੋਸ਼ਟ ਸਾਰਿਆਂ ਤੋਂ 
ਸ਼੍ਰੇਸ਼ਟ ਹੈ। ਨਾਮ ਦੀ ਮਹਿਮਾਂ ਨੂੰ ਸੁਵਣ ਕਰਨ ਨਾਲ ਸਭ ਦੁੱਖ 
ਦਰਦ ਤੇ ਪੀੜਾ ਦੂਰ ਹੋ ਜਾਂਦੇ ਹਨ। ਸ਼ਬਦ ਦੀ ਉਸਤਤ ਸਾਧੂ ਮਨਾਂ 
ਵਿੱਚ ਵੱਸਦੀ ਹੈ, ਸਾਧੂ ਅਤੇ ਸੰਤਾਂ ਦੇ ਤਪ ਤੇਜ ਕਾਰਨ, ਪਾਪ ਦੂਰ 
ਹੋ ਜਾਂਦੇ ਹਨ।ਸੰਤ ਅਤੇ ਸਾਧੂ ਮਨਾਂ ਦੀ ਸੰਗਤ ਕੇਵਲ ਵੱਡੇ ਭਾਗਾਂ 
ਨਾਲ ਨਸੀਬ ਹੁੰਦੀ ਹੈ।ਸਾਧੂਆਂ ਦੀ ਟਹਿਲ ਸੇਵਾ ਦੁਆਰਾ ਨਾਮ ਦੇ 
ਸਿਮਰਨ ਦਾ ਸਬੱਥ ਬਣਦਾ ਹੈ। ਵਾਹਿਗੁਰੂ ਦੇ ਨਾਮ ਬਰਾਬਰ ਸੰਸਾਰ 
ਵਿੱਚ ਹੋਰ ਕੋਈ ਚੀਜ਼ ਨਹੀਂ। ਹੇ ਨਾਨਕ, ਕੋਈ ਵਿਰਲੇ ਮਨੁੱਖ ਹੀ 
ਗੁਰਾਂ ਦੇ ਰਾਹੀਂ ਨਾਮ ਨੂੰ ਪਰਾਪਤ ਕਰਦੇ ਹਨ) 

ਗੁਰਦਵਾਰਾ ਮੰਜੀ ਸਾਹਿਬ ਦੇ ਦਿਵਾਨ ਅਸਥਾਨ ਤੋਂ ਭਾਈ 
ਗੁਰਦਾਸ ਜੀ ਵੀ ਲੰਬਾ ਸਮਾਂ ਸ਼ਬਦ ਦੀ ਕਥਾ ਤੇ ਵਿਖਿਆਨ 
ਪ੍ਰਸਤੁਤ ਕਰਦੇ ਰਹੇ ਹਨ। ਦਸਮ ਪਾਤਸ਼ਾਹ ਹਜ਼ੂਰ,ਸੀ ਗੁਰ ਗੋਬਿੰਦ 
ਸਿੰਘ ਜੀ ਨੇ ਵੀ ਸੀ ਦਮਦਮਾ ਸਾਹਿਬ ਵਿਖੇ, ਪੋਥੀ ਸਾਹਿਬ ਦੀ 
ਅੰਤਮ ਸੰਪਾਦਨਾ ਸਮੇਂ, ਜੋ ਨੌਵੀਂ ਪਾਤਸ਼ਾਹੀ ਗੁਰ ਤੇਗ ਬਹਾਦਰ 
ਜੀ ਦੇ 57 ਸਲੋਕ ਪੋਥੀ ਸਾਹਿਬ ਵਿੱਚ ਸ਼ਾਮਲ ਕੀਤੇ ਹਨ ਉਨ੍ਹਾਂ ਦੀ 
ਕਥਾ ਤੇ ਸ਼ਬਦ ਅਰਥ ਵੀ ਗੁਰ ਦਸਮ ਪਾਤਸ਼ਾਹ ਨੇ ਆਪਣੇ 
ਮੁਬਾਰਿਕ ਮੁਖਾਰਬਿੰਦ ਤੋਂ, ਦਮਦਮਾ ਸਾਹਿਬ ਵਿਖੇ ਮੌਜੂਦ 48 
ਸਿੰਘਾਂ ਨੂੰ ਸਰਵਣ ਕਰਵਾਏ ਸਨ । ਉਨ੍ਹਾਂ ਸੁਭਾਗੇ ਸਿੰਘਾਂ ਵਿੱਚ 
ਭਾਈ ਮਨੀ ਸਿੰਘ ਜੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ 
ਵਰਿਆਮ 


5।। 58000 9801 50101 । 0੩9 


20 


ਭਾਈ ਗੁਰਬਖਸ਼ ਸਿੰਘ ਜੀ ਆਦਿ ਸ਼ਾਮਲ ਸਨ।ਇਸ ਉਪਰੰਤ ਸੀ 
ਦਮਦਮਾ ਸਾਹਿਬ ਵਿਖੇ ਕਥਾ ਦੀ ਸੇਵਾ ਭਾਈ ਮਨੀ ਸਿੰਘ ਜੀ 
ਨਿਭਾਉਂਦੇ ਰਹੇ ਹਨ ਅਤੇ ਇਹ ਸੇਵਾ, ਉਨ੍ਹਾਂ ਨੇ ਗੁਰ ਕੇ ਮਹਿਲਾਂ 
ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਵੱਲੋਂ ,ਸੀ ਹਰਿਮੰਦਰ 
ਸਾਹਿਬ, ਦਰਬਾਰ ਸਾਹਿਬ ਦੇ ਗ੍ਰੰਥੀ ਥਾਪੇ ਜਾਣ ਤੋਂ ਬਾਆਦ, 
ਗੁਰਦਵਾਰਾ ਮੰਜੀ ਸਾਹਿਬ ਦੇ ਦਿਵਾਨ ਅਸਥਾਨ ਤੋਂ, ਬੰਦ ਬੰਦ 
ਕਟਵਾ ਕੇ ਸ਼ਹਾਦਤ ਦੇਣ ਦੇ ਆਖਰੀ ਸਮੇਂ ਤੱਕ ਜਾਰੀ ਰੱਖੀ।ਇੱਥੇ 
ਇਹ ਵਰਨਣ ਯੋਗ ਹੈ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਸ਼ਬਦ ਦੀ 
ਕਥਾ ਤੇ ਵਿਖਿਆਨ ਦੀ ਦੀਖਿਆ ਭਾਈ ਮਨੀ ਸਿੰਘ ਜੀ ਪਾਸੋਂ 
ਪਰਾਪਤ ਕੀਤੀ ਸੀ ਅਤੇ ਭਾਈ ਸੂਰਤ ਸਿੰਘ ਜੀ ਨੇ ਸੀ ਗੁਰ ਗ੍ਰੰਥ 
ਸਾਹਿਬ ਜੀ ਦੇ ਅਰਥ ਤੇ ਉਨ੍ਹਾਂ ਦੀ ਵਿਅਖਿਆ ਦਾ ਗੁਣ ਤੇ 
ਗਿਯਾਨ ,ਭਾਈ ਗੁਰਬਖ਼ਸ਼ ਸਿੰਘ ਜੀ ਪਾਸੋਂ ਗੁਹਿਣ ਕੀਤਾ ਸੀ।ਇਸ 
ਜਾਣਕਾਰੀ ਦੇ ਤੱਥ,ਕਬਿੱਤ ਭੇਦਾਵਲੀ” ਵਿੱਚ ਇਸ ਤਰ੍ਹਾਂ ਅੰਕਿਤ 
ਹਨ ) 

ਮਨੀ ਸਿੰਘ ਜੀ ਕ੍ਰਿਪਾ ਕਰਿ ਸੁਚ ਸੇਵਕ ਨਿਜ ਜਾਨ॥ 

ਸ਼ੀ ਗੁਰਬਖ਼ਸ਼ ਮ੍ਰਿਗੇਸ਼ ਕੌ ਅਰਥ ਪਢਾਏ ਮਾਨ॥ 

ਤਿਨ ਤੇ ਸੂਰਤ ਸਿੰਘ ਜੀ ਪਢੇ ਪ੍ਰੀਤਿ ਅਤਿ ਧਾਰਿ॥ 

ਗਯਾਨੀ ਸੰਗਯਾ ਜਗਤ ਮੈਂ ਵਿਦਤ ਭਈ ਸੁ ਅਪਾਰ ॥ 

ਤਿਨ ਕੇ ਦ੍ਰੈ ਸੁਤ ਪ੍ਗਟ ਇਕ ਸ਼ੀ ਗੁਰਦਾਸ ਮਿ੍‌ਹੇਸ਼॥ 

ਸੰਤ ਸਿੰਘ ਗਯਾਨੀ ਦੁਤੀ ਮਨੋਂ ਵਯਾਸ ਜਸ ਏਸ॥ 

ਸੁਧਾਸਰੇ ਹਰੀ ਮੰਦਰੇ ਕਥਾ ਰੀਤਿ ਗੁਰ ਗੰਥ ॥ 

ਬਾਸੁਰ ਚਤੁਰਥ ਜਾਮ ਮੈਂ ਸ਼ੰਤਾ ਸੁਨਿ ਸਭ ਪੰਥ॥ 

(ਕਵਿਤ ਭੇਦਾਵਲੀ) 

ਉਪਰੋਕਤ ਦੀ ਦਿ੍‌ਸ਼ਟੀ ਵਿੱਚ,ਇਸ ਨਿਬੰਧ ਦਾ ਸਮੁੱਚਾ 
ਪ੍ਰਚਲਨ ਸੱਖਣਾ ਰਹੇਗਾ ਜੇ ਸ਼ਬਦ ਦੀ ਕਥਾ ਦੇ ਪ੍ਰਸੰਗ ਵਿੱਚ ਸੀ 
ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, ਸੀ ਗੁਰ ਗ੍ਰੰਥ ਸਾਹਿਬ ਜੀ ਦੀ 
ਲੌਢੇ ਪਹਿਰ ਕਥਾ ਕਰਨ ਵਾਲੇ,ਮਹਾਨ ਕਥਾਕਾਰ ਗਿਯਾਨੀ ਭਾਈ 
ਸੰਤ ਸਿੰਘ ਜੀ ਦਾ ਜ਼ਿਕਰ ਨਾ ਕੀਤਾ ਜਾਵੇ। 

ਉਕਤ ਦਰਜ ਹਵਾਲੇ ਅਨੁਸਾਰ ਗਿਆਨੀ ਸੂਰਤ ਸਿੰਘ ਜੀ ਦੇ 
ਦੋ ਪੁੱਤਰ, ਭਾਈ ਗੁਰਦਾਸ ਸਿੰਘ ਤੇ ਭਾਈ ਸੰਤ ਸਿੰਘ ਜੀ ਸਨ। 
ਭਾਈ ਸੰਤ ਸਿੰਘ ਇੱਕ ਤਕੜੇ ਜੋਧਾ ਪੁਰਖ ਸਨ ਤੇ ਆਪ ਨੇ 
ਮਾਹਰਾਜਾ ਰਣਜੀਤ ਸਿੰਘ ਦੀ ਕਿਸੇ ਔਖੇ ਸਮੇਂ, ਮੈਦਾਨੇ ਜੰਗ ਵਿੱਚ 
ਇਮਦਾਦ ਕੀਤੀ ਸੀ, ਜਿਸ ਕਾਰਨ ਮਾਹਰਾਜਾ ਰਣਜੀਤ ਸਿੰਘ 
ਆਪ ਦਾ ਬਹੁਤ ਸਨਮਾਨ ਕਰਦੇ ਸਨ। ਜਦੋਂ ਆਪ ਦੇ ਵੱਡੇ ਭਰਾਤਾ 
ਭਾਈ ਗੁਰਦਾਸ ਸਿੰਘ ਜੋ ਸੀ ਦਰਬਾਰ ਸਾਹਿਬ ਦੀ ਸੇਵਾ ਕਰਦੇ 
ਸਨ, ਚੜ੍ਹਾਈ ਕਰ ਗਏ, ਤਦ ਆਪ ਜੀ ਨੇ ਆਪਣੇ ਆਪ ਨੂੰ ਸਦਾ 


ਮਾਰਚ-2023 


(3॥੧01815॥00)6001181.%0।। 


ਲਈ ਸਰੀ ਦਰਬਾਰ ਸਾਹਿਬ ਦੀ ਸੇਵਾ ਵਿੱਚ ਸਮਰਪਤ ਕਰਕੇ, ਧਰਮ 
ਵਿਦਿਆ, ਕਥਾ ਤੇ ਧਰਮ ਪ੍ਰਚਾਰ ਦਾ ਜੀਵਨ ਧਾਰਨ ਕਰ 
ਲਿਆ।ਭਾਈ ਸੰਤ ਸਿੰਘ ਜੀ “ਗਿਆਨੀ ਸੰਤ ਸਿੰਘ” ਦੇ ਨਾਮ ਤੋਂ 
ਪ੍ਰਸਿੱਧ ਹੋਏ।ਜਿੱਥੇ ਆਪ ਸੀ ਦਰਬਾਰ ਸਾਹਿਬ ਵਿੱਚ, ਸੀ ਗੁਰ ਗ੍ਰੰਥ 
ਸਾਹਿਬ ਜੀ ਦੀ ਕਥਾ, ਲੌਢੇ ਪਹਿਰ ਕਰਿਆ ਕਰਦੇ ਸਨ, ਇਸ ਤੋਂ 
ਬਿਨਾਂ ਦੂਸਰਾ ਕੰਮ ਆਪ ਦਰਬਾਰ ਸਾਹਿਬ ਦੀ ਇਮਾਰਤ ਲਈ ਸੋਨੇ 
ਦੀ ਸੇਵਾ ਕਰਵਾਉਣ ਦਾ ਕਰਦੇ ਹੁੰਦੇ ਸਨ।ਇਸਦੇ ਪਰਮਾਣ ਵੱਜੋਂ 
ਸੀ ਦਰਬਾਰ ਸਾਹਿਬ ਦੀ ਪੁਰਬੋਤੀ ਬਾਹੀ ਤੇ ਨਿਮਨ ਦਰਜ, ਇਕ 
ਖੁਤਬਾ ਲਿਖਿਆ ਹੋਇਆ ਹੈ; 

“ ਸੇਵਾ ਸੀ ਗੁਰ ਰਾਮਦਾਸ ਜੀ ਕੀ ਸੂਰਨਕੀ ਅਰ ਸੰਗ ਸੁਪੇਦ 
ਕੀ ਬਡਭਾਗੀ ਜਾਣ ਕੇ ਸੀ ਮਾਹਰਾਜਾ ਰਣਜੀਤ ਸਿੰਘ ਜੀ ਸੌਂ 
ਕਰਾਈ ਮਾਰਫਤ ਸੀ ਭਾਈ ਸੰਤ ਸਿੰਘ ਗਯਾਨੀ ਜੀ ਕੀ”? 

ਇੱਥੇ ਇੱਕ ਹੋਰ ਜਾਣਕਾਰੀ ਵੀ ਵਰਨਣ ਯੋਗ ਹੈ ਕਿ ਸੀ 
ਦਰਬਾਰ ਸਾਹਿਬ ਵਿੱਚ ਸੀ ਗੁਰ ਗ੍ਰੰਥ ਸਾਹਿਬ ਜੀ ਦੀ ਕਥਾ ਕਰਨ 
ਦੇ ਗੁਣ ਦੀ ਮਹਾਨ ਕੁਸ਼ਲਤਾ ਤੇ ਅਧਿਆਤਮਕ _ ਬੋਧ ਤੋਂ 
ਇਲਾਵਾ, ਆਪ ਸਿੱਖ ਪੰਥ ਦੇ ਚੁੜਾਮਣੀ ਕਵੀ ਭਾਈ ਸੰਤੋਖ ਸਿੰਘ 
ਜੀ ਦੇ'ਵਿਦਿਆ ਦਾਤਾ” ਵੀ ਸਨ। 

ਉਪਰੋਕਤ ਬਿਰਤਾਂਤ ਤੋ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰ 
ਘਰ ਵਿੱਚ 'ਸ਼ਬਦ” ਦੀ ਕਥਾ ਤੇ ਵਿਖਿਆਨ ਦੀ ਪੱਧਤੀ, ਲਗਪਗ 
500 ਸਾਲ ਤੋਂ ਚਲੀ ਆ ਰਹੀ ਹੈ।ਸਿੱਖ ਧਰਮ ਦੇ ਪਰਚਾਰ ਅਤੇ 
ਪਰਸਾਰ ਵਾਸਤੇ, ਸਿੱਖ ਧਰਮ ਦੀ ਫਿਲਾਸਫ਼ੀ ਦੇ ਅਨੂਰੁਪ, ਸ਼ਬਦ 
ਦੀ ਕਥਾ ਅਤੇ ਸ਼ਬਦ-ਵਿਚਾਰ ਦੇ ਨਿਰੰਤਰ ਪ੍ਰਵਾਹ,ਦਾ ਮਕਸਦ 
ਏਹੀ ਹੁੰਦਾ ਹੈ ਕਿ ਸਿੱਖ ਸੰਗਤ ਦੇ ਮਨ ਮਸਤਕ ਤੱਕ ਸ਼ਬਦ ਦਾ 
ਭਾਵ ਸਹੀ ਰੂਪ ਵਿੱਚ ਸਮਾ ਸਕੇ।ਇਸ ਲਈ ਗੁਰਮਤ ਸਿਧਾਂਤ ਵਿੱਚ 
ਨਿਪੁੰਨ ਕਥਾਕਾਰਾਂ ਤੇ ਸਾਖੀਕਾਰਾਂ ਦੀ ਸਾਖੀ-ਕਲਾ ਰਾਹੀਂ, ਧਰਮ 
ਦੇ ਜਗਿਆਸੂਆਂ ਦੀ ਰੂਹ ਤੱਕ ਅੱਪੜਨ ਲਈ, ਕਥਾ-ਵਿਚਾਰ, 
ਇਕ ਸਮਾਂ-ਅਜਮਾਇਸ਼ੀ ਵਸੀਲਾ ਤੇ ਕਰਮਵਾਦੀ ਪ੍ਰਣਾਲੀ ਹੈ। 
ਸਿੱਖ ਧਰਮ ਦੇ ਪ੍ਰਚਾਰ ਤੇ ਪਰਸਾਰ ਲਈ, ਸ਼ਬਦ ਦੀ ਕਥਾ ਤੇ 
ਵਿਖਿਆਨ ਦੀ ਵਿਧੀ ਨੂੰ, ਵਕਤ ਦੀ ਨਜ਼ਾਕਤ ਅਨੁਸਾਰ, ਡੂੰਘੇ 
ਅਧਿਐਨ ਤੇ ਮਬਨੀ ਮੁਹਾਰਤ ਦੀ ਸਾਧਨਾ ਨਾਲ, ਹੋਰ ਵਧੇਰੇ, 
ਸੰਵਾਰਨ, ਨਿਖਾਰਨ ਤੇ ਤਰਕ-ਸੰਗਤ ਬਣਾ ਕੇ ਪ੍ਰਭਾਵਸ਼ਾਲੀ 
ਢੰਗ ਨਾਲ ਪ੍ਰਯੋਗ ਕਰਨ ਦੀ ਲੋੜ ਹੈ। 

ਸਿੱਖ ਧਰਮ ਦਾ ਸ਼ੁਮਾਰ, ਅੱਜ ਇੱਕ ਵਿਸ਼ਵ-ਵਿਆਪੀ ਧਰਮ 
ਦੀ ਸ਼੍ਰੇਣੀ ਵਿੱਚ ਹੋ ਚੁੱਕਾ ਹੈ।ਇਸਦੀ ਹਜ਼ੂਰੀ ਹਾਜ਼ਰੀ ਗੁਰਦਵਾਰਾ 
ਸਾਹਿਬਾਨ ਦੇ ਰੁਪ ਵਿੱਚ, ਵਿਸ਼ਵ ਦੇ ਲਗਭਗ ਹਰ ਦੇਸ਼ ਵਿੱਚ 
ਮੌਜੂਦ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ, ਜਿੱਥੇ ਗੁਰਦਵਾਰਾ 


ਵਰਿਆਮ 


5।। 58000 9801 50101 । 0੩9 


ਸਾਹਿਬ ਤੇ ਕੇਸਰੀ ਨਿਸ਼ਾਨ ਸਾਹਿਬ ਨਜ਼ਰੀ ਪੈਂਦਾ ਹੈ, ਇਹ 
ਖਾਲਸਾਈ ਚਿੰਨ੍ਹ , ਸਿੱਖ ਧਰਮ ਦੇ ਪੈਰੋਕਾਰਾਂ ਦੀ ਵੱਸੋਂ ਤੇ ਬਸਤੀਆਂ 
ਦੀ ਪੁਖਤਾ ਨਿਸ਼ਾਨਦੇਹੀ ਕਰਦੇ ਹਨ।ਪਰਬਤਾਂ ਤੇ ਪਹਾੜਾਂ 
ਵਿੱਚ,ਸਹਿਰਾਵਾਂ ਤੇ ਬਰੇਤੀਆਂ ਵਿੱਚ, ਸਮੁੰਦਰ ਤੇ ਦਰਿਆਵਾਂ ਦੇ 
ਕੰਢਿਆਂ ਉੱਤੇ , ਰੋਟੀ-ਰੋਜ਼ੀ, ਰੁਜ਼ਗਾਰ ਤੇ ਕਾਰੋਬਾਰਾਂ ਦੀ ਤਲਾਸ਼ 
ਵਿੱਚ ਪੁੱਜੇ ਤੇ ਵੱਸੇ, ਸ਼ਬਦ ਦੇ ਮੁਤਲਾਸ਼ੀ, ਹਰ ਗੁਰਸਿੱਖ ਦੀ ਰੂਹ, 
ਸੁਰਤੀ ਤੇ ਸੋਝੀ, ਸੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਸੀ 
ਅੰਮ੍ਰਿਤਸਰ, ਨਾਲ ਜੁੜੀ ਹੋਈ ਹੈ।ਉਸਦੀ ਆਸਥਾ ਦੀ ਰੁਹਾਨੀ ਭੁੱਖ 
ਦੀ ਤ੍ਰਿਪਤੀ ਕੇਵਲ ਸੀ ਗੁਰ ਗ੍ਰੰਥ ਸਾਹਿਬ ਦੇ 'ਸ਼ਬਦ” ਦੀ ਸੁਆਤੀ 
ਬੂੰਦ ਨਾਲ ਹੀ ਤ੍ਰਿਪਤ ਹੁੰਦੀ ਹੈ। ਇਸ ਲਈ ਸਿੱਖ ਧਰਮ ਦੇ 
ਅਧਿਆਤਮਕ ਗਿਆਨ ਅਨੁਸਾਰ,ਸ਼ਬਦ” ਹੀ ਰਹਾਨੀਅਤ ਦੇ 
ਸੰਚਾਰ ਦਾ ਮੁੱਢਲਾ ਤੇ ਆਖਰੀ ਸ਼ਿਰੋਮਣੀ ਸ੍ਰੋਤ ਹੈ ਅਤੇ 'ਸ਼ਬਦ'ਦਾ 
ਪਾਠ ਹੀ, ਇਸ ਨਾਮ ਰੂਪੀ ਰੁਹਾਨੀ ਸ੍ਰੋਤ ਦਾ ਮੁਲ-ਮੰਤਰ ਤੇ 
ਪਾਸਵਰਡ ਹੈ। ਨਿਰਸੰਦੇਹ, ਸੀ ਦਰਬਾਰ ਸਾਹਿਬ ਅੰਮ੍ਰਿਤਸਰ 
ਸਾਹਿਬ ਤੋਂ ਬਿਨਾਂ, ਗੁਰ ਸਿੱਖ ਵਾਸਤੇ ਰਹਾਨੀਅਤ ਦਾ ਹੋਰ ਕੋਈ 
ਕੇਂਦਰ ਨਹੀਂ ਹੈ ਗੁਰ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ 
ਉਪਮਾਂ ਕਰਦਿਆਂ ਫੁਰਮਾਇਆ ਸੀ; 

ਡਿਠੇ ਸਭੇ ਥਾਵ ਨਹੀ ਤੁਧ ਜੇਹਿਆ॥ 

ਬਧੋਹੁ ਪੁਰਖਿ ਬਿਧਾਤੇ ਤਾਂ ਤੂ ਸੋਹਿਆ॥ 

(ਸੀ ਗੁਰ ਗ੍ਰੰਥ ਸਾਗਿਬ ਅੰਗ 1361 ਤੋਂ 1363 ਤੀਕਰ) 


( ਭਾਵ: ਮੈਂ ਸਾਰੀਆਂ ਥਾਵਾਂ ਵੇਖ ਲਈਆਂ ਹਨ, ਪ੍ਰੰਤੂ ਤੇਰੇ 
ਵਰਗੀ, ਤੇਰੇ ਤੁਲ ਹੋਰ ਕੋਈ ਨਹੀਂ।ਸਿਰਜਣਹਾਰ ਸੁਆਮੀ, 
ਵਾਹਿਗੁਰੁ ਨੇ ਖੁਦ ਹੀ ਤੇਰੀ ਰਚਨਾ ਕੀਤੀ ਹੈ, ਇਸੇ ਲਈ ਤੂੰ ਅਤੀ 
ਸੁੰਦਰ ਹੈ) 


ਇਸ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮਿ੍‌ਤ ਵੇਲੇ ਪ੍ਰਾਪਤ 
ਹੋਣ ਵਾਲਾ ਹੁਕਮਨਾਮਾ, ਸਮੁੱਚੀ ਸਿੱਖ ਸੰਗਤ ਲਈ ਫੁਰਮਾਨ-ਏ- 
ਇਲਾਹੀ ਹੈ, ਇਸ 'ਸ਼ਬਦ” ਦੀ ਕਥਾ ਤੇ ਉਸ ਪਰਥਾਏ ਕੀਤੇ ਗਏ 
ਵਿਖਿਆਨ ਦਾ _ ਮਹਾਤਮ, ਸਾਨੂੰ ਸਾਤਵਿਕਤਾ ਦਾ ਅਨੰਦ 
ਬਖ਼ਸ਼ਿਸ਼ ਕਰਦਾ ਹੈ। ਇਸ ਰੁਹਾਨੀ ਤਜ਼ਕਰੇ ਦੇ ਅਨੰਦ ਨੂੰ ਕੇਵਲ 
ਮਹਿਸੂਸ ਕੀਤਾ ਜਾ ਸਕਦਾ ਹੈ, ਇਸਦਾ ਅੱਖਰੀ ਵਰਨਣ ਸੰਭਵ 
ਨਹੀਂ। “ਰੂਹ” ਦੀਆਂ ਰੁਹਾਨੀ ਸੈਨਤਾਂ ਦੀ ਕੋਈ ਜ਼ੁਬਾਨ ਨਹੀਂ ਹੁੰਦੀ 
ਤੇ ਨਾਹੀ ਕੋਈ ਭਾਸ਼ਾ ਹੁੰਦੀ ਹੈ। 

ਇਸ ਲਈ ਕਥਾ ਦੇ ਪ੍ਰਸੰਗ ਵਿੱਚ, ਮੇਰੀ ਗੁਰ ਘਰ ਦੇ ਗੁਰਮੱਤ 
ਵਿੱਚ ਨਿਪੁੰਨ ਕਥਾਵਾਚਕਾਂ ਦੀ ਸੇਵਾ ਵਿੱਚ ਸੁਨਿਮਰ ਬੇਨਤੀ ਹੈ ਕਿ 
ਮਾਰਚ-2023 


(3॥੧01815॥00)6001181.%0।। 


“ਸ਼ਬਦ” ਦੀ ਕਥਾ ਤੇ ਵਿਖਿਆਨ ਸਮੇਂ, ਸਿੱਖ ਧਰਮ ਦੀ ਫਿਲਾਸਫ਼ੀ 
ਦੇ ਬੁਨਿਅਦੀ ਭਾਵ ਨੂੰ , ਕਿਸੇ ਵੀ ਸੁਰਤ ਵਿੱਚ ਵਿਚਾਰਾਂ ਦੇ ਪ੍ਰਵਾਹ 
ਸਮੇਂ_ਦਿ੍‌ਸ਼ਟੀ ਤੋਂ ਓਝਲ ਨਾ ਹੋਣ ਦਿੱਤਾ ਜਾਵੇ। ਕਥਾ ਦੇ 
ਵਿਖਿਆਨ ਵਿੱਚ ਵਰਤੀ ਗਈ ਸਾਖੀ ਜਾਂ ਪਰਮਾਣ ਵੱਜੋਂ ਵਰਤੀ 
ਗਈ ਕੋਈ ਵੀ ਹਿਕਾਇਤ ਜਾਂ ਲਘੁ ਕਥਾ, ਕਿਸੇ ਵੀ ਸੂਰਤ ਵਿੱਚ 
ਅਜੇਹੀ ਨਹੀਂ ਹੋਣੀ ਚਾਹੀਦੀ, ਜਿਸ ਦਾ ਪ੍ਰਗਟਾਵਾ ਜਾਂ 
ਭਾਵ,ਸਿੱਖ ਧਰਮ ਦੇ ਬੁਨਿਆਦੀ ਫਲਸਫ਼ੇ ਦੇ ਵਿਪਰੀਤ, ਭਰਮ 
ਭਰੀ ਸ਼ਰਧਾ ਦੇ ਪ੍ਰਭਾਵ ਹੇਠ , ਕਰਮਕਾਂਡ ਦਾ ਦਕਿਆਨੂਸੀ ਮੁਲੰਮਾ 
ਕਰਕੇ , ਭੋਲੀ-ਭਾਲੀ ਸ਼ਰਧਾਵਾਨ ਸਿੱਖ ਸੰਗਤ ਦਾ ਧਿਆਨ ਭੰਗ 
ਕਰਕੇ ,ਉਸਨੂੰ ਅੰਧ-ਵਿਸ਼ਵਾਸ਼ੀ ਕਰਾਮਾਤਾਂ ਦੇ ਭਰਮ ਜਾਲ ਵਿੱਚ 
ਫੁਸਲਾਉੱਣ ਦੀ, ਕੋਈ ਆਕਰਮਕ ਕੋਸ਼ਿਸ਼ ਨਜ਼ਰ ਆਵੇ ਅਤੇ ਜੋ 
ਸਮੁੱਚੀ ਸ਼ਬਦ ਦੀ ਕਥਾ ਦੇ ਅੰਤਰੀ ਭਾਵ ਅਤੇ ਗੁਰਮੱਤ ਦੇ ਸਿਧਾਂਤ 
ਹੋਵੇ ਅਜੇਹੀ ਕੁਚੱਜੀ ਬਿਰਤੀ ਦੇ ਪਸਾਰੇ ਦੀ , ਬੜੇ ਠੋਸ ਢੰਗ ਨਾਲ 
ਹਰ ਪਾਸਿਓਂ ਖ਼ਿਲਾਫ਼ਤ ਕਰਨੀ ਬਣਦੀ ਹੈ। 
ਸਿੱਖ ਧਰਮ ਦੇ ਪ੍ਰਚਾਰ ਤੇ ਪਰਸਾਰ ਦੇ ਵਡੇਰੇ ਹਿਤਾਂ ਵਿੱਚ ਇਹ 
ਜ਼ਰੂਰੀ ਹੈ ਕਿ ਗੁਰਦਵਾਰਾ ਸ੍ਰੀ ਮੰਜੀ ਸਾਹਿਬ ਦੇ ਦਿਵਾਨ ਅਸਥਾਨ 
ਤੋਂ ਹਰ ਰੋਜ਼ ਸਵੇਰੇ ਜੋ ਸੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ 
ਕਥਾ ਸਰਵਣ ਕਰਵਾਈ ਜਾਂਦੀ ਹੈ, ਇਸ ਹੁਕਮਨਾਮੇ ਦੀ ਕਥਾ ਦੀ 
ਸੇਵਾ,ਸਿੱਖ ਪੰਥ ਦੇ ਕੇਵਲ ਉਨ੍ਹਾਂ ਸਿਰਮੌਰ ਕਥਾਵਾਚਕਾਂ ਨੂੰ ਹੀ 
ਦਿੱਤੀ ਜਾਵੇ , ਜੋ ਗੁਰਮੱਤ ਵਿੱਚ ਪੂਰਨ ਤੌਰ ਤੇ ਨਿਪੁੰਨ ਅਤੇ ਸਿੱਖ 
ਧਰਮ ਦੇ ਫਲਸਫ਼ੇ ਦੇ ਪ੍ਰਬੁੱਧ ਗਿਆਨੀ ਹੋਵਣ ਤੇ 'ਸ਼ਬਦ” ਦੇ 
ਵਾਸਤਵਿਕ ਭਾਵ ਨੂੰ ਧੁਰ ਗਹਿਰਾਈ ਤੱਕ ਸਮਝਦੇ ਹੋਣ , ਤੇ ਉਸ 
ਭਾਵ ਨੂੰ , ਗੁਰ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਸਿੱਖ ਪੰਥ ਦੇ 
ਦਾਰਸ਼ਨਿਕ ਸਿਧਾਂਤਾਂ ਤੇ ਅਧਾਰਿਤ, ਤੱਤ ਗਿਆਨ ਨੂੰ , ਆਪਣੇ 
ਵਿਖਿਆਨ ਰਾਹੀਂ ਸਹੀ ਪਰਿਪੇਖ ਵਿੱਚ ਪਰਸਤੁਤ ਕਰਨ ਦੀ 
ਸਲਾਹੀਅਤ ਰੱਖਦੇ ਹੋਣ। 
ਸ਼ਬਦ ਦੀ ਕਥਾ ਦੀ ਪ੍ਰਣਾਲੀ ਨੂੰ ਹੋਰ ਸੁਹਜਮਈ ਅਦਬ ਨਾਲ 
ਸੁਸੱਜਿਤ ਕਰਨ ਹਿਤ ਇਹ ਹੋਰ ਵੀ ਚੰਗਾ ਹੋਵੇਗਾ, ਜੇ ਸ਼੍ਰੋਮਣੀ 
ਗੁਰਦਵਾਰਾ ਪ੍ਰਬੰਧਕ ਕਮੇਟੀ, ਉਤਮ ਕਥਾਵਾਚਕਾਂ ਦੀ ਪਰਖ, 
ਪੜਚੋਲ ਤੇ ਚੋਣ ਹਿਤ, ਕੀਰਤਨ ਸਬ-ਕਮੇਟੀ ਦੀ ਤਰਜ਼ ਤੇ ਇਕ 
ਕਥਾ ਸਬ-ਕਮੇਟੀ ਦਾ ਗਠਨ ਵੀ ਅਮਲ ਵਿੱਚ ਲਿਆਵੇ ਤਾਂ ਜੋ 
ਤਰਫ਼ਦਾਰੀਆਂ ਤੋਂ ਉੱਪਰ ਉੱਠ ਕੇ, ਸੁੱਚੀ ਤੇ ਸ਼ੁੱਧ ਪਰਖ-ਪ੍ਰਣਾਲੀ 
ਰਾਹੀਂ ,ਸਿੱਖ ਪੰਥ ਦੇ ਸਿਰਮੌਰ ਕਥਾਵਾਚਕਾਂ ਦੀ ਚੋਂਣ ਨਿਸ਼ਚਿੱਤ ਹੋ 
ਸਕੇ। 
ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ। 
ਸੰਪਰਕ : 9814033362 


ਵਰਿਆਮ 


5।। 58000 9801 50101 । 0੩9 


22 


ਪਰਮ ਸਨਮਾਨਯੋਗ ਸੀ ਸਤਿਗੁਰੂ ਜਗਜੀਤ ਸਿੰਘ ਜੀ 
ਮਹਾਰਾਜ ਦੇ ਵਿਸ਼ੇਸ਼ ਕਿਰਪ। ਪਾਤਰ ਸਤਿਕਾਰਯੋਗ ਸੰਤ 


ਜਗਦੀਸ਼ ਸਿੰਘ ਵਰਿਆਮ ਜੀ ਨਾਮਧਾਰੀ ਦਰਬਾਰ ਦੇ ਜਨਰਲ 
ਸਕੱਤਰ ਹੋਣ ਦੇ ਨਾਲ ਨਾਲ ਮਾਸਿਕ ਮੈਗਜ਼ੀਨ “ਵਰਿਆਮ” ਦੇ 
ਮੁੱਖ ਸੰਪਾਦਕ ਸਨ ਧਾਰਮਿਕ, ਸਮਾਜਿਕ, ਸੰਗੀਤਕ ਅਤੇ 
ਸਾਹਿਤਕ ਖੇਤਰ ਵਿੱਚ ਉਨ੍ਹਾਂ ਦਾ ਬਹੁਤ ਸਤਿਕਾਰ ਸੀ ਜੋ ਅੱਜ 
ਵੀ ਉਸੇ ਤਰ੍ਹਾਂ ਹੈ। ਮੈਂ ਆਪਣੇ ਆਪ ਨੂੰ ਬਹੁਤ ਖ਼ੁਸ਼ਨਸੀਬ 
ਸਮਝਦਾ ਹਾਂ ਕਿ ਮੈਨੂੰ ਹਮੇਸ਼ਾ ਉਨ੍ਹਾਂ ਦਾ ਆਸ਼ੀਰਵਾਦ ਮਿਲਦਾ 
ਰਿਹਾ ਹੈ ਜੀਵਨ ਵਿੱਚ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਦਾ 
ਮੰਕਾ ਮਿਲਿਆ । ਮੈਨੂੰ ਅਕਸਰ ਕਿਹਾ ਕਰਦੇ ਸਨ ਤੂੰ ਬਹੁਤ 
ਵਧੀਆ ਲਿਖ ਸਕਦਾ ਹੈਂ ਲਿਖਿਆ ਕਰ। ਉਨ੍ਹਾਂ ਦਾ ਹੁਕਮ ਮੰਨ 
ਕੇ ਜੇ ਕਦੇ ਮੈਂ ਕੁਝ ਲਿਖ ਦਿੰਦਾ ਸੀ ਉਸ ਨੂੰ “ਵਰਿਆਮ” ਵਿੱਚ 
ਜਗ੍ਹਾ ਦੇ ਦਿੰਦੇ ਸਨ । ਨਵੈਬਰ 2020 ਨੂੰ ਜਦੋਂ ਸੀ ਸਤਿਗੁ 
ਜਗਜੀਤ ਸਿੰਘ ਜੀ ਦੀ ਜਨਮ ਸ਼ਤਾਬਦੀ ਦੇ ਮੌਕੇ ਤੇ 
“ਵਰਿਆਮ” ਦਾ ਵਿਸ਼ੇਸ਼ ਅੰਕ ਤਿਆਰ ਹੋ ਰਿਹਾ ਸੀ_ ਤਾਂ 
ਵਰਿਆਮ ਸਾਹਿਬ ਦੀ ਸਪੁੱਤਰੀ ਭੈਣ ਜੀ ਰਜਵੰਤ ਕੌਰ ਦਾ 
ਫੋਨ ਆਇਆ “ਵੀਰ ਜੀ, ਸਤਿਗੁਰੁ ਜੀ ਬਾਰੇ ਇੱਕ ਲੇਖ ਤੁਸੀਂ 
ਵੀ ਲਿਖ ਕੇ ਦਿਓ” ਮੈਂ ਬਹੁਤ ਕਿਹਾ ਭੈਣ ਜੀ, ਸਤਿਗੁਰੁ ਜੀ 
ਬਾਰੇ ਮੈਂ ਕਿੱਥੇ ਲਿਖ ਸਕਦਾ ਹਾਂ। ਉਨ੍ਹਾਂ ਮੇਰੀ ਕੋਈ ਗੱਲ ਨਹੀਂ 
ਸੁਣੀ ਕਹਿਣ ਲੱਗੇ ਮੈਂ ਤੁਹਾਡੇ ਲਈ ਜਗ੍ਹਾ ਰੱਖੀ ਹੋਈ ਹੈ, 
ਆਰਟੀਕਲ ਲਿਖ ਕੇ ਹੀ ਦੇਣਾ ਪੈਣਾ ਹੈ। ਸਤਿਗੁਰੁ ਜੀ ਅੱਗੇ 
ਬੇਨਤੀ ਕੀਤੀ ਮੈਨੂੰ ਲਿਖਣਾ ਨਹੀਂ ਆਉਂਦਾ, ਹੁਣ ਆਪ ਹੀ 
ਕਿਰਪਾ ਕਰੇ। ਰਾਤ ਦੇ 2.00 ਵਜੇ ਤੱਕ ਕਲਮ ਫੜ ਕੇ ਬੈਠਾ 
ਰਿਹਾ, ਸਵੇਰ ਤੱਕ ਜੋ ਲਿਖ ਹੋਇਆ ਉਹ ਕਾਗਜ਼ ਭੈਣ ਜੀ ਨੂੰ 
ਭੇਜ ਦਿੱਤੇ। ਮੇਰਾ ਤਿੰਨ ਸਫ਼ੇ ਦਾ ਆਰਟੀਕਲ ਉਸ ਵਿਸ਼ੇਸ਼ ਅੰਕ 
ਵਿੱਚ ਛਪ ਗਿਆ। ਹੁਣ “ਵਰਿਆਮ” ਦਾ ਜਨਵਰੀ-ਫਰਵਰੀ 
2023 ਦਾ ਅੰਕ ਮਿਲਿਆ ਹੈ, ਜਿਸ ਵਿੱਚ ਭੈਣ ਜੀ ਨੇ ਇਕ 
ਸਫ਼ੇ ਤੇ ਮੇਰੀ ਨਵੀਂ ਜਿੰਮੇਵਾਰੀ (ਵਾਇਸ ਚੇਅਰਮੈਨ, ਵਿਰਸਾ 
ਵਿਹਾਰ, ਜਲੈਧਰ) ਦੀ ਖ਼ਬਰ ਲਿਖ ਕੇ ਮੈਨੂੰ ਮਾਣ ਬਖ਼ਸ਼ਿਆ ਹੈ। 
ਮੈਨੂੰ ਵਰਿਆਮ ਸਾਹਿਬ ਦੇ ਆਸ਼ੀਰਵਾਦ ਦਾ ਅਨੁਭਵ ਹੋ ਰਿਹਾ 
ਹੈ। ਦਿਲ ਦੀਆਂ ਗਹਿਰਾਈਆਂ ਤੋਂ ਭੈਣ ਜੀ ਰਜਵੈਤ ਕੌਰ ਜੀ 
ਦਾ ਧੰਨਵਾਦ। ਵਾਹਿਗੁਰੂ ਕਰੇ ਵਰਿਆਮ ਦੀ ਮਹਿਕ ਹਮੇਸ਼ਾ 
ਰਹੇ... -ਸੰਗਤ ਰਾਮ, ਸੈਪਰਕ - 94170-93925 


੭ ॥ 


ਮਾਰਚ-2023 


(3॥੧01815॥00)6001181.%0।। 


ਮਰਮਸਪਰਸ਼ੀ ਆਵਾਜ਼ ਦੀ ਮਿਕਨਾਤੀਸੀ ਖਿੱਚ ਵਾਲੀ 
ਕਵਿਤਾ ਨੇ ਜਿਤਿਆ ਵਾਇਸ ਆਫ ਪਜਾਬ ਦਾ ਸਰਵੋਤਮ ਇਨਾਮ 


ਪੰਜਾਬ ਦੀ 19 ਸਾਲਾ ਕਵਿਤਾ ਨੇ ਪੀ.ਟੀ.ਸੀ. 


ਇਸ ਮੁਕਾਬਲੇ ਦੌਰਾਨ ਉਸ ਨੇ ਚਾਰ 
ਗੋਲਡ ਮੈਡਲ ਵੀ ਜਿੱਤੇ । ਉਸ ਨੇ 2022-23 
ਦੇ ਸੈਸ਼ਨ ਦੌਰਾਨ ਗੁਰੁ ਨਾਨਕ ਦੇਵ ਵਿਸ਼ਵ 
ਗਏ ਜ਼ੋਨਲ ਯੂਥ ਫੈਸਟੀਵਲ ਗਰੁੱਪ ਸੋਂਗ, ਗ੍ਰਪ ਸ਼ਬਦ, ਵਾਰ, 
ਕਵੀਸ਼ਰੀ ਅਤੇ ਨਿੱਜੀ ਗ਼ਜ਼ਲ ਮੁਕਾਬਲੇ ਵਿਚ ਭਾਗ ਲੈ ਕੇ ਪਹਿਲੇ 
ਸਥਾਨ ਹਾਸਿਲ ਕੀਤੇ। ਉਸ ਨੂੰ ਗਣਤੌਤਰ ਦਿਵਸ ਮੌਕੇ ਤੇ ਜ਼ਿਲ੍ਹਾ 
ਪੱਧਰੀ ਸਮਾਗਮ ਵਿਚ ਕੈਬਨਿਟ ਮੋਤਰੀ ਸ. ਹਰਭਜਨ ਸਿੰਘ ਵਲੋਂ 
ਵਿਸ਼ੇਸ ਸਨਮਾਨ ਪ੍ਰਦਾਨ ਕੀਤਾ ਗਿਆ। ਕਾਲਿਜ ਦੇ ਪ੍ਰਿਸੀਪਲ ਪ੍ਰੋ. 
ਗੁਰਿੰਦਰ ਸਿੰਘ ਕਲਸੀ ਅਤੇ ਸਟਾਫ਼ ਨੇ ਵਿਸ਼ੇਸ ਸਨਮਾਨ ਦੇ ਕੇ 
ਆਸ਼ੀਰਵਾਦ ਦਿੱਤਾ। 

ਇਸ ਹਲਕੇ ਦੀ ਵਰਤਮਾਨ ਵਿਧਾਇਕਾ ਸੀਮਤੀ ਅਰਣਾ 
ਚੌਧਰੀ ਨੇ ਉਸ ਨੂੰ ਇੱਕੀ ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ। 
ਧਿਡ ਦੇ ਸਰਪੰਚ ਨੇ ਪੰਜ ਹਜ਼ਾਰ, ਸਕੂਲ ਅਧਿਆਪਕਾ ਮੈਡਮ ਰੀਟਾ 
ਨੇ ਪੈਜ ਹਜ਼ਾਰ ਰੁਪਏ ਅਤੇ ਜ਼ਿਲ੍ਹਾਧੀਸ਼ ਹਿਮਾਂਸ਼ੂ ਅਗਰਵਾਲ ਨੇ ਵੀ 
ਸਨਮਾਨਿਤ ਕੀਤਾ। ਪਿੰਡ ਵਾਲਿਆਂ ਨੇ ਉਸ ਦੇ ਜਿੱਤ ਕੇ ਵਾਪਿਸ 
ਆਉਣ ਦੀ ਖੁਸ਼ੀ ਵਿਚ ਉਸ ਦਾ ਪੂਰੇ-ਪੁਰੇ ਸਤਿਕਾਰ ਨਾਲ ਅਨੇਕਾਂ 
ਹਾਰ ਪਾ ਕੇ ਮਾਨ-ਸਨਮਾਨ ਕੀਤਾ। ਉਸ ਨੇ ਇਹ ਸਰਵੋਤਮ ਇਨਾਮ 
ਗਾਇਨ ਕਲਾ ਦੀ ਬੁਲੰਦੀ ਨਾਲ ਜੋੜਿਆ ਹੈ। 

ਉਸ ਨੇ ਖ਼ਾਸ ਕਰਕੇ ਪਿਛੜੇ ਇਲਾਕੇ ਦੀਆਂ ਮੁਟਿਆਰਾਂ 
ਵਿਚ ਹੀ ਨਹੀਂ ਅਲਬੱਤਾ ਪੂਰੇ ਪੈਜਾਬੀ ਜਗਤ ਦੀ ਗਾਇਨ ਕਲਾ ਨੂੰ 
ਬੱਲ, ਊਰਜ਼ਾ, ਸੈਘਰਸ਼, ਸੈਕਲਪ, ਕਰਮਠਤਾ ਅਤੇ ਨਵੇਂ 
ਕੀਰਤੀਮਾਨ ਨਾਲ ਜੋੜ ਦਿੱਤਾ ਹੈ। ਕਿਉਂਕਿ ਇਕ ਬਿਲਕੁਲ ਪਿਛੜੇ 


ਵਰਿਆਮ 


5।। 58100 9801 50101 । 0੫9 


ਚ” 


-ਬਲਵਿੰਦਰ ਬਾਲਮ ਗੁਰਦਾਸਪੁਰ 
ਇਲਾਕੇ ਦੀ ਗ਼ਰੀਬ ਘਰਾਨੇ ਦੀ ਲੜਕੀ ਨੇ ਇਹ 
ਖਿਤਾਬ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਕੋਈ 


੧ ਤਪਸਿਆ, ਸਾਧਨਾ, ਮਾਨਵ ਜੀਵਨ ਦੀ 


ਸਭਿਆਚਾਰ ਨੂੰ , ਜੀਵਨ ਨੂੰ ਦਿਸ਼ਾ ਅਤੇ 

ਚੇਤਨਤਾ ਪ੍ਰਦਾਨ ਕਰਦੀ ਹੈ। __ਜੀਵਨ 
ਰਾਗਾਤਮਿਕਤਾ ਕਿਸੇ ਦੀ ਮੁਥਾਜ ਨਹੀਂ ਹੈ। 

ਕਵਿਤਾ ਦੇ ਪਿਤਾ ਸੀ ਰੂਪ ਲਾਲ ਇਟ ਭੱਠੇ 'ਤੇ ਮੁਨਸ਼ੀ 


ਮੁਲਾਜਮ ਹਨ। ਉਸ ਦੀ ਮਾਤਾ ਸ੍ਰੀਮਤੀ ਰਸ਼ਮੀ ਦੇਵੀ ਇਕ ਘਰੇਲੂ 
ਮਹਿਲਾ ਹੈ, ਉਸ ਦਾ ਵੱਡਾ ਭਰਾ ਪਵਨ ਕੁਮਾਰ, ਭੈਣ ਮੋਹਨੀ ਅਤੇ ਭੈਣ 
ਸੋਹਣੀ ਹਨ। ਸਾਰੇ ਪਰਿਵਾਰ ਦਾ ਉਸ ਨੂੰ ਹਰ ਪੱਖ ਤੋਂ ਪੁਰਾ-ਪੂਰਾ 
ਸਹਿਯੋਗ ਹੈ। 

ਕਵਿਤਾ ਨੇ ਪ੍ਰਾਇਮਰੀ ਮਿਡਲ ਅਤੇ ਦਸਵੀਂ ਤੱਕ ਦੀ 
ਪੜ੍ਹਾਈ ਪਿਡ ਦੇ ਸਕੂਲਾਂ ਚੋਂ ਹੀ ਕੀਤੀ। ਉਸ ਨੇ ਦੱਸਿਆ ਕਿ ਜਦੋਂ 
ਉਹ ਤਿੰਨ ਸਾਲ ਦੀ ਸੀ ਤਾਂ ਉਸ ਨੂੰ ਗਾਉਣ ਦਾ ਸ਼ੱਕ ਪੈ ਗਿਆ 
ਕਿਉਂਕਿ ਉਸ ਦੇ ਦਾਦਾ ਜੀ ਸਵ. ਵੀਰਪਾਨ ਦੀ ਜਗਰਾਤਾ ਗਾਇਨ 
ਕਰਦੇ ਸਨ ਅਤੇ ਉਨ੍ਹਾਂ ਨੂੰ ਪੈਜਾਬੀ ਗੀਤ ਗਾਉਣ ਦਾ ਵੀ ਸ਼ੌਂਕ ਸੀ। 
ਉਨ੍ਹਾਂ ਦੀ ਗੋਦੀ ਦਾ ਨਿਘ ਮਾਣਦੇ ਹੋਏ ਕਵਿਤਾ ਨੇ ਗਾਇਨ ਕਲਾ ਦੀ 
ਗੁੜ੍ਹਤੀ ਅਪਣੇ ਦਾਦਾ ਜੀ ਕੋਲੋਂ ਲਈ। ਉਨ੍ਹਾਂ ਦੇ ਆਸ਼ੀਰਵਾਦ ਅਤੇ 
ਸ਼ੁਭਕਾਮਨਾਵਾਂ ਦੀ ਬਦੌਲਤ ਉਸ ਵਿਚ ਗਾਇਨ ਕਲਾ ਦੀ ਪੂਗਰਨ 
ਫੁੱਟਣੀ ਸ਼ੁਰੁ ਹੋਈ। ਇਸ ਕਰਕੇ ਉਸ ਦੀ ਆਵਾਜ਼ ਵਿਚ ਲਚਕ, 
ਦਰਦ, ਲਲਕ, ਹੂਕ, ਸੈਘਰਸ਼, ਮਿਹਨਤ, ਲਗਨ, ਸਾਧਨਾ, ਜਨੂੰਨ 
ਅਤੇ ਸੈਵੇਦਨਾ ਭਾਵ ਦੀ ਖ਼ਸ਼ਬੁ ਉਤਪਨ ਹੋਣ ਲੱਗੀ। ਦਾਦਾ ਜੀ ਦੇ 
ਸਦਕੇ ਹੀ, ਉਸ ਵਿਚ ਸੁਰ ਲੈਅ ਵਿਧਾਨ ਦੀ ਸਮਝ ਵਧਣ ਲੱਗੀ। 
ਗਾਇਕ ਕਲਾ ਦਾ ਬੋਧ ਜਾਗਰਿਤ ਹੋਣ ਲੱਗਾ। 

ਕਵਿਤਾ ਨੇ ਛੇਵੀਂ ਕਲਾਸ ਵਿਚ ਪਹਿਲੀ ਵਾਰ “ਸਾਡਾ 
ਚਿੜੀਆਂ ਦਾ ਚੰਬਾ ਵੇ” ਗਾਇਨ ਕਰਕੇ ਖ਼ੂਬ ਵਾਹ ਵਾਹੀ ਲੁੱਟੀ, 

-------------- ___ ਮਾਰਚ-2023 


(31101815॥00)6001181.%0।। 


ਪੜ੍ਹਾਈ ਦੇ ਨਾਲ-ਨਾਲ ਉਹ ਸਤਸੈਗ ਅਤੇ ਸ਼ਬਦ ਕੀਰਤਨ ਵੀ ਕਰ 
ਲੈਂਦੀ ਸੀ। 

ਅਠਵੀਂ ਕਲਾਸ ਵਿਚ ਪੜ੍ਹਦਿਆਂ ਸਕੂਲ ਦੇ ਅਧਿਆਪਕ 
ਦਵਿੰਦਰ ਜੀ ਨੇ ਉਨ੍ਹਾਂ ਨੂੰ ਹੋਰ ਉਤਸਾਹਿਤ ਕੀਤਾ। ਉਸਤਾਦ ਅਲ 
ਮਸਤ ਸੋਨੂੰ ਜੀ ਤੋਂ ਵੀ ਗਾਇਕ ਕਲਾ ਦੀਆਂ ਬਾਰੀਕੀਆਂ ਸਿਖੀਆਂ, 
ਉਸਤਾਦ ਪ੍ਰਸਿੱਧ ਸੈਗੀਤਕਾਰ ਸੈਸਾਰ ਅਲੀ ਜੀ ਨੂੰ ਅਪਣਾ ਗੁਰੁ 
ਮਨਦੇ ਹੋਏ ਗਾਇਕ ਕਲਾ ਦੀਆਂ ਨਿਪਨ ਕਲਾਵਾਂ ਸਿਖੀਆਂ। 
ਬਰਾਬਰ ਗਾਇਨ ਕਲਾ ਵਿੱਚ ਮੁਹਾਰਤ ਰਖਦੀ ਹੈ। ਉਸ ਨੇ ਦੱਸਿਆ 
ਕਿ ਵਾਇਸ ਆਫ਼ ਪੰਜਾਬ ਦੇ ਦੌਰਾਨ ਪ੍ਰਸਿੱਧ ਸੈਗੀਤਕਾਰ ਵਿਵੇਕ 
ਮਹਾਜਨ ਜੀ ਤੋਂ ਕਈ ਗੁਰ ਸਿੱਖੇ, ਇਸ ਪ੍ਰੋਗਰਾਮ ਦੇ ਡਾਇਰੈਕਟਰ 
ਉਮੇਸ਼ ਕੋਹਲੀ ਦੀ ਭੂਮਿਕਾ ਸਲਾਹੁਣ ਯੋਗ ਸੀ ਜਦ ਕਿ ਜੱਜਾਂ ਦੀ 
ਭੂਮਿਕਾ ਵਿਚ ਪ੍ਰਸਿੱਧ ਹਸਤੀਆਂ ਮਾਸਟਰ ਸਲੀਮ, ਸਚਿਨ ਅਹੂਜਾ, 
ਜੋਤਿਕਾ ਟਾਂਗਰੀ ਅਤੇ ਕਪਤਾਨ ਲਾਡੀ ਜੀ ਨੇ ਬਹੁਤ ਹੀ 
ਈਮਾਨਦਾਰੀ ਅਤੇ ਸੁਚੱਜੇ ਢੰਗ ਨਾਲ ਖ਼ੂਬਸੂਰਤ ਫੈਸਲੇ ਲਏ। ਇਨ੍ਹਾ 
ਤੋਂ ਗਾਇਕਾ ਨੇ ਬਹੁਤ ਕੁਝ ਸਿੱਖਿਆ। 

ਕਵਿਤਾ ਨੂੰ ਗਾਉਣ ਦੇ ਨਾਲ-ਨਾਲ ਡਾਂਸ ਕਰਨਾ, 

ਐਕਟਿੰਗ ਕਰਨਾ, ਗਿੱਧਾ ਪਾਉਣਾ, ਬੋਲੀਆਂ ਆਦਿ ਕਲਾਵਾਂ ਦਾ 


ਵੀ ਸ਼ੌਂਕ ਹੈ। ਉਹ ਫਿਲਮ ਉਦਯੋਗ ਤਕ ਜਾਣਾ ਚਾਹੁੰਦੀ ਹੈ ਅਤੇ ਪੇਸ਼ੇ 
ਵਜੋਂ ਇਕ ਅਧਿਆਪਕ ਬਣਨਾ ਚਾਹੰਦੀ ਹੈ। 
ਉਸ ਨੇ ਅਪਣੇ ਗਾਇਨ ਅਭਿਆਸ ਦੌਰਾਨ ਤਿੰਨ 
ਮਹੀਨਿਆਂ ਵਿਚ 32 ਜਾਗਰਨਾਂ ਵਿਚ ਭਜਨ ਗਾਏ ਮਗਰ ਕੋਈ ਸੇਵਾ 
ਫਲ ਨਹੀਂ ਲਿਆ। 
ਉਸ ਨੇ ਆਖੀਰ ਵਿਚ ਆਪਣੇ ਸੰਦੇਸ਼ ਵਿਚ ਕਿਹਾ ਕਿ 
ਲੜਕੀਆਂ ਨੂੰ ਨਿਡਰ, ਨਿਰਪਖ, ਮਿਹਨਤ, ਸੈਘਰਸ਼, ਨਿਝੱਕ, 
ਸੈਵੇਦਨਸ਼ੀਲ ਅਤੇ ਈਮਾਨਦਾਰੀ ਨਾਲ ਅੱਗੇ ਵਧਣਾ ਚਾਹੀਦਾ ਹੈ। 
ਜਿਸ ਨਾਲ ਮਾਂ, ਬਾਪ, ਦੇਸ਼-ਪ੍ਰਦੇਸ਼ ਦਾ ਨਾਮ ਰੌਸ਼ਨ ਹੋਵੇ। 
ਸਹੀ ਮਾਰਗ ਦਰਸ਼ਨ, ਸਹੀ ਕਲਾ ਕੌਸ਼ਲ ਅਤੇ ਸੈਗੀਤ 
ਅਭਿਆਸ ਸਾਧਨਾ ਨੂੰ ਮਿਹਨਤ ਨਾਲ ਤਰਜ਼ੀਹ ਦੇਣੀ ਚਾਹੀਦੀ ਹੈ। 
ਲੜਕੀਆਂ ਹੀ ਅਸਲੀ ਸਭਿਆਚਾਰ ਦੀਆਂ ਕਦਰਾਂ 
ਕੀਮਤਾਂ ਹਨ। ਕਿਰਿਆ ਸ਼ੀਲਤਾ ਨੂੰ ਪ੍ਤੀਬਿਬਤ, ਜੀਵਨ ਦਿ੍‌ਸ਼, 
ਚੇਤਨਤਾ ਪ੍ਰ ਦਾਨ ਕਰਦੀਆਂ ਹਨ। ਪਿਛੜੇ ਖੇਤਰ ਦੀਆਂ ਲੜਕੀਆਂ 
ਨੂੰ ਹਰ ਖੇਤਰ ਵਿਚ ਮਿਹਨਤ ਕਰਕੇ ਅੱਗੇ ਆਉਣਾ ਚਾਹੀਦਾ ਹੈ। 
ਕਵਿਤਾ ਦਾ ਸੈਪਰਕ -6280634664 ਹੈ। 
ਓੰਕਾਰ ਨਗਰ ਗੁਰਦਾਸਪੁਰ, 
ਪਜਾਬ 
ਸੈਪਰਕ - 9815625409 


ਦੇ 


ਨਵੀਂ ਪੀੜ੍ਹੀ ਖਾਸ ਕਰ ਕੇ ਲੜਕੀਆਂ ਪੜ੍ਹ ਡਿੰਵੋ 

ਲਿਖ ਜ਼ਰੂਰ ਗਈਆਂ ਹਨ ਪਰ ਉਹਨਾਂ ਨੂੰ ਘਰ |, 
ਪਤਾ ਨਹੀਂ। ਨਾ ਹੀ ਉਹਨਾਂ ਘਰ ਵਿੱਚ [ 
ਚਰਖੇ ਦੇ ਸਾਰਿਆਂ ਹਿੱਸਿਆਂ ਦੇ ਨਾਂ ਬਾਰੇ ਵੀ 
ਕੱਤਿਆ ਹੀ ਨਹੀਂ। ਇਸ ਕਰ ਕੇ ਉਹਨਾਂ ਨੂੰ 
ਹੋਰ ਵੀ ਬਹੁਤ ਸਾਰੇ ਕੰਮ ਹਨ ਜਿਨ੍ਹਾਂ ਨੂੰ ਵਰਤ 
ਸਾਰਦੀਆਂ ਸਨ। ਹੁਣ ਕੁਝ ਤਸਵੀਰਾਂ ਵੇਖੋ ਤੇ 


ਵਰਿਆਮ 


5।। 58100 9801 50101 । 0੫9 


ਪੰਜਾਬੀ ਸਭਿਆਚਾਰ 
ਦੀਆਂ ਪੁਰਾਣੀਆਂ ਚੀਜ਼ਾਂ 
ਪੰਜਾਬ ਦੀ ਨਵੀਂ ਪੀੜ੍ਹੀ ਨੇ 
ਨਹੀਂ ਸੰਭਾਲੀਆਂ। ਪੰਜਾਬ ਦੀ 


-ਹਰਭਜਨ ਸਿੰਘ ਬਾਜਵਾ 


ਚਰਖੇ ਦੇ ਹਿੱਸਿਆਂ ਬਾਰੇ ਕੌਣ ਦੱਸੇ। ਇਸ ਤਰ੍ਹਾਂ 


ਕੇ ਪੱਡੂ ਔਰਤਾਂ ਆਪਣਾ ਘਰ ਦਾ ਕੰਮ 
ਸਮਾਂ ਮਿਲੇ ਤੇ ਇਹਨਾਂ ਤੇ ਕੰਮ ਕਰ ਕੇ ਵੇਖੋ। 


ਸੰਪਰਕ: 98767-41231 
ਮਾਰਚ-2023 


(3॥੧01815॥00)6001181.%0।। 


ਇਕ ਸੱਚੀ ਕਹਾਣੀ 
ਕਿਸ਼ਤ-ਪਹਿਲੀ 


ਐਸੀ ਮਰਨੀ ਜੋ ਮਰੈ 
ਮੂਲ ਲੇਖਿਕਾ(ਅੰਗਰੇਜ਼ੀ): ਸੀਮਾ ਮਿੱਤਲ ਬਹੁਰਿ ਨ ਮਰਨਾ ਹੋਇ 


ਅਰੂਸ਼ਾ ਦੇ ਪਹਾੜੀ ਖੇਤਰ 'ਤੇ ਇਕ ਹਨੇਰੀ ਸਵੇਰੇ ਧਰਤੀ- 
ਮਾਂ ਨੇ ਇਕ ਅਹਿਲ ਉਬਾਸੀ ਲਈ।ਨਰਮ ਤੇ ਤਾਜ਼ੀ ਸਮੀਰ ਨੇ 
ਚਿੱਕੜ ਹੋਈਆਂ ਸੜਕਾਂ ਸੰਗ ਖਹਿੰਦੇ ਹੋਏ ਮਿੱਟੀ ਦੀ ਮਹਿਕ ਨਾਲ 
ਹਵਾ ਨੂੰ ਖੁਸ਼ਬੂਦਾਰ ਬਣਾ ਦਿੱਤਾ ਸੀ।ਨੌਜਵਾਨ ਕੁੱਕੜ ਬਾਰ ਬਾਰ 
ਬਾਂਗਾਂ ਦੇ ਰਹੇ ਸਨ ਪਰ ਉੱਤਰੀ ਤਨਜ਼ਾਨੀਆਂ ਦਾ ਇਹ ਨਗਰ 
ਉੱਚੀ ਉੱਚੀ ਘਰਾੜੇ ਮਾਰ ਰਿਹਾ ਸੀ। 

ਲਾਲਾ ਬੁੱਧ ਰਾਮ ਤੇ ਉਸਦੀ ਪਤਨੀ ਈਸ਼ਰ ਦੇਈ ਅੰਮ੍ਰਿਤ 
ਵੇਲੇ ਇਸ਼ਨਾਨ ਕਰਨ ਉਪਰੰਤ 3:30 ਵਜੇ ਆਪੋ-ਆਪਣੇ 
ਬਿਸਤਰਿਆਂ ਉੱਤੇ ਲੱਕ ਸਿੱਧੇ ਕਰਕੇ ਬੈਠੇ ਹੋਏ ਭਜਨ-ਬੰਦਗ਼ੀ 
ਕਰ ਰਹੇ ਸਨ।ਇਸ ਸੁਖਮਈ ਤੇ ਸ਼ਾਂਤ ਸਮੇਂ ਅੰਦਰ ਇਹ ਸੁਭਾਗੀ 
ਜੋੜੀ ਆਪਣੇ ਵਿਚਾਰ ਆਪੋ-ਵਿੱਚੀਂ ਸਾਂਝੇ ਕਰ ਲਿਆ ਕਰਦੀ ਸੀ 
ਅਤੇ ਬਾਕੀ ਪਰਿਵਾਰ ਦੇ ਦਖ਼ਲ ਬਿਨਾਂ ਆਪਣੇ ਜੀਵਨ ਦੀਆਂ 
ਨਿੱਜੀ ਯੋਜਨਾਵਾਂ ਬਾਬਤ ਚਰਚਾ ਵੀ ਕਰ ਲੈਂਦੀ ਸੀ। 

“ਤੂੰ ਕੀ ਸੋਚ ਰਹੀ ਏਂ ? ” ਬੁੱਧ ਰਾਮ ਨੇ ਬੁੱਢੀ ਹੁੰਦੀ 
ਜਾ ਰਹੀ ਆਪਣੀ ਪਤਨੀ ਨੂੰ ਪੱਛਿਆ। “ਬੜੇ ਚਿਰ ਤੋਂ ਮੈਂ ਤੈਨੂੰ 
ਏਨਾ ਉਦਾਸ ਨਹੀਂ ਤੱਕਿਆ।” 

“ਸੋਚ ਰਹੀ ਸਾਂ ਕਿ ਮੈਂ ਆਪਣੀ ਜ਼ਿੰਦਗ਼ੀ ਪਾਸੋਂ ਹੋਰ 
ਕੀ ਚਾਹੁੰਦੀ ਹਾਂ? ”ਈਸਰੋ (ਈਸ਼ਰ ਦੇਈ) ਨੇ ਉੱਤਰ ਦਿੱਤਾ। 

ਗੁਰਬਾਣੀ ਦੇ ਸ਼ਬਦ ਚੁੱਪ-ਚਾਪ ਮਨ ਅੰਦਰ 
ਉਚਾਰਦੇ ਹੋਏ ਆਪਣੇ ਭਰਵੱਟੇ ਉਪਰ ਆਪਣੀ ਦਿਸ਼ਾ-ਸੁਚਕ 
ਉੱਗਲ ਫੇਰਨ ਦੀ ਈਸਰੋ ਨੂੰ ਆਦਤ ਸੀ।ਇਕਤਾਲੀ ਵਰ੍ਹੇ ਇਕੱਠੇ 
ਰਹਿਣ ਬਾਅਦ ਤੇਜ਼ ਤੇ ਸਮਝਦਾਰ ਬੁੱਧੀ ਵਾਲਾ ਬੁੱਧ ਰਾਮ ਭਾਂਪ 
ਸਕਦਾ ਸੀ ਕਿ ਉਸਦੀ ਖ਼ਾਨਦਾਨੀ ਤੇ ਨੇਕ-ਦਿਲ ਪਤਨੀ ਇਸ 
ਸਮੇਂ ਚਿੰਤਾਤੁਰ ਹੈ। 

ਸੰਨ 1947 ਵਿਚ ਹੋਈ ਆਪਣੀ ਸ਼ਾਦੀ ਸਮੇਂ 
ਈਸਰੋ ਸਤਾਰਾਂ ਵਰ੍ਹਿਆਂ ਦੀ ਭੋਲੀ-ਭਾਲੀ ਕੁੜੀ ਸੀ ਅਤੇ ਬੁੱਧ 
ਰਾਮ ਅਠਾਈ ਵਰ੍ਹਿਆਂ ਦਾ ਭਰ ਜਵਾਨ, ਪਰੰਤੂ ਉਮਰ ਦਾ ਇਹ 
ਫਾਸਲਾ ਉਨ੍ਹਾਂ ਦੋਹਾਂ ਵਾਸਤੇ ਫਾਇਦੇਮੰਦ ਹੀ ਰਿਹਾ।ਉਸਨੇ ਈਸਰੋ 
ਨੂੰ ਇਕ ਅੱਧ-ਖਿੜੇ ਜੰਗਲੀ ਫੁੱਲ ਦੀ ਤਰ੍ਹਾਂ 


ਵਰਿਆਮ 


5।। 58000 9801 50101 । 0੫9 


ਪੰਜਾਬੀ ਅਨੁਵਾਦ: ਮੁਹਿੰਦਰ ਸਿੰਘ ਕੂਕਾ 


ਨਿਹਾਰਿਆ,ਪਿਆਰਿਆ ਅਤੇ ਆਪਣੇ ਪਰਿਵਾਰ ਦੇ ਤੌਰ- 
ਤਰੀਕਿਆਂ ਅਨੁਸਾਰ ਢਾਲ ਲਿਆ ਸੀ। 

ਬੁੱਧ ਰਾਮ ਨੇ ਆਪਣੀ ਮਾਲਾ ਆਪਣੀਆਂ ਉੱਗਲਾਂ ਵਿਚ 
ਫੇਰ-ਫੇਰ ਕੇ ਆਪਣੇ ਭਜਨ ਦਾ ਪਹਿਲਾ ਚੱਕਰ ਪੂਰਾ ਕਰ ਲਿਆ 
ਸੀ।ਉਸਨੇ ਆਪਣੀ ਪਤਨੀ ਨੂੰ ਫ਼ਿਕਰਮੰਦ ਹੋ ਕੇ ਬੜੇ ਗਹੁ ਨਾਲ 
ਤੱਕਿਆ ਤੇ ਪੁੱਛਿਆ -“ਤੂੰ ਜ਼ਿੰਦਗੀ ਕੋਲੋਂ ਹੋਰ ਕੀ ਚਾਹੁੰਦੀ ਹੈਂ? ” 

ਈਸਰੋ ਨੇ ਆਪਣੀਆਂ ਚੂੜੀਆਂ ਨੂੰ ਛੇੜਦੇ ਹੋਏ ਕਿਹਾ- 
“ਮੇਰੀਆਂ ਦੋ ਤੀਬਰ ਇੱਛਾਵਾਂ ਹਨ ਪਰ ਹਾਲ ਦੀ ਘੜੀ ਮੈਂ ਇਕ ਹੀ 
ਦੱਸ ਸਕਦੀ ਹਾਂ।” 

ਬੁੱਧ ਰਾਮ ਆਪਣੀ ਪਤਨੀ ਦੀ ਇਸ ਭੇਦ ਭਰੀ ਖ਼ਾਹਿਸ਼ ਨੂੰ 
ਜਾਨਣ ਵਾਸਤੇ ਉਸ ਵੱਲੋਂ ਉਹਦੀ ਅਜੋਕੀ ਇੱਛਾ ਦੇ ਵਿਸਥਾਰ ਦੀ 
ਉਡੀਕ ਕਰਨ ਲੱਗਾ।ਈਸਰੋ ਖੁੱਲ੍ਹ-ਦਿਲੀ ਔਰਤ ਸੀ।ਆਪਣੇ ਪਤੀ 
ਦੇ ਪ੍ਰਤੀਕਰਮ ਦਾ ਅੰਦਾਜ਼ਾ ਲਾਉਂਦੇ ਹੋਏ ਉਸਨੇ ਹੌਲੀ ਹੌਲੀ ਕਿਹਾ- 

“ਮੈਂ ਤੁਹਾਡੇ ਤੋਂ ਪਹਿਲਾਂ ਮਰਨਾ ਚਾਹੁੰਦੀ ਹਾਂ ਇਕ ਵਿਧਵਾ 
ਦੀ ਕਸ਼ਟਦਾਇਕ ਜ਼ਿੰਦਗ਼ੀ ਦੇ ਖ਼ਿਆਲ ਮੈਨੂੰ ਪਰੇਸ਼ਾਨ ਕਰਦੇ 
ਹਨ।” 
ਨਾਲ ਖੇਡਦੇ ਹੋਏ ਕੰਨਾਂ ਦੀ ਲੌਲ ਨੂੰ ਮਰੋੜਿਆ ਤੇ ਅਗਾਂਹ ਕਿਹਾ- 

“ਜ਼ਰਾ ਸੋਚੋ ਕਿ ਮੇਰੇ ਮੋਟਾਪੇ ਅਤੇ ਦਮੇ ਦੀ ਬਿਮਾਰੀ ਸਹਿਤ ਮੇਰੇ 
ਲਈ ਇਕ ਵਿਧਵਾ ਦਾ ਜੀਵਨ ਬਤੀਤ ਕਰਨਾ ਕਿੰਨਾ ਮੁਸ਼ਕਿਲ 
ਹੋਵੇਗਾ।” 

ਬੁੱਧ ਰਾਮ ਨੇ ਆਪਣੀ ਪਤਨੀ ਦੀ ਅਜਿਹੀ ਇੱਛਾ ਅਤੇ 
ਉਹਦੀ ਤਰਕ-ਭਰ ਪੂਰ ਵਿਆਖਿਆ ਬਾਬਤ ਕਦੇ ਰੱਤੀ ਜਿੰਨਾ ਵੀ 
ਸ਼ਿਆਲ ਨਹੀਂ ਸੀ ਕੀਤਾ।ਪਰ ਈਸਰੋ ਦਾ ਵਿਸਤ੍ਤ ਉੱਤਰ ਸੁਣ ਕੇ 
ਉਹ ਬਿਲਕੁਲ ਮਾਯੂਸ ਵੀ ਨਹੀਂ ਸੀ ਹੋਇਆ। ਭਾਰਤੀ ਔਰਤਾਂ 
ਅਕਸਰ ਆਪਣੇ ਪਤੀਆਂ ਤੋਂ' ਪਹਿਲਾਂ ਹੀ ਸੰਸਾਰ ਤੋਂ ਰਖ਼ਸਤ ਹੋਣਾ 
ਲੋਚਦੀਆਂ ਹਨ।ਜਦ ਕਦੇ ਅਜਿਹਾ ਵਾਪਰ ਜਾਂਦਾ ਹੈ ਤਾਂ ਇਸ ਨੂੰ 
ਈਸ਼ਵਰ ਦਾ ਭਾਣਾ ਤੇ ਆਸ਼ੀਰਵਾਦ ਹੀ ਸਮਝਿਆ ਜਾਂਦਾ ਹੈ।ਬੁੱਧ 
ਰਾਮ ਨੇ ਇਹ ਕੁਝ ਸੋਚਦਿਆਂ ਹੋਇਆਂ ਆਪਣੇ ਬੁੱਲ੍ਹਾਂ ਨੂੰ ਮਲਿਆ। 


ਮਾਰਚ-2023 


(3॥੧01815॥00)6001181.%0।। 


“ਠੀਕ ਹੈ, ਇਹ ਕੋਈ ਵੱਡੀ ਗੱਲ ਨਹੀਂ। ਅਜਿਹਾ ਕਰਨਾ 
ਕੋਈ ਬਹੁਤਾ ਮੁਸ਼ਕਿਲ ਕੰਮ ਨਹੀਂ ਹੋਵੇਗਾ।” ਬੁੱਧ ਰਾਮ ਨੂੰ 
ਆਪਣੀ ਭਗਤੀ, ਆਪਣੇ ਸਤਿਗੁਰੁ ਉਪਰ ਅਡਿੱਗ ਵਿਸ਼ਵਾਸ 
ਸੀ ਅਤੇ ਉਨ੍ਹਾਂ ਨਾਲ ਅਟੱਲ ਪ੍ਰੇਮ ਤੇ ਬੇਜੋੜ ਰੁਹਾਨੀ ਸੰਬੰਧ ਹੋਣ 
ਦਾ ਫ਼ਖ਼ਰ ਵੀ ਸੀ। 

“ਸੱਚ ! ਕੀ ਤੁਹਾਨੂੰ ਆਸ ਹੈ ਕਿ ਉਹ ਮੇਰੇ ਇਸ ਵਿਚਾਰ 
ਨਾਲ ਸਹਿਮਤ ਹੋ ਜਾਣਗੇ? ” ਈਸਰੋ ਨੇ ਅੱਖਾਂ ਵਿਚ ਇਕ ਚਮਕ 
ਭਰਦੇ ਹੋਏ ਪੁਛਿਆ ਜਿਵੇਂ ਕਿ ਉਸਦੀ ਇੱਛਾ ਪਹਿਲਾਂ ਹੀ ਪੂਰੀ 
ਕਰ ਦਿੱਤੀ ਗਈ ਹੋਵੇ।ਉਸਦਾ ਰੇਸ਼ਮੀ ਦੁਪੱਟਾ ਉਹਦੇ ਸਿਰ ਤੋਂ 
ਖਿਸਕ ਗਿਆ ਸੀ ਜਿਸ ਨੂੰ ਉਸਨੇ ਮੁੜ ਖ਼ੂਬਸੂਰਤੀ ਸਹਿਤ ਓੜ 
ਲਿਆ। 

ਬੁੱਧ ਰਾਮ ਨੇ ਆਪਣਾ ਬੁੱਲ੍ਹ ਚਿੱਥਿਆ। ਉਹ ਆਪਣੀ 
ਪਤਨੀ ਦੀ ਇੱਛਾ ਦੀ ਕਦਰ ਕਰਦਾ ਸੀ ਪਰ ਫਿਰ ਵੀ ਉਹਦੇ ਮਨ 
ਅੰਦਰ ਇਕ ਚਿੰਤਾ ਘਰ ਕਰ ਗਈ ਸੀ। ਉਸਨੇ ਆਪਣੇ ਭਰਵੱਟੇ 
ਉਤਾਂਹ ਚੁੱਕਦੇ ਹੋਏ ਪੁੱਛਿਆ- “ਕੀ ਵਾਕਿਆ ਹੀ ਤੂੰ ਅਜਿਹਾ 

ਆਪਣੀ ਠੋਡੀ ਨੂੰ ਆਪਣੇ ਹੱਥ ਦੇ ਕੱਪ ਵਿਚ ਲੈਂਦੇ ਹੋਏ 
ਈਸਰੋ ਨੇ ਕਿਹਾ- “ਮੈਂ ਆਪਣੇ ਸਾਰੇ ਪੋਤਰੇ-ਪੋਤਰੀਆਂ ਨੂੰ 
ਖਿਡਾਉਣ ਦੀ ਖੁਸ਼ੀ ਮਾਣ ਚੁੱਕੀ ਹਾਂ।ਇਹ ਠੀਕ ਹੈ ਕਿ ਸਾਡੇ ਕੁਝ 
ਸੋਚਣ ਦੀ ਜ਼ਰੂਰਤ ਹੈ।” 

“ਪਰ, ਕੀ ਤੂੰ ਪੱਕਾ ਇਰਾਦਾ ਕਰ ਲਿਆ ਹੈ? "ਬੁੱਧ ਰਾਮ ਨੇ 
ਆਪਣੀ ਜੀਭ ਨੂੰ ਆਪਣੇ ਦੰਦਾਂ ਉੱਪਰ ਘੁਮਾਇਆ, ਆਪਣੀ 
ਨੂੰ ਪੜ੍ਹਿਆ। 

“ਹਾਂ ਜੀ”,ਈਸਰੋ ਨੇ ਸਿਰ ਹਿਲਾਇਆ। “ਤੁਸੀਂ ਮੇਰੀ 
ਜ਼ਿੰਦਗ਼ੀ ਦੇ ਥੰਮ ਬਣੇ ਰਹੇ ਹੋ।ਮੈਂਆਪਣੇ ਬੱਚਿਆਂ ਦੀ ਦਇਆ 'ਤੇ 

“ਮੈਂ ਸਮਝਦਾ ਹਾਂ।” 

ਕਮਰੇ ਦੇ ਦੂਜੇ ਪਾਸੇਲੱਤਾਂ ਪਸਾਰ ਕੇ ਬੈਠੀ ਹੋਈ 
ਈਸਰੋ,ਜਿਹੜੀ ਇਸ ਵੇਲੇ ਆਪਣੇ ਪੱਥਾਂ ਨੂੰ ਮਰੋੜ ਰਹੀ ਸੀ,ਵੱਲ 
ਵੇਖਦੇ ਹੋਏ ਬੁੱਧ ਰਾਮ ਕੁਝ ਚਿੰਤਤ ਹੋਇਆ। ਉਸਨੇ ਇਕ ਹੌਕਾ 
ਭਰਿਆ ਤੇ ਆਪਣਾ ਧਿਆਨ ਈਸਰੇ ਦੇ ਚਿਹਰੇ 'ਤੇ ਕੇਂਦਰਿਤ 
ਕੀਤਾ।ਈਸਰੋ ਦੀ ਮੁਸਕਾਨ ਬੁੱਧ ਰਾਮ ਦੀ ਆਤਮਾ ਵਾਸਤੇ 
ਮਰਹਮ ਸੀ। 

“ਅਤੇ ਤੇਰੀ ਦੂਸਰੀ ਇੱਛਾ? ” ਬੁੱਧ ਰਾਮ ਨੇ ਪੁੱਛਿਆ।“ਉਹ 
ਵਰਿਆਮ 


5।। 58000 801 50101 ਹ। 0੩9 


੮੭ 


ਮੈਂ ਬਾਅਦ ਵਿਚ ਦੱਸਾਂਗੀ” ਕਹਿੰਦੇ ਹੋਏ ਈਸਰੇ ਦੀਆਂ ਅੱਖੀਆਂ 
ਟਿਮਟਿਮਾਈਆਂ ਬੁੱਧ ਰਾਮ ਨੇ ਅਗਾਂਹ ਕੁਝ ਨਾ ਕਿਹਾ। ਉਸਨੂੰ 
ਈਸਰੋ ਦੀ ਮੂਲ ਪਰਵਿਰਤੀ 'ਤੇ ਵਿਸ਼ਵਾਸ ਸੀ ਤੇ ਉਹ ਸਹੀ ਸਮੇਂ 
ਤਕ ਇੰਤਜ਼ਾਰ ਕਰਨ ਲਈ ਤਿਆਰ ਸੀ। ਉਹ ਜਾਣਦਾ ਸੀ ਕਿ 
ਸਮਾਂ ਆਉਣ 'ਤੇ ਈਸਰੋ ਖ਼ਦ-ਬ-ਖ਼ੁਦ ਆਪਣੇ ਦਿਲ ਦੀ ਗੱਲ ਦੱਸ 
ਦੇਵੇਗੀ।ਉਸਨੇ ਆਪਣੀ ਲਹਿਰਾਉਂਦੀ ਭੂਰੀ ਦਾੜ੍ਹੀ `ਤੇ ਹੱਥ 
ਫੇਰਿਆ ਤੇ ਆਪਣੀ ਮਾਲਾ ਘੁਮਾਉਂਦੇ ਹੋਏ ਸੋਚਣ ਲੱਗਾ ਕਿ ਉਹ 
ਆਪਣੀ ਪਤਨੀ ਦੇ ਕੇਸ (ਮਾਮਲੇ) ਨੂੰ ਸਤਿਗੁਰੂ ਜੀ ਦੇ ਸਾਹਮਣੇ 
ਕਿਵੇਂ ਪੇਸ਼ ਕਰੇ। 

ਬੁੱਧ ਰਾਮ ਦੇ ਮਨ ਵਿਚ ਮੌਤ ਬਾਬਤ ਕੋਈ ਵਿਘਨ ਕਾਰੀ 
ਡਰ-ਭੈ ਨਹੀਂ ਸੀ। ਉਹ ਮੌਤ ਦੀ ਸੱਚਾਈ ਨੂੰ ਜ਼ਿੰਦਗੀ ਦਾ ਇਕ 
ਮਹੱਤਵਪੂਰਨ ਹਿੱਸਾ ਹੀ ਮੰਨਦਾ ਸੀ।ਪਰੰਤੂ ਉਸਨੇ ਅਜੇ ਤਕ ਈਸਰੋ 
ਤੋਂ ਬਿਨਾਂ ਜ਼ਿੰਦਗੀ ਦੀ ਕਦੇ ਕਲਪਨਾ ਨਹੀਂ ਸੀ ਕੀਤੀ।ਉਸਨੇ 
ਹਮੇਸ਼ਾ ਏਹੀ ਅਨੁਮਾਨਿਆ ਸੀ ਕਿ ਪਹਿਲਾਂ ਉਹ ਹੀ ਮਰੇਗਾ ਅਤੇ 
ਇਸ ਕਾਰਨ ਉਸਨੇ ਈਸਰੋ ਦੇ ਬੁਢਾਪੇ ਵਾਸਤੇ ਇਕ ਵੱਡੀ-ਖ਼ਾਸੀ 
ਰਕਮ ਜੋੜ ਰੱਖੀ ਸੀ।ਉਹ ਜਾਣਦਾ ਸੀ ਕਿ ਆਪਣੇ ਬੱਚਿਆਂ ਅਤੇ 
ਨੌਕਰਾਂ ਉਪਰ ਉਸਦਾ ਅਸਰ-ਭਰਪੂਰ ਰੋਹਬ ਤੇ ਕਰੜਾਈ ਈਸਰੋ ਨੂੰ 
ਬਹੁਤ ਪਸੰਦ ਸਨ।ਉਹ ਈਸਰੇ ਪ੍ਰਤੀ ਕਿਿਤਗ ਸੀ ਜਿਸਨੇ ਉਸਦੇ 
ਸੰਯੁਕਤ ਪਰਿਵਾਰ ਸੰਗ ਰਹਿਣਾ ਸਿਖ ਲਿਆ ਸੀ।ਉਹ ਖ਼ੁਦ ਨੂੰ 
ਵਡਭਾਗਾ ਸਮਝਦਾ ਸੀ ਕਿ ਉਹ ਉਸਦਾ ਸਤਿਕਾਰ ਕਰਦੀ ਸੀ ਅਤੇ 
ਸਮਾਜ ਵਿਚ ਵੀ ਉਸਨੇ ਉਹਦਾ ਮਾਣ-ਸਤਿਕਾਰ ਬਣਾ ਕੇ ਰੱਖਿਆ 
ਸੀ।ਹੁਣ ਉਸਨੇ ਪਹਿਚਾਣ ਲਿਆ ਸੀ ਕਿ ਈਸਰੋ ਦੀ ਰੂਹ ਉਸਦੀ 
ਆਪਣੀ ਆਤਮਾ ਸੰਗ ਸੀਤੀ ਜਾ ਚੁੱਕੀ ਸੀ।ਜੇਕਰ ਉਹ ਪਹਿਲਾਂ 
ਮਰ ਗਿਆ ਤਾਂ ਈਸਰੋ ਆਪਣੀਆਂ ਭਾਵਨਾਵਾਂ ਨੂੰ ਦਬਾਅ ਲਏਗੀ 
ਤੇ ਗੁੰਮ-ਸੰਮ ਹੋ ਕੇ ਰਹਿ ਜਾਵੇਗੀ। 

ਕੰਮ 'ਤੇ ਜਾਣ ਤੋਂ ਪਹਿਲਾਂ ਬੁੱਧ ਰਾਮ ਈਸਰੋ ਨੂੰ ਮਿਲਣ 
ਗਿਆ।ਉਸ ਵੇਖਿਆ ਕਿ ਉਹ ਮੇਜ਼ 'ਤੇ ਬੈਠ ਕੇ ਸਬਜ਼ੀਆਂ ਕੱਟ ਰਹੀ 
ਸੀ।ਉਸਦੀਆਂ ਲੱਤਾਂ ਹੁਣ ਉਹਦਾ ਭਾਰ ਝੱਲਣ ਤੋਂ ਅਸਮਰਥ ਸਨ 
ਜਿਸ ਕਾਰਨ ਲੱਤਾਂ ਨੂੰ ਆਸਰਾ ਦੇਣ ਵਾਸਤੇ ਉਹ ਬੈਂਤ ਦਾ 
ਬਣਿਆਂ-ਬਣਿਆਂ ਇਕ ਸਟੂਲ ਵਰਤਦੀ ਸੀ।ਬੁੱਧ ਰਾਮ ਸੋਚਣ 
ਲੱਗਾ ਕਿ ਸਰੀਰਕ ਤਕਲੀਫਾਂ ਹੋਣ ਦੇ ਬਾਵਜੂਦ ਈਸਰੋ ਨੇ ਕਦੇ 
ਕੋਈ ਸ਼ਿਕਾਇਤ ਨਹੀਂ ਸੀ ਕੀਤੀ। ਉਸਨੇ ਖ਼ਿਆਲ ਕੀਤਾ ਕਿ ਇਸ 
ਹਾਲਤ ਵਿਚ ਈਸਰੋ ਮਨੋਰੰਜਨ ਤੇ ਸ਼ਿੰਗਾਰ ਵਰਗੇ ਆਰਾਮਦਾਇਕ 
ਕੰਮਾਂ ਵਿਚ ਵਕਤ ਗੁਜ਼ਾਰ ਸਕਦੀ ਸੀ।ਪਰੰਤੂ ਉਸਨੂੰ ਤਾਂ ਘਰ ਦੇ 
ਕੰਮ-ਕਾਜ ਕਰਨ ਵਿਚ ਹੀ ਆਰਾਮ ਤੇ ਸੰਤੋਖ ਮਿਲਦਾ ਸੀ। ਈਸਰੋ 
ਮਾਰਚ-2023 


(3॥੧01815॥00)6001181.%0।। 


ਨੇ ਜਵਾਨ ਨੌਕਰਾਣੀ ਨੂੰ ਆਵਾਜ਼ ਮਾਰੀ।“ਮੇਰੀ ਨੰਪੰਗਾ, 
ਨਿਕਾਕਾਂਦੇ”, ਈਸਰੋ ਨੇ ਉਸ ਵੱਲ ਆਪਣਾ ਹੱਥ ਵਧਾਉਂਦੇ ਹੋਏ 
ਕਿਹਾ। (ਤਨਜ਼ਾਨੀਆਂ ਦੀ ਅਫ਼ਰੀਕਨ ਬੋਲੀ ਵਿਚ “ਨੈਪੰਗਾ” ਦਾ 
ਅਰਥ ਹੈ- 'ਮੈਨੂੰ ਸੁੱਕਾ ਆਟਾ ਦਿਉ।” ਅਤੇ “ਨਿਕਾਕਾਂਦੇ” ਦਾ 
ਅਰਥ ਹੈ- “ਆਟਾ ਗੁੰਨ੍ਹ ਦਿਉ।” “ਮੇਰੀ” ਅਫ਼ਰੀਕਨ ਨੰਕਰਾਨੀ 
ਦਾ ਨਾਂ ਹੈ।) 

ਬੁੱਧ ਰਾਮ ਨੇ ਵੇਖਿਆ ਕਿ ਈਸਰੇ ਦਾ ਵਧਦਾ ਜਾਂਦਾ ਮੋਟਾਪਾ 
ਉਸਨੂੰ ਫ਼ਰਸ਼ ਤਕ ਪਹੁੰਚਣ ਤੋਂ ਰੋਕ ਰਿਹਾ ਸੀ ਜੋ ਉਸਦੇ ਪਾਸ ਹੀ 
ਇਕ ਬਹੁਤ ਵਜ਼ਨਦਾਰ ਬੋਰੀ ਦੀ ਤਰ੍ਹਾਂ ਡਿੱਗਿਆ ਪਿਆ ਸੀ। 

“ਕੀ ਤੂੰ ਠੀਕ-ਠਾਕ ਹੈਂ, ਈਸਰੋ? ” ਬੁੱਧ ਰਾਮ ਨੇ ਉਹਨੂੰ 
ਸਨੇਹ ਨਾਲ ਪੁੱਛਿਆ।“ਕੀ ਤੈਨੂੰ ਸ਼ਹਿਰੋਂ ਕੁਝ ਚਾਹੀਦਾ ਹੈ? ਤੈਨੂੰ 
ਜਿਸ ਚੀਜ਼ ਦੀ ਵੀ ਜ਼ਰੂਰਤ ਹੋਵੇ, ਮੈਂ ਦੁਕਾਨ ਦੇ ਨੌਕਰ ਰਾਹੀਂ ਭੇਜ 
ਸਕਦਾ ਹਾਂ।” 

“ਮੈਂ ਬਿਲਕੁਲ ਠੀਕ ਹਾਂ।”ਈਸਰੋ ਚਹਿਚਹਾਈ ਅਤੇ ਇਕ 
ਦੂਜੀ ਤਰਫ਼ ਫੇਰਨ ਲੱਗ ਪਈ।ਬੁੱਧ ਰਾਮ ਨੂੰ ਭਾਸਿਆ ਕਿ ਉਸ 
ਸੁਬਹ ਉਨ੍ਹਾਂ ਦੋਹਾਂ ਵਿਚਕਾਰ ਹੋਈ ਗੱਲਬਾਤ ਨੇ ਈਸਰੋਂ ਦੀ ਚਿੰਤਾ 
ਦਾ ਭਾਰ ਉਤਾਰ ਦਿੱਤਾ ਸੀ।ਈਸਰੋ ਦਾ ਮੁੱਖੜਾ ਖਿੜਿਆ ਹੋਇਆ 
ਸੀ ਜਿਸਨੇ ਬੁੱਧ ਰਾਮ ਨੂੰ ਇਕ ਭਰ-ਨੌਜਵਾਨ ਤੇ ਨਿਸ਼ਚਿੰਤ ਈਸਰੋ 
ਦੀ ਯਾਦ ਤਾਜ਼ਾ ਕਰਵਾ ਦਿੱਤੀ।ਕਿਸੇ ਸਿਤਾਰ ਦੀ ਨਰਮ, 
ਸੰਗੀਤਕ ਤੇ ਟੁਣਕਦੀਆਂ ਤਰਬਾਂ ਵਰਗੀ ਉਹਦੀ ਸੁਰੀਲੀ 
ਆਵਾਜ਼ ਨੇ ਬੁੱਧ ਰਾਮ ਦੀ ਪ੍ਰੇਸ਼ਾਨ ਰੂਹ ਨੂੰ ਸ਼ਾਂਤ ਕਰ ਦਿੱਤਾ। 

ਤਾਜ਼ਾ ਪਈ ਬਾਰਿਸ਼ ਨੇ ਧੂੜ ਨੂੰ ਸੰਘਣਾ ਕਰ ਦਿੱਤਾ ਸੀ ਅਤੇ 
“ਮਿਟੀ ਦੀ ਮਹਿਕ” ਨੂੰ ਇਕ ਵਾਰ ਫਿਰ ਰਿੜਕ ਕੇ ਫ਼ਿਜ਼ਾ ਵਿਚ 
ਬਖੇਰ ਦਿੱਤਾ ਸੀ।ਇਹ ਮਹਿਕ ਈਸਰੋ ਦੇ ਕੋਲ ਪਈ ਹੋਈ ਸੀਸਲ- 
ਰੇਸ਼ੇ ਦੀ ਰੱਸੀ ਤੋਂ ਬਣੀ ਹੋਈ ਟੋਕਰੀ ਵਿਚ ਪਏ ਕੱਟੀਆਂ ਹੋਈਆਂ 
ਸਬਜ਼ੀਆਂ ਦੇ ਟੁਕੜਿਆਂ ਦੀ ਅਧਰਕੀ ਸੁਗੰਧ ਨਾਲ ਰਲਗੱਡ ਹੋ 
ਗਈ ਸੀ ।ਬੁੱਧ ਰਾਮ ਨੇ ਉਸ ਸੁਖਦਾਇਕ ਸੁਗੰਧ ਵਿਚ ਸਾਹ ਭਰੇ 
ਅਤੇ ਰਸੋਈ ਵਿਚ ਫਿਰਨ ਲੱਗਾ।ਵਰਾਂਡੇ ਵਿਚ ਝਗੜਦੇ ਹੋਏ 
ਬੱਚਿਆਂ ਦਾ ਸ਼ੋਰ ਅਤੇ ਸਟੋਵ ਦੀ ਆਰਾਮਦਾਇਕ ਗਰਮੀ 
ਆਸ਼ੀਰਵਾਦ ਭਰੇ ਘਰੇਲੂ ਸੁੱਖ-ਆਰਾਮ ਨੂੰ ਦਰਸਾ ਰਹੀ ਸੀ। 

“ਚੰਗਾ ਫਿਰ, ਮੈਂ ਚਲਦਾ ਹਾਂ।” ਇਹ ਕਹਿ ਕੇ ਵੀ ਬੱਧ ਰਾਮ 
ਆਪਣੀ ਪਤਨੀ ਦੇ ਆਸ-ਪਾਸ ਘੁੰਮਦਾ ਰਿਹਾ ਜਿਸ ਕਾਰਨ ਉਹ 
ਆਪਣੇ ਆਪ ਉੱਪਰ ਹੈਰਾਨ ਵੀ ਸੀ।ਪਰੰਤੂ ਈਸਰੋਂ ਦੀ 
ਮੁਸਕਰਾਹਟ ਤੇ ਸੁਰੀਲੀ ਆਵਾਜ਼ ਨੇ ਉਹਦਾ ਦਿਲ ਪਿਘਲਾ 


ਵਰਿਆਮ 


5।। 58000 9801 50101 । 0੫9 


ਦਿੱਤਾ ਸੀ। 

“ਅੱਜ ਤੁਸੀਂ ਕਾਰ ਲੈ ਕੇ ਜਾਓਗੇ, ਡਰਾਈਵਰ ਏਥੇ 
ਹੀ ਹੈ, ਅਤੇ ਮੀਂਹ ਦੀ ਕਿਣਮਿਣ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ”, 
ਈਸਰੋ ਨੇ ਪਿਆਰ ਸਹਿਤ ਹੁਕਮ ਕੀਤਾ। 

ਆਪਣੀ ਘੜੀ 'ਤੇ ਵਕਤ ਵੇਖਦੇ ਹੋਏ ਕਿ ਕਿਧਰੇ ਉਹ ਕੰਮ ਨੂੰ 
ਜਾਣ ਵਾਸਤੇ ਲੇਟ ਤਾਂ ਨਹੀਂ ਹੋ ਗਿਆ, ਬੁੱਧ ਰਾਮ ਨੇ ਗੇਟ ਵੱਲ 
ਜਲਦੀ ਨਾਲ ਕਦਮ ਵਧਾਏ। 

ਡਰਾਈਵਰ ਮਾਈਕਲ ਨੇ “ਸ਼ਿਕਾਮੇ ਬਾਬੂ, ਟਵੈਂਡੇਡੁਕਨੀ 
(ਬਾਬੂ ਜੀ ਨਮਸਕਾਰ, ਆਓ ਦੁਕਾਨ 'ਤੇ ਚੱਲੀਏ) ਆਖਿਆ ਤੇ 
ਬੁੱਧ ਰਾਮ ਨੇ ਵੀ ਉਸਨੂੰ “ਮਹਾਰਬਾ ਮਾਈਕਲ”(ਜਿਊਂਦਾ ਰਹਿ, 
ਮਾਈਕਲ) ਕਿਹਾ ।ਬੱਧ ਚੰਦ ਨੇ ਇਕ ਵਾਰ ਫਿਰ ਘੜੀ “ਤੇ ਵਕਤ 
ਵੇਖਿਆ। ਆਪਣੀ ਸੀਟ 'ਤੇ ਬੈਠ ਕੇ ਉਸਨੇ ਸਾਹਮਣੀ 'ਵਿੰਡ 
ਸਕਰੀਨ” ਦੇ ਸ਼ੀਸ਼ੇ “ਚੋਂ ਬਾਹਰ ਝਾਕਿਆ। ਇਕ ਸਾਈਕਲ-ਸਵਾਰ 
ਕਾਰ ਦੇ ਸੱਜੇ ਪਾਸਿਉਂ ਅਗਾਂਹ ਨਿਕਲਣ ਵਾਸਤੇ ਆਪਣੀ 
ਸਾਈਕਲ ਤੇਜ਼-ਤੇਜ਼ ਚਲਾ ਰਿਹਾ ਸੀ। ਆਪਣੀ ਕਮਰ ਪਿੱਛੇ 
ਆਪਣੇ ਬੱਚੇ ਨੂੰ 'ਖਾਂਗਾ” (ਆਪਣੇ ਲੱਕ ਦੁਆਲੇ ਲਪੇਟੇ ਕੱਪੜੇ ਦੀ 
ਬੁਕਚੀ) ਵਿਚ ਬੰਨ੍ਹ ਅਤੇ ਸਬਜ਼ੀਆਂ ਵਾਲੀ ਟੋਕਰੀ ਆਪਣੇ ਸਿਰ 
`ਤੇ ਟਿਕਾਏ ਹੋਏ ਇਕ ਜਵਾਨ ਔਰਤ ਬਾਰਿਸ਼ ਤੋਂ ਬਚਣ ਵਾਸਤੇ 
ਕਿਸੇ ਆਸਰੇ ਦੀ ਭਾਲ ਵਿਚ ਤੇਜ਼ ਕਦਮੀਂ ਦੌੜ ਰਹੀ ਸੀ। 

ਬੁੱਧ ਰਾਮ ਦਾ ਧਿਆਨ ਆਪਣੇ ਸਤਿਗੁਰ 'ਤੇ ਕੇਂਦਰਿਤ ਸੀ। 
ਉਸਦਾ ਸਤਿਗੁਰੂ ਤੇ ਸੱਚਾ ਰੱਬ'ਸੰਸਾਰ-ਪ੍ਰਸਿੱਧ ਸਿੱਖ ਧਰਮ ਦੇ 
ਬਾਨੀ”- ਗੁਰੂ ਨਾਨਕ ਦੇਵ ਜੀ- ਸਨ। ਬੁੱਧ ਰਾਮ ਰੁਹਾਨੀ ਸੰਪਰਕ 
ਰਾਹੀਂ ਅਕਸਰ ਹੀ ਉਨ੍ਹਾਂ ਪਾਸੋਂ ਸੇਧ ਤੇ ਸਲਾਹ ਪ੍ਰਾਪਤ ਕਰ ਲਿਆ 
ਕਰਦਾ ਸੀ। ਉਸਦਾ ਇਹ ਸੰਚਾਰ-ਸੰਪਰਕ ਰੁਹਾਨੀ ਹੁੰਦੇ ਹੋਏ ਵੀ 
ਪੂਰਨ ਨਿਸ਼ਚੇ ਤੇ ਵਿਸ਼ਵਾਸ ਵਾਲਾ ਸੀ।ਬੁੱਧ ਰਾਮ ਵਾਸਤੇ ਆਪਣੇ 
ਪ੍ਰਭੂ ਨਾਲ ਸੰਪਰਕ ਸਥਾਪਤ ਕਰਨਾ ਅਤੀ ਜ਼ਰੂਰੀ ਸੀ ਤਾਂਕਿ 
ਆਪਣੇ ਪਤੀ ਦੀ ਮੌਤ ਤੋਂ ਪਹਿਲੇ ਹੀ ਉਹਦੀ ਪਤਨੀ ਇਕ 
ਕੁਦਰਤੀ ਮੌਤ ਮਰਨ ਦੀ ਆਪਣੀ ਇੱਛਾ-ਪੁਰਤੀ ਦੀ ਪ੍ਰਾਪਤੀ ਕਰ 
ਸਕੇ ।ਬੁੱਧ ਰਾਮ ਨੇ ਆਪਣੀ ਪਤਨੀ ਵੱਲੋਂ ਇਸ ਵਾਸਤੇ ਚੱਪ- 
ਚੁਪੀਤੇ ਇਕ ਆਸ ਪੂਰਨ ਅਰਦਾਸ ਕਰ ਦਿੱਤੀ- “ਸਤਿਗੁਰੂ ਜੀ, 
ਦਾ ਆਸ਼ੀਰਵਾਦ ਦਿਉ।”? ਬਾਰਿਸ਼ ਹੋਰ ਤੇਜ਼ ਹੋ ਗਈ ਸੀ। ਫੀਅਟ 
ਕਾਰ ਦੇ ਦੋਵੇਂ ਵਾਈਪਰਜ਼ ਏਧਰੇਂ ਓਧਰ ਤੇ ਓਧਰੇਂ ਏਧਰ ਘੁੰਮਦੇ ਹੋਏ 
ਇਕ ਅਜੀਬ ਆਵਾਜ਼ ਪੈਦਾ ਕਰ ਰਹੇ ਸਨ।ਸ਼ੀਸ਼ੇ ਉੱਪਰ ਘਿਸਰਦੇ 
ਹੋਏ ਉਹ “ਚਿਰਰਰ,ਚਿਰਰਰ'ਕਰ ਰਹੇ ਸਨ।ਇਸ ਆਵਾਜ਼ ਨੇ ਬੁੱਧ 


ਮਾਰਚ-2023 


(3॥੧01815॥00)6001181.%0।। 


ਰਾਮ ਦੇ ਵਿਚਾਰਾਂ ਨੂੰ ਭੰਗ ਕਰ ਦਿੱਤਾ ਤੇ ਉਸਨੇ ਸਿਮਰਨ ਕਰਨਾ 
ਵਿਚਾਲੇ ਹੀ ਰੋਕ ਦਿੱਤਾ।ਵਾਈਪਰਜ਼ ਵੱਲ ਹੱਥ ਨਾਲ ਸਪਸ਼ਟ 
ਇਸ਼ਾਰਾ ਕਰਦੇ ਹੋਏ,ਉਸਨੇ ਡਰਾਈਵਰ ਨੂੰ ਉੱਚੀ ਆਵਾਜ਼ ਵਿਚ 
ਹੁਕਮ ਕੀਤਾ- “ਉਟਾ ਬਦਲਿਸ਼ਾ ਵਾਈਪਰਜ਼, 
ਨੂਨੂਆਇੰਮਪੀਆ।” (ਭਾਵ ਕਿ “ ਵਾਈਪਰਜ਼ ਬਦਲ ਦੇ, ਨਵੇਂ 
ਖਰੀਦ ਕੇ ਲਗਵਾ ਲੈ।”ਡਰਾਈਵਰ ਨੇ ਸਿਰ ਹਿਲਾ ਕੇ ਜਵਾਬ 
ਦਿੱਤਾ- “ਸਾਵਾ ਬਾਬੂ” (ਭਾਵ ਕਿ “ਠੀਕ ਹੈ, ਬਾਬੂ !”)।ਇਸ 
ਉਪਰੰਤ, ਬੁੱਧ ਰਾਮ ਆਪਣੀਆਂ ਅੱਖਾਂ ਬੰਦ ਕਰਕੇ ਪ੍ਰਭੂ ਦੇ ਨਾਮ 
ਸਿਮਰਨ ਵਿਚ ਮੁੜ ਲੀਨ ਹੋ ਗਿਆ ਜਿਸਨੂੰ ਉਸਨੇ ਦੁਕਾਨ ਤੇ 
ਪਹੁੰਚ ਕੇ ਹੀ ਸਮਾਪਤ ਕੀਤਾ। 

ਬੁੱਧ ਰਾਮ ਨੇ ਆਪਣੇ ਆਪ ਨੂੰ ਕੰਮ ਵਿਚ ਵਿਅਸਤ ਕਰਨ 
ਦਾ ਯਤਨ ਕੀਤਾ।ਉਸਨੇ ਅਕਾਉਂਟ ਰਜਿਸਟਰ ਖੋਲ੍ਹਿਆ ਅਤੇ 
ਹੌਲੇ-ਹੌਲੇ ਸਟਾਕ ਨੋਟ ਕਰਦਾ ਰਿਹਾ।ਆਪਣੀ ਸੁਭਾਵਕ ਰਚੀ ਦੇ 
ਉਲਟ, ਅੱਜ ਉਸਨੇ ਦੁਕਾਨ ਵਿਚ ਮੌਜੂਦ ਸੌਦੇ ਦੇ ਸਟਾਕ ਨੂੰ 
ਅੱਧੇ-ਅਧੁਰੇ ਮਨ ਨਾਲ ਗਿਣਿਆਂ ਅਤੇ ਉਹਦਾ ਮਨ ਈਸਰੋ ਵਿਚ 
ਹੀ ਉਲਝਿਆ ਰਿਹਾ। ਉਸਦਾ ਧਿਆਨ 1947 ਦੇ ਉਸ ਸਮੇਂ ਵੱਲ 
ਚਲਾ ਗਿਆ ਜਦੋਂ ਉਨ੍ਹਾਂ ਨੇ ਜ਼ਿੰਦਗੀ ਦਾ ਇਹ ਸਫ਼ਰ ਸ਼ੁਰੁ ਕੀਤਾ 
ਸੀ।ਲਕੜੀ ਦੇ ਸਟੂਲ ਤੇ ਬੈਠ ਕੇ ਬੁੱਧ ਰਾਮ ਆਪਣੀ ਪਤਨੀ ਦੇ 
ਸਾਥ ਵਿਚ ਬਿਤਾਈ ਜ਼ਿੰਦਗ਼ੀ ਬਾਰੇ ਸੋਚਣ ਲੱਗਾ। ਉਨ੍ਹਾਂ ਦਾ 
ਦੰਪਤੀ ਸਫ਼ਰ ਉਸ ਵਰ੍ਹੇ ਦੀ 25 ਜਨਵਰੀ ਨੂੰ ਅਰੰਭ ਹੋਇਆ ਸੀ 
ਜਿਸ ਦਿਨ ਉੱਤਰੀ ਪੰਜਾਬ ਵਿਚ ਪੈਂਦੇ ਬਠਿੰਡਾ ਜ਼ਿਲੇ ਦੇ ਇਕ 
ਰਮਣੀਕ ਪਿੰਡ ਵਿਚ ਉਨ੍ਹਾਂ ਦਾ ਵਿਆਹ ਹੋਇਆ ਸੀ।ਉਮਰ ਪੱਖੋਂ 
ਆਪਣੇ ਸਾਰੇ ਭੈਣ-ਭਰਾਵਾਂ ਨਾਲੋਂ ਵੱਡਾ ਹੋਣ ਦੇ ਬਾਵਜੂਦ ਉਸਨੇ 
ਆਪਣਾ ਵਿਆਹ ਸਭ ਤੋਂ` ਪਿੱਛੋਂ ਕਰਵਾਇਆ ਸੀ ਕਿਉਂਕਿ 
ਚਾਹੁੰਦਾ ਸੀ ਕਿ ਉਹਦਾ ਹਰੇਕ ਭੈਣ-ਭਰਾ ਚੰਗੀ ਤਰ੍ਹਾਂ ਅਬਾਦ ਹੋ 
ਜਾਵੇ।ਆਪਣੀ ਸ਼ਾਦੀ ਤੋਂ ਬਾਅਦ ਉਹ ਅਰੂਸ਼ਾ ਪਲਾਇਨ ਕਰ 
ਗਏ ਸਨ ਜੋ ਈਸਰੇ ਵਾਸਤੇ ਭਾਰਤ ਵਿਚਲੇ ਆਪਣੇ ਪਰਿਵਾਰਕ 
ਮਾਹੌਲ ਤੋਂ ਬਹੁਤ ਦੂਰ ਸੀ ਤੇ ਇਕ ਆਦਰਸ਼ਕ ਭਾਰਤੀ ਪਤਨੀ 
ਦੀ ਤਰ੍ਹਾਂ ਉਸਨੇ, ਬਿਨਾਂ ਕਿਸੇ ਸ਼ਿਕਵੇ ਜਾਂ ਨਾਂਹ-ਨੁਕਰ ਦੇ, 
ਹਮੇਸ਼ਾ ਹੀ ਬੁੱਧ ਰਾਮ ਦਾ ਸਾਥ ਦਿੱਤਾ ਸੀ। 

“ਕਾਰਟਨ ਯਾ ਪਾਨਾਡੋਲ ਨਗਾਪੀ? ”“ਪੈਰਾਸੀਟਾਮੋਲ ਦੇ 
ਇਕ ਡਿੱਥੇ ਦੇ ਕਿੰਨੇ ਪੈਸੇ? ” ਇਕ ਗਾਹਕ ਦਾ ਪ੍ਰਸ਼ਨ ਸੁਣ ਕੇ ਬੁੱਧ 
ਰਾਮ ਨੇ ਅੱਖਾਂ ਝਪਕੀਆਂ ਤੇ ਪੈਰਾਸੀਟਾਮੋਲ ਦੇ ਡੱਬੇ ਦੀ 
ਤਰਫ਼ਇਸ਼ਾਰਾ ਕਰਦੀ ਹੋਈ ਗਾਹਕ ਦੀ ਉੱਗਲ ਦਾ ਪਿੱਛਾ 
ਕੀਤਾ। 


ਵਰਿਆਮ 


5।। 58100 9801 50101 । 0੫9 


੮੭ 


“ਨਾ ਨਗਾਪੀ ਯਾ 313-3”“ਅਤੇ 813-%3 ਦੇ ਇਕ ਡਿੱਥੇ 
ਦੀ ਕਿੰਨੀ ਕੀਮਤ ਹੈ? ” (੩।੨-੨ ਇਕ ਕਿਸਮ ਦੀ ੪੪010 
9੫॥ ਦਾ ਨਾਂ ਹੈ/“ ਕਾਰਟਨ ਮੋਜਾ ਸ਼ਿਲਿੰਗ ਐਲਫੁ ਤਾਤੂ।”£“ਇਕ 
ਕਾਰਟਨ ਤਿੰਨ ਹਜ਼ਾਰ ਸ਼ਿਲਿੰਗ ਦਾ”, ਬੁੱਧ ਰਾਮ ਨੇ ਜਵਾਬ ਦਿੱਤਾ। 
“ਹਾਯਾ ਨਿਤੋਲੀ ਕਾਰਟਨ ਮਬਿਲੀਯਾ ੩13-3.? -- 
“ਠੀਕ ਹੈ। ਮੇਰੇ ਵਾਸਤੇਭੀ ੩1%੩-3 ਦੇ ਦੋ ਡਿੱਥੇ ਨਿਕਾਲ ਦਿਓ”) 
- ਗਾਹਕ ਨੇ ਕਿਹਾ। 
ਬੁੱਧ ਰਾਮ ਨੇ ਦੁਕਾਨ ਦੇ ਨੌਕਰ ਨੂੰ ਇਸ਼ਾਰਾ ਕੀਤਾ ਕਿ ਉਹ 
ਗਾਹਕ ਨੂੰ ਉਸਦਾ ਸੌਦਾ ਦੇ ਦੇਵੇ। ਹੁਣ ਉਸਨੇ ਆਪਣੀਆਂ ਅੱਖਾਂ 
ਬੰਦ ਕਰ ਲਈਆਂ ਤੇ ਆਰਾਮ ਕਰਨ ਵਾਸਤੇ ਦੁਕਾਨ ਦੇ ਕਾਊਂਟਰ 
'ਤੇ ਆਪਣਾ ਸਿਰ ਟਿਕਾ ਦਿੱਤਾ। ਉਸ ਚਾਹਿਆ ਕਿ ਦੁਕਾਨ ਛੱਡ 
ਕੇ ਉਹ ਆਪਣੀ ਪਤਨੀ ਦੇ ਪਾਸ ਰਕਣ ਲਈ ਘਰ ਚਲਾ ਜਾਵੇ 
ਲੇਕਿਨ ਉਸਦੇ ਅਨੁਸ਼ਾਸਿਤ-ਆਪੇ ਨੇ ਉਹਦੇ ਇਸ ਵਿਚਾਰ 'ਤੋਂ 
ਉਸਨੂੰ ਵਰਜਿਆ ।ਬੁੱਧ ਰਾਮ ਦਾ ਦਿਲ ਤੇ ਦਿਮਾਗ਼ ਆਪਸ ਵਿਚ 
ਲੜ ਰਹੇ ਸਨ।ਉਹ ਸਮਝਦਾ ਸੀ ਕਿ ਈਸਰੋ ਵਾਸਤੇ ਇਹ ਪ੍ਰਾਰਥਨਾ 
ਕਰਨੀ ਕਿ ਉਹ ਉਸ ਤੋਂ ਪਹਿਲਾਂ ਮਰ ਜਾਵੇ, ਬਿਲਕੁਲ ਸਹੀ ਸੀ- 
ਅਜਿਹਾ ਕਰਕੇ ਉਹ ਆਪਣੀ ਪਤਨੀ ਦੀ “ਪਹਿਲਾਂ ਮਰਨ ਦੀ 
ਇੱਛਾ” ਪੂਰੀ ਕਰਨ ਵਿਚ ਉਸਦੀ ਮਦਦ ਹੀ ਤਾਂ ਕਰ ਰਿਹਾ ਸੀ। ਬੁੱਧ 
ਰਾਮ ਨੇ ਆਪਣੀ ਛਾਤੀ ਪਕੜ ਲਈ , ਪਰ ਉਹਦਾ ਦਿਲ ਈਸਰੋ ਤੋਂ 
ਵਿੱਛੜਨ ਵਾਸਤੇ ਤਿਆਰ ਨਹੀਂ ਸੀ। 
ਬਾਕੀ ਅਗਲੇ ਅੰਕ 'ਚ.... 


ਚੰਦੇ ਜਮ੍ਹਾ ਕਰਵਾਉ 

ਵਰਿਆਮ ਦੇ ਸੁਹਿਰਦ ਪਾਠਕਾਂ ਪ੍ਰਤੀ ਬੇਨਤੀ ਹੈ ਕਿ ਉਹ 
ਆਪਣੇ-ਆਪਣੇ ਵਰਿਆਮ ਦੇ ਬਕਾਇਆ ਚੰਦੇ ਮੇਲਾ ਹੌਲਾ 
ਮੁਹੱਲਾ (07 ਮਾਰਚ ਤੋਂ 11 ਮਾਰਚ 2023) ਸੀ ਭੈਣੀ ਸਾਹਿਬ 
ਵਿਖੇ ਵਰਿਆਮ ਦੇ ਸਟਾਲ ਤੇ ਜਮ੍ਹਾ ਕਰਵਾਉਣ ਦੀ ਕ੍ਰਿਪਾ 
ਕਰਨ ਤਾਂ ਕਿ ਵਰਿਆਮ ਉਨ੍ਹਾਂ ਨੂੰ ਨਿਰਤਰ ਜਾਰੀ ਰੱਖਿਆ ਜਾ 
ਸਕੇ। ਪਾਠਕ ਆਪਣੇ ਚੰਦੇ ਵਰਿਆਮ ਦੇ ਹੇਠ ਲਿਖੇ ਖਾਤੇ 'ਚ ਵੀ 
ਜਮ੍ਹਾ ਕਰਵਾ ਸਕਦੇ ਹਨ। 


੧ ਜਿੰ।ਂ 0 6011€।1੧ 4/6 ੧੦. 


607201010050208 
॥786/773% 00੬ :6੩140560723 
0116।। 3816 ੦1 1101੩ ੧੩੧੧੩ 08101 431810੫ ੦ 


ਮਾਰਚ-2023 


(3॥੧01815॥00)6001181.%0।। 


ਕੀ ਸਾਡਾ ਇਸ ਧਰਤੀ ਤੇ ਕੋਈ ਹੱਕ ਨਹੀਂ 


ਜਦ ਮੈਂ ਮਾਂ ਦੇ ਪੇਟ ਵਿੱਚ ਸੀ, ਤਾਂ ਮੈਨੂੰ ਘੁਟਣ ਮਹਿਸੂਸ ਹੈਦੀ ਸੀ ਤੇ 
ਮੈਂ ਸੋਚਦਾ ਸੀ ਜਦੋਂ ਮੇਰਾ ਜਨਮ ਹੋਵੇਗਾ ਤਾਂ ਮੈਂ ਆਜ਼ਾਦੀ ਦਾ ਨਿੱਘ 
ਮਾਣਾਂਗਾ। ਇਸ ਖੁੱਲ੍ਹੀ ਡੁੱਲ੍ਹੀ ਕੁਦਰਤ ਦਾ ਆਨੰਦ ਮਾਣਾਂਗਾ। ਹੋਇਆ 
ਵੀ ਇਵੇਂ , ਜਿਵੇਂ ਹੀ ਮੈਂ ਮਾਂ ਦੇ ਪੇਟ ਵਿੱਚ ਨਿਕਲ ਕੇ ਧਰਤੀ ਤੇ 
ਡਿੱਗਿਆ। ਮੈਨੂੰ ਇੱਕ ਖੁੱਲ੍ਹੀ ਖੁੱਲ੍ਹੀ ਆਜ਼ਾਦੀ ਮਹਿਸੂਸ ਹੋਈ। ਮੈਂ ਦਿਲ 
ਵਿੱਚ ਕਈ ਸੁਪਨੇ ਸਜਾ ਰਿਹਾ ਸੀ। ਸੋਚ ਰਿਹਾ ਸੀ, ਘਮਿਆ ਕਰਾਂਗਾ, 
ਕਦੀ ਏਧਰ ਨੂੰ ਜਾਵਾਂਗਾ ਕਦੀ ਉੱਧਰ ਨੂੰ । ਕੁਝ ਕੁ ਪਲਾਂ ਵਿੱਚ ਮੈਂ ਖੜ੍ਹਾ 
ਹੋ ਕੇ ਲੜਖੜਾਉਂਦਾ ਹੋਇਆ ਇੱਧਰੇਂ ਉੱਧਰ ਨੱਚਣ ਲੱਗਾ, ਝੂਮਣ 
ਲੱਗਾ, ਕਿ ਮੇਰੀ ਨਜ਼ਰ ਦੂਰੋਂ ਆਉਂਦੇ ਇੱਕ ਇਨਸਾਨ ਤੇ ਪਈ ਜਿਸ ਨੇ 
ਹੱਥ ਵਿਚ ਰੱਸਾ ਫੜਿਆ ਹੋਇਆ ਸੀ ਅਤੇ ਉਹ ਰੱਸਾ ਮੇਰੇ ਗਲੇ ਵਿੱਚ ਪਾ 
ਕੇ ਮੈਨੂੰ ਇਕ ਕਿੱਲੇ ਨਾਲ ਬੰਨ੍ਹ ਦਿੱਤਾ। ਮੇਰੇ ਸਾਰੇ ਸੁਪਨੇ ਟੁੱਟ ਗਏ। 
ਖੁਸ਼ੀਆਂ ਚੂਰੋ ਚੁਰ ਹੋ ਗਈਆਂ। ਸਾਰੇ ਮੇਰੇ ਵੱਲ ਵੇਖ ਵੇਖ ਕੇ ਕਹਿ ਰਹੇ 
ਸਨ ਵੱਛੀ ਹੁੰਦੀ ਤਾਂ ਚੰਗਾ ਸੀ। ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ 
ਕਿ ਆਖਰ ਇਹ ਹੋ ਕੀ ਰਿਹਾ ਹੈ। ਮੈਨੂੰ ਭੁੱਖ ਬਹੁਤ ਲੱਗ ਚੁੱਕੀ ਸੀ। ਮੇਰਾ 
ਧਿਆਨ ਮਾਂ ਦੇ ਥਣਾਂ ਤੇ ਗਿਆ। ਇੰਨੇ ਨੂੰ ਬਾਲਟੀ ਚੁੱਕੀ ਘਰ ਦੀ ਔਰਤ 
ਤੁਰੀ ਆਉਂਦੀ ਨਜ਼ਰ ਆਈ। ਜਿਵੇਂ ਹੀ ਉਹਨੇ ਮੇਰਾ ਰੱਸਾ ਕਿੱਲੇ ਨਾਲੋਂ 
ਖੋਲ੍ਹਿਆ ਤੇ ਮੈਨੂੰ ਮੇਰੀ ਮਾਂ ਵੱਲ ਕੀਤਾ ਤਾਂ ਸੋਚਿਆ ਚੱਲ ਛੱਡ ਬਾਕੀ 
ਗੱਲਾਂ ਨੂੰ , ਰੱਜ ਕੇ ਦੁੱਧ ਪੀ ਕੇ ਭੁੱਖ ਮਿਟਾਉਣੇ ਆਂ। ਅਜੇ ਦੋ ਕੁ ਚੁਲੀਆਂ 
ਦੁੱਧ ਹੀ ਮੇਰੇ ਐਦਰ ਗਿਆ ਹੋਏਗਾ ,ਕਿ ਮੈਨੂੰ ਖਿੱਚ ਕੇ ਦੁਬਾਰਾ ਕਿੱਲੇ ਨਾਲ 
ਬੰਨ੍ਹ ਦਿੱਤਾ ਗਿਆ। ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਸੀ। ਮੇਰਾ ਮੁੰਹ 
ਅੱਡਿਆ ਦਾ ਅੱਡਿਆ ਹੀ ਰਹਿਗਿਆ । 

ਰਾਤ ਵੇਲੇ ਇਨ੍ਹਾਂ ਸਭ ਦਾ ਮੈਂ ਆਪਣੀ ਮਾਂ ਨੂੰ ਕਾਰਨ ਪੁੱਛਿਆ। ਮਾਂ 
ਨੇ ਕਿਹਾ,“ ਬੇਟਾ ਕਦੇ ਤੁਹਾਡੀ ਬਹੁਤ ਕਦਰ ਹੈਦੀ ਸੀ, ਇਹ ਕਿਸਾਨ 
ਆਪਣੇ ਪੁੱਤਰਾਂ ਨਾਲੋਂ ਵੱਧ ਕੇ ਤੁਹਾਨੂੰ ਪਾਲਦਾ ਹੈਦਾ ਸੀ, ਮੇਡਾ ਜੈਮਣ 
ਜਿੰਨੀ ਖ਼ੁਸ਼ੀ ਮਨਾਈ ਜਾਂਦੀ ਸੀ, ਵਾਹੀ ਜੋਤੀ ਦਾ ਕੈਮ ਜੁ ਹੈਦਾ ਸੀ 
ਤੁਹਾਡੇ ਸਿਰ ਤੇ । ਪਰ ਜਿਵੇਂ ਜਿਵੇਂ ਸਾਇਸ ਨੇ ਤਰੱਕੀ ਕੀਤੀ ਅਤੇ 
ਟਰੈਕਟਰ ਆ ਗਏ ਤੁਹਾਡੀ ਕਦਰ ਦਿਨੋਂ ਦਿਨ ਘਟਦੀ ਗਈ । “ਪਰ 
ਦੁੱਧ ! ਦੁੱਧ ਤੇ ਤੇਰਾ ਏ ਨਾ ਮਾਂ, ਇਸ ਤੇ ਤਾਂ ਮੇਰਾ ਹੱਕ ਏ ਕੇ ਨਾ। ਨਹੀਂ 
ਪੁੱਤਰ ਇਹ ਮਨੁੱਖ ਕਿਸੇ ਨੂੰ ਕੋਈ ਹੱਕ ਨਹੀਂ ਦਿੰਦਾ ਹਰ ਚੀਜ਼ ਤੇ ਆਪਣਾ 
ਹੱਕ ਸਮਝਦਾ ਹੈ। ਇਹ ਗੱਲਾਂ ਕਰਦਿਆਂ ਕਰਦਿਆਂ ਮਾਂ ਦੀਆਂ ਅੱਖਾਂ 
ਵਿੱਚੋਂ ਅੱਥਰ ਆ ਰਹੇ ਸਨ, ਸ਼ਾਇਦ ਉਹ ਕਹਿ ਰਹੀ ਸੀ ਕਿ ਇਹ ਤਾਂ ਕੁਝ 
ਵੀ ਨਹੀਂ, ਤੇਰੇ ਨਾਲ ਜੋ ਅੱਗੇ ਅੱਗੇ ਹੋਣਾ ਹੈ ਉਸ ਦਾ ਤੇ ਤੈਨੂੰ ਐਦਾਜ਼ਾ 
ਵੀ ਨਹੀਂ ਹੈ। ਦਿਨ ਗੁਜ਼ਰ ਰਹੇ ਸਨ ਤੇ ਮੈਂ ਵੱਡਾ ਹੋ ਰਿਹਾ ਸੀ ਪਰ ਕਮਜ਼ੋਰ 
ਹੁੰਦਾ ਜਾ ਰਿਹਾ ਸਾਂ। ਰੋਜ਼ ਦੀ ਤਰ੍ਹਾਂ ਮੈਂ ਅੱਜ ਵੀ ਅੱਧ ਰੱਜਿਆ ਜਿਹਾ ਬੈਠਾ 
ਹੋਇਆ ਸੀ , ਹਨੇਰਾ ਹੋ ਰਿਹਾ ਸੀ ।ਬੰਦੇ ਨੂੰ ਬੈਦਾ ਨੇੜਿਓਂ ਤਾਂ ਦਿਖਾਈ 


ਵਰਿਆਮ 


5।। 58100 9801 50101 । 0੫9 


29 


-ਦਲਜੀਤ 
ਦਿੰਦਾ ਸੀ ਪਰ ਦੂਰੋਂ ਨਜ਼ਰ ਨਹੀਂ ਸੀ ਆਉਂਦਾ। ਹਵੇਲੀ ਦੇ ਬਾਹਰ ਮੈਨੂੰ 
ਕਿਸੇ ਸਾਧਨ ਦੀ ਆਵਾਜ਼ ਸੁਣਾਈ ਦਿੱਤੀ, ਜੋ ਇਕਦਮ ਚੁੱਪ ਹੋ ਗਈ 
ਮਾਲਕ ਦੇ ਨਾਲ ਦੋ ਓਪਰੇ ਜਿਹੇ ਇਨਸਾਨ ਮੇਰੇ ਵੱਲ ਤੁਰੇ ਆ ਰਹੇ ਸਨ । 
ਜਲਦੀ ਜਲਦੀ ਉਨ੍ਹਾਂ ਦੋਵਾਂ ਨੇ ਮੈਨੂੰ ਕਿੱਲੇ ਨਾਲੋਂ ਖੋਲ੍ਹ ਕੇ ਬਾਹਰ ਖੜ੍ਹੇ 
ਸਾਧਨ ਵਿੱਚ ਸੁੱਟ ਦਿੱਤਾ। ਮੇਰੇ ਮਾਲਕ ਨੇ ਉਨ੍ਹਾਂ ਦੇ ਹੱਥਾਂ ਵਿਚ ਕੁਝ 
ਫੜਾਇਆ, ਸ਼ਾਇਦ ਇਨਸਾਨੀ ਭਾਸ਼ਾ ਵਿਚ ਇਸਨੂੰ ਪੈਸੇ ਜਾਂ ਰੁਪਏ 
ਕਹਿੰਦੇ ਹਨ। ਪਲਾਂ ਛਿਣਾਂ ਵਿੱਚ ਹੀ ਸਾਧਨ ਨੂੰ ਸਟਾਰਟ ਕੀਤਾ ਗਿਆ 
ਅਤੇ ਮੈਨੂੰ ਮੇਰੀ ਮਾਂ ਕੋਲੋਂ ਕਾਫ਼ੀ ਦੂਰ ਲੈ ਗਏ। ਦਸ ਪੈਦਰਾਂ ਮਿਟ ਦੇ ਸਫ਼ਰ 
ਤੋਂ ਬਾਅਦ ਕਿਸੇ ਦੂਸਰੇ ਪਿਡ ਦੀ ਜੂਹ ਦੇ ਸੁਨਸਾਨ ਚੌਂਕ ਵਿਚ ਮੈਨੂੰ 
ਚਲਦੇ ਸਾਧਨ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ ਤੇ ਆਪ ਤੇਜ਼ੀ ਨਾਲ 
ਨਿਕਲ ਗਏ। ਉਨ੍ਹਾਂ ਦੁਆਰਾ ਦਿੱਤੇ ਧੱਕੇ ਨਾਲ ਮੇਰੇ ਗੋਡਿਆਂ ਤੇ ਕਾਫ਼ੀ 
ਸੱਟਾਂ ਲੱਗ ਗਈਆਂ। ਰਾਤ ਦੇ ਹਨੇਰੇ ਵਿੱਚ ਮੈਂ ਘਬਰਾਇਆ ਹੋਇਆ ਸੀ। 
ਮੈਨੂੰ ਸਮਝ ਨਹੀਂ ਸੀ ਆ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਦਿਨ 
ਚੜ੍ਹਦੇ ਤਕ ਮੈਨੂੰ ਬਹੁਤ ਭੁੱਖ ਅਤੇ ਪਿਆਸ ਲੱਗੀ ਹੋਈ ਸੀ । ਆਪਣੀ ਭੁੱਖ 
ਮਿਟਾਉਣ ਲਈ ਜਿਵੇਂ ਹੀ ਮੈਂ ਸਵੇਰੇ ਨਾਲ ਦੇ ਖੇਤ ਵਿਚੋਂ ਘਾਹ ਚੁਗਣ 
ਲੱਗਾ ਤਾਂ ਪਿੱਛੋਂ ਕਿਸੇ ਨੇ ਆਣ ਕੇ ਮੇਰੇ ਲੱਕ ਉੱਤੇ ਬਹੁਤ ਜ਼ੋਰ ਦੀ ਡੰਡਾ 
ਮਾਰਿਆ। ਮੇਰੀ ਤਾਂ ਜਾਨ ਹੀ ਨਿਕਲ ਗਈ । ਮੈਂ ਆਪਣੀ ਜਾਨ ਬਚਾ ਕੇ 
ਭੱਜਿਆ ਅਤੇ ਕਿਸੇ ਹੋਰ ਖੇਤ ਵਿੱਚ ਵੜ ਗਿਆ ਤਾਂ ਉਸ ਖੇਤ ਦੇ ਮਾਲਕ 
ਨੇ ਵੀ ਮੇਰੇ ਨਾਲ ਉਹੀ ਵਿਵਹਾਰ ਕੀਤਾ। ਜੋ ਵੀ ਆਉਂਦਾ ਮੈਨੂੰ ਮਾਰ ਕੇ 
ਚਲਾ ਜਾਂਦਾ ,ਕਈਆਂ ਨੇ ਮੇਰੇ ਮਗਰ ਕੁੱਤਿਆਂ ਨੂੰ ਛੱਡਿਆ, ਜਿਹਨਾਂ ਨੇ 
ਮੇਰਾ ਮਾਸ ਨੋਚ ਨੋਚ ਕੇ ਖਾਧਾ। ਇਨ੍ਹਾਂ ਦੋ ਪੈਰਾਂ ਵਾਲੇ ਜੀਵਾਂ ਵਿਚ ਕੋਈ 
ਵੀ ਮੇਰਾ ਹਮਦਰਦੀ ਨਹੀਂ ਸੀ। ਮੇਰੇ ਸਰੀਰ ਤੇ ਜ਼ਖ਼ਮਾਂ ਦੀ ਗਿਣਤੀ ਦਿਨੋਂ 
ਦਿਨ ਵੱਧਦੀ ਜਾ ਰਹੀ ਸੀ। ਅੱਜ ਮੈਨੂੰ ਪਿਡ ਦੇ ਕੁਝ ਅਵਾਰਾ ਕੁੱਤਿਆਂ ਨੇ 
ਚਾਰ ਚੁਫੇਰਿਓਂ, ਘੇਰਾ ਪਾ ਲਿਆ ਸੀ। ਮੇਰੇ ਵਿੱਚ ਹਿੰਮਤ ਨਹੀਂ ਸੀ 
ਆਪਣੀ ਜਾਨ ਨੂੰ ਬਚਾਉਣ ਦੀ ਕੋਈ ਮੇਰੀ ਲੱਤ ਨੂੰ ਤੇ ਕੋਈ ਮੇਰੇ ਸਰੀਰ ਨੂੰ 
ਵੱਢ ਰਿਹਾ ਸੀ। ਮੈਨੂੰ ਜਿਊਂਦੇ ਨੂੰ ਖਾਧਾ ਜਾ ਰਿਹਾ ਸੀ। ਮੇਰੀ ਜਾਨ ਨਿਕਲ 
ਰਹੀ ਸੀ ਪਰ ਕਿਸੇ ਨੂੰ ਮੇਰੇ ਨਾਲ ਹਮਦਰਦੀ ਨਹੀਂ ਸੀ। ਹਰ ਕਿਸੇ ਨੂੰ ਮੇਰਾ 
ਮਰਨਾ ਫਾਇਦੇਮੋਦ ਲੱਗਦਾ ਸੀ, ਕਿਉਂਕਿ ਮੇਰੇ ਮਰਨ ਨਾਲ ਹੀ ਉਨ੍ਹਾਂ ਦੇ 
ਖੇਤ ਬਚਦੇ ਸੀ ਉਨ੍ਹਾਂ ਦੇ ਖੇਤ ਜਿਨ੍ਹਾਂ ਨੂੰ ਉਹ ਕੇਵਲ ਤੇ ਕੇਵਲ ਆਪਣਾ 
ਸਮਝਦਾ ਹੈ, ਝੂਠ ਕਹਿੰਦੇ ਨੇ ਕਿ ਇਹ ਧਰਤੀ ਸਭ ਦੀ ਹੁੰਦੀ ਹੈ। ਇੱਥੇ ਸਭ 
ਜੀਵਾਂ ਦਾ ਅਧਿਕਾਰ ਹੁੰਦਾ ਏ, ਇਹ ਧਰਤੀ ਕੇਵਲ ਮਨੁੱਖ ਦੀ ਏ ਦੋ ਪੈਰਾਂ 
ਅਤੇ ਦੋ ਹੱਥਾਂ ਵਾਲੇ ਮਨੁੱਖ ਦੀ ਜਿਸ ਤੇ ਬਾਕੀ ਜੀਵਾਂ ਦਾ ਕੋਈ ਹੱਕ 
ਨਹੀਂ। ਕੀ ਅਸੀਂ ਕੁਦਰਤ ਦੇ ਜੀਵ ਨਹੀਂ ਹਾਂ? 

ਸੈਪਰਕ - 9855883534 


ਮਾਰਚ-2023 


(3॥੧01815॥00)6001181.%0।। 


ਅਜ਼ਾਦ ਹੈ। 

ਬੇਟੀ ਪੜ੍ਹ ਗਈ ਹੈ 

ਤੇ ਕਹਿਣ ਨੂੰ.. 

ਹਰ ਖੇਤਰ ਵਿੱਚ 
ਮਰਦਾਂ ਦੇ ਨਾਲ-ਨਾਲ 

ਅੱਜ ਦੀ ਨਾਰੀ ਵੀ 

ਮੋਢੇ ਨਾਲ ਮੋਢਾ ਜੋੜ 

ਖੜ੍ਹ ਗਈ ਹੈ ..ਪਰ 

ਕੀ ਮੋਢੇ ਨਾਲ ਮੋਢਾ ਜੁੜਨ ਨਾਲ 
ਸਾਰੇ ਮਸਲੇ ਹੱਲ ਹੋ ਜਾਂਦੇ ਨੇ? 
ਉਦੋਂ ਵੀ ਜੁੜਦਾ ਸੀ.ਜਦੋਂ 
ਰਾਣਵ ਦੀ ਕੈਦ ਚੋਂ ਆਈ 

ਸੀਤਾ ਤੇ ਸ਼ੱਕ ਕੀਤਾ ਗਿਆ ਸੀ। 
ਮੋਢੇ ਨਾਲ ਮੋਢਾ ਤਾਂ 

ਉਦੋਂ ਵੀ ਜੁੜਦਾ ਸੀ..ਜਦੋਂ 
ਫਿਰਕੂਪੁਣੇ ਦੀ ਅੱਗ ਵਿੱਚ 

ਕੋਈ ਕਸੂਰ ਨਾਂ ਹੈਦੇ ਹੋਏ ਵੀ 

ਸਭ ਤੋਂ ਵੱਧ ਮਾਸ 

ਔਰਤ ਦਾ ਹੀ ਨੋਚਿਆ ਗਿਆ ਸੀ। 
ਮੋਢੇ ਨਾਲ ਮੋਢਾ ਤਾਂ 
ਉਦੋਂ ਵੀ ਜੁੜਦਾ ਸੀ 


ਜਦੋਂ ਰਾਣੀ ਲਕਸ਼ਮੀ ਤੇ ਮਾਈ ਭਾਗੋ ਨੇ 


ਮਰਦਾਂ ਤੋਂ ਅੱਗੇ ਵੱਧ ਕੇ 
ਮਰਦਾਨਗੀ ਦਿਖਾਈ ਸੀ। 


ਫਿਰ ਕਿਉਂ ਮੋਢੇ ਨਾਲ ਮੋਢਾ ਜੋੜਨ ਦਾ ਸ਼ੋਰ 
ਸਿਰਫ ਇਸ ਲਈ ਮਚਾਇਆ ਜਾ ਰਿਹੈ 


ਤਾਂ ਕਿ ਇਸ ਸ਼ੋਰ ਦੇ ਰੌਲੇ ਵਿੱਚ 
ਔਰਤ ਇਸ ਭੁਲੇਖੇ `ਚ ਰਹੇ ਕਿ ਉਹ 
ਮਰਦ ਦੇ ਮੋਢੇ ਨਾਲ ਮੋਢਾ ਜੋੜ 


ਵਰਿਆਮ 


ਅੱਜ ਦੀ ਅੰਰਤ 


ਅੱਗੇ ਵਧ ਰਹੀ ਹੈ ਪਰ.. ਅਸਲ ਵਿੱਚ 
ਮੋਢੇ ਨਾਲ ਮੋਢਾ ਤਾਂ ਦੂਰ 
ਪਰਛਾਵੇਂ ਨਾਲ ਪਰਛਾਵਾਂ ਵੀ ਨਹੀਂ ਜੁੜਿਆ 
ਪੜ੍ਹ ਲਿਖ ਕੇ ਵੀ ਔਰਤ 

ਉੱਥੇ ਹੀ ਖੜ੍ਹੀ ਹੈ ..ਜਿੱਥੋਂ 

ਕਦੇ ਬਾਬੇ ਨਾਨਕ ਨੇ ਉਸ ਨੂੰ 

ਅੱਗੇ ਤੋਰਨਾ ਚਾਹਿਆ ਸੀ.ਤੇ ਅਸਲ 'ਚ 
ਇਸ ਸਭ ਲਈ 

ਅੱਜ ਦੀ ਪੜ੍ਹੀ ਲਿਖੀ ਨਾਰੀਸ਼ਾਇਦ 

ਖੁਦ ਹੀ ਕਸੂਰਵਾਰ ਹੈ ਕਿਉਂਕਿ 

ਪੜ੍ਹ ਕੇ ਅਨਪੜ੍ਹ ਰਹਿਣ 

ਤੇ ਮਰਦਾਂ ਅੱਗੇ ਸ਼ਰਮਾਉਣ 

ਤੇ ਮੁਸਕੁਰਾਉਣ ਵਿੱਚ 

ਉਹ ਆਪਣੀ ਸ਼ਾਨ ਸਮਝਦੀ ਹੈ। 

ਅੱਜ ਵੀ ਝਿਜਕਦੀ ਹੈ 

ਕਿਉਂਕਿ 
ਸ਼ਰਮਾਉਣ ਤੇ ਝਿਜਕਣ ਨਾਲ ਹੀ ਤਾਂ 
ਚਿਹਰਾ ਖੁਬਸੂਰਤ ਦਿਸਦਾ ਹੈ ਤੇ 

ਇਹੀ ਖੂਬਸੂਰਤੀ ਔਰਤ ਦਾ ਗਹਿਣਾ ਹੈ 

ਤੇ ਇਹੀ ਭੁਲੇਖਾ 

ਉਸ ਨੂੰ ਅੱਗੇ ਆ ਕੇ 

ਆਪਣੇ ਹੱਕ ਲੈਣ ਨਹੀਂ ਦਿੰਦਾ 

ਤੇ ਮਰਦ ਪ੍ਰਧਾਨ ਸਮਾਜ 

ਮਰਦ ਪ੍ਰਧਾਨ ਹੀ ਰਹਿ ਜਾਂਦਾ ਹੈ 

ਤੇ ਨਾਅਰਾ ਲਾਇਆ ਜਾਂਦਾ ਹੈ ਹਰ ਸਦੀ ਵਿੱਚ 
ਕਿ ਅੱਜ ਦੀ ਔਰਤ 

ਮਰਦਾਂ ਦੇ ਮੋਢੇ ਨਾਲ ਮੋਢਾ ਜੋੜ 

ਹਰ ਖੇਤਰ ਵਿੱਚ ਅੱਗੇ ਹੈ..। 

ਸੈਪਰਕ - 98124-58568 


[10 . ਉਦੇ ਮਾਰਚ-2023 


5।। 58000 9801 50101 । 0੫9 ॥021॥010111210124101021016110 10112] ਵ0001॥॥ 


ਚੇਤੇ ਆਇਆ ਚਕਰ ਵਾਲਾ ਬੋਤ ਸਿੱਧੂ 


ਇਹ ਤਸਵੀਰ 2001 ਦੀ ਹੈ, ਲਗਪਗ 22 ਸਾਲ ਪਹਿਲੇ 
ਦੀ, ਤੇ ਮੇਰੀ ਪਹਿਲੀ ਕੈਨੇਡਾ ਫੇਰੀ ਦੀ, ਵੈਨਕੂਵਰ ਦੀ। ਮੇਰੇ 
ਨਾਲ ਐਔਕਲ ਬੈਤ ਸਿੱਧੂ (ਚਕਰ ਵਾਲਾ) ਖੜਾ ਹੈ। ਬੈਤ ਸਿੱਧੂ 
ਐਬਟਸਫੋਰਡ ਰਹਿੰਦਾ ਆਪਣੇ ਵੱਡੇ ਫਾਰਮ ਹਾਊਸ ਵਿੱਚ, ਜੋ 
ਐਬਟਸਫੋਰਡ ਦੀ ਨਿੱਕੀ ਪਿਆਰੀ ਜਿਹੀ ਏਅਰ ਪੋਰਟ ਦੇ ਜਵਾਂ 
ਈ ਨਾਲ ਪੈਂਦਾ। ਜਹਾਜ ਉਡਦੇ ਲਹਿੰਦੇ ਰਹਿੰਦੇ ਕਾਵਾਂ ਚਿੜੀਆਂ 
ਵਾਂਗ। ਹਰ ਸਾਲ ਅਗਸਤ ਮਹੀਨੇ ਇਥੇ ਜਹਾਜਾਂ ਦਾ 
ਅੰਤਰਰਾਸ਼ਟਰੀ ਮੇਲਾ ਲਗਦਾ। ਦੁਨੀਆਂ ਭਰ ਦੇ ਜਹਾਜ ਇਥੇ 
ਆ ਕੇ ਆਸਮਾਨ ਮੱਲ ਲੈਂਦੇ। ਜਹਾਜਾਂ ਦੀ ਘੂਕਰ ਨਾਲ ਲਾਗਲੇ 
ਫਾਰਮ ਅੱਕਦੇ ਥੱਕਦੇ ਨਹੀਂ ਸਨ, ਸਗੋਂ ਜਹਾਜਾਂ ਦੀ ਘੁਕਰ ਨੂੰ 
ਇਨਜਾਏ ਕਰਦੇ ਰਹਿੰਦੇ। ਪਛੀ ਜਹਾਜਾਂ ਨਾਲ ਖੇਡਦੇ ਦਿਸਦੇ। 
ਇਕ ਮੇਲਾ ਮੈਂ ਵੀ ਦੇਖਿਆ ਇਥੇ। ਮੇਰਾ ਬੜਾ ਜੀਅ ਲੱਗਿਆ 
ਬੈਤ ਐਕਲ ਦੇ ਫਾਰਮ ਉਤੇ । ਮੈਂ ਵੱਡੇ ਸ਼ੀਸ਼ੇ ਦੀ ਕੈਧ ਕੋਲ ਕੁਰਸੀ 
ਉਤੇ ਬੈਠਾ ਕੁਝ ਲਿਖਦਾ ਰਹਿੰਦਾ,ਏਹ ਦੇਖ ਐਕਲ ਬੜਾ ਖੁਸ਼ 
ਹੁੰਦਾ ਤੇ ਆਖਦਾ, “ਓ ਵਾਹ ਵਾਹ ਬਈ ਤੂੰਬੀ ਮਾਸਟਰ, ਨਹੀ 
ਰੀਸਾਂ ਤੇਰੀਆਂ।” 

ਆਥਣੇ ਨਿੱਤ ਬੇਦੇ ਜੁੜਦੇ ਆਲੇ ਦੁਆਲੇ ਦੇ ਫਾਰਮਾਂ ਦੇ 
ਮਾਲਕ, ਕੈਨੇਡੀਅਨ ਪੰਜਾਬੀ ਕਿਰਸਾਨ। _ਬਾਰ ਬੀਕੀਊ 
ਬਣਦਾ। ਤੂੰਬੀ ਟੁਣਕਦੀ। ਮੇਰੀ ਜੇਬ ਡਾਲਰਾਂ ਨਾਲ ਭਰਦੀ। 
ਸੁਰਜੀਤ ਆਂਟੀ ਦੀ ਬਣਾਈ ਮਾਂਹ ਛੋਲਿਆਂ ਦੀ ਦਾਲ। ਰਸੋਈ 
ਮਹਿਕਦੀ। ਖੈਰ ! ਬਤ ਐਕਲ ਦਾ ਤਕੀਆ ਕਲਾਮ ਸੀ,“ ਵਧ 
ਕੇ ਐ ਬਈ ਵਧ ਕੇ ਐ।“ ਕਿਸੇ ਵੀ ਚੀਜ ਦੀ ਉਹ ਜਦ ਤਾਰੀਫ 
ਕਰਦਾ ਤਾਂ ਆਖਦਾ ,“ਬਈ, ਵਧ ਕੇ ਐਬੀ ਵਧ ਕੇ।” 

ਸੈਨ 2005 ਵਿਚ ਬਤ ਅਕਲ ਚੱਲ ਵਸਿਆ। ਮੈਂ ਟੋਰਾਂਟੋ 
ਸਾਂ।ਬੇਤ ਐਕਲ ਦੇ ਗਰਾਈਂ ਤੇ ਖੇਡ ਲੇਖਕ ਧਿਰਿਸਰਵਣ ਸਿੰਘ ਨੇ 
ਇਹ ਖਬਰ ਭਰੇ ਮਨ ਨਾਲ ਦੱਸੀ ਸੀ। ਬੜੇ ਵਾਰੀ ਔਕਲ ਦੇ 
ਫਾਰਮ ਗਿਆ ਹਾਂ। ਇਹ ਫਾਰਮ ਦਿਲ 'ਚੋਂ ਕਦੇ ਨਾ ਨਿਕਲਿਆ 
ਮੇਰੇ। ਜਦ ਅਕਲ ਦੇ ਫੁੱਲ ਚੁਗਣ ਜਾਣਾ ਸੀ, ਤਾਂ ਮੈਂ ਟੋਰਾਂਟੋ ਤੋਂ 
ਫਲਾਈਟ ਫੜ ਐਬਟਸਫੋਰਡ ਆਣ ਲੱਥਾ। ਸਬੱਬ ਨਾਲ, 
ਨਿਕੜਾ ਜਿਹਾ ਜਹਾਜ ਧਰਤੀ ਉਤੇ ਉਤਰ ਕੇ ਪਤਲੇ ਰਨ ਵੇਅ 
ਉਤੇ ਦੌੜਦਾ ਹੋਇਆ ਤੇ ਫਿਰ ਧੀਮਾ ਹੈਦਾ ਹੁੰਦਾ ਬਤ ਐਕਲ ਦੇ 
ਵਰਿਆਮ 


5।। 58100 9801 50101 । 0੫9 


-ਨਿੰਦਰ ਘੁਗਿਆਣਵੀ 
ਫਾਰਮ ਮੂਹਰੇ ਆਣ ਖਲੋਇਆ ਤੇ ਏਅਰ ਪੋਰਟ ਤੋਂ ਹਰੀ ਲਾਈਟ 
ਉਡੀਕਣ ਲੱਗਿਆ। ਜਹਾਜੇ ਬੈਠੇ ਨੇ ਹੀ ਮੈਂ ਫਾਰਮ ਵੱਲ ਨਿਗ੍ਹਾ 
ਮਾਰੀ।ਫਾਰਮ ਬੇਹੱਦ ਨਿਰਾਸ਼ ਸੀ। ਮਾਲਕ ਤੁਰ ਗਿਆ ਸੀ ਉਸਦਾ, 
ਫਸਲਾਂ ਗੋਡੇ ਗੋਡੇ ਉਦਾਸ ਸਨ। ਫਾਰਮ ਦੇ ਬਾਹਰ ਕਈ ਗੱਡੀਆਂ 
ਸਿਰ ਸੁੱਟੀ ਖੜ੍ਹੀਆਂ ਸਨ। ਆਏ ਬੈਠੇ ਰਿਸ਼ਤੇਦਾਰ ਮੇਰੀ ਫਲਾਈਟ 
ਉਡੀਕ ਰਹੇ ਸਨ। ਇਹ ਕੈਸਾ ਸਬੱਬ ਸੀ ਕਿ ਫਾਰਮ ਵਿਚ ਵੜਨ ਤੋਂ 
ਪਹਿਲਾਂ ਹੀ ਸੋਗੀ ਹੋਏ ਫਾਰਮ ਨੂੰ ਜੱਫੀ ਪਾ ਲਈ ਸੀ ਮੈਂ, ਜਹਾਜ ਵਿੱਚ 
ਬੈਠੇ ਬੈਠੇ ਨੇ ਹੀ। ਅੱਖਾਂ ਨਮ ਹੋਈਆਂ। ਬਾਹਰ ਬੈਤ ਐਕਲ ਦਾ ਬੇਟਾ 
ਲੈਣ ਆਇਆ ਖੜ੍ਹਾ ਸੀ, ਉਸ ਜੱਫੀ ਪਾਈ। ਕੈਨੇਡੀਅਨ ਪਾਲ ਨੇ 
ਗੋਰਿਆਂ ਵਾਲੀ ਸਿਸਕੀ ਲਈ, “ ਨੀਂਡਰ,ਡੈਡ ਕਿਥੇ ਚਲਾ ਗਿਆ 
ਐ ਮੇਰਾ?” ਇਹ ਸੁਣ ਮੈਂ ਰੋ ਪਿਆ। 

ਜਦ ਵੀ ਐਬਟਸਫੋਰਡ ਜਾਂਦਾ ਹਾਂ, ਰਾਈਆਂ ਵਾਲੇ ਦੇ ਚਾਵਲੇ 
ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਬਤ ਐਕਲ ਦੇ ਫਾਰਮ ਉਤੇ ਹੀ 
ਰਕਦਾ ਹਾਂ। ਜਹਾਜਾਂ ਤੇ ਜਹਾਜਣੀਆਂ ਨਾਲ ਗੱਲਾਂ ਕਰਦਾ ਹਾਂ। 
ਲਗਦੈ ਕਿ ਮੇਰੇ ਨੌੜੇ ਈ ਬਤ ਐਕਲ ਬੈਠਾ ਹੋਇਆ ਮੇਰੀ ਕਿਸੇ ਲੰਮੀ 
ਕਥਾ ਦਾ ਹੁੰਗਾਰਾ ਭਰੀ ਜਾ ਰਿਹੈ। ਕਦੇ ਤੂੰਬੀ ਉਤੇ ਗੀਤ ਸੁਣਨ ਦੀ 
ਫਰਮਾਇਸ਼ ਕਰੀ ਜਾ ਰਿਹੈ। ਮੇਰੀ ਸੁਤਾ ਉਦੋਂ ਟੁਟਦੀ ਹੈ, ਜਦ 
ਸੁਰਜੀਤ ਆਂਟੀ ਰੋਟੀ ਜਾਂ ਚਾਹ ਲਈ ਹਾਕ ਮਾਰਦੀ ਹੈ। ਡਰਾਇੰਗ 
ਰੂਮ ਵਿਚ ਟੈਗੀ ਐਕਲ ਦੀ ਮੁਸਕਰਾਉਂਦੀ ਫੋਟੋ ਵੱਲ ਦੇਖਦਾ ਹਾਂ। 
ਹਾਂ।ਫਾਰਮ ਦੇ ਰੱਖ ਤੇ ਪਛੀ ਬਤ ਅਕਲ ਨੂੰ ਮਿਸ ਕਰਦੇ ਜਾਪਦੇ ਨੇ। 
“ਆਂਟੀ,ਮੈਂ ਪਿੰਡ ਜਾਣੈ।” ਇਹ ਸੁਣ ਆਂਟੀ ਆਂਹਦੀ ਹੈ, “ਉਦਾਸ 
ਨਾ ਹੋ ਪੁੱਤ, ਏਹ ਸੈਸਾਰ ਆਵਾਜਾਈ ਐ, ਏਹ ਸੈਸਾਰ ਇਕ ਏਅਰ 
ਪੋਰਟ ਵਾਂਗ ਐ, ਅਹੁ ਵੇਖ, ਕੋਈ ਆ ਰਿਹੈ,ਕੋਈ ਜਾ ਰਿਹੈ, ਕੋਈ 
ਅੰਤ ਨਹੀ, ਕੋਈ ਲੇਖਾ ਨਹੀਂ, ਤੂੰ ਮਸਾਂ ਤਾਂ ਆਇਆ ਐਂ ਕੈਨੇਡਾ, 
ਤੇ ਹੁਣ ਜਾਣ ਨੂੰ ਕਾਹਲਾ ਪੈ ਗਿਆ ਤੂੰ, ਚਾਹ ਪੀ ਕੇ ਸੈਂ ਜਾ, ਮਨ 
ਟਿਕ ਜੂ ਤੇਰਾ ਪੁੱਤ।” 

ਚਾਹ ਵਾਲਾ ਖਾਲੀ ਕੱਪ ਰੱਖ ਮੈਂ ਆਪਣੀ ਡਾਇਰੀ ਦੇ ਇਹ 
ਪੰਨੇ ਲਿਖਣ ਬਹਿ ਗਿਆ ਹਾਂ। 

ਸੈਪਰਕ- 94174-21700 


ਮਾਰਚ-2023 


(31੧01815॥00)6001181.%0।। 


“ਵਰਿਆਮ - ਦਸੰਬਰ 2022 ਵਿਸ਼ੇਸ਼ ਅੰਕ” 
ਸਾਂਭਣਯੋਗ ਅਤੇ ਸਲਾਹੁਣਯੋਗ ਪਰਚਾ 


ਵਰਿਆਮ ਦਾ ਦਸੰਬਰ 2022 ਦਾ ਅੰਕ ਮਿਲਿਆ-ਮੁੱਖ ਪੰਨੇ 
ਤੇ 'ਨੂਰੀ ਦਰਸ਼ਨ, ਗੁਰ-ਮੂਰਤ” ਸਤਿਗੁਰੂ ਉਦੇ ਸਿੰਘ ਜੀ: 
ਗੁਰਗੱਦੀ ਦੇ ਦਸ ਸਾਲ, ਆਖਰੀ ਪੰਨੇ ਪਿਛਲੇ ਸਰਵਰਕ 
ਟਾਈਟਲ-4 ਤੇ ਸ੍ਰੀ ਸਤਿਗੁਰੁ ਜਗਜੀਤ ਸਿੰਘ ਜੀ ਦੇ ਸੰਗ-ਸਾਥ 
ਵਿੱਚ ਹਜ਼ੂਰ ਸਤਿਗੁਰੂ ਜੀ ਅਤੇ ਮਾਤਾ ਗੁਰਸ਼ਰਨ ਕੌਰ ਜੀ। 
ਆਕਰਸ਼ਕ ਦਿੱਖ, ਅੰਤਰ-ਝਾਤ ਦਾ ਸੰਕੇਤ। ਟਾਈਟਲ-2 ਤੇ 
ਗੁਰਬਾਣੀ ਵਿੱਚੋਂ ਭੈਰਉ ਮਹਲਾ ੫ ਦਾ ਸ਼ਬਦ-ਸਮਰੱਥ ਪੁਰਖ 
ਸਤਿਗੁਰੂ ਦੀ ਉਪਮਾ ਅਤੇ ਇੱਕ ਦਹਾਕੇ ਦੇ ਸਫਰ ਦਾ ਸੰਕੇਤ 
ਕਰਦੀ ਹਜ਼ੂਰ ਸਤਿਗੁਰੂ ਜੀ ਜੀ ਤਸਵੀਰ ਅਤੇ ਸਾਹਮਣੇ ਇੱਕ 
ਪੁਰਾਣੀ ਯਾਦ-ਸੀਨਗਰ ਵਿਖੇ 1981 ਈ. ਦੀ ਤਸਵੀਰ, ਸੀ 
ਸਤਿਗੁਰੁ ਜਗਜੀਤ ਸਿੰਘ ਆਪਣੇ ਬੇਟਾ ਜੀ ਦੇ ਸੀਸ ਤੇ ਫੁੱਲਾਂ ਦੀ 
ਕਲਗੀ ਸਜਾ ਕੇ ਖੁਸ਼ ਹੁੰਦੇ ਹੋਏ। ਭਵਿੱਖ ਲਈ ਇੱਕ ਸੰਕੇਤ “ਦਾਤ 
ਇਲਾਹੀ ਬਖਸ਼ੀ ਸਤਿਗੁਰ'। ਕੁਝ ਪੇਜ਼ ਇਤਿਹਾਸਿਕ ਚਿਤ੍ਰਾ ਵਲੀ 
ਦੇ। 

-15 ਅਕਤੂਬਰ 2010 ਸ੍ਰ. ਜਗਦੀਸ਼ ਸਿੰਘ ਵਰਿਆਮ ਜੀ 
ਦੀ ਹਜ਼ੂਰ ਸਤਿਗੁਰੂ ਜੀ ਨਾਲ ਇੱਕ ਮੁਲਾਕਾਤ, ਅੰਕ ਦੀ ਡੰਡੌਤ 
ਬੰਦਨਾ ਮਹੱਤਵਪੂਰਨ ਅਤੇ ਪ੍ਰਮਾਣੀਕ, ਰੌਸ਼ਨ ਭਵਿੱਖ ਦੀ 
ਨਿਸ਼ਾਨਦੇਹੀ। 

- ਮਹੱਤਵਪੂਰਨ ਸ਼ਖਸੀਅਤਾਂ-ਸਾਹਿਤਕਾਰਾਂ, ਸੰਗੀਤਕਾਰਾਂ 
ਅਤੇ ਰਾਜ ਨੇਤਾਵਾਂ ਦੇ ਸੰਦੇਸ਼-ਸਰੀ ਸਤਿਗੁਰੁ ਉਦੇ ਸਿੰਘ ਜੀ ਪ੍ਰਤੀ 
ਅਕੀਦਤ ਦੇ ਹਸਤਾਖਰ ਹਨ। 

- ਪੁੱਤਰਾਂ ਵਰਗੀ ਪਿਤਾ ਦੀ ਸਿਆਣੀ ਧੀ, ਡਾ. ਰਜਵੰਤ 
ਕੌਰ ਦਾ ਸੰਪਾਦਕੀ ਲੇਖ, ਜਿਸ ਵਿੱਚ ਸੀ ਨਾਨਕ ਰਾਜ ਦੇ ਸੂਰਜ 
ਦਾ “ਸਤਿਗੁਰੁ ਜਗਜੀਤ ਸਿੰਘ ਜੀ ਦੇ ਰੂਪ ਵਿੱਚ 13 ਦਿਸੰਬਰ 
2012 ਨੂੰ ਅਸਤ ਹੋਣਾ ਅਤੇ “ਜੋਤ ਓਹਾ ਜੁਗਤਿ ਸਾਇ ਸਹਿ 
ਕਾਇਆ ਫੇਰਿ ਪਲਟੀਐ” ਗੁਰਵਾਕ ਅਨੁਸਾਰ ਉਸੇ ਸੂਰਜ ਦਾ 
ਸਤਿਗੁਰੂ ਉਦੇ ਸਿੰਘ ਜੀ ਦੇ ਰੂਪ ਵਿੱਚ ਪਰਗਟ ਹੋਣਾ, ਭਗਤੀ 
ਭਾਵ ਦੀ ਪੇਸ਼ਕਾਰੀ ਹੈ। 

- 'ਖਿੱਲਰੇ ਪੱਤਰਿਆਂ” ਚੋਂ ਲੜੀਵਾਰ ਚੈਪਟਰ 10-11 


ਵਰਿਆਮ 


5।। 58000 9801 50101 । 0੫9 


2 


ਸਤੰਬਰ 1959 ਈ. ਸਤਿਗੁਰੁ ਪ੍ਰਤਾਪ ਸਿੰਘ ਜੀ ਦੇ ਸ਼ਰਧਾਂਜਲੀ 
ਸਮਾਗਮ ਦੇ ਦਰਸ਼ਨ ਕਰਵਾਉਂਦਾ ਹੈ। ਉਸੇ ਤਰ੍ਹਾਂ ਦਾ ਇਤਿਹਾਸਕ 
ਸਮਾਗਮ ਜੋ 23 ਦਿਸੰਬਰ 2012 ਨੂੰ ਦੁਹਰਾਇਆ ਗਿਆ। 

- ਪੰਜਾਬੀ ਦੇ ਨਾਮਵਰ ਸਾਹਿਤਕਾਰ ਸ੍ਰ. ਗੁਰਬਚਨ ਸਿੰਘ 
ਭੁੱਲਰ ਜੀ ਦਾ ਲੇਖ ਨਾਮਧਾਰੀ ਇਤਿਹਾਸ ਨਾਲ ਅਤੇ ਸਤਿਗੁਰੂ 
ਉਦੇ ਸਿੰਘ ਜੀ ਨਾਲ ਲੇਖਕ ਦੀਆਂ ਕਦੀਮੀਂ ਸਾਂਝਾਂ ਦਾ ਜ਼ਿਕਰ ਹੈ। 
“ਚੰਗੇਰੇ ਭਵਿੱਖ ਲਈ ਉੱਤਮ ਬੀਜ” ਜੋ ਚੰਗੇ ਸਮਾਜ ਦੀ ਸਿਰਜਣਾ 
ਦੇ ਰੁਪ ਵਿੱਚ ਪ੍ਰਫੁਲਿਤ ਹੋਈ ਸਤਿਗੁਰੂ ਉਦੇ ਸਿੰਘ ਜੀ ਦੀ ਦੈਵੀ 
ਸ਼ਖਸੀਅਤ ਵੱਲ ਸੰਕੇਤ ਹੈ। 

- ਪਿਛਲੇ ਕਈ ਦਹਾਕਿਆਂ ਤੋਂ ਵਰਿਆਮ ਦੀ ਰੂਹ ਨਾਲ 
ਇੱਕਮਿੱਕ ਹੋ ਚੁੱਕੇ ਸੁਵਰਨ ਸਿੰਘ ਵਿਰਕ ਨੇ ਪਿਛਲੇ ਇੱਕ ਦਹਾਕੇ 
ਦੀਆਂ ਉਲਝਣਾਂ ਅਤੇ ਸੁਲਝਣਾਂ ਦੇ ਨਾਲ ਨਾਲ ਨਵ-ਸਿਰਜਨਾ 
ਦਾ ਜ਼ਿਕਰ ਵੀ ਬਾਖੂਬੀ ਕੀਤਾ ਹੈ। 

- “ਜਿਨ ਕਉ ਸਤਿਗੁਰਿ ਥਾਪਿਆ” ਮੇਰੇ (ਹਰਪਾਲ ਸੇਵਕ) 
ਲੇਖ ਬਾਰੇ ਪ੍ਰਤੀਕਰਮ ਤਾਂ ਮੈਂ ਪਾਠਕਾਂ ਤੇ ਛੱਡਦਾ ਹਾਂ। ਪਰ ਏਨਾਂ 
ਜ਼ਰੂਰ ਆਖਦਾ ਹਾਂ ਕਿ ਇਸ ਦਾ ਸ਼੍ਰੇਅ ਰਜਵੰਤ ਭੈਣ ਜੀ ਅਤੇ ਨਰੈਣ 
ਭਾਜੀ ਨੂੰ ਜਾਂਦਾ ਹੈ। ਉਨ੍ਹਾਂ ਨੇ ਉੱਦਮ ਦੇ ਕੇ ਵਾਰ ਵਾਰ ਆਖ ਕੇ 
ਲਿਖਵਾ ਲਿਆ ਹੈ। 

- ਸੁਬਾ ਬਲਵਿੰਦਰ ਸਿੰਘ ਜੀ ਝੱਲ ਨੇ “ਜੈਸਾ ਸਤਿਗੁਰ 
ਸੁਣੀਦਾ” ਰਾਹੀਂ ਗੁਰਸਿੱਖ ਦੀ ਭਗਤੀ ਭਾਵਨਾ ਦਾ ਜ਼ਿਕਰ ਕੀਤਾ 
ਹੈ। ਅਗਲਾ ਸੂਬਾ ਹਰਭਜਨ ਸਿੰਘ ਜੀ ਦਾ ਲੇਖ ਇਸੇ ਤੁਕ ਦੇ 
ਅਗਲੇ ਹਿੱਸੇ “ਤੈਸੋ ਹੀ ਮੈ ਡੀਠ” ਦੀ ਵਿਆਖਿਆ ਹੈ। 

- ਨਾਮਧਾਰੀ ਪੰਥ ਦੇ ਦਾਰਸ਼ਨਿਕ ਅਤੇ ਅਧਿਆਤਮਕ 
ਲੇਖਕ ਸ. ਗੁਰੁੂਬਚਨ ਸਿੰਘ ਜੀ ਦਾ ਲੇਖ “ਜਦੋਂ ਸੂਰਜ ਉਦੇ 
ਹੋਇਆ” ਸਤਿਗੁਰੂ-ਸੁਰਜ ਦਾ ਉਦੈ ਹੋਣਾ ਅਤੇ ਨਾਮ ਬਾਣੀ ਤੇ 
ਕੀਰਤਨ ਨਾਲ ਹਿਰਦਿਆਂ ਨੂੰ ਰਸ਼ਨਾਉਣ ਦਾ ਪ੍ਰਸਾਰ ਹੈ। 

- ਨਾਮਧਾਰੀ ਪੰਥ ਦੇ ਜਾਣੇ ਪਛਾਣੇ ਲੇਖਕ ਸੁ. ਦੇਵਿੰਦਰ 
ਸਿੰਘ ਗਿੱਲ ਜੀਆ ਨੱਥਾ ਨੇ ਇੱਕ ਦਹਾਕੇ ਦੇ ਘਟਨਾਕ੍ਰਮ ਤੇ ਪੰਛੀ 
ਝਾਤ ਪਵਾਉਂਦਿਆਂ, ਕਲਿਜੁਗੀ ਦੁਸ਼ਟਾਂ ਵਲੋਂ ਸੀ ਮਾਤਾ ਚੰਦ ਕੌਰ 
ਜੀ ਦੀ ਹੱਤਿਆ ਦਾ ਬੜਾ ਕਰਣਾਮਈ ਜ਼ਿਕਰ ਕੀਤਾ ਹੈ। 


ਮਾਰਚ-2023 


(31੧01815॥00)6001181.%0।। 


- ਮਲਵਈ ਪੰਜਾਬੀ ਸੱਥ ਦੇ ਸੰਚਾਲਕ ਅਤੇ ਟਕਸਾਲੀ 
ਨਾਮਧਾਰੀ ਲੇਖਕ ਡਾ. ਲਖਵੀਰ ਸਿੰਘ ਦਾ ਲੇਖ 'ਸਮਰਥ ਗੁਰੂ ਸਿਰ 
ਹਥ ਧਰਉ” ਆਪਣੇ ਸਤਿਗੁਰੁ ਪ੍ਰਤੀ ਸ਼ਰਧਾ ਅਤੇ ਭਗਤੀ ਭਾਵਨਾ 
ਨਾਲ ਸਰਸ਼ਾਰ ਹੈ। 

ਅੱਗੇ ਹੈ ਕਾਵਿਕ ਪੁਸ਼ਪਾਂਜਲੀ : ਕਵੀ ਸਰਬ ਸੀ ਗੁਰਸੇਵਕ 
ਸਿੰਘ, ਕਰਨੈਲ ਸਿੰਘ ਅਸਪਾਲ, ਲਖਵਿੰਦਰ ਸਿੰਘ ਬਾਜਵਾ, 
ਸੁਖਮੀਤ ਕੌਰ ਚੀਮਾ, ਤ੍ਰੇਲੋਚਨ ਲੋਚੀ , ਭਿੰਦਰਜੀਤ ਕੌਰ ਲਾਂਬੜਾ, 
ਸੁਰਜੀਤ ਕੌਰ ਸੈਕਰਾਮੈਂਟੋ, ਨਿਰਵੈਰ ਸਿੰਘ ਅਰਸ਼ੀ ਅਤੇ ਗੁਰਦੀਸ਼ 
ਕੌਰ ਗਰੇਵਾਲ ਦੀਆਂ ਕਾਵਿਕ ਰਚਨਾਵਾਂ ਕਲੀਆਂ ਦੀ ਮਹਿਕ 
ਵਾਂਗ ਅੰਕ ਵਿੱਚ ਸਮੋਈਆਂ ਹੋਈਆਂ ਹਨ। 

- ਜੈਸਾ ਸਤਿਗੁਰ ਸੁਣੀਦਾ” ਰਾਹੀਂ ਵਰਿਆਮ ਜੀ ਦੀ 
ਲੇਖਣੀ ਦੀ ਮਹਿਕ ਆਪ ਦੇ ਛੋਟੇ ਭਰਾਤਾ ਨਰੈਣ ਸਿੰਘ ਜੀ ਰਾਹੀਂ 
ਰੁਪਮਾਨ ਹੋ ਰਹੀ ਹੈ। - ਸੁਖਵਿੰਦਰ ਸਿੰਘ ਲਾਇਲ ਦੀ ਲੇਖਣੀ 
ਸਾਹਿਤਕ ਵੀ ਹੈ ਅਤੇ ਸ਼ਰਧਾ ਭਰਪੂਰ ਵੀ। ਹੋਣਹਾਰ ਲੇਖਕ ਦੀ 
ਨਿਸ਼ਾਨਦੇਹੀ ਹੈ ਲਾਇਲ ਜੀ ਦਾ ਲੇਖ। - “ਅਵਰ ਨ ਕੁੰਜੀ ਹਥ” 
ਲੇਖ ਪ੍ਰੋ. ਤਾਰਾ ਸਿੰਘ ਅਨਜਾਣ ਜੀ ਦੇ ਸੁਯੋਗ ਸਪੁੱਤਰ ਅਨਜਾਣ 
ਸੱਗੂ ਵਲੋਂ ਵਿਰਸੇ ਵਿੱਚ ਮਿਲੀ ਸਾਹਿਤਕ ਵਿਰਾਸਤ ਦੀ ਖ਼ੂਬਸੂਰਤ 
ਪੇਸ਼ਕਾਰੀ ਹੈ। - “ਜਿਸ ਰਾਤ ਰੱਬ ਨੇ ਮੇਰੇ ਨਾਲ ਗੱਲ ਕੀਤੀ” ਲੇਖ 
ਤਰਨਜੀਤ ਸਿੰਘ ਨੇ ਦਿਲ ਦੀਆਂ ਗਹਿਰਾਈਆਂ ਤੋਂ ਵੈਰਾਗ ਰਸ 
ਵਿੱਚ ਲਿਖਿਆ ਹੈ, ਪੜ੍ਹਿਆਂ ਹੀ ਪ੍ਰਵਾਨ ਹੋ ਸਕਦਾ ਹੈ। - ਪੰਡਤ 
ਰਾਜੇਸ਼ ਮਾਲਵੀਆ ਜੀ ਨੇ ਸਤਿਗੁਰੂ ਉਦੇ ਸਿੰਘ ਜੀ ਰਾਹੀ 
ਸਤਿਗੁਰੁ ਜਗਜੀਤ ਸਿੰਘ ਜੀ ਦੀ ਬਖਸ਼ੀ ਸੰਗੀਤਕ ਵਿਰਾਸਤ ਨੂੰ 
ਸੰਭਾਲਣ ਅਤੇ ਪ੍ਰਚਾਰਨ ਪ੍ਰਸਾਰਨ ਦੀ ਗੱਲ ਕੀਤੀ ਹੈ। 

- ਨਾਮਧਾਰੀ ਕਵਿਤਰੀ ਰਜਿੰਦਰ ਕੌਰ ਪੰਨੂ ਨੇ ਸਤਿਗੁਰੁ 
ਜਗਜੀਤ ਸਿੰਘ ਜੀ ਦੇ ਵਿਛੋੜੇ ਵਿੱਚ ਬੀਤੇ ਇੱਕ ਦਹਾਕੇ ਦੌਰਾਨ 
ਸਤਿਗੁਰੂ ਉਦੇ ਸਿੰਘ ਜੀ ਦੇ ਰੱਬੀ-ਸਹਾਰੇ ਦੀ ਗੱਲ ਕੀਤੀ ਹੈ। - 
ਸੂਬਾ ਸੁਖਵਿੰਦਰ ਕੌਰ (ਹੈਦਰਾਬਾਦ) ਨੇ ਆਪ ਬੀਤੀ ਗਾਥਾ ਰਾਹੀਂ 
ਸਤਿਗੁਰੂ ਉਦੇ ਸਿੰਘ ਜੀ ਦਾ ਗੁਣ-ਗਾਇਨ ਕੀਤਾ ਹੈ।- ਲੇਖਕ 
ਬਲਿਹਾਰ ਸਿੰਘ ਵਿਰਕ “ਸਤਿਗੁਰੁ ਜੀ-ਇੱਕ ਪਹਿਲੂ ਇਹ ਵੀ” 
ਰਾਹੀਂ ਹਜ਼ੂਰ ਸਤਿਗੁਰੁ ਜੀ ਵਲੋਂ ਧਰਮ ਦੇ ਨਾਲ ਨਾਲ ਗਿਆਨ 
ਵਿਗਿਆਨ ਨੂੰ ਅਪਨਾ ਕੇ ਨਾਮਧਾਰੀ ਸਮਾਜ ਨੂੰ 21ਵੀਂ ਸਦੀ ਦੇ 
ਹਾਣੀ ਬਣਾਉਣ ਦੀ ਬਾ-ਦਲੀਲ ਗੱਲ ਕੀਤੀ ਹੈ। - 'ਮੇਰੇ 
ਸਿਰਮੌਰ-ਸੀ ਸਤਿਗੁਰੁ ਉਦੇ ਸਿੰਘ ਜੀ” ਤਿ੍‌ਲੋਚਨ ਸਿੰਘ ਮਠਾੜੂ 
ਲਿਖਤ ਪ੍ਰੇਮ, ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਸਰਸ਼ਾਰ ਹੈ। 
- ਬੀਬੀ ਪਰਮਜੀਤ ਕੌਰ ਮਠਾੜੂ ਨੇ ਸੀ ਸਤਿਗੁਰੁ ਜੀ ਦੇ ਮਸੂਰੀ 


ਵਰਿਆਮ 


5।। 58100 9801 50101 । 0੩9 


ਦੌਰੇ ਦੀ ਵਾਰਤਾ ਬੜੇ ਰੌਚਕ ਅੰਦਾਜ਼ ਵਿੱਚ ਲਿਖੀ ਹੈ। - ਕੁਲਦੀਪ 
ਸਿੰਘ ਫਲੋਰਾ ਨੇ ਹਜ਼ੂਰ ਸਤਿਗੁਰੂ ਜੀ ਦੇ ਬਚਪਨ ਤੋਂ ਵਰਤਮਾਨ ਤੱਕ 
ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ, ਜੋ ਰੌਚਕ ਹਨ ਅਤੇ 
ਇਤਿਹਾਸਕ ਵੀ ਅਤੇ ਇੱਕ ਗੁਰਸਿੱਖ ਦੇ ਰੂਪ ਤੋਂ ਸਮਰੱਥ ਸਤਿਗੁਰੁ 
ਦੀ ਗਾਥਾ ਵੀ ਹੈ। - ਬੀਬੀ ਗੁਰਦਰਸ਼ਨ ਕੌਰ ਫਲੋਰਾ ਦਾ ਲੇਖ 
ਕੁਲਦੀਪ ਸਿੰਘ ਫਲੋਰਾ ਦੇ ਲੇਖ ਦੀ ਹੀ ਅਗਲੀ ਕੜੀ ਹੈ। - ਬੀਬੀ 
ਸਤਵੰਤ ਕੌਰ ਨੇ ਸਤਿਗੁਰੂ ਜੀ ਦੇ ਥਾਪੜੇ ਦੀ ਕਰਾਮਾਤ ਸਦਕਾ 
ਕੀਤੇ ਸਾਹਿਤਕ ਕਾਰਜਾਂ ਦਾ ਜ਼ਿਕਰ ਕੀਤਾ ਹੈ। - ਨਿਰਮਲ ਕੌਰ 
ਕੋਟਲਾ ਦੀ ਨਜ਼ਮ: ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ 
ਸ਼ਹਾਦਤ ਨੂੰ ਨਤਮਸਤਕ ਹੁੰਦੀ ਹੈ ਅਤੇ ਨਿਰਮਲ ਕੌਰ ਲੁਧਿਆਣਾ- 
ਸਤਿਗੁਰੁ ਉਦੇ ਸਿੰਘ ਜੀ ਦਾ ਗੁਣਗਾਨ ਕਰਦੀ ਹੈ। 


-- ਖ਼ਬਰਨਾਮੇ ਵਿੱਚ -- 
ਘੁਗਿਆਣਵੀ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦੇਂਦੇ ਹਨ। 

- ਪ੍ਰਸਿੱਧ ਕਹਾਣੀਕਾਰ ਸੁ. ਗੁਰਬਚਨ ਸਿੰਘ ਭੁੱਲਰ ਜੀ ਦੀ 
ਪੁਸਤਕ “ਨਾਮਧਾਰੀ ਇਤਿਹਾਸ, ਕੁਰਬਾਨੀਆਂ ਅਤੇ ਸਮਾਜ ਸੇਵਾ” 
ਦਾ ਸ੍ਰੀ ਸਤਿਗੁਰੁ ਉਦੇ ਸਿੰਘ ਜੀ ਰਾਹੀਂ ਲੋਕ ਅਰਪਨ ਅਤੇ ਵਡਮੁੱਲੀ 
ਪੁਸਤਕ ਦੀ ਸਮੀਖਿਆ ਪ੍ਰਸਤੁਤ ਹੈ। 

- ਡਾ. ਤੇਜਵੰਤ ਸਿੰਘ ਮਾਨ ਦੇ ਪੰਜਾਬੀ ਨਾਵਲ” ਦੀ 
ਉਜਾਗਰ ਸਿੰਘ ਰਾਹੀਂ ਖੂਬਸੂਰਤ ਤੇ ਵਿਸਤ੍ਰਿਤ ਚਰਚਾ ਪੜ੍ਹਨਯੋਗ 
ਹੈ। 

- ਇਸੇ ਤਰ੍ਹਾਂ ਨਾਮਵਰ ਕਵੀ ਅਤੇ ਮਾਂ ਬੋਲੀ ਦੇ ਬਹਾਦਰ ਸਪੂਤ 
ਗੁਰਭਜਨ ਗਿੱਲ ਜੀ ਦੀ ਕਾਵਿ ਰਚਨਾ “ਜਲ-ਕਣ” ਦੀ ਸਾਹਿਤਕ 
ਸਮੀਖਿਆ ਡਾ. ਜਸਪਾਲਜੀਤ ਜੀ ਦੁਆਰਾ ਪ੍ਰਸਤੁਤ ਹੈ। 

- ਅੰਤ ਵਿੱਚ ਲਖਵਿੰਦਰ ਬਾਜਵਾ ਵਲੋਂ ਆਪਣੇ ਉਸਤਾਦ 
ਅਤੇ ਮਹਾਂ ਕਵੀ ਮਾਸਟਰ ਅਮਰੀਕ ਸਿੰਘ ਜੀ ਨੂੰ ਯਾਦ ਕਰਦਿਆਂ 
ਸ਼ਰਧਾ-ਸੁਮਨ ਭੇਂਟ ਹਨ। 

ਸਾਂਭਣਯੋਗ ਇਤਿਹਾਸਕ ਅਤੇ ਸਾਹਿਤਕ ਦਸਤਾਵੇਜ਼ 
“ਸਤਿਗੁਰੁ ਉਦੇ ਸਿੰਘ ਜੀ-ਗੁਰਗੱਦੀ ਦੇ ਦਸ ਸਾਲ” ਵਿਸ਼ੇਸ਼ ਅੰਕ 
ਲਈ ਡਾ. ਰਜਵੰਤ ਕੌਰ ਅਤੇ ਵੱਡੇ ਭਾਜੀ ਨਰੈਣ ਸਿੰਘ ਹੁਰਾਂ ਨੂੰ 
ਮੁਬਾਰਕਾਂ। 

-ਹਰਪਾਲ ਸਿਘ ਸੇਵਕ 
ਸੈਪਰਕ: 94176-01321 


13।315੪/32201141.੦੦।੧੧ 


ਮਾਰਚ-2023 


(3॥੧01815॥00)6001181.%0।। 


ਰੀਵਿਊ - ਗੁਰਗੱਦੀ ਦੇ ਦਸ ਸਾਲ - ਵਿਸ਼ੇਸ਼ ਅੰਕ 


ਚੰਧਵੀਂ ਦੇ ਚੰਨ ਦੀ ਚਮਕ 


ਵਰਿਆਮ ਪੰਜਾਬੀ ਮਾਂ ਬੋਲੀ ਦਾ ਉਹ ਰਸਾਲਾ ਹੈ ਜੋ 
ਆਪਣੇ ਆਪ ਵਿੱਚ ਕਈ ਕੁਝ ਸਾਂਭ ਕੇ ਰੱਖਣ ਵਿੱਚ ਯਕੀਨ 
ਰਖਦਾ ਹੈ ਤਾ ਕਿ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਤੇ 
ਇਤਹਾਸ ਦੀ ਨਵੀਂ ਨਰੋਈ ਪੁੰਗਰਦੀ ਕਲੀ ਤੇ ਫੁਲ ਬਣੀ 
ਜ਼ਿੰਦਗੀ ਜਦੋਂ ਵੀ ਪੰਜਾਬੀਅਤ ਦੇ ਦਰਿਆ 'ਚ ਚੁੱਭੀ ਮਾਰੇ ਤਾਂ 
ਉਹਦੇ ਰਾਹ ਨੂੰ ਰਸ਼ਨਾਉਂਦੀਆਂ ਨਜ਼ਰ ਆਉਂਦੀਆਂ ਰਹਿਣ। 

ਵਰਿਆਮ ਦਾ ਦਸੰਬਰ 2022 ਦਾ ਅੰਕ ਵੀ ਇਸੇ ਲੜੀ 
ਵਿੱਚ ਹੀ ਪਰੋਇਆ ਜਾ ਸਕਦਾ ਹੈ। 

ਸਤਿਗੁਰੁ ਉਦੈ ਸਿੰਘ ਜੀ ਦੇ ਨਾਮਧਾਰੀਆਂ ਅਤੇ ਸਮਾਜ 
ਨੂੰ ਦਸ ਸਾਲਾਂ ਤੋਂ ਦਿੱਤੀ ਅਗਵਾਈ ਤੇ ਉਸ ਅਗਵਾਈ ਦੀ 
ਸਿਰਜਨਾ, ਸਿਰੜ, ਮਿਹਨਤ ਤੇ ਵਿਸ਼ਵਾਸ ਨੂੰ ਦਸੰਬਰ 2022 
ਦੇ ਅੰਕ ਰਾਹੀਂ ਸਮਾਜ ਦੇ ਸਨਮੁਖ ਰੱਖਣ ਦੀ ਕੋਸ਼ਿਸ਼ ਕੀਤੀ 
ਗਈ ਹੈ ਜੋ ਕਿ ਬਿਨਾ ਉਣਤਾਈ ਦੇ ਕਿਹਾ ਜਾ ਸਕਦਾ ਹੈ ਕਿ 
ਸੰਪੂਰਨ ਹੋਈ ਦਿਸਦੀ ਹੈ ਸੰਪਾਦਕ ਡਾ. ਰਜਵੰਤ ਕੌਰ ਹੁਰਾਂ ਦੇ 
ਰਾਹੀਂ। 

ਇਹ ਸਪੈਸ਼ਲ ਅੰਕ ਕੱਢਦੇ ਹੋਏ ਸੰਪਾਦਕ ਸਾਹਿਬਾ ਨੇ 
ਆਪਣੇ ਪਿਤਾ ਬਾਨੀ ਸੰਪਾਦਕ ਸੁ. ਜਗਦੀਸ਼ ਸਿੰਘ ਵਰਿਆਮ 
ਜੀ ਦੀ ਰਾਹ ਤੇ ਤੁਰਦੇ ਹੋਏ ਇਸ ਅੰਕ ਰਾਹੀਂ ਆਪਣੇ ਇਸ਼ਟ 
ਨੂੰ ਧਿਆਇਆ ਵੀ ਹੈ ਅਤੇ ਸਮਾਜ ਨੂੰ ਉਹਨਾਂ ਦੀ ਆਭਾ ਦੇ 
ਦਰਸ਼ਨ ਵੀ ਕਰਵਾਏ ਹਨ। ਇਹ ਅੰਕ ਵੀ ਸਮਾਜ ਦੀ ਧਾਰਨਾ 
ਨੂੰ ਮੰਨਦੇ ਹੋਏ ਗੁਰਬਾਣੀ 'ਚੋਂ ਭੈਰਉ ਮਹਲਾ ੫ ਦਾ ਓਟ 
ਆਸਰਾ ਲੈ ਕੇ ਆਗਾਜ਼ ਕਰਦਾ ਹੈ ਤੇ ਗੁਰ ਅਨੁਸਾਰੀ ਹੋਵਣ 
ਤੇ ਖੁਸ਼ੀਆਂ ਨਾਲ ਰੂਬਰੂ ਕਰਵਾਉਂਦਾ ਹੈ। ਹਰੇਕ ਲੇਖਕ ਦਾ 
ਵਿਸ਼ਾ ਗੁਰਗੱਦੀ ਦੇ 10 ਸਾਲਾ ਦਾ ਸਫ਼ਰ ਹੀ ਹੈ ਪਰ ਉਹਨਾਂ 
ਦਾ ਆਪੋ ਆਪਣਾ ਨਜ਼ਰੀਆ ਉਹਨਾਂ ਦੇ ਲੇਖਾਂ 'ਚੋਂ ਨਿਖਰ ਕੇ 
ਸਾਹਮਣੇ ਆਉਂਦਾ ਹੈ ਤੇ ਹਰ ਲੇਖ ਦਾ ਹਾਸਿਲ ਇਕੋ ਹੀ ਹੈ ਕਿ 

ਤਖਤਿ ਬਹੈ ਤਖਤੈ ਕੀ ਲਾਇਕ।। 

ਇਸ ਸਪੈਸ਼ਲ ਅੰਕ ਦੀ ਬਨਾਵਟ ਤਸਵੀਰਾਂ ਰਾਹੀਂ ਸ਼ੁਰੂ 
ਹੁੰਦੀ ਹੈ ਜੋ ਪਾਠਕ ਨੂੰ ਦਸ ਸਾਲਾਂ ਤੋਂ ਵੀ ਪਿੱਛੋਂ ਦੇ ਦਰਸ਼ਨ 
ਕਰਵਾਉਂਦੀ ਹੋਈ ਇਸ ਅੰਕ ਦੇ ਤਿਆਰ ਹੋਣ ਤੱਕ ਦੇ 
ਸਮਿਆਂ ਨੂੰ ਆਪਣੇ ਆਪ ਵਿੱਚ ਬੰਨਦੀ ਹੋਈ ਨਜ਼ਰ ਪੈਂਦੀ ਹੈ। 
ਸੂ. ਜਗਦੀਸ਼ ਸਿੰਘ ਵਰਿਆਮ ਜੀ ਦੀ ਇਕ ਪੁਰਾਣੀ 
ਵਰਿਆਮ 


5।। 58100 9801 50101 । 0੩9 


੮੭ 


ਇੰਟਰਵਿਊ, ਨਾਮਧਾਰੀ ਸੀਡਜ਼ ਬੰਗਲੌਰ "ਚ ਬਹੁਤ ਸਮਾਂ 
ਪਹਿਲਾਂ ਆਪਣੇ ਤਿੰਨ ਮਿੱਤਰਾਂ ਨਾਲ ਸ੍ਰ. ਗੁਰਬਚਨ ਸਿੰਘ 
ਭੁੱਲਰ ਜੀ ਦੀ ਕੀਤੀ ਯਾਤਰਾ ਤੇ ਸਰ. ਵਰਿਆਮ ਸਿੰਘ ਸੰਧੁ ਜੀ 
ਦੇ ਖਾਸ ਅਕੀਦਤ ਭਰੇ ਸੰਦੇਸ਼ ਵਿੱਚ ਦੂਰਅੰਦੇਸ਼ ਆਭਾ, 
ਪਿਛੋਕੜ ਨੂੰ ਸਾਂਭਦੇ ਹੋਏ ਨਵੀਆਂ ਰਾਹਾਂ ਦੇ ਉਸਾਰੇ ਤੇ 
ਵਿਸ਼ਵਾਸ ਦੀ ਝਲਕ ਸਾਫ਼ਗੋਈ ਹੁੰਦੀ ਨਜ਼ਰ ਪੈਂਦੀ ਹੈ। ਨਾਲ 
ਹੀ ਸ੍ਰ. ਤਰਲੋਚਨ ਸਿੰਘ, ਸੁ. ਗੁਰਭਜਨ ਸਿੰਘ ਗਿੱਲ ਤੇ ਸ੍ਰ. 
ਲਖਵਿੰਦਰ ਸਿੰਘ ਜੋਹਲ ਹੁਰਾਂ ਦੇ ਭੇਜੇ ਸੰਦੇਸ਼, ਸਤਿਗੁਰੁ ਜੀ ਦੇ 
ਦਸ ਸਾਲਾਂ ਦੀ ਨਵੀਂ ਰਹਿਨੁਮਾਈ ਨੂੰ ਨਤਮਸਤਕ ਹੁੰਦੇ ਹਨ। 
ਸੰਗੀਤ ਦੀ ਸਿੱਖਿਆ ਤੇ ਸੇਵਾ ਦੀ ਝਲਕ ਉਸਤਾਦ ਹਰਭਜਨ 
ਸਿੰਘ ਤੇ ਉਸਤਾਦ ਯੋਗੇਸ਼ ਸ਼ਮਸੀ ਜੀ ਦੇ ਸੰਦੇਸ਼ ਰਾਹੀਂ 
ਵਰਿਆਮ ਦੇ ਪਾਠਕਾਂ ਲਈ ਮੁਲਵਾਨ ਸ਼ਬਦ ਹੀ ਨਹੀਂ ਹਨ, 
ਲਗਦਾ ਹੈ, ਤਾਲ ਤੇ ਸੁਰਾਂ ਰਾਹੀਂ ਇਕ ਆਭਾ ਸਿਰਜੀ ਗਈ 
ਹੈ। 
ਗੁਰਗੱਦੀ ਦੇ ਦਸ ਸਾਲਾਂ ਦਾ ਸਫ਼ਰ ਰਸ਼ਨਾਇਆ ਹੈ। ਆਪਣੇ 
ਲੇਖਾਂ ਵਿੱਚ ਲੇਖਕਾਂ ਦੀ ਅਕੀਦਤ ਉਹਨਾਂ ਦੀਆਂ ਕਲਮਾਂ 
ਰਾਹੀਂ ਸਾਫ਼ ਝਲਕਦੀ ਮਿਲਦੀ ਹੈ ਤੇ ਨਾਲ ਹੀ ਸਤਿਗੁਰੁ ਜੀ ਦੇ 
ਸਿਖਿਆਰਥੀ, ਤਪਸਵੀ, ਸਿਰੜੀ, ਸਾਫ਼ਗੋਈ, ਦਿ੍‌ੜ੍ਹ ਨਿਸ਼ਚੇ, 
ਨਵੀਂ ਤਕਨਾਲੋਜੀ ਨੂੰ ਵਰਤਣ ਅਤੇ ਦੂਰਅੰਦੇਸ਼ੀ ਹੋਣ ਦਾ 
ਝਲਕਾਰਾ ਵੀ ਮਿਲਦਾ ਹੈ। ਆਤਮਿਕ, ਅਕਾਦਮਿਕ, ਸਰੀਰਕ 
ਤੌਰ ਤੇ ਤੰਦਰਸਤ ਰਹਿਣ ਵਿੱਚ ਵੀ ਰਹਿਨੁਮਾਈ ਮਿਲਦੀ ਹੈ। 
ਸਤਿਗੁਰੁ ਜੀ ਦੀ ਆਭਾ ਵਿੱਚ ਆ ਕੇ ਨਵੀਂ ਊਰਜਾ ਦਾ 
ਅਹਿਸਾਸ ਹੁੰਦਾ ਹੈ। ਲੇਖਾਂ ਰਾਹੀਂ ਸਤਿਗੁਰੂ ਜੀ ਦੀ ਰੂਹਾਨੀਅਤ 
ਸ਼ਖਸੀਅਤ ਦੇ ਦਰਸ਼ਨ ਵੀ ਹੁੰਦੇ ਹਨ ਤੇ ਕਿਵੇਂ ਆਪਣੀ ਮਿੱਟੀ 
`ਚ ਫੈਲੀਆਂ ਜੜ੍ਹਾਂ ਨਾਲ ਜੁੜ ਕੇ ਕੋਹਿਨੂਰੀ ਫਲ ਦਾ ਰਸਤਾ 
ਤੈਅ ਕੀਤਾ ਜਾਂਦਾ ਹੈ, ਦੀ ਸੇਧ ਵੀ ਮਿਲਦੀ ਹੈ। ਇਸ ਲਈ 
ਤਾਂ ਹੀ ਸਰ. ਹਰਵਿੰਦਰ ਸਿੰਘ ਹੰਸਪਾਲ ਜੀ ਨੇ ਆਪਣੇ ਲੇਖ ਨੂੰ 
ਸਿਰਲੇਖ “ਨਵਾਂ ਸੂਰਜ ਚੜ੍ਹਿਆ” ਦਿੱਤਾ ਲਗਦਾ ਹੈ ਕਿਉਂਕਿ 
ਕੁਦਰਤ ਦੇ ਚੱਕਰ ਨੂੰ ਚਲਦੇ ਰਹਿਣ ਲਈ ਸੂਰਜ ਦੀ ਜ਼ਰੂਰਤ 
ਹਮੇਸ਼ਾ ਤੋਂ ਹੀ ਰਹੀ ਹੈ। 

ਇਸ ਅੰਕ ਵਿੱਚ ਸੂਬੇ ਸਾਹਿਬਾਨਾਂ ਦਾ, ਕਦੀ ਕਦਾਈਂ 
ਲਿਖਣ ਵਾਲੇ ਲੇਖਕਾਂ ਅਤੇ ਪਰਵਾਰਕ ਜੀਆਂ ਨੇ ਵੀ ਆਪਣੀ 
ਮਾਰਚ-2023 


(3॥੧01815॥00)6001181.%0।। 


ਅਕੀਦਤ ਸ਼ਬਦਾਂ ਦੀ ਮਾਲਾ ਵਿੱਚ ਪਰੋ ਕੇ ਲੇਖ ਲਿਖੇ ਹਨ __ ਸਾਹਿਬਾ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਸਤਿਗੁਰੁ ਜੀ 
ਜਿਨ੍ਹਾਂ ਸਾਰਿਆਂ ਵਿੱਚ ਉਹਨਾਂ ਦਾ ਸਤਿਗੁਰੂ ਜੀ ਪ੍ਰਤੀ _ਦੀ ਅਕੀਦਤ ਵਿੱਚ ਲੇਖਾਂ ਦੀ ਉਹ ਫੁਲਵਾੜੀ ਪਾਠਕਾਂ ਦੇ 
ਆਭਾਰ, ਸਤਿਕਾਰ, ਸ਼ਰਧਾ ਤੇ ਵਿਸ਼ਵਾਸ ਦਾ ਪਤਾ ਲਗਦਾ _ ਸਨਮੁਖ ਰਖੀ ਹੈ ਜਿਸ ਨਾਲ ਪਾਠਕਾਂ ਦਾ ਰਾਹ ਹਮੇਸ਼ਾ ਹੀ 
ਹੈ। ਸਤਿਗੁਰੂ ਜੀ ਵਲੋਂ ਮਿਲੀਆਂ ਖੁਸ਼ੀਆਂ ਉਹਨਾਂ ਦੀ ਨੌੜਤਾ _ਸੁਗੰਧਤ ਰਹੇਗਾ ਤੇ ਅਹਿਸਾਸ ਕਰੇਗਾ ਜਿਵੇਂ ਸੰਪਾਦਕੀ ਵਿੱਚ 
ਕਿਵੇਂ, ਕਦੋਂ ਤੇ ਕਿਉਂ ਹੈ ਉਹਦਾ ਵਰਨਣ ਵੀ ਕੀਤਾ ਹੈ ਤੇ ਸੰਪਾਦਕ ਸਾਹਿਬਾ ਨੇ ਕੋਟ ਕੀਤਾ ਹੈ- 


ਸ਼ਬਦਾਂ ਰਾਹੀਂ ਸਤਿਕਾਰ ਤੇ ਅਕੀਦਤ ਵੀ ਭੇਂਟ ਕੀਤੀ ਹੈ। 

ਵਰਿਆਮ ਦਾ ਸਾਹਿਤਕ ਹਿੱਸਾ ਇਸ ਵਾਰ ਵੀ 
ਸਵੈ-ਜੀਵਨੀ, ਗ਼ਜ਼ਲਾਂ, ਕਵਿਤਾਵਾਂ, ਪੁਸਤਕਾਂ ਦੇ ਰੀਵਿਊ 
ਅਤੇ ਡਾਇਰੀ ਦੇ ਪੰਨਿਆਂ ਰਾਹੀਂ ਸ਼ਿੰਗਾਰਿਆ ਹੋਇਆ ਹੈ ਤੇ 
ਪਾਠਕਾਂ ਸਨਮੁਖ ਪੋਹ ਦੇ ਮਹੀਨੇ ਦੇ ਇਤਿਹਾਸ ਨੂੰ ਵੀ 
ਨਤਮਸਤਕ ਕਰਵਾਉਂਦਾ ਹੈ। 

ਵਰਿਆਮ ਦੇ ਇਸ ਅੰਕ ਲਈ ਵਰਿਆਮ ਦੀ ਸੰਪਾਦਕ 
ਰੀਵੀਉ 


ਲੜੀ ਵਿੱਚ ਸ. ਜੱਸਾ ਸਿੰਘ ਦੇ ਜੀਵਨ ਉੱਤੇ ਭਰਪੂਰ ਰੌਸ਼ਨੀ 
ਪਾਈ ਹੈ। ਹਰ ਨਾਇਕ ਬਾਰੇ ਉਹ ਬਹੁਤ ਹੀ ਖੋਜ ਕਰ ਕੇ 
ਲਿਖਦੇ ਹਨ। ਉਨ੍ਹਾਂ ਦੀ ਮਿਹਨਤ ਨੂੰ ਸਲਾਮ। ਸ. ਤਾਰਾ ਸਿੰਘ 
ਅਨਜਾਣ ਜੀ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। 
ਉਹ ਵਿੱਦਿਅਕ-ਖੇਤਰ ਦੀ ਜਾਣੀ-ਪਛਾਣੀ ਸ਼ਖਸੀਅਤ ਹਨ। 
ਉਨ੍ਹਾਂ ਆਪਣੀ ਜੀਵਨੀ ਬਾਰੇ ਲਿਖਣ ਲਗਿਆਂ ਹਲਫਨਾਮਾ 
ਲਿਆ। ਜਿਸ ਵਿੱਚ ਉਨ੍ਹਾਂ ਨੇ ਬਹੁਤ ਕੁਝ ਪਾਠਕਾਂ ਨਾਲ ਸਾਂਝਾ 
ਕੀਤਾ ਹੈ। 

ਸੁਰਜੀਤ ਪਾਤਰ ਜੀ ਨੇ 'ਸ਼ਬਦ ਕੋਸ਼ ਦੇ ਬੂਹੇ ਤੇ" ਕਵਿਤਾ 
ਲਿਖ ਕੇ ਬਹੁਤ ਹੀ ਖ਼ੂਬਸੂਰਤੀ ਨਾਲ ਭਾਸ਼ਾ ਦੇ ਅਰਥ ਸਮਝਾਏ 
ਹਨ। ਡਾ. ਲਖਵੀਰ ਸਿੰਘ ਨਾਮਧਾਰੀ ਨੇ “ਦੇਸ਼ ਦੀ ਆਜ਼ਾਦੀ 
ਦੇ ਇਤਿਹਾਸ ਦੇ ਅਣਫੋਲੇ ਵਰਕੇ” ਲੇਖ ਗੁਰੂ ਰਾਮ ਸਿੰਘ ਜੀ ਦੇ 
ਜਲਾਵਤਨ ਦੇ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਹੈ। 
ਬਹੁਤ ਹੀ ਜਾਣਕਾਰੀ ਭਰਪੂਰ ਲੇਖ ਹੈ। 

ਸਾਬਕਾ ਐੱਮ.ਪੀ. ਸ. ਤਰਲੋਚਨ ਸਿੰਘ ਜੀ ਨੇ “ਉਰਦੂ 
ਬੋਲੀ ਦਾ ਉੱਘਾ ਪੱਤਰਕਾਰ ਦੀਵਾਨ ਸਿੰਘ ਮਫਤੂਨ” ਬਾਰੇ 
ਬਹੁਤ ਹੀ ਖੋਜ ਭਰਪੂਰ ਲੇਖ ਲਿਖਿਆ ਹੈ। ਮਫਤੂਨ ਜੀ ਦੀ 
ਜ਼ਿੰਦਗੀ ਬਾਰੇ ਬਹੁਤ ਹੀ` ਡੂੰਘੀ ਜਾਣਕਾਰੀ ਮਿਲਦੀ ਹੈ। 
ਅਗਲੇ ਪੰਨੇ ਉੱਤੇ ਵਰਿਆਮ ਸਿੰਘ ਸੰਧੂ ਨੂੰ ਉਨ੍ਹਾਂ ਦੇ ਕਹਾਣੀ 
ਸੰਗ੍ਰਹਿ “ਜਮਰੌਦ” ਨੂੰ ਅਤੇ ਮਦਨ ਵੀਰਾ ਨੂੰ ਕਾਵਿ ਸੰਗ੍ਰਹਿ 'ਘੇਰੇ 
ਤੋਂ ਬਾਹਰ” ਨੂੰ ਇਨਾਮ ਮਿਲਣ ਲਈ ਵਧਾਈਆਂ ਦਿੱਤੀਆਂ 
ਗਈਆਂ ਹਨ। ਮੇਰੇ ਵੱਲੋਂ ਵੀ ਦੋਹਾਂ ਨੂੰ ਬਹੁਤ ਬਹੁਤ ਮੁਬਾਰਕ। 
ਲਖਵਿੰਦਰ ਸਿੰਘ ਬਾਜਵਾ ਅਤੇ ਸ. ਦਾਤਾਰ ਸਿੰਘ ਨੇ 

ਵਰਿਆਮ ਆ 


5।। 58100 9801 50101 । 0੩9 


ਅਸਾਂ ਉੱਚਿਆਂ ਦੇ ਸੰਗ ਲਾਈ। 
ਸਦਕੇ ਜਾਵਾਂ ਇਹਨਾਂ ਉੱਚਿਆਂ ਤੋਂ, 
ਜਿਨ੍ਹਾਂ ਨੀਵਿਆਂ ਨਾਲ ਨਿਭਾਈ। 
-ਤੇਜਵੰਤ ਸਿੰਘ ਸੱਗੂ ਰਾਣਾ 
ਸੰਪਰਕ: 9810216996 


ਵਰਿਆਮ ਜਨਵਰੀ-ਫਰਵਰੀ 2023 


ਮਹਿਕਦੇ ਬਸੰਤੀ ਫੁੱਲਾਂ ਨਾਲ ਭਰਿਆ ਵਰਿਆਮ ਮੇਰੇ 
ਵਿਹੜੇ ਆ ਪਹੁੰਚਾ। ਖੁਸ਼ਆਮਦੀਦ ! ਮਹਿਕਾਂ ਦਿੰਦਾ ਮੁੱਖ ਪੰਨਾ 
ਨਜ਼ਰਾਂ ਵਿੱਚ ਦੀ ਦਿਲ ਵਿੱਚ ਆ ਵਸਿਆ। ਬਹੁਤ ਹੀ 
ਖੂਬਸੂਰਤ ਦਿੱਖ ਹੈ। ਮੁੱਖ ਪੰਨੇ ਦਾ ਅੰਦਰਲਾ ਪਾਸਾ ਮਲੇਰਕੋਟਲੇ 
ਵਿੱਚ ਹੋਏ ਸ਼ਹੀਦਾਂ ਦੀ ਯਾਦ ਵਿੱਚ ਬਣੇ ਸਮਾਰਕ ਦੀਆਂ 
ਝਲਕੀਆਂ ਪੇਸ਼ ਕਰ ਕੇ ਸ਼ਹੀਦਾਂ ਦੀ ਯਾਦ ਤਾਜ਼ਾ ਕਰਵਾ 
ਗਿਆ। ਤਤਕਰਾ ਤੋਂ ਅਗਲੇ ਸਫ਼ੇ ਉੱਤੇ ਸਤਿਗੁਰੁ ਉਦੈ ਸਿੰਘ 
ਜੀ ਦਾ ਪਵਿੱਤਰ ਉਪਦੇਸ਼ ਪੜ੍ਹਨ ਨੂੰ ਮਿਲਿਆ। 

ਅਗਲੇ ਪੰਨੇ ਉੱਤੇ ਸੰਪਾਦਕੀ ਵਿੱਚ ਸਾਹਿਬਜ਼ਾਦਿਆਂ ਦੇ 
ਨਾਲ ਨਾਲ ਉਨ੍ਹਾਂ 66 ਕੂਕਿਆਂ ਨੂੰ ਨਮਨ ਕੀਤਾ ਗਿਆ, 
ਜਿਨ੍ਹਾਂ ਨੂੰ ਮਲੇਰਕੋਟਲੇ ਵਿੱਚ ਤੋਪਾਂ ਨਾਲ ਉਡਾਇਆ ਗਿਆ 
ਸੀ, ਇਨ੍ਹਾਂ ਵਿੱਚ ਇਕ 12 ਸਾਲ ਦਾ ਬੱਚਾ ਬਿਸ਼ਨ ਸਿੰਘ ਵੀ 
ਸੀ ਜਿਸ ਨੇ ਕਾਵਨ ਦੀ ਦਾੜ੍ਹੀ ਪੁੱਟ ਕੇ ਸ਼ਹੀਦੀ ਦੇ ਅਰਥ 
ਸਮਝਾਏ ਸਨ। ਉਸ ਬੱਚੇ ਨੂੰ ਤਲਵਾਰ ਨਾਲ ਕਤਲ ਕੀਤਾ 
ਗਿਆ ਸੀ। ਅਗਲੇ ਪੰਨੇ ਉੱਤੇ ਸੁ. ਰਜਿੰਦਰ ਸਿੰਘ ਛਾਬੜਾ ਜੀ 
ਦੀ ਬੇਵਕਤ ਮੌਤ ਦਾ ਦੁੱਖ ਪ੍ਰਗਟ ਕੀਤਾ ਗਿਆ। ਉਹ ਹਸਮੁੱਖ 
ਤੇ ਮਿਲਣਸਾਰ ਸੱਜਣ ਸਨ। 

ਅਗਲੇ ਪੰਨੇ ਉੱਤੇ ਜਗਦੀਸ਼ ਸਿੰਘ ਵਰਿਆਮ ਜੀ ਦਾ ਲੇਖ 
ਹੈ “ਦਸ ਪ੍ਰ ਦੇਸੀਆ ਵੇ ਕਦੋਂ ਘਰ ਆਵੇਂਗਾ”। ਇਸ ਵਿੱਚ 
ਉਨ੍ਹਾਂ ਨੇ ਬਸੰਤ ਰੱਤ ਦੀ ਖ਼ੂਬਸੂਰਤੀ ਦਾ ਵਰਨਣ ਬਹੁਤ ਹੀ 
ਖੂਬਸੂਰਤ ਅੰਦਾਜ਼ ਵਿੱਚ ਕੀਤਾ ਹੈ। ਸ੍ਰ. ਸੁਵਰਨ ਸਿੰਘ ਵਿਰਕ 
ਜੀ ਨੇ ਆਪਣੇ ਕਾਲਮ 'ਕੂਕਾ-ਲਹਿਰ ਦੇ ਅਮਰ ਨਾਇਕ” ਦੀ 


ਮਾਰਚ-2023 


(31੧01815॥00)6001181.%0।। 


ਆਪਣੀਆਂ ਰਚਨਾਵਾਂ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ 
ਬਾਰੇ ਲਿਖਿਆ ਹੈ। ਅਮਰਜੀਤ ਕੌਰ ਮੋਰਿੰਡਾ, ਹਰਮੀਤ ਕੌਰ 
ਮੀਤ, ਗੁਰਸ਼ਰਨ ਕੌਰ ਦੇਵਗੁਣ, ਜਸਕੀਰਤ ਕੌਰ ਨੇ 
ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਅਤੇ ਗੁਰਪ੍ਰੀਤ ਸਿੰਘ ਬੀੜ 
ਕਿਸ਼ਨ ਨੇ ਕਿਤਾਬਾਂ ਬਾਰੇ ਗੱਲ ਕੀਤੀ ਹੈ। ਡਾ. ਸਵਰਨਜੀਤ 
ਕੌਰ ਨੇ ਔਰਤਾਂ ਦੇ ਗਹਿਣਿਆਂ ਬਾਰੇ ਬਹੁਤ ਹੀ ਵਧੀਆ 
ਤਰੀਕੇ ਨਾਲ ਔਰਤ ਨੂੰ ਗਹਿਣਿਆਂ ਦੇ ਭਾਰ ਹੇਠੋਂ ਕੱਢਣ ਲਈ 
ਸਮਝਾਇਆ ਹੈ। 

ਤਰਸੇਮ ਸਿੰਘ ਭੰਗੂ ਨੇ ਕੁਦਰਤ ਦੇ ਰੂਬਰੂ ਕਰਦਿਆਂ ਦਾਦੀ 
ਮਾਂ ਦੀਆਂ ਬਾਤਾਂ ਪਾ ਕੇ ਪੁਰਾਣੇ ਸਮੇਂ ਨੂੰ ਅੱਖਾਂ ਅੱਗੇ ਲਿਆ 
ਦਿੱਤਾ ਹੈ। ਅਨਜਾਣ ਸੱਗੂ ਯੂ.ਕੇ. ਨੇ “ਸਤਿਗੁਰੁ ਜਗਜੀਤ 
ਸਿੰਘ ਈ-ਲਾਇਬ੍ਰੇਰੀ' ਬਾਰੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ 
ਜਾਣਕਾਰੀ ਦਿੱਤੀ ਹੈ। ਅੰਜੂ ਵੀ ਰੱਤੀ ਨੇ ਨਵੇਂ ਸਾਲ ਦੀ 
ਆਮਦ ਤੇ ਸੁੱਖ ਸ਼ਾਂਤੀ ਦੀ ਬੇਨਤੀ ਕੀਤੀ ਹੈ। ਬੀਬੀ ਨਿਰਮਲ 
ਕੌਰ ਲੁਧਿਆਣਾ ਨੇ ਮਾਸਟਰ ਅਮਰੀਕ ਸਿੰਘ ਬਾਰੇ ਆਪਣੇ 
ਵਿਚਾਰ ਪਾਠਕਾਂ ਨਾਲ ਸਾਂਝੇ ਕੀਤੇ ਹਨ। ਹਰਪ੍ਰੀਤ ਪੱਤੋ` ਨੇ 
ਮਿੰਨੀ ਕਹਾਣੀ 'ਆਸੋ ਦੀ ਆਸ” ਵਿੱਚ ਇਹ ਕਹਿਣ ਦਾ 
ਜਤਨ ਕੀਤਾ ਹੈ ਕਿ ਜੀਊਣ ਲਈ ਆਸ ਬਹੁਤ ਜ਼ਰੂਰੀ ਹੈ। 
ਭੂਪਿੰਦਰ ਸਿੰਘ ਬੱਸਣ ਨੇ ਆਪਣੇ ਲੇਖ “ਬਸੰਤ ਬਹਾਰ ਰੁੱਤਾਂ ਦੀ 
ਰਾਣੀ” ਰਾਹੀ ਬਸੰਤ ਬਾਰੇ ਬਹੁਤ ਕੁਝ ਦੱਸਣ ਦਾ ਜਤਨ ਕੀਤਾ 
ਹੈ। ਬਲਵਿੰਦਰ ਬਾਲਮ ਦਾ ਗੀਤ “ਜਨਤ ਦਾ ਪਹਿਰਾਵਾ ਪਾ 
ਕੇ ਆਈ ਫੇਰ ਬਸੰਤ” ਵਿੱਚ ਕੁਦਰਤ ਦੇ ਸੁਹੱਪਣ ਦੀ ਗੱਲ 
ਬਹੁਤ ਖੂਬਸੂਰਤੀ ਨਾਲ ਕੀਤੀ ਗਈ ਹੈ। 

ਡਾ. ਹਰਸ਼ਿੰਦਰ ਕੌਰ ਦੀਆਂ ਲਿਖਤਾਂ ਹਮੇਸ਼ਾਂ ਜਾਣਕਾਰੀ 


ਪੁਸਤਕ ਰੀਵੀਊ 


ਭਰਪੂਰ ਹੁੰਦੀਆਂ ਹਨ। “ਬਾਬੂ” ਵਿੱਚ ਉਹਨਾਂ ਨੇ ਬਾਬੂ ਦੀ 
ਇਨਸਾਨ ਦੀ ਜ਼ਿੰਦਗੀ ਵਿੱਚ ਮਹੱਤਤਾ ਬਾਰੇ ਬਹੁਤ ਹੀ ਖੋਜ 
ਭਰਪੂਰ ਜਾਣਕਾਰੀ ਦਿੱਤੀ ਹੈ। ਸੰਪਾਦਕ ਦੇ ਨਾਂ ਖਤ ਵਿੱਚ 
ਭੂਪਿੰਦਰ ਸਿੰਘ ਬੱਸਣ ਨੇ ਦਸੰਬਰ-2022 ਦੇ ਵਰਿਆਮ ਅਤੇ 
ਉਸ ਦੇ ਲੇਖਕਾਂ ਬਾਰੇ ਗੱਲ ਕੀਤੀ ਹੈ। ਰਣਜੀਤ ਆਜ਼ਾਦ 
ਕਾਂਝਲਾ ਨੇ ਆਪਣੀ ਕਹਾਣੀ ਸੱਖਣੀ ਵਿੱਚ ਆਦਮੀ ਦੀ 
ਇਕੱਲਤਾ ਦੀ ਗੱਲ ਕੀਤੀ ਹੈ। ਇਕੱਲਤਾ ਆਦਮੀ ਨੂੰ ਦੁਖੀ ਤੇ 
ਬਿਮਾਰ ਕਰ ਦਿੰਦੀ ਹੈ। ਇਕੱਲਤਾ ਕੱਟਣੀ ਬਹੁਤ ਔਖੀ ਹੈ। ਸ. 
ਨਰੈਣ ਸਿੰਘ ਨੇ ਸੁਵਿਚਾਰ ਵਿੱਚ ਜ਼ਿੰਦਗੀ ਬਾਰੇ ਵਿਚਾਰ ਪੇਸ਼ 
ਕੀਤੇ ਹਨ। ਵਿਚਾਰ, ਵਿਚਾਰਨਜੋਗ ਹਨ। ਸੀ ਸੰਗਤ ਰਾਮ ਨੂੰ 
ਵਿਰਸਾ ਵਿਹਾਰ ਦੇ ਵਾਇਸ ਚੇਅਰਪਰਸਨ ਦਾ ਅਹੁਦਾ 
ਸੰਭਾਲਣ ਲਈ ਮੇਰੇ ਵਲੋਂ ਬਹੁਤ ਬਹੁਤ ਮੁਬਾਰਕਾਂ। 
ਹਨ। ਨਿੰਦਰ ਨੂੰ ਵਾਰਧਾ ਯੂਨੀਵਰਸਿਟੀ ਵਿੱਚ 'ਰੈਜੀਡੈਂਟ 
ਰਾਈਟਰ” ਵਜੋਂ ਨਿਯੁਕਤੀ ਲਈ ਮੁਬਾਰਕਾਂ। ਪਰਮਜੀਤ ਵਿਰਕ 
ਦੀ ਕਿਤਾਬ “ਨਾ ਤਾਰੇ ਭਰਨ ਹੁੰਗਾਰੇ” ਕਾਵਿ ਸੰਗ੍ਰਹਿ ਦੀ 
ਪੜਚੋਲ ਪੜ੍ਹਨ ਵਾਲੀ ਹੈ। ਦਵਿੰਦਰ ਧਾਰੀਵਾਲ ਦੀ ਕਿਤਾਬ 
“ਸਿਸਕਦੇ ਰਿਸ਼ਤੇ” ਦੀ ਪੜਚੋਲ ਸ਼ਿਵਨਾਥ ਦਰਦੀ ਨੇ ਨਿਵੇਕਲੇ 
ਢੰਗ ਨਾਲ ਕੀਤੀ ਹੈ। “ਜਲੰਧਰ ਵਿੱਚ ਅਖੰਡ ਪਾਠ, ਪ੍ਰਭਾਤ 
ਫੇਰੀਆਂ, ਭਜਨ ਅਤੇ ਚੌਪਈ ਸਾਹਿਬ ਦੀਆਂ ਵਰਨੀਆਂ ਦਾ 
ਅਖੰਡ ਪ੍ਰਵਾਹ” ਦੀ ਰਿਪੋਰਟ ਨਰੈਣ ਸਿੰਘ ਨੇ ਬਹੁਤ ਮਿਹਨਤ 
ਅਤੇ ਲਗਨ ਨਾਲ ਤਿਆਰ ਕੀਤੀ ਹੈ। 
-ਭੂਪਿੰਦਰ ਉਸਤਾਦ 
ਸੰਪਰਕ: 98762-88542 


“ ਭਾਰਤ-ਪਾਕਿਸਤਾਨ ਵਡ (1947) ਤੋਂ ਪਹਿਲਾਂ ਤੇ ਬਾਅਦ ਦੇ 
ਪੰਜਾਬ ਬਾਰੇ ਜਾਣਕਾਰੀ” 


ਲੇਖਕ :- “ ਗਿਆਨੀ ਮੁਖਤਿਆਰ ਸਿੰਘ ਵੈਗੜ” 
ਸੈਪਰਕ :- 8146336696 
ਪ੍ਰਕਾਸ਼ਨ :- ਦੀ ਪ੍ਰਿਟ ਐਕਸੱਲ ਸੁਮੀਤ ( ਫਰੀਦਕੋਟ ) 
ਮੁੱਲ :-100 ਰੁਪਏ ਪੰਨੇ :- 55 
ਪੈਜਾਬ ਮੁੱਢ ਤੋਂ ਹੀ 'ਯੁੱਧਾਂ ਦਾ ਅਖਾੜਾ” ਰਿਹਾ । 


ਵਰਿਆਮ 


5।। 58100 9801 50101 । 0੩9 


੮੨੭ 


-ਸ਼ਿਵਨਾਥ ਦਰਦੀ 
ਲਿਖਵਾਈਆਂ । ਪਰ ਇੱਥੋਂ ਦੇ ਬਹਾਦਰ ਯੋਧੇ ਕਦੇ ਨਹੀਂ ਡੋਲੇ । 
“ਖੜਗ ਭੁੱਜਾ” ਵੀ ਕਿਹਾ ਜਾਂਦਾ ਸੀ । ਯੁੱਧਾਂ ਕਰਕੇ , ਪਜਾਬ ਦੇ 
ਸੱਭਿਆਚਾਰ ਵਿੱਚ ਉਤਰਾਅ ਚੜ੍ਹਾਅ ਸਮੇਂ ਮੁਤਾਬਕ ਆਉਂਦੇ ਰਹੇ 


| 
ਆਓ ਅਸੀ ਗੱਲ ਕਰੀਏ ਲੇਖਕ “ਗਿਆਨੀ ਮੁਖਤਿਆਰ 


ਮਾਰਚ-2023 


(31੧01815॥00)6001181.%0।। 


ਸਿੰਘ ਵੈਗੜ ਜੀ” ਦੀ ਸੱਤਵੀਂ ਹੱਥ ਲਿਖਤ 
ਪੁਸਤਕ “ਭਾਰਤ-ਪਾਕਿਸਤਾਨ ਵੰਡ 
(1947) ਤੋਂ ਪਹਿਲਾਂ ਤੇ ਬਾਅਦ ਦੇ 
ਪੰਜਾਬ ਬਾਰੇ ਜਾਣਕਾਰੀ” ਬਾਰੇ । ਇਹ 
ਕਿਤਾਬ ਇਤਹਾਸਿਕ ਦਸਤਾਵੇਜ਼ ਵੀ ਪੇਸ਼ 
ਕਰਦੀ ਹੈ । ਸੈਨ 1947 ਵਿੱਚ ਵੰਡ ਸਮੇਂ 
ਵਿੱਚ 10 ਲੱਖ ਦੇ ਕਰੀਬ , ਇਨਸਾਨੀ 
ਜਾਨਾਂ ਗਈਆਂ । ਲੋਕ ਘਰੋਂ ਬੇ-ਘਰ ਹੋ 
ਗਏ । ਜਦੋਂ, ਉਸ ਘੜੀ ਨੂੰ ਯਾਦ ਕੀਤਾ 
ਜਾਂਦਾ , ਅੱਖਾਂ ਆਪ ਮੁਹਾਰੇ ਨਮ ਹੋਮ 
ਜਾਂਦੀਆਂ । ਪੋਜਾਬ ਦੇ ਦੋ ਹਿੱਸੇ ਹੋ ਗਏ । [; 
ਅੱਜ ਵੀ ਦੋਵੇਂ ਪੰਜਾਬਾਂ ਦੇ ਜਖ਼ਮ ਅੱਲੋਂ ਨੇ । 
ਲੇਖਕ “ਗਿਆਨੀ ਮੁਖਤਿਆਰ 
ਸਿੰਘ ਵੈਗੜ ਜੀ” ਨੇ ਇਸ ਪੁਸਤਕ `ਚ 
ਪੁਰਾਤਨ ਪੰਜਾਬ ਦੇ ਜਿਲ੍ਹਿਆਂ ਦੀ 
ਜਾਣਕਾਰੀ , ਪੰਜਾਬ ਦੀਆਂ ਡਿਵੀਜ਼ਨਾਂ , ਪੈਪਸੂ ਕੀ ਸੀ? , ਇਸ 
ਦੀ ਕਿਉਂ ਲੋੜ ਪਈ ? ਸਾਡੇ ਪੰਜਾਬ ਵਿੱਚ ਪ੍ਚੱਲਤ ਰਸਮ ਰਿਵਾਜ 
, ਟਟਕੇ ਆਦਿ ਦਾ ਸੈਖੇਪ ਵਰਨਣ ਕੀਤਾ ਹੈ । ਉਦਾਹਰਨ ਦੇ ਤੌਰ 
ਤੇ , ਪੁਸਤਕ 'ਚ ਇੱਕ ਟੋਟਕਾ ਦੀਵਾ ਬੁਝਾਉਣ ਵੇਲੇ ਪੜ੍ਹਦੇ ਹਨ , 
ਜਿਵੇਂ 
ਜਾਹ ਦੀਵਿਆ ਘਰ ਆਪਣੇ , ਤੇਰੀ ਮਾਂ ਉਡੀਕੇ ਬਾਰ, 
ਜਾਈਂ ਪਛੇਤੇ ਆਈ ਸਵੱਖਤੇ , ਵਸਦੇ ਰਹਿਣ ਦੁਆਰ । 
ਟੋਟਕਿਆਂ ਦਾ ਜਿਕਰ ਕੀਤਾ ਹੈ । ਬੱਦਲ ਵਰ੍ਹਨ ਤੋਂ ਰੋਕਣ ਦਾ 
ਫਾਰਮੂਲਾ ਜੋ ਕਿ “ਪੈਡਿਤ ਦੁਰਗਾ ਦਾਸ” ਅਬੋਹਰ ਵਾਲੇ ਨੂੰ ਕਰਦੇ 
, ਲੇਖਕ ਨੇ ਖੁਦ ਦੇਖਿਆਂ , ਜੋ ਉਕਤ ਸੱਚ ਸਾਬਤ ਹੋਇਆ । 
ਇਸ ਤੋਂ ਇਲਾਵਾ “ਗਿਆਨੀ ਵੈੰਗੜ ਜੀ” ਨੇ “ਮਿੱਟੀ ਦਾ 
ਬਾਵਾ ਹੋਂਦ ਵਿੱਚ ਕਿਵੇਂ ਆਇਆ ?”, ਮਿੱਟੀ ਦੇ ਬਾਵੇ ਤੇ 
ਪਾਕਿਸਤਾਨ ਦੇ ਪ੍ਰਸਿੱਧ ਲੋਕ ਗਾਇਕ “ਆਲਮ ਲੁਹਾਰ” ਨੇ , 
ਆਪਣੀ ਬੁਲੰਦ ਆਵਾਜ਼ 'ਚ ਗੀਤ ਗਾਇਆ ,ਜੋ ਬਹੁਤ ਮਕਬੂਲ 
ਹੋਇਆ । ਭਾਰਤ ਵਿੱਚ ਵੀ “ਮਿੱਟੀ ਦੇ ਬਾਵੇ' ਤੇ ਗੀਤ ਗਾਏ ਗਏ । 
ਜਿਵੇਂ ਕਿ ਭਾਰਤ ਪਾਕਿਸਤਾਨ `ਚ “ਛੱਲੇ”, ਨੂੰ ਕਈ ਗਾਇਕਾਂ 
ਵੱਲੋਂ ਗਾਇਆ ਗਿਆ । 
“ਗਿਆਨੀ ਵੈਗੜ ਜੀ” ਆਪਣੀ , ਇਸ ਪੁਸਤਕ 'ਚ ਅਜੋਕੇ 
ਵਰਿਆਮ 
5।। 58100 9801 50101 । 0੫9 


੨॥੪੦੨-੧11੩813ਨ;₹੩1(1947) 
੩੬੫102੧੪ ੨੪੪੪੭ ਦਾਦੇ (4 ਜ੪। 
ਤਤ - 


__ ਤੇ ਪੁਰਾਤਨ ਪੰਜਾਬ 'ਚ ਔਰਤਾਂ , ਮਰਦਾਂ 
`! ਦੁਆਰਾ ਨੱਕ,ਕੰਨ, ਗਲੇ, ਵਾਲਾਂ ਤੇ 
ਪੈਰਾਂ "ਚ _ਪਹਿਣੇ ਜਾਣ ਵਾਲੇ 
ਗਹਿਣਿਆਂ ਦਾ ਜ਼ਿਕਰ ਕੀਤਾ ਅਤੇ 
ਗੀਤਾਂ ਵਿੱਚ, ਓਨਾਂ ਗਹਿਣਿਆਂ ਦਾ 
ਉਦਾਹਰਨ ਦੇ ਸਮਝਾਇਆ । ਜਿਵੇਂ ਕਿ 
ਇੱਕ ਪ੍ਰਚੱਲਤ ਗੀਤ ਹੈ 
ਤੇਰੇ ਲੌਂਗ ਦਾ ਪਿਆ ਲਿਸ਼ਕਾਰਾ ਕਿ 
ਹਾਲੀਆ ਨੇ ਹੱਲ ਡੱਕ ਲਏ। 
ਏਸੇ ਤਰ੍ਹਾਂ ਹੀ ਇੱਕ ਪੰਜਾਬ ਦੀ ਪ੍ਰਸਿੱਧ 
ਲੋਕ ਗਾਇਕਾ “ਸਰਵਜੀਤ ਕੌਰ ਜੀ”, 
ਜਿਨ੍ਹਾਂ ਨੇ ਪੁਸਿੱਧ ਲੋਕ ਗਾਇਕ ਤੇ 
ਅਦਾਕਾਰ “ਗੁਰਦਾਸ ਮਾਨ ਜੀ” ਦੀ 
ਪੈਜਾਬੀ ਫਿਲਮ 'ਮਾਮਲਾ ਗੜਬੜ ਹੈ”, 
! ਵਿੱਚ “ਘੋੜੀ” ਗਾ ਵਾਹ ਵਾਹ ਖੱਟੀ । 
ਉਨ੍ਹਾਂ ਦਾ ਪੋਜਾਬੀ ਮਕਬੂਲ ਗੀਤ , 
“ਕੋਕਾ ਘੜਵਾ ਦੇ ਵੇ ਮਾਹੀਆ ਕੋਕਾ” ਵਰਗੇ ਲੋਕ ਗੀਤ ਦਾ 
ਜਿਕਰ , ਆਪਣੀ ਪੁਸਤਕ ਨੂੰ ਅਮਰ ਕਰ ਦਿੱਤਾ । ਜਿਨ੍ਹਾਂ 
ਗਹਿਣਿਆਂ ਦਾ ਜਿਕਰ ,ਓਨਾਂ ਪੁਸਤਕ ਤੇ ਗੀਤਾਂ 'ਚ ਕੀਤਾ , 
ਅਜੋਕੀ ਪੀੜ੍ਹੀ ,ਉਸ ਬਾਰੇ ਨਾ ਜਾਣੂ ਹੈ । 

“ਗਿਆਨੀ ਵੈੰਗੜ ਜੀ? ਨੇ ਆਪਣੀ ਪੁਸਤਕ ਵਿੱਚ ਸਖੀ 
ਸ਼ਾਹ ਬਾਜ਼ ਕਲੰਦਰ ਕੌਣ ਸੀ ? ਪੇਡੂ ਤੋਲ ਬਾਰੇ, ਤੋਲ ਕਹਾਵਤਾਂ , 
ਰੁਪਏ ਦੀ ਬਣਤਰ , ਰੁਪਏ ਪੈਸਿਆਂ ਬਾਰੇ ਜਾਣਕਾਰੀ , ਖ਼ਮੀਰੀਆਂ 
-ਪਤੀਰੀਆਂ ਰੋਟੀਆਂ ਕੀ ਹਨ? , “ਛੱਲਾਂ” ਕੌਣ ਸੀ ? , ਕੁਝ 
ਪੋਠੋਹਾਰ ਇਲਾਕਿਆਂ ਦੀ ਜਾਣਕਾਰੀ ਬੜ੍ਹੇ ਹੀ ਸੈਖੇਪ ਰੂਪ ਵਿੱਚ 
ਦਿੱਤੀ ਹੈ । “ਗਿਆਨੀ ਵੈਗੜ ਜੀ? ਨੇ ਪੋਠੋਹਾਰ ਇਲਾਕੇ ਨਾਲ 
ਸਬੋਧਤ , ਕੁਝ ਲੇਖਕਾਂ ਦਾ ਜਿਕਰ ਵੀ ਕੀਤਾ ਹੈ । 

“ਗਿਆਨੀ ਮੁਖਤਿਆਰ ਸਿੰਘ ਵੈਗੜ ਜੀ” ਨੇ ਬੜੀ ਹੀ 
ਸਧਾਰਨ ਸ਼ਬਦਾਵਲੀ ਵਰਤ, ਪੁਸਤਕ ਨੂੰ ਅਮਲੀ ਰੂਪ ਦਿੱਤਾ ਹੈ, 
ਜੋ ਕਿ ਹਰ ਪਾਠਕ ਦੀ ਸਮਝ ਪੈਂਦੀ ਹੈ । ਪਾਠਕ , ਇਸਨੂੰ ਸਿਰ ਮੱਥੇ 
ਪ੍ਰਵਾਨ ਕਰ , ਮੁਹੱਬਤ ਬਖਸ਼ਣਗੇ । 

“ਗਿਆਨੀ ਮੁਖਤਿਆਰ ਸਿੰਘ ਵੈਗੜ ਜੀ” ਲਈ ,ਮੇਰੀਆਂ 
ਦੁਆਵਾਂ , ਓਹ ਪੰਜਾਬੀ ਮਾਂ ਬੋਲੀ ਦੀ ਝੋਲੀ 'ਚ ਪੁਸਤਕ ਰੂਪੀ 
ਪਿਆਰ ਪਾਉਂਦੇ ਰਹਿਣ । ਆਮੀਨ 

ਸੈਪਰਕ :- 9855155392 


ਮਾਰਚ-2023 


॥01॥॥10101211124101021011911010012100010॥ 


ਜਲੰਧਰ ਵਿਖੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀ ਪਾਵਨ ਹਜ਼ੂਰੀ 
ਵਿੱਚ ਮੇਲਾ ਬਸੈਤ ਪਚਮੀ ਮਨਾਇਆ ਗਿਆ 


ਗੁਰ ਕੀ ਸੇਵਾ ਸਦਾ ਸੁਖ ਪਾਏ।। 

ਸੈਤਸੈਗਤਿ ਮਿਲਿ ਹਰਿ ਗੁਣ ਗਾਏ।। 

ਨਾਮਧਾਰੀ ਸੈਗਤ ਜਲੰਧਰ ਵਲੋਂ ਮੇਲਾ ਬਸੈਤ ਪੰਚਮੀ ਦੀ ਸੀ 
ਸਤਿਗੁਰੁ ਉਦੈ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਅਰਜ਼ੋਈ ਨੂੰ ਉਸ 
ਵੇਲੇਂ ਬੂਰ ਪਿਆ ਜਦੋਂ ਗਰੀਬ ਨਿਵਾਜ਼ ਪਾਤਸ਼ਾਹ ਜੀ ਨੇ ਜਲੰਧਰ ਦੀ 
ਨਾਮਧਾਰੀ ਸੈਗਤ ਦੀ ਅਰਜ਼ੋਈ ਨੂੰ ਪਾਵਨ ਪ੍ਰਵਾਨਗੀ ਬਖਸ਼ਦੇ ਹੋਏ 
ਮੋਲਾ ਬਸੈਤ ਪੈਚਮੀ ਜਲੰਧਰ ਵਿਖੇ 22 ਜਨਵਰੀ 2023 ਦਿਨ 
ਐਤਵਾਰ ਨੂੰ ਆਪਣੀ ਪਾਵਨ ਹਜ਼ੂਰੀ ਵਿੱਚ ਮਨਾਉਣ ਦੀ ਆਰਿਆ 
ਬਖ਼ਸ਼ੀ। 

ਭਾਵੇਂ ਪ੍ਰਵਾਨਗੀ ਅਤੇ ਮੇਲੇ ਦੀ ਤਰੀਕ ਵਿਚਕਾਰ ਬਹੁਤ ਥੋੜ੍ਹਾ 
ਸਮਾਂ ਸੀ ਅਤੇ ਪ੍ਰਬੈਧਨ ਬਹੁਤ ਵਿਸ਼ਾਲਤਾ ਦਰਕਾਰਦਾ ਸੀ ਪਰ ਸੀ 
ਸਤਿਗੁਰੁ ਜੀ ਦੇ ਨੂਰਾਨੀ ਦਰਸ਼ਨਾਂ ਦੀ ਤਾਂਘ ਨੇ ਸਮੂਹ ਸੈਗਤ ਦੇ ਮਨਾਂ 
ਵਿੱਚ ਭਰਪੂਰ ਉਤਸ਼ਾਹ ਅਤੇ ਰਵਾਨਗੀ ਦਾ ਸੈਚਾਰ ਕੀਤਾ। ਸੈਪੁਰਨ 
ਪ੍ਰੋਗਰਾਮ ਦੇ ਉਲੀਕਣ ਅਤੇ ਵਿਉਂਤਬੰਦੀ ਤੋਂ ਇਸ ਦੀ ਨਿਰਵਿਘਨ 
ਸੈਪਨਤਾ ਤੱਕ ਦਾ ਸਫ਼ਰ ਬਹੁਤ ਉਤਸ਼ਾਹ ਭਰਪੂਰ ਪਰ ਚੁਨੌਤੀ ਵਾਲਾ 
ਸੀ। ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਆਪ ਇਹ ਸਾਰਾ ਕਾਰਜ ਆਪਣੇ 
ਸਿੱਖ ਸੇਵਕਾਂ ਕੋਲੋਂ ਬਖੂਬੀ ਨੇਪਰੇ ਚੜਵਾਇਆ। 

ਮੇਲੇ ਵਿੱਚ ਸੈਗਤਾਂ ਦੀ ਭਾਰੀ ਆਮਦ ਨੂੰ ਧਿਆਨ ਵਿੱਚ 
ਰੱਖਦਿਆਂ ਸਭ ਤੋਂ ਪਹਿਲਾ ਕਾਰਜ ਉਚਿੱਤ ਸਥਾਨ ਦੀ ਚੋਣ ਸੀ।ਇਸ 
ਤੋਂ ਬਾਅਦ ਹੀ ਸਾਰੇ ਕਾਰਜ ਆਰੈਭ ਅਤੇ ਸੈਪਨ ਹੋਣੇ ਸਨ। ਇਸ ਨੇਕ 
ਕਾਰਜ ਵਿੱਚ ਸੂਬਾ ਹਰਭਜਨ ਸਿੰਘ ਜੀ ਲੁਧਿਆਣਾ ਨੇ ਬਹੁਤ ਹੀ 
ਵਿਸ਼ੇਸ਼ ਅਤੇ ਨਿੱਜੀ ਭੂਮਿਕਾ ਨਿਭਾਈ ਜਿਸ ਸਦਕਾ ਇਹ ਮੇਲਾ ਸ੍ਰੀ 
ਰਾਮ ਹਾਲ ਦੇਵੀ ਤਲਾਬ ਮਦਰ ਜਲੰਧਰ ਵਿਖੇ ਸੈਪਨ ਹੋ ਸਕਿਆ। 
ਨਾਮਧਾਰੀ ਸੈਗਤ ਜਲੰਧਰ ਸੂਬਾ ਹਰਭਜਨ ਸਿੰਘ ਜੀ ਲੁਧਿਆਣਾ ਦੀ 
ਤਹਿ ਦਿਲੋਂ ਧੈਨਵਾਦੀ ਹੈ । ਇਥੇ ਉਚੇਚੇ ਤੌਰ ਤੇ ਉੱਘੇ ਸਮਾਜ ਸੇਵੀ 
ਅਤੇ ਦੈਨਿਕ ਸਵੇਰਾ ਦੇ ਸੈਸਥਾਪਕ ਸੀ ਸ਼ੀਤਲ ਵਿੱਜ ਜੀ ਦਾ ਤਹਿ 
ਦਿਲੋਂ ਧਨਵਾਦ ਹੈ ਜਿਨ੍ਹਾਂ ਨੇ ਇਸ ਕਾਰਜ ਵਿੱਚ ਆਪਣੀ ਨਿੱਜੀ 
ਦਿਲਚਸਪੀ ਲੈ ਵਿਸ਼ੇਸ਼ ਯੋਗਦਾਨ ਦਿੱਤਾ। 

ਮਿਤੀ 22 ਜਨਵਰੀ 2023 ਮੇਲੇ ਵਾਲੇ ਦਿਨ ਸੈਤ ਸੁਰਿਦਰ 
ਸਿੰਘ ਜੀ ਲਾਇਲ, ਸੂਬਾ ਜੁਰਿੰਦਰ ਸਿੰਘ,ਨਰੈਣ ਸਿੰਘ, ਕਮਲਜੀਤ 
ਸਿੰਘ ਕਨਵੀਨਰ, ਰਾਮ ਸਿੰਘ ਮੀਤ ਪ੍ਰਧਾਨ, ਅਵਤਾਰ ਸਿੰਘ 
ਅਮਰਜੀਤ ਸਿੰਘ ਸੇਠੀ, ਸੁਰਿਦਰ ਸਿੰਘ ਪੱਪੂ, ਗੁਰਮੀਤ ਸਿੰਘ ਸੋਨੂੰ 
ਆਦਿ ਨੇ ਸਰੀ ਸਤਿਗੁਰੂ ਜੀ ਨੂੰ ਗੁਲਦਸਤੇ ਭੇਂਟ ਕਰ ਕੇ ਨਮਨ ਕੀਤਾ, 


ਵਰਿਆਮ 


5।। 58100 9801 50101 । 0੫9 


੮੨ 


ਹਾਰਦਿਕ ਜੀਉ ਆਇਆਂ ਨੂੰ ਆਖਿਆ। 

ਬੀਬੀ ਰਪਿਦਰ ਕੌਰ ( ਧਿਦੀ,) ਸਤਨਾਮ ਕੌਰ, ਹਰਜੀਤ ਕੌਰ ਨੇ 
ਵੀ ਸੀ ਸਤਿਗੁਰੂ ਜੀ ਨੂੰ ਗੁਲਦਸਤੇ ਭੇਂਟ ਕੀਤੇ। ਜੱਥੇਦਾਰ ਰਾਗੀ 
ਬਲਬੀਰ ਸਿੰਘ ਜੀ ਤੋਂ ਸੈਗੀਤ ਸਿੱਖਿਆ ਪਾਪਤ ਕਰ ਰਹੇ। ਨਿੱਕੇ ਨਿੱਕੇ 
ਬਾਲ ਬਾਲੜੀਆਂ ਨੇ ਰਸਤੇ ਦੇ ਦੋਵੇਂ ਪਾਸੇ ਲੰਮੀ ਪੰਗਤੀ ਵਿੱਚ ਦੋਵੇਂ 
ਹੱਥ ਜੋੜ ਸੀ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ,ਜੀ ਆਇਆਂ ਨੂੰ 
ਆਖਿਆ। 

ਮੇਲੇ ਦਾ ਆਗਾਜ਼ ਸਵੇਰੇ 10-45 ਵਜੇ ਤੋਂ 12 ਵਜੇ ਤੱਕ ਸੈਤ 
ਗੁਰਲਾਲ ਸਿੰਘ ਜੀ ਕਵੀਸ਼ਰ, ਸੀ ਭੈਣੀ ਸਾਹਿਬ ਅਤੇ ਉਨ੍ਹਾਂ ਦੇ ਜੱਥੇ 
ਵੱਲੋਂ ਬਹੁਤ ਹੀ ਪ੍ਰਭਾਵੀ ਸ਼ੈਲੀ ਅਤੇ ਵਾਰਤਕ ਵਿਚ ਗੁਰੂ ਜੱਸ ਸੈਗਤ 
ਨਾਲ ਸਾਂਝਾ ਕਰਨ ਨਾਲ ਹੋਇਆ। 

ਸੈਤ ਗੁਰਲਾਲ ਸਿੰਘ ਕਵੀਸ਼ਰ ਕਿਸੇ ਜਾਣ ਪਹਿਚਾਣ ਦੇ ਮੁਥਾਜ 
ਨਹੀਂ ਹਨ। ਉਨ੍ਹਾਂ ਦੀ ਵਾਰਤਕ ਸ਼ੈਲੀ ਵਿਚ ਐਨੀ ਪ੍ਰਪੱਕਤਾ, ਪ੍ਰੋੜਤਾ , 
ਉਨ੍ਹਾਂ ਦੀ ਯੁਵਾ ਅਵਸਥਾ ਨਾਲ ਇਕ ਚਮਤਕਾਰੀ ਸੁਮੇਲ ਹੈ। ਇਹਨਾਂ 
ਦੀ ਗੁਰੂ ਇਤਿਹਾਸ ਦੀ ਪੇਸ਼ਕਾਰੀ ਲਾਸਾਨੀ ਹੈ। ਇਹਨਾਂ ਦੀਆਂ ਪੈਥਕ 
ਪਰਚੇ 'ਸਤਿਜੁਗ” ਦੀ ਨਵੀਂ ਨੁਹਾਰ,ਨਵੀਨਤਾ ਅਤੇ ਪ੍ਰਵੀਨਤਾ ਲਈ 
ਸੇਵਾਵਾਂ ਆਪ ਮੁਹਾਰਾ ਮੀਲ ਪੱਥਰ ਹਨ। ਸ੍ਰੀ ਸਤਿਗੁਰੂ ਜੀ ਇਹਨਾਂ 
ਉਤੇ ਹਮੇਸ਼ਾ ਕਿਰਪਾ ਬਣਾਈ ਰੱਖਣ ਅਤੇ ਇਹ ਅਤੇ ਇਹਨਾਂ ਦਾ ਜੱਥਾ 
ਪੰਥ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹੇ। 

ਦੁਪਹਿਰ 12 ਵਜੇ ਤੋਂ 1ਵਜੇ ਤੱਕ ਸਰੀ ਸਤਿਗੁਰੁ ਜਗਜੀਤ ਸਿੰਘ 
ਦੀ ਸਿਰਜੀ ਹੋਈ ਫੁਲਵਾੜੀ, ਨਾਮਧਾਰੀ ਵਿਦਿਅਕ ਜੱਥੇ ਦੇ ਬੱਚੇ 
ਬੱਚੀਆਂ ਨੇ ਕਲਾਤਮਿਕ ਗੁਲਦਸਤਾ ਸੀ ਸਤਿਗੁਰੁ ਉਦੈ ਸਿੰਘ ਜੀ ਦੀ 
ਹਜ਼ੂਰੀ ਵਿੱਚ ਪੇਸ਼ ਕੀਤਾ। 
ਪੜਤਾਲ ਦਾ ਗਾਇਨ ਕੀਤਾ ਗੁਰਦੇਵ ਕੌਰ ਨੇ ਸਿਤਾਰ ਤੇ ਰਾਗ 
ਕਿਰਵਾਨੀ ਪੇਸ਼ ਕੀਤਾ। ਤਬਲੇ ਉਤੇ ਸੈਗਤ ਸੈਤ ਮਨਿੰਦਰ ਸਿੰਘ ਨੇ 
ਕੀਤੀ।ਗਿਆਨ ਕੌਰ ਵਲੋਂ ਭਾਸ਼ਣ ਦਿੱਤਾ ਗਿਆ।ਰਤਨ ਸਿੰਘ ਨੇ 
ਬਸੈਤ ਰਾਗ ਦਾ ਗਾਇਨ ਕੀਤਾ। ਸਤਵੌਤ ਕੌਰ ਅਤੇ ਬਸੈਤ ਕੌਰ ਨੇ 
ਕਵਿਤਾ ਪੇਸ਼ ਕੀਤੀ। ਸਿਮਰਜੀਤ ਸਿੰਘ ਨੇ ਤਬਲੇ ਉਤੇ ਤੀਨ ਤਾਲ 
ਪੇਸ਼ ਕੀਤਾ। ਅਤ ਵਿੱਚ ਪ੍ਰਭਜੋਤ ਕੌਰ, ਜੁਗਿੰਦਰ ਕੌਰ, ਸਤਵੈਤ ਕੌਰ, 
ਬਸੈਤ ਕੌਰ,ਲੱਖੋ, ਜਸਮਿੰਦਰ ਕੌਰ, ਸਿਮਰਜੀਤ ਕੌਰ ਨੇ ਬਸੈਤ ਰਾਗ 
ਵਿੱਚ ਸ਼ਬਦ ਗਾਇਨ ਕੀਤਾ।ਇਸ ਦਾ ਮੇਚ ਸੈਚਾਲਨ ਗੁਰਮੀਤ ਸਿੰਘ 
ਸੋਨੂੰ ਨੇ ਕੀਤਾ। 

ਇਸ ਤੋਂ ਬਾਅਦ ਸੀ ਸਤਿਗੁਰੁ ਜਗਜੀਤ ਸਿੰਘ ਜੀ ਦੇ ਵਰੋਸਾਏ 


ਮਾਰਚ-2023 


(31੧01815॥00)6001181.%0।। 


ਅਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀਆਂ ਆਪਾਰ ਖੁਸ਼ੀਆਂ ਦੇ ਪਾਤਰ 
ਗੁਰੂ ਘਰ ਦੇ ਹਜ਼ੂਰੀ ਰਾਗੀ ਸੈਤ ਬਲਵੈਤ ਸਿੰਘ ਜੀ ਸ੍ਰੀ ਭੈਣੀ ਸਾਹਿਬ 
ਨੇ ਆਪਣੇ ਜੱਥੇ ਸੈਤ ਸਤਨਾਮ ਸਿੰਘ, ਨਾਲ ਸ੍ਰੀ ਸਤਿਗੁਰੁ ਜਗਜੀਤ 
ਸਿੰਘ ਜੀ ਦੀ ਤਾਲ ਬੱਧ ਕੀਤੀ ਬੈਦਿਸ਼ ਸ਼ਬਦ 

'ਧੈਨੁ ਸੁ ਵੇਲਾ ਘੜੀ ਧੰਨ ਮੂਰਤ ਪਲੁ ਸਾਰੁ।। 

ਧੰਨੁ ਸੁ ਦਿਨਸੁ ਸੈਜੋਗੜਾ ਜਿਤੁ ਡਿਠਾ ਗੁਰ ਦਰਸਾਰ।।” 

ਦਾ ਬਹੁਤ ਹੀ ਸੁਰਮਈ ਗਾਇਨ ਕੀਤਾ। 

ਉਹਨਾਂ ਆਪਣੀ ਪੇਸ਼ਕਾਰੀ ਦੇ ਅਤ ਵਿੱਚ ਗੀਤ “ਸੋਹਣਿਆ ਦੇ 
ਸੋਹਣੇ ਸੁਲਤਾਨ ਗੁਰੁ ਰਾਮ ਸਿੰਘ ਰੱਬੀ ਜੋਤ ਸ੍ਰੀ ਭੈਣੀ ਸਾਹਿਬ 
ਪ੍ਰਗਟਾਈ ਏ 'ਆਪਣੇ ਰਵਾਇਤੀ ਅੰਦਾਜ਼ ਵਿੱਚ ਗਾ ਕੇ ਸੈਗਤ ਨੂੰ 
ਨਿਹਾਲ ਕੀਤਾ। ਉਹਨਾਂ ਦੀ ਗਾਇਨ ਸ਼ੈਲੀ ਨੇ ਹਮੇਸ਼ਾਂ ਦੀ ਤਰ੍ਹਾਂ 
ਪੰਡਾਲ ਵਿੱਚ ਸੀ ਸਤਿਗੁਰੂ ਜੀ ਦੀ ਹਜ਼ੂਰੀ ਭਰ ਰਹੀ ਠਾਠਾਂ ਮਾਰ ਰਹੀ 
ਸੈਗਤ ਦੇ ਸੈਲਾਬ ਨੂੰ ਜਿੱਥੇ ਮੈਤਰਮੁਗਧ ਕੀਤਾ ਓਥੇ ਹੀ 
ਆਤਮਵਿਭੋਰ ਹੋਣ ਤੇ ਵਿਵਸ਼ ਵੀ ਕੀਤਾ। ਉਹਨਾਂ ਦੀ ਗਾਇਨ 
ਸ਼ੈਲੀ ਐਨੀ ਪ੍ਰਭਾਵਸ਼ਾਲੀ ਹੈ ਕਿ ਹਰ ਕੋਈ ਉਸ ਸੁਰਮੇਡਲ ਵਿੱਚ 
ਭਾਵ ਦੀ ਤਿ੍‌ਪਤੀ ਦਾ ਅਨੁਭਵ ਕਰਦਾ ਹੈ। ਤਬਲੇ ਤੇ ਓਹਨਾਂ ਦੀ 
ਦਿਲਕਸ਼ ਐਦਾਜ਼ ਵਿੱਚ ਕੀਤੀ। 

ਕੀਰਤਨ ਦੀ ਸਮਾਪਤੀ ਉਪਰੈਤ ਸੇਵਕ ਸੈਤ ਹਰਪਾਲ ਸਿੰਘ 
ਜੀ, ਸੀ ਭੈਣੀ ਸਾਹਿਬ ਨੇ ਆਪਣੇ ਚਿਰ ਪਰੀਚਿਤ ਅਦਾਜ਼ ਵਿੱਚ ਸੀ 
ਸਤਿਗੁਰੁ ਜੀ ਦੇ ਸਨਮੁੱਖ ਸੀ ਸਤਿਗੁਰੁ ਰਾਮ ਸਿੰਘ ਜੀ ਅਤੇ 
ਨਾਮਧਾਰੀ ਲਹਿਰ ਬਾਰੇ ਬਹੁਤ ਹੀ ਪੀਢੀ ਇਤਿਹਾਸਕ ਜਾਣਕਾਰੀ 
ਸੈਗਤਾਂ ਨਾਲ ਸਾਂਝੀ ਕੀਤੀ। ਉਹਨਾਂ ਦੀ ਵਾਰਤਕ ਸ਼ੈਲੀ ਹਮੇਸ਼ਾ ਦੀ 
ਤਰ੍ਹਾਂ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਸੈਗਤ ਦੇ ਮਨ _ਔਦਰ 
ਆਪਣੀ ਅਮਿੱਟ ਛਾਪ ਛੱਡ ਗਈ। 
ਪੰਜਾਬੀ ਵਾਰਤਕ ਦੇ ਬਾਦਸ਼ਾਹ ਡਾ. ਵਰਿਆਮ ਸਿੰਘ ਸੰਧੂ ਜੀ ਨੇ 
ਉਚੇਚੇ ਤੌਰ ਤੇ ਜਿਥੇ ਸਤਿਗੁਰੁ ਜੀ ਦੇ ਨੂਰਾਨੀ ਦਰਸ਼ਨਾਂ ਦਾ ਲਾਹਾ 
ਲਿਆ ਓਥੇ ਹੀ ਉਹਨਾਂ ਬਹੁਤ ਦਿਲ ਟੈਬਵੇਂ ਸ਼ਬਦਾਂ ਨਾਲ ਨਾਮਧਾਰੀ 
ਸਮਾਜ ਨਾਲ ਆਪਣੀ ਸਾਂਝ, ਅਪਣੱਤ ਅਤੇ ਨੇੜਤਾ ਦਾ ਬੜੇ ਮਾਣ 
ਨਾਲ ਜਿਕਰ ਕੀਤਾ। ਵਿਸ਼ੇਸ਼ ਰੁਪ ਵਿੱਚ ਉਹਨਾਂ ਦਾ ਇਹ ਉੱਲੇਖ ਕਿ 
ਜਦੋਂ ਉਹਨਾਂ ਸੈਤ ਜਗਦੀਸ਼ ਸਿੰਘ ਵਰਿਆਮ ਨਾਲ ਸੀ ਸਤਿਗੁਰੁ 
ਜਗਜੀਤ ਸਿੰਘ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ,ਓਹ ਐਨੇ 
ਪ੍ਰਭਾਵਿਤ ਹੋਏ ਕਿ ਉਹ ਉਹਨਾਂ ਦੇ ਹੀ ਹੋ ਕੇ ਰਹਿ ਗਏ। ਜਿਥੇ ਉਹਨਾਂ 
ਨਾਮਧਾਰੀ ਲਹਿਰ ਅਤੇ ਇਸਦੇ ਵੱਡਮੁੱਲੇ ਆਜ਼ਾਦੀ, ਸਮਾਜਿਕ, 
ਕੀਤੀਆਂ,ਓਥੇ ਹੀ ਉਹਨਾਂ ਹਜ਼ੂਰ ਸਰੀ ਸਤਿਗੁਰੁ ਉਦੈ ਸਿੰਘ ਜੀ ਦੇ 
ਵਰਿਆਮ 


9 
5।। 58100 9801 50101 । 0੩9 


ਉਹਨਾਂ ਪ੍ਰਤੀ ਵਿਸ਼ੇਸ਼ ਸਨੇਹ ਦਾ ਜਿਕਰ ਵੀ ਬਹੁਤ ਸ਼ਰਧਾਵਾਨ 
ਸ਼ਬਦਾਵਲੀ ਵਿੱਚ ਕੀਤਾ। 

ਉਹਨਾਂ ਦੇ ਇਹ ਕਥਨ ਕਿ ਮੈਂ ਵੀ ਹੁਣ ਲਗਭਗ?75-80% 
ਨਾਮਧਾਰੀ ਹੋ ਗਿਆ ਹਾਂ, ਇਸ ਅਭੂਤਪੂਰਵ ਕਥਨ ਦਾ ਸੈਗਤ ਉਤੇ 
ਪਿਆ ਪ੍ਰਭਾਵ ਸ਼ਬਦਾਂ ਦੇ ਕਲਾਵੇ ਤੋਂ ਬਾਹਰਾ ਹੈ। ਉਹਨਾਂ ਵਿਸ਼ੇਸ਼ ਤੌਰ 
ਉੱਤੇ ਜਿਕਰ ਕੀਤਾ ਕਿ ਸ੍ਰੀ ਸਤਿਗੁਰੁ ਉਦੈ ਸਿੰਘ ਜੀ ਨੇ ਆਪਣੀ 
ਕੇਨੇਡਾ ਪਰਵਾਜ਼ ਦੌਰਾਨ ਉਨ੍ਹਾਂ ਦੀ ਮਿਜ਼ਾਜ ਪੁਸ਼ਤੀ ਲਈ ਉਚੇਚੇ ਤੌਰ 
ਤੇ ਉਹਨਾਂ ਦੇ ਕੇਨੇਡਾ ਵਾਲੇ ਗ੍ਰਹਿ ਵਿਖੇ ਦਰਸ਼ਨ ਦੇਣ ਦੀ ਕਿਰਪਾ 
ਕੀਤੀ। ਇਥੇ ਇਹ ਜਿਕਰਯੋਗ ਹੈ ਕਿ ਡਾ ਵਰਿਆਮ ਸਿੰਘ ਸੰਧੁ 
ਪਿਛਲੇ ਸਮੇਂ ਵਿੱਚ ਕਾਫ਼ੀ ਸਰੀਰਕ ਦੁਸ਼ਵਾਰੀਆਂ ਵਿੱਚੋਂ ਲੰਘੇ ਹਨ। ਸੀ 
ਸਤਿਗੁਰੂ ਜੀ ਕਿਰਪਾ ਕਰਨ ਡਾ ਵਰਿਆਮ ਸੰਧੂ ਲੰਮੀ, ਨਿਰੋਗੀ ਅਤੇ 
ਸਿਹਤਯਾਬ ਉੱਮਰ ਭੋਗਣ ਅਤੇ ਸਮਾਜ ਅਤੇ ਮਾਂ ਬੋਲੀ ਪੰਜਾਬੀ ਦੀ 
ਇਸੇ ਤਰ੍ਹਾਂ ਨਿਵੇਕਲੀ ਅਤੇ ਵੱਡਮੁੱਲੀ ਸੇਵਾ ਕਰਦੇ ਰਹਿਣ । ਸਤਿਗੁਰੁ 
ਜੀ ਬਖਸ਼ਿਸ਼ ਕਰਨ। 

ਸੀ ਸਤਿਗੁਰੂ ਉਦੈ ਸਿੰਘ ਜੀ ਨੇ ਡਾ ਵਰਿਆਮ ਸਿੰਘ ਸੰਧੂ, 
ਪੰਡਿਤ ਰਮਾ ਕਾਂਤ ਜੀ ਅਤੇ ਵਿਧਾਇਕ ਸਰਦਾਰ ਪਰਗਟ ਸਿੰਘ ਨੂੰ 
ਸਿਰੋਪਾਓ ਬਖਸ਼ਿਸ਼ ਕੀਤੇ। 

ਅਤ ਵਿਚ ਸ ਨਰੈਣ ਸਿੰਘ ਨੇ ਜਿਥੇ ਸੀ ਸਤਿਗੁਰੁ ਉਦੈ ਸਿੰਘ ਜੀ 
ਦਾ ਦਰਸ਼ਨ ਦੇਣ ਲਈ ਕੋਟਾਨਿ ਕੋਟਿ ਧਨਵਾਦ ਕੀਤਾ ਓਥੇ ਹੀ ਡਾ 
ਵਰਿਆਮ ਸਿੰਘ ਸੰਧੂ ਹੋਰਾਂ ਨੂੰ ਹੁਣੇ ਹੀ ਲੋਕ ਮੋਚ ਪੰਜਾਬ ਵਲੋਂ ਉਹਨਾਂ 
ਦੀ ਰਚਨਾਵਲੀ “ਜਮਰੰਦ” ਲਈ ਮਿਲੇ ਸਨਮਾਨ ਦੀਆਂ ਵਧਾਈਆਂ 
ਵੀ ਨਾਮਧਾਰੀ ਸੈਗਤ ਵਲੋਂ ਦਿੱਤੀਆਂ। ਨਰੈਣ ਸਿੰਘ ਨੇ ਨਾਮਧਾਰੀ 
ਸੈਗਤ ਜਲੰਧਰ ਵਲੋਂ ਮੇਲੇ ਵਿੱਚ ਆਏ ਹੋਏ ਪਤਵੇਤੇ ਸੱਜਣਾਂ , ਸੂਬਾ 
ਸਾਹਿਬਾਨ,ਰਾਗੀ ਸਾਹਿਬਾਨ ਅਤੇ ਸਮੂਹ ਸੈਗਤ ਦਾ ਉਹਨਾਂ ਦੇ 
ਸਹਿਯੋਗ ਲਈ ਤਹਿ ਦਿਲੋਂ ਧਨਵਾਦ ਕੀਤਾ। ਇਹ ਸਾਰਾ ਪ੍ਰੋਗਰਾਮ 
ਨਾਮਧਾਰੀ ਚੈਨਲ,ਯੂ ਟਿਊਬ ਸ੍ਰੀ ਭੈਣੀ ਸਾਹਿਬ, ਨਾਮਧਾਰੀ ਐਪ ਉਤੇ 
ਸਿੱਧਾ ਪ੍ਰਸਾਰਿਤ ਕੀਤਾ ਗਿਆ। ਫੋਟੋਗ੍ਰਾਫੀ ਦੀ ਕਲਾਤਮਿਕ ਸੇਵਾ 
ਸੈਤ ਸੁਰਤਪਾਲ ਸਿੰਘ ਜੀ ਨੇ ਬਖੂਬੀ ਨਿਭਾਈ। 


ਮੇਲੇਂ ਦੀ ਸੈਪਨਤਾ ਦੀ ਅਰਦਾਸ ਸੂਬਾ ਬਲਵਿੰਦਰ ਸਿੰਘ ਜੀ ਝੱਲ 
ਵਲੋਂ ਕੀਤੀ ਗਈ। ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀਆਂ ਭਰਪੂਰ 
ਹੋਇਆ । 
ਸਤਿਗੁਰ ਕੀ ਸੇਵਾ ਨਿਰਮਲੀ 
ਨਿਰਮਲ ਜਨੁ ਹੋਇ ਸੁ ਸੇਵਾ ਘਾਲੇ॥ 
ਰਿਪੋਰਟ:-ਨਰੈਣ ਸਿੰਘ ਜਲੰਧਰ। 
98150-84646 

ਮਾਰਚ-2023 


(31੧01815॥00)6001181.%0।। 


ਮੇਚ ਯੂ.ਕੇ. ਦੇ ਚੈਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦਾ ਵਿਸ਼ੇਸ਼ ਸਨਮਾਨ 


ਮਾਣ ਪੰਜਾਬੀਆਂ ਤੇ ਐਤਰ-ਰਾਸ਼ਟਰੀ 
ਸਾਹਿਤਕ ਮੇਚ, ਯੂ.ਕੇ . ਵਲੋਂ, ਗ੍ਰਿੰ 
ਚੇਅਰਮੈਨ ਸਰ ਲਖਵਿੰਦਰ ਸਿੰਘ ਲੱਖਾ 
ਸਲੇਮਪੁਰੀ ਜੀ ਦੀ ਪ੍ਧਾਨਗੀ ਹੇਠ 
'ਖ਼ਾਲਸਾ ਕਾਲਜ ਸੀ ਅਮ੍ਰਿਤਸਰ” ਦੇ 


ਮਾਹਲ (ਰਿਟਾ. ਪਿ[ੰਸੀਪਲ) 

ਡਾਇਰੈਕਟਰ ਭਾਈ ਵੀਰ ਸਿੰਘ ਨਿਵਾਸ, ਅਮ੍ਰਿਤਸਰ, ਡਾ 
ਹਰਜਿੰਦਰਪਾਲ ਕੌਰ ਜੀ ਕੈਗ (ਡਾਇਰੈਕਟਰ ਸ੍ਰੀ ਗੁਰੂ ਰਾਮਦਾਸ 
ਗਰੁੱਪ ਆਫ਼ ਇਨਸਟੀਚਿਉਸ਼ਨ) ਐਮਿਤਸਰ, ਡਾ ਅਜੈਪਾਲ ਸਿੰਘ 
ਢਿੱਲੋਂ (ਡਾਇਰੈਕਟਰ ਖ਼ਾਲਸਾ ਕਾਲਜ _ਗਵਰਨਿੰਗ ਕੌਂਸਲ 
ਟੈਲੀਵਿਜਨ), ਧ੍ਰਿਸੀਪਲ ਨਿਰਮਲਜੀਤ ਕੌਰ ਜੀ ਗਿੱਲ (ਖ਼ਾਲਸਾ 
ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਅਮ੍ਰਿਤਸਰ, ਸੀਮਤੀ ਰਪਿਦਰ 
ਕੌਰ ਜੀ ਮਾਹਲ (ਵਾਈਸ ਧ੍ਰਿਸੀਪਲ), ਡਾ ਹਰੀ ਸਿੰਘ ਜੀ ਜਾਚਕ 
(ਨਾਮਵਰ ਸ਼੍ਰੋਮਣੀ ਕਵੀ), ਮੈਡਮ ਜੋਬਨਜੀਤ ਕੌਰ ਜੀ (ਸੁਪਰਡੈਂਟ ਯੂਥ 
ਵੈਲਫੇਅਰ ਗੁਰੂ ਨਾਨਕ ਦੇਵ ਅਮ੍ਰਿਤਸਰ) ਨੇ ਸ਼ਮੂਲੀਅਤ ਕੀਤੀ। 

ਮਾਣ ਪਜਾਬੀਆਂ ਤੇ ਐਤਰ-ਰਾਸ਼ਟਰੀ ਸਾਹਿਤਕ ਮੇਚ, ਯੂ ਕੇ. ਵਲੋਂ, 
ਡਾ ਸਤਿੰਦਰਜੀਤ ਕੌਰ ਜੀ ਬੁੱਟਰ (ਕਨਵੀਨਰ), ਸ੍ਰੀਮਤੀ ਰਾਜਬੀਰ ਕੌਰ 
ਗਰੇਵਾਲ ਜੀ (ਅਮ੍ਰਿਤਸਰ ਪ੍ਰਧਾਨ), ਡਾ ਗੁਰਸ਼ਿਦਰ ਕੌਰ ਜੀ, (ਉੱਪ 
ਪ੍ਰਧਾਨ ਅਮ੍ਰਿਤਸਰ), ਪ੍ਰੋ ਦਵਿੰਦਰ ਖੁਸ਼ ਧਾਲੀਵਾਲ ਜੀ (ਜਨਰਲ 
ਸਕੱਤਰ), ਮੈਡਮ ਮਨਪ੍ਰੀਤ ਕੌਰ ਸੰਧੂ ਜੀ (ਮਹਾਂਰਾਸ਼ਟਰ ਪ੍ਰਧਾਨ), ਮੈਡਮ 


ਵਰਿਆਮ 


5।। 58100 9801 50101 । 0੫9 


ਪਹੁ 


ਸਤਿੰਦਰਜੀਤ ਕੌਰ ਜੀ (ਪ੍ਬਧਕ) ਨੇ 
ਸ਼ਿਰਕਤ ਕੀਤੀ। 

ਡਾ ਹੀਰਾ ਸਿੰਘ ਜੀ (ਪ੍ਰੋ ਖ਼ਾਲਸਾ 
ਕਾਲਜ ਐਮ੍ਰਿਤਸਰ) ਨੇ ਮੁੱਖ ਸੈਚਾਲਕ 
ਬੇ ਵਜੋਂ ਬਹੁਤ ਹੀ ਸ਼ਾਹੀ ਐਦਾਜ਼ ਨਾਲ ਕਵੀ 
ਦਰਬਾਰ ਦੀ ਅਰੈਭਤਾ ਕੀਤੀ ਤੇ ਬਾਅਦ 
! ਵਿੱਚ ਸਟੇਜ ਸੈਚਾਲਕ ਦੀ ਸੇਵਾ ਰਾਜਬੀਰ 
ਕੌਰ ਗਰੇਵਾਲ ਜੀ ਨੂੰ ਸੈਂਪ ਦਿੱਤੀ। ਦੋਵਾਂ 
ਸੰਚਾਲਕਾਂ ਨੇ ਬਾਖ਼ੂਬ ਸੇਵਾ ਨਿਭਾਈ। 

ਸਾਹਿਤਕਾਰਾਂ ਵਿੱਚ ਵਿਸ਼ੇਸ਼ ਤੌਰ ਤੇ 
ਸਰ: ਧਰਵਿੰਦਰ ਸਿੰਘ ਜੀ ਔਲਖ਼, ਹਰਮੀਤ 
ਆਰਟਿਸਟ ਜੀ, ਡਾ ਹਰੀ ਸਿੰਘ ਜਾਚਕ 
ਜੀ, ਨਿਰਮਲ ਕੌਰ ਕੋਟਲਾ ਜੀ, ਡਾ 
ਰਮਨਦੀਪ ਸਿੰਘ ਦੀਪ ਜੀ, 
। ਸਤਿੰਦਰਜੀਤ ਕੌਰ, ਜਸਵਿੰਦਰ ਕੌਰ ਜੀ, 
| ਲੱਖਾ ਸਲੇਮਪੁਰੀ ਜੀ, ਡਾ ਆਤਮਾ ਸਿੰਘ 
ਜੀ ਗਿੱਲ, ਬਲਜੀਤ ਕੌਰ ਝੂਟੀ ਜੀ, 
: ਸੋਨੀਆ ਭਾਰਤੀ ਜੀ, ਰਾਜਵਿੰਦਰ ਕੌਰ 
: ਬਟਾਲਾ ਜੀ, ਰਿਤੂ ਵਰਮਾ ਜੀ, 

ਬਲਵਿੰਦਰ ਕੌਰ ਪੰਧੇਰ,ਬੇਟੀ ਪਵਨਜੋਤ 
ਕੌਰ, ਸੋਨੀਆ ਭਾਰਤੀ, ਸਤਿੰਦਰਜੀਤ ਕੌਰ, ਗੁਰਪ੍ਰੀਤ ਕੌਰ ਲੁਧਿਆਣਾ, 
ਕੈਵਲਪ੍ਰੀਤ ਕੌਰ ਥਿੰਦ ਜੀ, ਗੁਰਮੇਲ ਸਿੰਘ ਭੁੱਲਰ ਜੀ, ਵਿਜੇ ਕੁਮਾਰ ਜੀ, 
ਅਨ ਤੇ ਹੋਰ ਅਨੇਕਾਂ ਕਵੀ, ਸਰੋਤਿਆਂ ਦੇ ਰੂ-ਬਰੂ ਹੋਏ। 

ਕਵੀ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਮਾਣ ਪੰਜਾਬੀਆਂ ਤੇ 

ਐਤਰ-ਰਾਸ਼ਟਰੀ ਸਾਹਿਤਕ ਮੇਚ, ਯੂ ਕੇ. ਦੇ ਚੇਅਰਮੈਨ ਤੇ ਸੈਮੇਲਨ ਦੀ 
ਪ੍ਰਧਾਨਗੀ ਕਰ ਰਹੇ ਸੁ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਨੂੰ , ਖ਼ਾਲਸਾ 
ਕਾਲਜ ਐਮ੍ਿਤਸਰ ਦੀ ਮਨੇਜਮੈਂਟ ਸਮੇਤ ਪ੍ਰਿਸੀਪਲ ਡਾ ਮਹਿਲ ਸਿੰਘ ਜੀ 
ਵਲੋਂ ਸਨਮਾਨਿਤ ਕੀਤਾ ਗਿਆ। ਨਾਲ ਹੀ ਮਾਝਾ ਜ਼ੌਨ ਦੀ ਪ੍ਰਧਾਨ 
ਰਾਜਬੀਰ ਕੌਰ ਗਰੇਵਾਲ ਵਲੋਂ ਪੂਰੀ ਟੀਮ ਸਮੇਤ, ਵਿਸ਼ਵ ਪੰਜਾਬੀ ਨਾਰੀ 
ਸਾਹਿਤਕ ਮੇਚ ਦੇ ਪ੍ਰਧਾਨ ਨਿਰਮਲ ਕੌਰ ਕੋਟਲਾ ਜੀ ਨੇ ਆਪਣੀ ਸਮੁੱਚੀ 
ਟੀਮ ਸਹਿਤ ਅਤੇ ਜਸਵਿੰਦਰ ਕੌਰ ਜੀ ਵਲੋਂ ਵੀ ਆਪਣੀ ਟੀਮ ਸਮੇਤ ਸੁ 
ਲੱਖਾ ਸਲੋਮਪੁਰੀ ਜੀ ਨੂੰ ਮੋਮੈਂਟੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। 
ਲੇਖਿਕਾ ਜਸਵਿੰਦਰ ਕੌਰ ਵਲੋਂ ਸੈਪਾਦਿਤ “ਮਾਖਿਓਂ ਮਿੱਠੀ ਮਾਂ-ਬੋਲੀ“ 
ਪੁਸਤਕ ਵੀ ਯੂ.ਕੇ. ਮੇਚ ਵਲੋਂ ਰਿਲੀਜ਼ ਕੀਤੀ ਗਈ। 


ਛਣ੩ _! 


ਮਾਰਚ-2023 


(31੧01815॥00)6001181.%0।। 


ਖ਼ਾਲਸਾ ਕਾਲਜ ਅਮਿਤਸਰ ਦੇ ਸਾਹਿਤ ਉਤਸਵ ਦੇ 
ਆਖ਼ਰੀ ਦਿਨ ਡਾ ਵਰਿਆਮ ਸਿੰਘ ਸੈਧੂ ਦੇ ਰੁਬਰੂ 
ਸਮਾਗਮ ਸਮੇਂ ਉਹਨਾਂ ਦਾ ਸਵਾਗਤ ਕਰਨ ਸਮੇਂ ਦੀ 
ਤਸਵੀਰ, ਜਿਸ ਵਿੱਚ ਸੰਧੂ ਸਾਹਿਬ ਨਾਲ ਖੱਬੇ ਤੋਂ 
ਖਲੋਤੇ ਹਨ-ਡਾ ਆਤਮ ਰੈਧਾਵਾ, ਡਾ ਕੁਲਵੰਤ ਸਿੰਘ 
ਸੰਧੂ, ਪ੍ਰਿਸੀਪਲ ਡਾ ਮਹਿਲ ਸਿੰਘ ਤੇ ਡਾ ਜੌਲੀ। 


ਕਰਵਾਇਆ ਗਿਆ ਜਿਸ ਵਿੱਚ 20 ਕਾਲਜਾਂ ਦੇ 
200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। 
ਪ੍ਬੋਧਕਾਂ, ਮਹਿਮਾਨਾਂ ਅਤੇ ਇਨਾਮ ਜੇਤੂ 


ਭੈਣੀ ਸਾਹਿਬ ਵਿਖੇ ਮਿਤੀ 9 ਮਾਰਚ 2023 ਨੂੰ ਹੋ ਰਹੇ ਵ੬ 
ਸਰਬ ਧਰਮ ਸੈਮੇਲਨ ਵਾਸਤੇ ਸੱਦਾ ਅਤੇ ਸਨੇਹ ਦੇਣ 
ਡੇਰਾ ਸਚਖੇਡ ਬੱਲਾਂ (ਜਲੰਧਰ) ਪਹੌਚੇ ਸੁਬਾ ਹਰਭਜਨ 
ਸਿੰਘ ਜੀ, ਸੈਤ ਗੁਰਲਾਲ ਸਿੰਘ ਜੀ, ਸੁ. ਨਰੈਣ ਸਿੰਘ [ੰ 
ਜਲੰਧਰ, ਪੰਡਿਤ ਜਗਮੋਹਨ ਸਿੰਘ ਜੀ ਅਤੇ ਹੋਰ ਡੇਰਾ ਡਿੱਵ 
ਬੱਲਾਂ ਦੇ ਪ੍ਰਬੰਧਕ ਡੇਰਾ ਮੁਖੀ ਮਹਾਰਾਜ ਨਿਰੈਜਨ ਦਾਸ [_` 
ਜੀ ਨਾਲ। 


5।। 5800੫ 2801 5010। 2। ੬0੫9 ੧3॥10115॥0੫॥6011.60।। 


੮0. ੧੬00. ੧੦. ”3/41-016/2021-2023 ॥8੨੧੪30੦%੩॥। ੧੦੩੦, 1310੧ -144001 
੨੬60. ਵਿੰਧ। ੧੦. 26453/75 ੧੬੪5੬੦ 18 017000800॥ - 29-01-2023 1808 00500] : 28-02-202ਰ 
108 ੮੩0੬੩ = 52 ਜ7੦1-2023 


੧੬1800 €160111300ਏ 


6011515(6।1£੬ ੮€।60।11€।$, 500੬0 60 3॥ ੧੦ 
16605 ੧001 100 ੧੬੦6, ੧੫306 & 01535 ।€515630. 
8 


[, 3 
ਕਰਨ ਛਮ 
ਪਿੰ&ਿ ਪਿੰ211&ਿ ਦਿ $ਇਇ025$ ਨਿੱਖੀ, 0. 


ਸ੦੩੦1 562 109 33:93101€ “ 1੬।.: 98454 71271/ 72, 98453 81817/ 98453 10057 
14815੦।। 27੮੬ :1.:080 28602167/ 695 7੧੧%:080 28602168 
੬-1331| :18।1੧੦113115੪੦58॥੩॥10੧18।15€੬੦5.ਟ੦॥੧੧ “ 01੧! : ੧੪੪੪੪/1316113115€€੦5.੮੦।੧੧ 


92੬26. 727” ੪2 50297” ਡੰਡੇ -- 


ਮਾਲਕ, ਐਡੀਟਰ ਤੇ ਪਬਲਿਸ਼ਰ ਰਜਵੌਤ ਕੌਰ ਨੇ ਰਾਜਿੰਦਰ ਸਿੰਘ ਦੇ ਵਾਈਟ ਕਰਾਸ ਧ੍ਰਿਟਰਜ਼ ਭਾਈ ਦਿਤ ਸਿੰਘ ਨਗਰ ਜਲੰਧਰ ਤੋਂ ਪ੍ਰਿਟ ਕਰਵਾ ਕੇ 
ਲਾਡੋਵਾਲੀ ਰੋਡ ਸਾਹਮਣੇ ਸੈਂਟਰਲ ਟਾਊਨ ਜਲੰਧਰ ਤੋਂ ਪ੍ਰਕਾਸ਼ਿਤ ਕੀਤਾ। ਫੋਨ : 0181-2222543- ਮੋਬਾਇਲ- 98143-18720 


੬੪) 09/71੬।, ੨00 & ੮00051੦ ੧੪੩ ।੯੩੫ 9੦ [॥੧੧੬੦0 10 ੧੩]॥੧੦੬ $॥੧9/15 (/॥੧੬ 0੦55 ਗਿ॥1੧੬।5, 3੧੫ 11 5॥੧0। 139੩ 
੫3131101੩ & 0੦1 906151੬0 ੩੧ ੩੦੦%੩॥ ੧੦੩੦, ੦00. ੯੬103 100, 43310 €।॥ ”੧.: 0181-2222543, 000.: 98143-18720 


5।। 58000 8001 5010।। ਹ। ੬00) ੧3੧0੪8।ਇ॥0੫॥6018.60।।